ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ਦੇ 129ਵੇਂ ਐਪੀਸੋਡ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ

Posted On: 29 DEC 2025 11:01AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਨ ਕੀ ਬਾਤ ਦੇ 129ਵੇਂ ਐਪੀਸੋਡ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ।

ਸ਼੍ਰੀ ਮੋਦੀ ਨੇ ਐੱਕਸ 'ਤੇ ਪੋਸਟ ਦੀ ਇੱਕ ਲੜੀ ਵਿੱਚ ਕਿਹਾ:

"140 ਕਰੋੜ ਭਾਰਤੀਆਂ ਦੀ ਤਾਕਤ ਅਤੇ ਹੁਨਰ ਨਾਲ, ਸਾਡੇ ਦੇਸ਼ ਨੇ 2025 ਵਿੱਚ ਵੱਖ-ਵੱਖ ਖੇਤਰਾਂ ਵਿੱਚ ਬਹੁਤ ਕੁਝ ਪ੍ਰਾਪਤ ਕੀਤਾ ਹੈ।"

#MannKiBaat

“ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਦੇਣ ਲਈ ਇੱਕ ਵਧੀਆ ਮੰਚ ਹੈ। ਮੈਂ 12 ਜਨਵਰੀ, 2026 ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਅਤੇ ਸਾਡੀ ਯੁਵਾ ਸ਼ਕਤੀ ਵਿਚਾਰਾਂ ਅਤੇ ਸੁਝਾਵਾਂ ਨੂੰ ਸੁਣਨ ਲਈ ਉਤਸੁਕ ਹਾਂ।”

#MannKiBaat

"ਸਮਾਰਟ ਇੰਡੀਆ ਹੈਕਾਥੌਨ ਸਾਡੇ ਨੌਜਵਾਨਾਂ ਅਤੇ ਨਵੀਨਤਾਕਾਰਾਂ ਨੂੰ ਦੇਸ਼ ਅਤੇ ਸਮਾਜ ਦੀਆਂ ਮੁੱਖ ਚੁਣੌਤੀਆਂ ਦੇ ਹੱਲ ਪ੍ਰਦਾਨ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਦਾ ਹੈ।"

#MannKiBaat

"ਭਾਰਤ ਦੇ ਨੌਜਵਾਨ ਟਿਕਾਊ ਵਿਕਾਸ ਲਈ ਬਹੁਤ ਉਤਸ਼ਾਹ ਦਿਖਾ ਰਹੇ ਹਨ। ਇਸ ਸੰਦਰਭ ਵਿੱਚ, ਮੈਂ ਮਣੀਪੁਰ ਦੇ ਮੋਈਰਾਂਗਥੇਮ ਸੇਠ ਵੱਲੋਂ ਸੂਰਜੀ ਊਰਜਾ ਦੀ ਵਰਤੋਂ ਕਰਕੇ ਸਮਾਜ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਦੇ ਯਤਨਾਂ ਦੀ ਸ਼ਲਾਘਾ ਕਰਦਾ ਹਾਂ।"

#MannKiBaat

"ਅਗਲੇ ਮਹੀਨੇ ਅਸੀਂ ਪਾਰਬਤੀ ਗਿਰੀ ਜੀ ਦੀ ਜਨਮ ਸ਼ਤਾਬਦੀ ਮਨਾਵਾਂਗੇ, ਜਿਨ੍ਹਾਂ ਨੇ ਸਾਡੇ ਆਜ਼ਾਦੀ ਅੰਦੋਲਨ ਵਿੱਚ ਯੋਗਦਾਨ ਪਾਇਆ ਅਤੇ ਗ਼ਰੀਬਾਂ ਅਤੇ ਹਾਸ਼ੀਏ 'ਤੇ ਧੱਕੇ ਗਏ ਲੋਕਾਂ ਨੂੰ ਉੱਚਾ ਚੁੱਕਣ 'ਤੇ ਵੀ ਧਿਆਨ ਕੇਂਦਰਿਤ ਕੀਤਾ। ਅੱਜ ਮਨ ਕੀ ਬਾਤ ਦੇ ਦੌਰਾਨ ਅਸੀਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।"

#MannKiBaat

“ਰਣ ਬੁਲਾ ਰਿਹਾ ਹੈ!”

