ਆਯੂਸ਼
azadi ka amrit mahotsav

ਆਯੁਸ਼ ਮੰਤਰਾਲਾ ਕੱਲ੍ਹ ਚੇਨੱਈ ਵਿੱਚ 9ਵੇਂ ਸਿੱਧ (Siddha) ਦਿਵਸ ਸਮਾਰੋਹ ਦਾ ਉਦਘਾਟਨ ਕਰੇਗਾ; ਰਾਸ਼ਟਰੀ ਸਿੱਧ ਦਿਵਸ 6 ਜਨਵਰੀ ਨੂੰ ਮਨਾਇਆ ਜਾਵੇਗਾ


ਰਾਸ਼ਟਰਪਤੀ ਚੇੱਨਈ ਵਿੱਚ 9ਵੇਂ ਸਿੱਧ ਦਿਵਸ ਸਮਾਰੋਹ ਦੇ ਉਦਘਾਟਨ ਪ੍ਰੋਗਰਾਮ ਦੀ ਪ੍ਰਧਾਨਗੀ ਕਰਨਗੇ

ਸਿੱਧ ਚਿਕਿਤਸਾ ਪ੍ਰਣਾਲੀ ਵਿੱਚ ਬੇਮਿਸਾਲ ਯੋਗਦਾਨ ਦੇਣ ਵਾਲੇ ਪੰਜ ਪ੍ਰਤਿਸ਼ਠਿਤ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ

ਵਿਸ਼ਵਵਿਆਪੀ ਸਿਹਤ ਲਈ ਸਿੱਧ” ਥੀਮ ਭਾਰਤ ਦੀ ਪ੍ਰਾਚੀਨ ਚਿਕਿਤਸਾ ਵਿਧੀ ਦੀ ਵਿਸ਼ਵਵਿਆਪੀ ਪ੍ਰਾਸੰਗਿਕਤਾ ਨੂੰ ਦਰਸਾਉਂਦੀ ਹੈ

प्रविष्टि तिथि: 02 JAN 2026 10:43AM by PIB Chandigarh

ਆਯੁਸ਼ ਮੰਤਰਾਲਾ 3 ਜਨਵਰੀ 2026 ਨੂੰ ਚੇੱਨਈ ਦੇ ਕਲਾਈਵਨਾਰ ਅਰੰਗਮ ਵਿੱਚ 9ਵੇਂ ਸਿੱਧ ਦਿਵਸ ਦਾ ਆਯੋਜਨ ਕਰੇਗਾ। ਇਹ ਪ੍ਰੋਗਰਾਮ ਨੈਸ਼ਨਲ ਇੰਸਟੀਟਿਊਟ ਆਫ਼ ਸਿੱਧ (ਐੱਨਆਈਐੱਸ), ਸੈਂਟਰਲ ਕੌਂਸਲ ਫਾਰ ਰਿਸਰਚ ਇਨ ਸਿੱਧ (ਸੀਸੀਆਰਐੱਸ) ਅਤੇ ਤਮਿਲ ਨਾਡੂ ਸਰਕਾਰ ਦੇ ਭਾਰਤੀ ਮੈਡੀਕਲ ਅਤੇ ਹੋਮਿਓਪੈਥੀ ਡਾਇਰੈਕਟੋਰੇਟ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾਵੇਗਾ। “ਵਿਸ਼ਵਵਿਆਪੀ ਸਿਹਤ ਲਈ ਸਿੱਧ” ਵਿਸ਼ੇ ‘ਤੇ ਅਧਾਰਿਤ ਇਹ ਸਮਾਰੋਹ, ਸਿੱਧ ਚਿਕਿਤਸਾ ਦੇ ਜਨਕ ਮੰਨੇ ਜਾਣ ਵਾਲੇ ਰਿਸ਼ੀ ਅਗਸਥੀਅਰ (Agathiyar) ਦੀ ਜਯੰਤੀ ਦੇ ਮੌਕੇ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਸਿੱਧ ਦਿਵਸ ਪ੍ਰਤੀ ਵਰ੍ਹੇ 6 ਜਨਵਰੀ ਨੂੰ ਮਨਾਇਆ ਜਾਂਦਾ ਹੈ।

