ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਖ਼ੁਸ਼ਹਾਲ ਭਾਰਤ ਲਈ ਵਿਆਪਕ ਸੁਧਾਰਾਂ ’ਤੇ ਚਾਨਣਾ ਪਾਇਆ


ਭਾਰਤ ਵਿੱਚ ਸੁਧਾਰ ਪ੍ਰਕਿਰਿਆ ਲਗਾਤਾਰ ਤੇਜ਼ ਹੋ ਰਹੀ ਹੈ: ਪ੍ਰਧਾਨ ਮੰਤਰੀ

प्रविष्टि तिथि: 07 JAN 2026 9:50PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇਸ ਗੱਲ ਨੂੰ ਮੁੜ ਦੁਹਰਾਇਆ ਕਿ ਭਾਰਤ ਦੀ "ਰਿਫਾਰਮ ਐਕਸਪ੍ਰੈੱਸ" (ਸੁਧਾਰਾਂ ਦੀ ਪ੍ਰਕਿਰਿਆ) ਲਗਾਤਾਰ ਲਗਾਤਾਰ ਤੇਜ਼ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਿਵੇਸ਼ ਨੂੰ ਦਿੱਤੀ ਜਾ ਰਹੀ ਹੱਲਾਸ਼ੇਰੀ ਅਤੇ ਮੰਗ-ਅਧਾਰਿਤ ਨੀਤੀਆਂ ਨੇ ਦੇਸ਼ ਦੇ ਵਿਕਾਸ ਨੂੰ ਨਵੀਂ ਊਰਜਾ ਪ੍ਰਦਾਨ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਖ਼ਾਸ ਜ਼ੋਰ ਦਿੱਤਾ ਕਿ ਬੁਨਿਆਦੀ ਢਾਂਚਾ, ਨਿਰਮਾਣ, ਡਿਜੀਟਲ ਜਨਤਕ ਵਸਤੂਆਂ ਅਤੇ ‘ਈਜ ਆਫ਼ ਡੂਇੰਗ ਬਿਜ਼ਨੈੱਸ’ ਵਰਗੇ ਖੇਤਰਾਂ ਵਿੱਚ ਕੀਤੇ ਜਾ ਰਹੇ ਕ੍ਰਾਂਤੀਕਾਰੀ ਬਦਲਾਅ ਰਾਹੀਂ ਖ਼ੁਸ਼ਹਾਲ ਭਾਰਤ ਦਾ ਸੰਕਲਪ ਪੂਰਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸੁਧਾਰਾਂ ਦੀ ਰੂਪਰੇਖਾ ਇਸ ਤਰ੍ਹਾਂ ਤਿਆਰ ਕੀਤੀ ਗਈ ਹੈ ਕਿ ਭਾਰਤ ਦੀ ਆਰਥਿਕ ਨੀਂਹ ਮਜ਼ਬੂਤ ਹੋਵੇ, ਵਿਸ਼ਵ-ਵਿਆਪੀ ਨਿਵੇਸ਼ ਆਕਰਸ਼ਿਤ ਹੋਵੇ ਅਤੇ ਦੇਸ਼ ਦੇ ਹਰੇਕ ਨਾਗਰਿਕ ਲਈ ਸਮਾਵੇਸ਼ੀ ਵਿਕਾਸ ਯਕੀਨੀ ਬਣਾਇਆ ਜਾ ਸਕੇ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ:

"ਭਾਰਤ ਦੀ ਰਿਫਾਰਮ ਐਕਸਪ੍ਰੈੱਸ ਲਗਾਤਾਰ ਰਫ਼ਤਾਰ ਫੜ ਰਹੀ ਹੈ। ਇਸ ਨੂੰ ਐੱਨਡੀਏ ਸਰਕਾਰ ਦੇ ਵਿਆਪਕ ਨਿਵੇਸ਼ ਹੱਲਾਸ਼ੇਰੀ ਅਤੇ ਮੰਗ-ਅਧਾਰਿਤ ਨੀਤੀਆਂ ਤੋ ਤਾਕਤ ਮਿਲ ਰਹੀ ਹੈ।

ਚਾਹੇ ਬੁਨਿਆਦੀ ਢਾਂਚਾ ਹੋਵੇ, ਨਿਰਮਾਣ ਪ੍ਰੋਤਸਾਹਨ ਹੋਵੇ, ਡਿਜੀਟਲ ਜਨਤਕ ਵਸਤੂਆਂ ਹੋਣ, ਜਾਂ ‘ਈਜ ਆਫ਼ ਡੂਇੰਗ ਬਿਜ਼ਨੈੱਸ’, ਅਸੀਂ ਇੱਕ ਖ਼ੁਸ਼ਹਾਲ ਭਾਰਤ ਦੇ ਆਪਣੇ ਸੁਪਨੇ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਲਗਾਤਾਰ ਕੰਮ ਕਰ ਰਹੇ ਹਾਂ।"

https://www.pib.gov.in/PressReleasePage.aspx?PRID=2212087&reg=3&lang=1

 

************

ਐੱਮਜੇਪੀਐੱਸ/ਐੱਸਆਰ


(रिलीज़ आईडी: 2212449) आगंतुक पटल : 5
इस विज्ञप्ति को इन भाषाओं में पढ़ें: English , Urdu , हिन्दी , Marathi , Manipuri , Bengali , Assamese , Gujarati , Odia , Telugu , Kannada , Malayalam