ਕੱਛ ਆਓ ਅਤੇ ਰਣ ਉਤਸਵ ਦਾ ਅਨੰਦ ਮਾਣੋ।

ਲੋਕ ਪਰੰਪਰਾਵਾਂ ਦੀ ਲੈਅ, ਸਥਾਨਕ ਕਾਰੀਗਰੀ ਦੀ ਚਮਕ ਅਤੇ ਕੱਛ ਦੀ ਸਦੀਵੀ ਸੁੰਦਰਤਾ ਦੇ ਗਵਾਹ ਬਣੋ।”

#MannKiBaat

"ਦੁਬਈ ਵਿੱਚ ਇੱਕ ਸ਼ਲਾਘਾਯੋਗ ਯਤਨ ’ਤੇ ਚਾਨਣਾ ਪਾਇਆ, ਜਿਸਦਾ ਉਦੇਸ਼ ਪ੍ਰਵਾਸੀ ਭਾਰਤੀਆਂ ਦੇ ਭਾਈਚਾਰੇ ਵਿੱਚ ਖ਼ੂਬਸੂਰਤ ਕੰਨੜ ਭਾਸ਼ਾ ਨੂੰ ਹਰਮਨ-ਪਿਆਰਾ ਬਣਾਉਣ ਹੈ।"

#MannKiBaat

"ਨਰਸਾਪੁਰਮ ਵਿੱਚ ਇਸ ਯਤਨ ਨੇ ਸਥਾਨਕ ਲੇਸ ਕਰਾਫਟ ਨੂੰ ਮੁੜ ਜ਼ਿੰਦਾ ਕੀਤਾ ਹੈ ਅਤੇ ਇਸ ਤਰ੍ਹਾਂ ਕਈ ਲੋਕਾਂ ਨੂੰ ਸਸ਼ਕਤ ਬਣਾਇਆ ਹੈ।"

#MannKiBaat

“ದುಬೈನಲ್ಲಿ ನೆಲೆಸಿರುವ ಭಾರತೀಯ ಅನಿವಾಸಿಗಳು, ಸುಂದರವಾದ ಕನ್ನಡ ಭಾಷೆಯನ್ನು ಜನಪ್ರಿಯಗೊಳಿಸಲು ಮಾಡುತ್ತಿರುವ ಶ್ಲಾಘನೀಯ ಪ್ರಯತ್ನದ ಬಗ್ಗೆ ಒತ್ತಿ ಹೇಳಿದೆ”

 #MannKiBaat

“నరసాపురంలో చేపట్టిన ఈ ప్రయత్నం స్థానిక లేస్‌ క్రాఫ్ట్ కు మళ్లీ ప్రాణం పోసి అనేక మందికి సాధికారత చేకూర్చింది…”

 #MannKiBaat

“ଆସନ୍ତା ମାସ ଆମେ ପାର୍ବତୀ ଗିରିଙ୍କ ଜନ୍ମ ଶତବାର୍ଷିକୀ ପାଳନ କରିବା, ଯିଏକିଆମ ସ୍ବାଧୀନତା ଆନ୍ଦୋଳନରେ ଯୋଗଦାନ କରିଥିଲେ ଏବଂ ଗରିବ ଓ ବଞ୍ଚିତଙ୍କକଲ୍ଯାଣ ପ୍ରତି ଧ୍ଯାନ ଦେଇଥିଲେ । ଆଜିର #MannKiBaat ରେ ତାଙ୍କୁ ଶ୍ରଦ୍ଧାଞ୍ଜଳିଅର୍ପଣ କରୁଛି ।”