ਉਪ-ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਣਨ ਨੌਵੇਂ ਸਿੱਧ ਦਿਵਸ ਸਮਾਰੋਹ ਦਾ ਉਦਘਾਟਨ ਕਰਨਗੇ ਅਤੇ ਉਸ ਦੀ ਪ੍ਰਧਾਨਗੀ ਵੀ ਕਰਨਗੇ। ਇਸ ਪ੍ਰੋਗਰਾਮ ਵਿੱਚ ਆਯੁਸ਼ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ, ਤਮਿਲ ਨਾਡੂ ਸਰਕਾਰ ਦੇ ਹੈਲਥ, ਮੈਡੀਕਲ ਸਿੱਖਿਆ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਐੱਮ. ਸੁਬ੍ਰਮਣਯਮ, ਆਯੁਸ਼ ਮੰਤਰਾਲੇ ਦੇ ਸਕੱਤਰ ਪਦਮਸ਼੍ਰੀ ਵੈਦਯ ਰਾਜੇਸ਼ ਕੋਟੇਚਾ, ਤਮਿਲ ਨਾਡੂ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਧਾਨ ਸਕੱਤਰ ਡਾ. ਪੀ. ਸੈਂਥਿਲ ਕੁਮਾਰ ਅਤੇ ਭਾਰਤੀ ਚਿਕਿਤਸਾ ਅਤੇ ਹੋਮਿਓਪੈਥੀ ਡਾਇਰੈਕਟੋਰੇਟ ਦੀ ਡਾਇਰੈਕਟਰ ਸ਼੍ਰੀਮਤੀ ਐੱਮ. ਵਿਜੈਲਕਸ਼ਮੀ ਮੌਜੂਦ ਰਹਿਣਗੇ।

ਇਸ ਸਮਾਰੋਹ ਵਿੱਚ ਤਮਿਲ ਨਾਡੂ ਅਤੇ ਹੋਰ ਰਾਜਾਂ ਦੇ ਸਿੱਧ ਚਿਕਿਤਸਕ, ਵਿਗਿਆਨਿਕ, ਸਿੱਖਿਆ ਸ਼ਾਸਤਰੀ, ਵਿਦਵਾਨ ਅਤੇ ਵਿਦਿਆਰਥੀ ਇੱਕ ਪਲੈਟਫਾਰਮ ‘ਤੇ ਇਕੱਠੇ ਹੋਣਗੇ। ਸਿੱਧ ਵਿਧਾਨਕ ਸੰਸਥਾਵਾਂ ਦੇ ਸੀਨੀਅਰ ਮੈਂਬਰ, ਐੱਨਆਈਐੱਸ ਅਤੇ ਸੀਸੀਆਰਐੱਸ ਦੇ ਖੋਜਕਰਤਾ, ਨਾਲ ਹੀ ਆਯੁਸ਼ ਮੰਤਰਾਲਾ ਅਤੇ ਤਮਿਲ ਨਾਡੂ ਸਰਕਾਰ ਦੇ ਅਧਿਕਾਰੀ ਵੀ ਇਸ ਵਿੱਚ ਹਿੱਸਾ ਲੈਣਗੇ। ਇਸ ਪ੍ਰੋਗਰਾਮ ਵਿੱਚ ਚੇੱਨਈ ਅਤੇ ਪਲਯਮਕੋਟਾਈ ਦੇ ਸਰਕਾਰੀ ਸਿੱਧ ਮੈਡੀਕਲ ਕਾਲਜਾਂ ਅਤੇ ਤਮਿਲ ਨਾਡੂ ਅਤੇ ਕੇਰਲ ਦੇ ਸਵੈ- ਵਿੱਤ ਪੋਸ਼ਿਤ ਸਿੱਧ ਕਾਲਜਾਂ ਦੇ ਅੰਡਰਗ੍ਰੈਜੂਏਟ, ਪੋਸਟ ਗ੍ਰੈਜੂਏਟ ਅਤੇ ਡਾਕਟਰੇਟ ਵਿਦਿਆਰਥੀਆਂ ਦੀ ਵੀ ਵੱਡੀ ਗਿਣਤੀ ਵਿੱਚ ਮੌਜੂਦ ਰਹਿਣ ਦੀ ਉਮੀਦ ਹੈ।

