ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਰਚਨਾਤਮਕ ਅਤੇ ਸਬੂਤ-ਅਧਾਰਤ ਬਹਿਸ ਦੀ ਮਹੱਤਤਾ ਨੂੰ ਉਜਾਗਰ ਕਰਨ ਵਾਲਾ ਇੱਕ ਲੇਖ ਸਾਂਝਾ ਕੀਤਾ

प्रविष्टि तिथि: 08 JAN 2026 2:05PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੇਂਦਰੀ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਦਾ ਇੱਕ ਲੇਖ ਸਾਂਝਾ ਕੀਤਾ ਹੈ।

ਇਹ ਲੇਖ ਇਸ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ ਕਿ ਭਾਰਤ ਅਜਿਹੀ ਮਜ਼ਬੂਤ, ਸਬੂਤ-ਅਧਾਰਿਤ ਆਲੋਚਨਾ ਦਾ ਸਵਾਗਤ ਕਰਦਾ ਹੈ, ਜੋ ਨੀਤੀ ਨੂੰ ਮਜ਼ਬੂਤ ਕਰਦੀ ਹੈ ਅਤੇ ਸੁਧਾਰਾਂ ਦੀ ਰਾਖੀ ਕਰਦੀ ਹੈ। ਇਹ ਇਸ ਗੱਲ 'ਤੇ ਜ਼ੋਰ ਦਿੰਦਾ ਹੈ ਕਿ ਭਾਰਤ ਦੀ ਲੋਕਤੰਤਰੀ ਤਰੱਕੀ ਵਿੱਚ ਨਿਰਾਸ਼ਾਵਾਦ ਦੀ ਕੋਈ ਥਾਂ ਨਹੀਂ ਹੈ ਅਤੇ ਰਚਨਾਤਮਕ ਬਹਿਸ ਦੀ ਮਹੱਤਤਾ ਨੂੰ ਉਜਾਗਰ ਕਰਦਾ ਹੈ, ਜੋ ਨਵੇਂ ਸਾਲ ਵਿੱਚ ਵਰਦਾਨ ਸਾਬਤ ਹੋ ਸਕਦਾ ਹੈ।

ਪ੍ਰਧਾਨ ਮੰਤਰੀ ਨੇ ਐੱਕਸ 'ਤੇ ਲੇਖ ਸਾਂਝਾ ਕਰਦੇ ਹੋਏ ਕਿਹਾ;

“ਭਾਰਤ ਮਜ਼ਬੂਤ, ਸਬੂਤ-ਅਧਾਰਤ ਆਲੋਚਨਾ ਦਾ ਸਵਾਗਤ ਕਰਦਾ ਹੈ, ਜੋ ਨੀਤੀ ਨੂੰ ਮਜ਼ਬੂਤ ਕਰਦੀ ਹੈ ਅਤੇ ਸੁਧਾਰਾਂ ਦੀ ਰਾਖੀ ਕਰਦੀ ਹੈ। ਸਾਡੇ ਲੋਕਤੰਤਰੀ ਵਿਕਾਸ ਵਿੱਚ ਨਿਰਾਸ਼ਾਵਾਦ ਦੀ ਕੋਈ ਥਾਂ ਨਹੀਂ ਹੈ! ਕੇਂਦਰੀ ਮੰਤਰੀ ਸ਼੍ਰੀ @HardeepSPuri ਦਾ ਇਹ ਲੇਖ ਰਚਨਾਤਮਕ ਬਹਿਸ ਨੂੰ ਦਰਸਾਉਂਦਾ ਹੈ, ਜੋ ਇਸ ਨਵੇਂ ਸਾਲ ਲਈ ਵਰਦਾਨ ਸਾਬਤ ਹੋ ਸਕਦਾ ਹੈ।

ਇਸ ਨੂੰ ਜ਼ਰੂਰ ਪੜ੍ਹੋ!”

************

ਐੱਮਜੇਪੀਐੱਸ/ਐੱਸਟੀ


(रिलीज़ आईडी: 2212478) आगंतुक पटल : 3
इस विज्ञप्ति को इन भाषाओं में पढ़ें: English , Urdu , Marathi , हिन्दी , Assamese , Bengali , Bengali-TR , Manipuri , Gujarati , Odia , Tamil , Telugu , Kannada , Malayalam