" ਫਿਜੀ ਵਿੱਚ ਤਾਮਿਲ ਭਾਸ਼ਾ ਨੂੰ ਪ੍ਰਸਿੱਧੀ ਮਿਲਦੇ ਦੇਖਣਾ ਚੰਗਾ ਲਗਦਾ ਹੈ,  ਇੱਕ ਇੱਕ ਅਜਿਹਾ ਰਾਸ਼ਟਰ ਹੈ, ਜਿਸ ਨਾਲ ਸਾਡੇ ਮਜ਼ਬੂਤ ​​ਸਭਿਆਚਾਰਕ ਸਬੰਧ ਹਨ।"

#MannKiBaat

" ਕਾਸ਼ੀ ਦੇ ਲੋਕਾਂ ਦਰਮਿਆਨ ਤਾਮਿਲ ਭਾਸ਼ਾ ਪ੍ਰਸਿੱਧੀ ਨੂੰ ਵਧਦੇ ਦੇਖਣਾ ਉਤਸ਼ਾਹ ਭਰਪੂਰ ਹੈ, ਜੋ ਕਾਸ਼ੀ ਤਾਮਿਲ ਸੰਗਮਮ ਦੇ ਦੌਰਾਨ ਸਪਸ਼ਟ ਤੌਰ 'ਤੇ ਦੇਖੀ ਗਈ।"

#MannKiBaat

“நாம் வலுவான கலாச்சாரத் தொடர்புகளைக் கொண்டுள்ள நாடான ஃபிஜியில் தமிழ் பிரபலம் அடைவதைக் காண்பதும் மகிழ்ச்சி அளிக்கிறது.”

 #MannKiBaat

“காசி தமிழ் சங்கமத்தின் போது, காசி மக்களிடையே தமிழ் பிரபலமடைந்து வருவது  தெளிவாகக் காணப்பட்டது.  இது மனநிறைவைத் தருகிறது.” 

 #MannKiBaat

"ਬਾਰਾਮੂਲਾ ਦੇ ਜੇਹਨਪੋਰਾ ਦਾ ਬੌਧ ਕੰਪਲੈਕਸ ਦੱਸਦਾ ਹੈ ਕਿ ਜੰਮੂ-ਕਸ਼ਮੀਰ ਦੀ ਸਭਿਆਚਾਰਕ ਪਛਾਣ ਕਿੰਨੀ ਪ੍ਰਾਚੀਨ ਅਤੇ ਖ਼ੁਸ਼ਹਾਲ ਰਹੀ ਹੈ । ਇੱਥੇ ਦੇ ਬੌਧ ਸਤੂਪਾਂ ਦਾ ਪਤਾ ਜਿਸ ਤਰ੍ਹਾਂ ਲੱਗਾ, ਉਸਦੀ ਕਹਾਣੀ ਬਹੁਤ ਦਿਲਚਸਪ ਹੈ!"

#MannKiBaat

"ਭਾਰਤ ਤੋਂ ਹਜ਼ਾਰਾਂ ਕਿੱਲੋਮੀਟਰ ਦੂਰ ਫਿਜੀ ਹੋਵੇ, ਜਾਂ ਸਾਡੀ ਆਪਣੀ ਕਾਸ਼ੀ, ਇੱਥੇ ਜਿਸ ਤਰ੍ਹਾਂ ਤਾਮਿਲ ਭਾਸ਼ਾ ਨੂੰ ਉਤਸ਼ਾਹਿਤ ਕਰਨ ਲਈ ਸ਼ਲਾਘਾਯੋਗ ਉਪਰਾਲੇ ਹੋ ਰਹੇ ਹਨ, ਉਹ ਦਿਲ ਨੂੰ ਛੂਹ ਲੈਣ ਵਾਲੇ ਹਨ। ਮੈਨੂੰ ਖ਼ੁਸ਼ੀ ਹੈ ਕਿ ਅੱਜ, ਦੇਸ਼ ਦੇ ਕਈ ਹੋਰ ਹਿੱਸਿਆਂ ਵਿੱਚ ਵੀ ਦੁਨੀਆ ਦੀ ਇਸ ਸਭ ਤੋਂ ਪ੍ਰਾਚੀਨ ਭਾਸ਼ਾ ਵਿੱਚ ਦਿਲਚਸਪੀ ਵੱਧ ਰਹੀ ਹੈ।"