ਇਸ ਮੌਕੇ ‘ਤੇ ਆਯੁਸ਼ ਮੰਤਰਾਲਾ ਸਿੱਧ ਚਿਕਿਤਸਾ ਪ੍ਰਣਾਲੀ ਵਿੱਚ ਅਸਾਧਾਰਣ ਯੋਗਦਾਨ ਦੇਣ ਵਾਲੇ ਪੰਜ ਪ੍ਰਤਿਸ਼ਠਿਤ ਵਿਅਕਤੀਆਂ ਨੂੰ ਸਨਮਾਨਿਤ ਕਰੇਗਾ।

ਨੌਵੇਂ ਸਿੱਧ ਦਿਵਸ ਦੇ ਮੌਕੇ ‘ਤੇ ਰੋਕਥਾਮ ਸਿਹਤ, ਖੋਜ ਅਤੇ ਗਲੋਬਲ ਭਲਾਈ ਵਿੱਚ ਸਿੱਧ ਚਿਕਿਤਸਾ ਦੇ ਯੋਗਦਾਨ ਨੂੰ ਦਰਸਾਇਆ ਜਾਵੇਗਾ। ਇਸ ਦਾ ਉਦੇਸ਼ ਜਾਗਰੂਕਤਾ ਵਧਾਉਣਾ ਅਤੇ ਸਿਹਤ ਸੇਵਾ ਵੰਡ, ਖੋਜ ਸਹਿਯੋਗ ਅਤੇ ਵਿਦਿਅਕ ਤਰੱਕੀ ਵਿੱਚ ਸਿੱਧ ਚਿਕਿਤਸਾ ਦੀ ਭੂਮਿਕਾ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਸਰਕਾਰ ਦੇ ਨਿਰੰਤਰ ਯਤਨਾਂ ਨੂੰ ਸਾਹਮਣੇ ਲਿਆਉਣਾ ਹੈ। ਇਹ ਪ੍ਰੋਗਰਾਮ ਆਯੁਸ਼ ਮੰਤਰਾਲੇ ਦੀ ਉਸ ਵਚਨਬੱਧਤਾ ਨੂੰ ਦਰਸਾਉਂਦਾ ਹੈ ਜੋ ਭਾਰਤ ਦੀ ਰਵਾਇਤੀ ਚਿਕਿਤਸਾ ਵਿਧੀਆਂ ਨੂੰ ਰਾਸ਼ਟਰੀ ਅਤੇ ਵਿਸ਼ਵਵਿਆਪੀ ਸਿਹਤ ਢਾਂਚਿਆਂ ਵਿੱਚ ਪ੍ਰੋਤਸਾਹਿਤ ਕਰਨ, ਨਵੀਨਤਾ ਨੂੰ ਸਸ਼ਕਤ ਬਣਾਉਣ ਅਤੇ ਸਿੱਧ ਚਿਕਿਤਸਾ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਵਿਆਪਕ ਮਾਨਤਾ ਦਿਵਾਉਣ ‘ਤੇ ਕੇਂਦ੍ਰਿਤ ਹੈ।

*********

ਐੱਸਆਰ/ਜੀਐੱਸ/ਐੱਸਜੀ


(रिलीज़ आईडी: 2210812) आगंतुक पटल : 10
इस विज्ञप्ति को इन भाषाओं में पढ़ें: English , Urdu , हिन्दी , Marathi , Gujarati , Tamil , Telugu , Malayalam