ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਦੇਸ਼ਵਾਸੀਆਂ ਨੂੰ 8 ਤੋਂ 11 ਜਨਵਰੀ ਤੱਕ ਸੋਮਨਾਥ ਵਿੱਚ ਮਨਾਏ ਜਾ ਰਹੇ ‘ਸੋਮਨਾਥ ਸਵਾਭਿਮਾਨ ਪਰਵ’ ਨਾਲ ਜੁੜਨ ਦੀ ਅਪੀਲ ਕੀਤੀ


ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਸੋਮਨਾਥ ਮੰਦਿਰ ‘ਤੇ ਹੋਏ ਪਹਿਲੇ ਹਮਲੇ ਦੇ ਇੱਕ ਹਜ਼ਾਰ ਵਰ੍ਹੇ ਹੋਣ ‘ਤੇ ‘ਸੋਮਨਾਥ ਸਵਾਭਿਮਾਨ ਪਰਵ’ ਮਨਾਉਣ ਦਾ ਫੈਸਲਾ ਕੀਤਾ ਹੈ

"ਸੋਮਨਾਥ ਸਵਾਭਿਮਾਨ ਪਰਵ" ਸਨਾਤਨ ਸੱਭਿਆਚਾਰ ਦੀ ਨਿਰੰਤਰਤਾ ਅਤੇ ਲਚਕੀਲੇਪਣ ਦਾ ਸੰਦੇਸ਼ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਲਈ ਮਨਾਇਆ ਜਾਵੇਗਾ

ਸੋਮਨਾਥ ਮਹਾਦੇਵ ਮੰਦਿਰ, ਇੱਕ ਜੋਤਿਰਲਿੰਗ ਹੋਣ ਦੇ ਨਾਲ-ਨਾਲ, ਸਨਾਤਨ ਸੱਭਿਆਚਾਰ ਅਤੇ ਅਧਿਆਤਮਿਕ ਮਹਿਮਾ ਦੀ ਇੱਕ ਅਮਿੱਟ ਵਿਰਾਸਤ ਹੈ

ਪਿਛਲੇ ਹਜ਼ਾਰ ਵਰ੍ਹਿਆਂ ਦੌਰਾਨ, ਸੋਮਨਾਥ ਮਹਾਦੇਵ ਮੰਦਿਰ ‘ਤੇ ਕਈ ਹਮਲੇ ਹੋਏ, ਪਰ ਇਹ ਹਰ ਵਾਰ ਫਿਰ ਉੱਠ ਖੜ੍ਹਾ ਹੋਇਆ

ਸੋਮਨਾਥ ਮਹਾਦੇਵ ਮੰਦਿਰ ਸਾਡੀ ਸੱਭਿਅਤਾ ਦੀ ਅਮਰਤਾ ਅਤੇ ਅਡੋਲ ਇੱਛਾ ਸ਼ਕਤੀ ਦਾ ਪ੍ਰਤੀਕ ਹੈ ਜੋ ਕਦੇ ਵੀ ਹਾਰ ਨਹੀਂ ਮੰਨਦੀ

ਸੋਮਨਾਥ ਮਹਾਦੇਵ ਮੰਦਿਰ ਨੂੰ ਜਿਨ੍ਹਾਂ ਨੇ ਮਿਟਾਉਣ ਦੀ ਕੋਸ਼ਿਸ਼ ਕੀਤੀ, ਉਹ ਖੁਦ ਬਿਨਾ ਕਿਸੇ ਨਿਸ਼ਾਨ ਦੇ ਮਿਟ ਗਏ ਹਨ, ਪਰ ਅੱਜ ਇਹ ਮੰਦਿਰ ਹੋਰ ਵੀ ਸ਼ੋਭਾ ਅਤੇ ਸ਼ਾਨ ਨਾਲ ਖੜ੍ਹਾ ਹੈ

प्रविष्टि तिथि: 08 JAN 2026 7:46PM by PIB Chandigarh

ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਦੇਸ਼ ਦੇ ਲੋਕਾਂ ਨੂੰ 8 ਜਨਵਰੀ ਤੋਂ 11 ਜਨਵਰੀ ਤੱਕ ਸੋਮਨਾਥ ਵਿੱਚ ਮਨਾਏ ਜਾ ਰਹੇ "ਸੋਮਨਾਥ ਸਵਾਭਿਮਾਨ ਪਰਵ" ਨਾਲ ਜੁੜਨ ਦੀ ਅਪੀਲ ਕੀਤੀ ਹੈ। ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੋਮਨਾਥ ਮੰਦਿਰ 'ਤੇ ਪਹਿਲੇ ਹਮਲੇ ਦੇ ਇੱਕ ਹਜ਼ਾਰ ਵਰ੍ਹੇ ਪੂਰੇ ਹੋਣ 'ਤੇ "ਸੋਮਨਾਥ ਸਵਾਭਿਮਾਨ ਪਰਵ" ਮਨਾਉਣ ਦਾ ਫੈਸਲਾ ਕੀਤਾ ਹੈ, ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਸਨਾਤਨ ਸੱਭਿਆਚਾਰ ਦੀ ਨਿਰੰਤਰਤਾ ਅਤੇ ਲਚਕੀਲੇਪਣ ਦਾ ਸੰਦੇਸ਼ ਪਹੁੰਚਾਇਆ ਜਾ ਸਕੇ।

