ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਐੱਲਵੀਐੱਮ3-ਐੱਮ6 ਰਾਹੀਂ ਬਲੂਬਰਡ ਬਲਾਕ-2 ਦੇ ਸਫਲ ਲਾਂਚ ਲਈ ਪੁਲਾੜ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੂੰ ਵਧਾਈ ਦਿੱਤੀ
प्रविष्टि तिथि:
24 DEC 2025 10:04AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਐੱਲਵੀਐੱਮ3-ਐੱਮ6 ਰਾਹੀਂ ਬਲੂਬਰਡ ਬਲਾਕ-2 ਦੇ ਸਫਲ ਲਾਂਚ 'ਤੇ ਪੁਲਾੜ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੂੰ ਵਧਾਈ ਦਿੱਤੀ ਹੈ। ਬਲੂਬਰਡ ਬਲਾਕ-2 ਅਮਰੀਕਾ ਦਾ ਇੱਕ ਪੁਲਾੜੀ ਜਹਾਜ਼ ਹੈ ਅਤੇ ਭਾਰਤ ਦੀ ਧਰਤੀ ਤੋਂ ਆਪਣੇ ਨਿਰਧਾਰਤ ਔਰਬਿਟ ਵਿੱਚ ਲਾਂਚ ਕੀਤਾ ਗਿਆ ਹੁਣ ਤੱਕ ਦਾ ਸਭ ਤੋਂ ਭਾਰੀ ਉਪਗ੍ਰਹਿ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਭਾਰਤ ਦੀ ਪੁਲਾੜ ਯਾਤਰਾ ਵਿੱਚ ਇਹ ਇੱਕ ਮਾਣ ਵਾਲੀ ਗੱਲ ਹੈ ਅਤੇ ਇਹ ਆਤਮ-ਨਿਰਭਰ ਭਾਰਤ ਦੀ ਦਿਸ਼ਾ ਵੱਲ ਕੀਤੇ ਜਾ ਰਹੇ ਯਤਨਾਂ ਨੂੰ ਦਰਸਾਉਂਦਾ ਹੈ।
ਸ੍ਰੀ ਮੋਦੀ ਨੇ ਕਿਹਾ, " ਐੱਲਵੀਐੱਮ3 ਰਾਹੀਂ ਭਰੋਸੇਮੰਦ ਹੈਵੀ-ਲਿਫਟ ਪ੍ਰਦਰਸ਼ਨ ਕਰਨ ਦੇ ਨਾਲ, ਅਸੀਂ ਗਗਨਯਾਨ ਵਰਗੇ ਭਵਿੱਖ ਦੇ ਮਿਸ਼ਨਾਂ ਲਈ ਨੀਂਹ ਮਜ਼ਬੂਤ ਕਰ ਰਹੇ ਹਾਂ, ਵਪਾਰਕ ਲਾਂਚ ਸੇਵਾਵਾਂ ਦਾ ਵਿਸਤਾਰ ਕਰ ਰਹੇ ਹਾਂ ਅਤੇ ਵਿਸ਼ਵ-ਵਿਆਪੀ ਭਾਈਵਾਲੀ ਨੂੰ ਮਜ਼ਬੂਤ ਕਰ ਰਹੇ ਹਾਂ।”
ਪ੍ਰਧਾਨ ਮੰਤਰੀ ਨੇ ਐੱਕਸ ’ਤੇ ਪੋਸਟ ਕੀਤਾ:
"ਭਾਰਤ ਦੇ ਪੁਲਾੜ ਖੇਤਰ ਵਿੱਚ ਇੱਕ ਵੱਡਾ ਕਦਮ...