#MannKiBaat

"ਆਈਸੀਐੱਮਆਰ ਯਾਨੀ (ਇੰਡੀਅਨ ਕੌਂਸਲ ਆਫ਼ ਮੈਡੀਕਲ ਰੀਸਰਚ) ਦੀ ਇੱਕ ਤਾਜ਼ਾ ਰਿਪੋਰਟ ਦਰਸਾਉਂਦੀ ਹੈ ਕਿ ਨਮੂਨੀਆ ਅਤੇ ਯੂਟੀਆਈ ਵਰਗੀਆਂ ਬਿਮਾਰੀਆਂ ਵਿੱਚ ਐਂਟੀਬਾਇਓਟਿਕਸ ਦਵਾਈਆਂ  ਬੇਅਸਰ ਸਾਬਤ ਹੋ ਰਹੀਆਂ ਹਨ। ਇਸਦਾ ਇੱਕ ਵੱਡਾ ਕਾਰਨ ਬਿਨਾਂ ਸੋਚੇ ਸਮਝੇ ਇਹਨਾਂ ਐਂਟੀਬਾਇਓਟਿਕਸ ਦਵਾਈਆਂ ਦੀ ਵਰਤੋਂ ਹੈ। ਇਸ ਲਈ ਮੇਰੀ ਬੇਨਤੀ ਹੈ ਕਿ ਡਾਕਟਰ ਦੀ ਸਲਾਹ ਲਏ ਬਿਨਾਂ ਐਂਟੀਬਾਇਓਟਿਕਸ ਦਵਾਈਆਂ ਨਾ ਲਵੋ।"

#MannKiBaat

"ਮਣੀਪੁਰ ਦੇ ਚੁਰਾਚਾਂਦਪੁਰ ਤੋਂ ਮਾਰਗਰੇਟ ਰਾਮਥਾਰਸੀਮ 'ਤੇ ਮਾਣ ਹੈ, ਜਿਹਨਾਂ ਨੇ ਮਣੀਪੁਰ ਦੇ ਰਵਾਇਤੀ ਦਸਤਕਾਰੀ ਨੂੰ ਪ੍ਰਸਿੱਧ ਬਣਾਉਣ ਅਤੇ ਦੂਜਿਆਂ ਦੇ ਜੀਵਨ ਨੂੰ ਸਸ਼ਕਤ ਬਣਾਉਣ ਲਈ ਕੰਮ ਕੀਤਾ।"

#MannKiBaat

"ਮਣੀਪੁਰ ਦੇ ਸੈਨਾਪਤੀ ਜ਼ਿਲ੍ਹੇ ਦੇ ਕੇ. ਚੋਖੋਨ ਕ੍ਰਿਚੇਨਾ ਨੇ ਫੁੱਲਾਂ ਦੀ ਖੇਤੀ ਵਿੱਚ ਸ਼ਾਨਦਾਰ ਕੰਮ ਕੀਤਾ ਹੈ ਅਤੇ ਬਹੁਤ ਸਾਰੇ ਕਿਸਾਨਾਂ ਦੇ ਜੀਵਨ ਨੂੰ ਵੀ ਬਦਲ ਦਿੱਤਾ ਹੈ।"

#MannKiBaat

************

ਐੱਮਜੇਪੀਐੱਸ /ਵੀਜੇ


(Release ID: 2209446) ਵਿਜ਼ੀਟਰ ਕਾਊਂਟਰ : 36