ਐਕਸ 'ਤੇ ਇੱਕ ਪੋਸਟ ਵਿੱਚ, ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ, "ਸੋਮਨਾਥ ਮਹਾਦੇਵ ਮੰਦਿਰ ਨਾ ਸਿਰਫ਼ ਜੋਤਿਰਲਿੰਗਾਂ ਵਿੱਚੋਂ ਇੱਕ ਹੈ, ਸਗੋਂ ਸਨਾਤਨ ਸੱਭਿਆਚਾਰ ਅਤੇ ਅਧਿਆਤਮਿਕ ਮਹਿਮਾ ਦੀ ਇੱਕ ਅਟੁੱਟ ਵਿਰਾਸਤ ਵੀ ਹੈ। ਪਿਛਲੇ ਹਜ਼ਾਰ ਵਰ੍ਹਿਆਂ ਵਿੱਚ, ਇਸ ਮੰਦਿਰ ‘ਤੇ ਕਈ ਹਮਲੇ ਹੋਏ, ਫਿਰ ਵੀ ਇਹ ਹਰ ਵਾਰ ਦੁਬਾਰਾ ਉੱਠਿਆ ਹੈ। ਇਹ ਸਾਡੀ ਸੱਭਿਅਤਾ ਦੀ ਅਮਰਤਾ ਅਤੇ ਅਡੋਲ ਇੱਛਾ ਸ਼ਕਤੀ ਦਾ ਪ੍ਰਤੀਕ ਹੈ ਜੋ ਕਦੇ ਵੀ ਹਾਰ ਨਹੀਂ ਮੰਨਦੀ। ਇਸ ਨੂੰ ਮਿਟਾਉਣ ਦੀ ਕੋਸ਼ਿਸ਼ ਕਰਨ ਵਾਲੇ ਬਿਨਾ ਕਿਸੇ ਨਿਸ਼ਾਨ ਦੇ ਮਿਟ ਗਏ ਹਨ, ਪਰ ਮੰਦਿਰ ਅੱਜ ਹੋਰ ਵੀ ਵੱਡੀ ਸ਼ਾਨ ਨਾਲ ਖੜ੍ਹਾ ਹੈ। ਸੋਮਨਾਥ ਮੰਦਿਰ ਦਾ ਇਤਿਹਾਸ ਸਾਨੂੰ ਸਿਖਾਉਂਦਾ ਹੈ ਕਿ ਅਜਿਹੇ ਹਮਲੇ ਨੁਕਸਾਨ ਪਹੁੰਚਾ ਸਕਦੇ ਹਨ, ਪਰ ਉਹ ਸਾਨੂੰ ਮਿਟਾ ਨਹੀਂ ਕਰ ਸਕਦੇ - ਕਿਉਂਕਿ ਹਰ ਵਾਰ ਹੋਰ ਵੀ ਸ਼ਾਨ ਅਤੇ ਬ੍ਰਹਮਤਾ ਨਾਲ ਉੱਠ ਖੜ੍ਹੇ ਹੋਣਾ ਸਨਾਤਨ ਸੱਭਿਆਚਾਰ ਦੀ ਮੂਲ ਪ੍ਰਵਿਰਤੀ ਹੈ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਸੋਮਨਾਥ ਮੰਦਿਰ 'ਤੇ ਹੋਏ ਪਹਿਲੇ ਹਮਲੇ ਤੋਂ ਇੱਕ ਹਜ਼ਾਰ ਵਰ੍ਹੇ  ਪੂਰੇ ਹੋਣ ਦੇ ਮੌਕੇ 'ਤੇ 'ਸੋਮਨਾਥ ਸਵਾਭਿਮਾਨ ਪਰਵ' ਮਨਾਉਣ ਦਾ ਫੈਸਲਾ ਕੀਤਾ ਹੈ, ਤਾਂ ਜੋ ਸਨਾਤਨ ਸੱਭਿਆਚਾਰ ਦੀ ਅਟੁੱਟ ਨਿਰੰਤਰਤਾ ਅਤੇ ਲਚਕੀਲੇਪਣ ਦਾ ਸੰਦੇਸ਼ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚੇ। ਇਹ ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਇਸ ਪਵਿੱਤਰ ਮੰਦਿਰ ਦਾ ਟਰੱਸਟੀ ਹਾਂ। ਮੈਂ ਸਾਰੇ ਸਾਥੀ ਨਾਗਰਿਕਾਂ ਨੂੰ ਅਪੀਲ ਕਰਦਾ ਹਾਂ ਕਿ ਅੱਜ ਤੋਂ 11 ਜਨਵਰੀ ਤੱਕ ਆਯੋਜਿਤ ਕੀਤੇ ਜਾ ਰਹੇ #SomnathSwabhimanParv ਵਿੱਚ ਸ਼ਾਮਲ ਹੋਣ।"

 

****

ਆਰਕੇ/ਪੀਆਰ/ਪੀਐੱਸ/


(रिलीज़ आईडी: 2212820) आगंतुक पटल : 4
इस विज्ञप्ति को इन भाषाओं में पढ़ें: Odia , Assamese , English , Urdu , Marathi , हिन्दी , Gujarati , Tamil , Telugu , Kannada