ਐੱਲਵੀਐੱਮ3-ਐੱਮ6 ਦਾ ਸਫਲ ਲਾਂਚ, ਜਿਸ ਰਾਹੀਂ ਭਾਰਤ ਦੀ ਧਰਤੀ ਤੋਂ ਹੁਣ ਤੱਕ ਦੇ ਸਭ ਤੋਂ ਭਾਰੀ ਉਪਗ੍ਰਹਿ, ਅਮਰੀਕਾ ਦੇ ਬਲੂਬਰਡ ਬਲਾਕ-2 ਨੂੰ ਉਸਦੇ ਨਿਰਧਾਰਤ ਔਰਬਿਟ ਵਿੱਚ ਸਥਾਪਿਤ ਕੀਤਾ ਗਿਆ ਹੈ, ਭਾਰਤ ਦੀ ਪੁਲਾੜ ਯਾਤਰਾ ਵਿੱਚ ਇਹ ਇੱਕ ਮਾਣ ਵਾਲੀ ਗੱਲ ਹੈ।
ਇਹ ਭਾਰਤ ਦੀ ਹੈਵੀ-ਲਿਫਟ ਲਾਂਚ ਸਮਰੱਥਾ ਨੂੰ ਮਜ਼ਬੂਤ ਕਰਦਾ ਹੈ ਅਤੇ ਵਿਸ਼ਵ ਵਪਾਰਕ ਲਾਂਚ ਬਾਜ਼ਾਰ ਵਿੱਚ ਸਾਡੀ ਵਧਦੀ ਭੂਮਿਕਾ ਨੂੰ ਹੋਰ ਮਜ਼ਬੂਤ ਕਰਦਾ ਹੈ।
ਇਹ ਸਫਲਤਾ ਆਤਮ-ਨਿਰਭਰ ਭਾਰਤ ਦੀ ਦਸ਼ਾ ਵੱਲ ਸਾਡੇ ਨਿਰੰਤਰ ਯਤਨਾਂ ਦਾ ਪ੍ਰਤੀਬਿੰਬ ਵੀ ਹੈ। ਸਾਡੇ ਮਿਹਨਤੀ ਪੁਲਾੜ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੂੰ ਬਹੁਤ-ਬਹੁਤ ਵਧਾਈਆਂ।
ਪੁਲਾੜ ਦੀ ਦੁਨੀਆ ਵਿੱਚ ਭਾਰਤ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ!”
@isro
“ਭਾਰਤ ਦੇ ਨੌਜਵਾਨਾਂ ਦੀ ਸ਼ਕਤੀ ਸਦਕਾ ਸਾਡਾ ਪੁਲਾੜ ਪ੍ਰੋਗਰਾਮ ਹੋਰ ਵਧੇਰੇ ਉੱਨਤ ਅਤੇ ਪ੍ਰਭਾਵਸ਼ਾਲੀ ਹੁੰਦਾ ਜਾ ਰਿਹਾ ਹੈ।
ਐੱਲਵੀਐੱਮ3 ਰਾਹੀਂ ਹੈਵੀ-ਲਿਫਟ ਲੈਜਾਣ ਦੀ ਭਰੋਸੇਯੋਗ ਸਮਰੱਥਾ ਦੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਦੇ ਨਾਲ ਅਸੀਂ ਗਗਨਯਾਨ ਵਰਗੇ ਭਵਿੱਖ ਦੇ ਮਿਸ਼ਨਾਂ ਦੀ ਨੀਂਹ ਨੂੰ ਹੋਰ ਮਜ਼ਬੂਤ ਕਰ ਰਹੇ ਹਾਂ, ਜਿਸ ਨਾਲ ਸਾਡੀਆਂ ਵਪਾਰਕ ਲਾਂਚ ਸੇਵਾਵਾਂ ਦਾ ਵਿਸਤਾਰ ਹੋ ਰਿਹਾ ਹੈ ਅਤੇ ਵਿਸ਼ਵ-ਵਿਆਪੀ ਭਾਈਵਾਲੀ ਹੋਰ ਮਜ਼ਬੂਤ ਹੁੰਦੀ ਜਾ ਰਹੀ ਹੈ।
ਇਹ ਵਧੀ ਹੋਈ ਸਮਰੱਥਾ ਅਤੇ ਆਤਮ-ਨਿਰਭਰਤਾ ਨੂੰ ਮਿਲਿਆ ਇਹ ਉਤਸ਼ਾਹ, ਆਉਣ ਵਾਲੀਆਂ ਪੀੜ੍ਹੀਆਂ ਲਈ ਬੇਹੱਦ ਉਤਸ਼ਾਹਪੂਰਵਕ ਅਤੇ ਪ੍ਰੇਰਨਾਦਾਇਕ ਹੈ।
************
ਐੱਮਜੇਪੀਐੱਸ/ਵੀਜੇ
(रिलीज़ आईडी: 2208289)
आगंतुक पटल : 3
इस विज्ञप्ति को इन भाषाओं में पढ़ें:
Gujarati
,
Malayalam
,
English
,
Urdu
,
Marathi
,
हिन्दी
,
Assamese
,
Bengali
,
Odia
,
Tamil
,
Telugu
,
Kannada