ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅਰੁਣ ਜੇਟਲੀ ਜੀ ਦੀ ਜਯੰਤੀ ‘ਤੇ ਉਨ੍ਹਾਂ ਨੂੰ ਯਾਦ ਕੀਤਾ
ਇੱਕ ਬੇਜੋੜ ਸੰਵਿਧਾਨਕ ਅਤੇ ਕਾਨੂੰਨੀ ਮਾਹਿਰ ਅਤੇ ਬਿਹਤਰੀਨ ਬੁਲਾਰੇ ਦੇ ਰੂਪ ਵਿੱਚ ਜੇਟਲੀ ਜੀ ਨੇ ਇੱਕ ਸਾਂਸਦ ਦੇ ਤੌਰ ‘ਤੇ ਅਮਿਟ ਵਿਰਾਸਤ ਛੱਡੀ ਹੈ
ਕਈ ਅਹਿਮ ਕਾਨੂੰਨੀ ਮਾਮਲਿਆਂ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਉਨ੍ਹਾਂ ਨੂੰ ਯਾਦ ਕੀਤਾ ਜਾਵੇਗਾ
ਆਪਣੀ ਗਹਿਰੀ ਕਾਨੂੰਨੀ ਸਮਝ ਨਾਲ ਪਾਰਟੀ ਨੂੰ ਮਜ਼ਬੂਤ ਕਰਨ ਵਿੱਚ ਉਨ੍ਹਾਂ ਦੀ ਸਮਰਪਿਤ ਨਾ ਭੁੱਲਣ ਵਾਲੀ ਭੂਮਿਕਾ ਰਹੀ
प्रविष्टि तिथि:
28 DEC 2025 1:24PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਅਰੁਣ ਜੇਟਲੀ ਜੀ ਦੀ ਜਯੰਤੀ ‘ਤੇ ਉਨ੍ਹਾਂ ਨੂੰ ਯਾਦ ਕੀਤਾ।
X ਪਲੈਟਫਾਰਮ ‘ਤੇ ਇੱਕ ਪੋਸਟ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਇੱਕ ਬੇਜੋੜ ਸੰਵਿਧਾਨਕ ਅਤੇ ਕਾਨੂੰਨੀ ਮਾਹਿਰ ਅਤੇ ਬਿਹਤਰੀਨ ਬੁਲਾਰੇ ਦੇ ਰੂਪ ਵਿੱਚ ਜੇਟਲੀ ਜੀ ਨੇ ਇੱਕ ਸਾਂਸਦ ਦੇ ਤੌਰ ‘ਤੇ ਅਮਿਟ ਵਿਰਾਸਤ ਛੱਡੀ ਹੈ ਅਤੇ ਕਈ ਅਹਿਮ ਕਾਨੂੰਨੀ ਮਾਮਲਿਆਂ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਉਨ੍ਹਾਂ ਨੂੰ ਯਾਦ ਕੀਤਾ ਜਾਵੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਆਪਣੀ ਗਹਿਰੀ ਕਾਨੂੰਨੀ ਸਮਝ ਨਾਲ ਪਾਰਟੀ ਨੂੰ ਮਜ਼ਬੂਤ ਵਿੱਚ ਜੇਟਲੀ ਜੀ ਦੀ ਸਮਰਪਿਤ ਭੂਮਿਕਾ ਹਮੇਸ਼ਾ ਜਿਊਂਦੀ ਰਹੇਗੀ, ਜੋ ਸਮੇਂ ਦੀ ਹਰ ਕਸੌਟੀ ‘ਤੇ ਖਰੀ ਉਤਰੇਗੀ।
************
ਆਰਕੇ/ਆਰਆਰ/ਪੀਐੱਸ
(रिलीज़ आईडी: 2209312)
आगंतुक पटल : 4