ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸਮਰਾਟ ਪੇਰੂਮਬਿਡੁਗੁ ਮੁਥਰੈਅਰ II ਦੇ ਸਨਮਾਨ ਵਿੱਚ ਯਾਦਗਾਰੀ ਡਾਕ ਟਿਕਟ ਜਾਰੀ ਹੋਣ ਦਾ ਸਵਾਗਤ ਕੀਤਾ


प्रविष्टि तिथि: 14 DEC 2025 10:05PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉਪ ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਵੱਲੋਂ ਅੱਜ ਸਮਰਾਟ ਪੇਰੂਮਬਿਡੁਗੁ ਮੁਥਰੈਅਰ II (ਸੁਵਰਨ ਮਾਰਨ) ਦੇ ਸਨਮਾਨ ਵਿੱਚ ਯਾਦਗਾਰੀ ਡਾਕ ਟਿਕਟ ਜਾਰੀ ਕੀਤੇ ਜਾਣ 'ਤੇ ਖ਼ੁਸ਼ੀ ਪ੍ਰਗਟ ਕੀਤੀ।

ਸ਼੍ਰੀ ਮੋਦੀ ਨੇ ਕਿਹਾ ਕਿ ਸਮਰਾਟ ਪੇਰੂਮਬਿਡੁਗੁ ਮੁਥਰੈਅਰ II ਸਸ਼ਕਤ ਪ੍ਰਸ਼ਾਸਕ ਸਨ, ਜੋ ਸ਼ਾਨਦਾਰ ਵਿਜ਼ਨ, ਦੂਰ-ਅੰਦੇਸ਼ੀ ਅਤੇ ਰਣਨੀਤਕ ਹੁਨਰ ਨਾਲ ਸੰਪੂਰਨ ਸਨ। ਉਨ੍ਹਾਂ ਨੇ ਨਿਆਂ ਪ੍ਰਤੀ ਸਮਰਾਟ ਦੀ ਅਟੁੱਟ ਵਚਨਬੱਧਤਾ ਅਤੇ ਤਾਮਿਲ ਸਭਿਆਚਾਰ ਦੇ ਮਹਾਨ ਸਰਪ੍ਰਸਤ ਵਜੋਂ ਉਨ੍ਹਾਂ ਦੀ ਵਿਲੱਖਣ ਭੂਮਿਕਾ ਨੂੰ ਉਜਾਗਰ ਕੀਤਾ।

ਪ੍ਰਧਾਨ ਮੰਤਰੀ ਨੇ ਰਾਸ਼ਟਰ, ਵਿਸ਼ੇਸ਼ ਰੂਪ ਨਾਲ ਨੌਜਵਾਨਾਂ ਨੂੰ ਸਤਿਕਾਰਯੋਗ ਸਮਰਾਟ ਦੇ ਅਸਧਾਰਨ ਜੀਵਨ ਅਤੇ ਵਿਰਾਸਤ ਬਾਰੇ ਹੋਰ ਜ਼ਿਆਦਾ ਜਾਣਨ ਦੀ ਤਾਕੀਦ ਕੀਤੀ, ਜਿਨ੍ਹਾਂ ਦੇ ਯੋਗਦਾਨ ਅੱਜ ਵੀ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੇ ਹਨ।

ਐੱਕਸ 'ਤੇ ਵੱਖ-ਵੱਖ ਕੀਤੀਆਂ ਗਈਆਂ ਪੋਸਟਾਂ ਵਿੱਚ ਸ਼੍ਰੀ ਮੋਦੀ ਨੇ ਕਿਹਾ:

“ਉਪ ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਵੱਲੋਂ ਸਮਰਾਟ ਪੇਰੂਮਬਿਡੁਗੁ ਮੁਥਰੈਅਰ II (ਸੁਵਰਨ ਮਾਰਨ) ਦੇ ਸਨਮਾਨ ਵਿੱਚ ਯਾਦਗਾਰੀ ਡਾਕ ਟਿਕਟ ਜਾਰੀ ਕੀਤੇ ਜਾਣ ਦੀ ਮੈਨੂੰ ਖ਼ੁਸ਼ੀ ਹੈ। ਉਹ ਮਹਾਨ ਪ੍ਰਸ਼ਾਸਕ ਸਨ, ਜੋ ਸ਼ਾਨਦਾਰ ਵਿਜ਼ਨ, ਦੂਰ-ਅੰਦੇਸ਼ੀ ਅਤੇ ਰਣਨੀਤਕ ਹੁਨਰ ਨਾਲ ਸੰਪੂਰਨ ਸਨ। ਉਹ ਨਿਆਂ ਦੇ ਪ੍ਰਤੀ ਆਪਣੀ ਵਚਨਬੱਧਤਾ ਲਈ ਮਸ਼ਹੂਰ ਸਨ। ਉਹ ਤਾਮਿਲ ਸਭਿਆਚਾਰ ਦੇ ਵੀ ਮਹਾਨ ਸਰਪ੍ਰਸਤ ਸਨ। ਮੈਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਉਨ੍ਹਾਂ ਦੇ ਅਸਧਾਰਨ ਜੀਵਨ ਬਾਰੇ ਪੜ੍ਹਨ ਦੀ ਤਾਕੀਦ ਕਰਦਾ ਹਾਂ।

@VPIndia 

@CPR_VP”

“பேரரசர் இரண்டாம் பெரும்பிடுகு  முத்தரையரை (சுவரன் மாறன்)  கௌரவிக்கும் வகையில் சிறப்பு அஞ்சல் தலையைக் குடியரசு துணைத்தலைவர் திரு சி.பி. ராதாகிருஷ்ணன் அவர்கள் வெளியிட்டது மகிழ்ச்சி அளிக்கிறது. ஆற்றல்மிக்க நிர்வாகியான  அவருக்குப் போற்றத்தக்க தொலைநோக்குப்  பார்வையும், முன்னுணரும் திறனும்,  போர்த்தந்திர ஞானமும் இருந்தன. நீதியை நிலைநாட்டுவதில் அவர் உறுதியுடன் செயல்பட்டவர். அதேபோல் தமிழ் கலாச்சாரத்திற்கும் அவர் ஒரு மகத்தான பாதுகாவலராக  இருந்தார். அவரது அசாதாரண வாழ்க்கையைப் பற்றி அதிகமான இளைஞர்கள் படிக்க வேண்டும் என்று நான் கேட்டுக்கொள்கிறேன்.

@VPIndia 

@CPR_VP”

 

 

************

ਐੱਮਜੇਪੀਐੱਸ/ ਐੱਸਆਰ


(रिलीज़ आईडी: 2204210) आगंतुक पटल : 3
इस विज्ञप्ति को इन भाषाओं में पढ़ें: English , Urdu , हिन्दी , Marathi , Manipuri , Bengali , Assamese , Gujarati , