ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 20 ਦਸੰਬਰ ਨੂੰ ਪੱਛਮੀ ਬੰਗਾਲ ਦਾ ਦੌਰਾ ਕਰਨਗੇ
ਪ੍ਰਧਾਨ ਮੰਤਰੀ ਪੱਛਮੀ ਬੰਗਾਲ ਵਿੱਚ ਲਗਭਗ 3,200 ਕਰੋੜ ਰੁਪਏ ਦੇ ਦੋ ਰਾਸ਼ਟਰੀ ਰਾਜਮਾਰਗ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ
ਪ੍ਰਧਾਨ ਮੰਤਰੀ ਨਾਦੀਆ ਜ਼ਿਲ੍ਹੇ ਵਿੱਚ ਐੱਨਐੱਚ-34 ਦੇ 66.7 ਕਿੱਲੋਮੀਟਰ ਲੰਬੇ 4-ਲੇਨਿੰਗ ਬਰਾਜਾਗੁਲੀ-ਕ੍ਰਿਸ਼ਨਨਗਰ ਸੈਕਸ਼ਨ ਦਾ ਉਦਘਾਟਨ ਕਰਨਗੇ
ਪ੍ਰਧਾਨ ਮੰਤਰੀ ਉੱਤਰੀ 24 ਪਰਗਨਾਸ ਜ਼ਿਲ੍ਹੇ ਵਿੱਚ ਐੱਨਐੱਚ-34 ਦੇ 17.6 ਕਿੱਲੋਮੀਟਰ ਲੰਬੇ ਬਾਰਾਸਾਤ-ਬਰਾਜਾਗੁਲੀ ਸੈਕਸ਼ਨ ਦੇ 4-ਲੇਨਿੰਗ ਲਈ ਨੀਂਹ ਪੱਥਰ ਰੱਖਣਗੇ
ਇਹ ਪ੍ਰੋਜੈਕਟ ਕੋਲਕਾਤਾ ਅਤੇ ਸਿਲੀਗੁੜੀ ਵਿਚਕਾਰ ਇੱਕ ਮਹੱਤਵਪੂਰਨ ਸੰਪਰਕ ਮਾਰਗ ਵਜੋਂ ਕੰਮ ਕਰੇਗਾ
प्रविष्टि तिथि:
19 DEC 2025 2:28PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 20 ਦਸੰਬਰ ਨੂੰ ਪੱਛਮੀ ਬੰਗਾਲ ਦਾ ਦੌਰਾ ਕਰਨਗੇ। ਸਵੇਰੇ ਲਗਭਗ 11:15 ਵਜੇ ਪ੍ਰਧਾਨ ਮੰਤਰੀ ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਦੇ ਰਾਣਾਘਾਟ ਵਿਖੇ ਰਾਸ਼ਟਰੀ ਰਾਜਮਾਰਗ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਉਹ ਇਸ ਮੌਕੇ ਇਕੱਠ ਨੂੰ ਵੀ ਸੰਬੋਧਨ ਕਰਨਗੇ।
ਪ੍ਰਧਾਨ ਮੰਤਰੀ ਲਗਭਗ 3,200 ਕਰੋੜ ਰੁਪਏ ਦੇ ਦੋ ਰਾਸ਼ਟਰੀ ਰਾਜਮਾਰਗ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ।
ਪ੍ਰਧਾਨ ਮੰਤਰੀ ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਵਿੱਚ ਐੱਨਐੱਚ-34 ਦੇ 66.7 ਕਿੱਲੋਮੀਟਰ ਲੰਬੇ 4-ਲੇਨਿੰਗ ਬਾਰਾਜਾਗੁਲੀ-ਕ੍ਰਿਸ਼ਨਨਗਰ ਸੈਕਸ਼ਨ ਦਾ ਉਦਘਾਟਨ ਕਰਨਗੇ। ਉਹ ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾਸ ਜ਼ਿਲ੍ਹੇ ਵਿੱਚ ਐੱਨਐੱਚ-34 ਦੇ 17.6 ਕਿੱਲੋਮੀਟਰ ਲੰਬੇ ਬਾਰਾਸਾਤ-ਬਾਰਾਜਾਗੁਲੀ ਸੈਕਸ਼ਨ ਦੇ 4-ਲੇਨਿੰਗ ਦਾ ਨੀਂਹ ਪੱਥਰ ਵੀ ਰੱਖਣਗੇ।
ਇਹ ਪ੍ਰਾਜੈਕਟ ਕੋਲਕਾਤਾ ਅਤੇ ਸਿਲੀਗੁੜੀ ਵਿਚਕਾਰ ਇੱਕ ਮਹੱਤਵਪੂਰਨ ਸੰਪਰਕ ਮਾਰਗ ਵਜੋਂ ਕੰਮ ਕਰਨਗੇ। ਇਹ ਯਾਤਰਾ ਦੇ ਸਮੇਂ ਨੂੰ ਲਗਭਗ 2 ਘੰਟੇ ਘਟਾਉਣ ਵਿੱਚ ਮਦਦ ਕਰਨਗੇ, ਬਿਨਾਂ ਰੁਕਾਵਟ ਆਵਾਜਾਈ ਦੇ ਪ੍ਰਵਾਹ ਲਈ ਵਾਹਨਾਂ ਦੀ ਤੇਜ਼ ਅਤੇ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣਗੇ, ਵਾਹਨ ਸੰਚਾਲਨ ਲਾਗਤਾਂ ਨੂੰ ਘਟਾਉਣਗੇ ਅਤੇ ਕੋਲਕਾਤਾ ਅਤੇ ਪੱਛਮੀ ਬੰਗਾਲ ਦੇ ਹੋਰ ਗੁਆਂਢੀ ਜ਼ਿਲ੍ਹਿਆਂ ਦੇ ਨਾਲ-ਨਾਲ ਗੁਆਂਢੀ ਦੇਸ਼ਾਂ ਵਿਚਕਾਰ ਸੰਪਰਕ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਨਗੇ। ਇਹ ਪ੍ਰੋਜੈਕਟ ਖੇਤਰ ਵਿੱਚ ਆਰਥਿਕ ਵਿਕਾਸ ਨੂੰ ਵੀ ਹੁਲਾਰਾ ਦੇਣਗੇ ਅਤੇ ਪੂਰੇ ਖੇਤਰ ਵਿੱਚ ਸੈਰ-ਸਪਾਟੇ ਦੇ ਵਿਕਾਸ ਨੂੰ ਗਤੀ ਪ੍ਰਦਾਨ ਕਰਨਗੇ।
***
ਐੱਮਜੇਪੀਐੱਸ/ਐੱਸਟੀ
(रिलीज़ आईडी: 2206648)
आगंतुक पटल : 5
इस विज्ञप्ति को इन भाषाओं में पढ़ें:
Assamese
,
English
,
Urdu
,
Marathi
,
हिन्दी
,
Bengali
,
Gujarati
,
Odia
,
Tamil
,
Telugu
,
Kannada
,
Malayalam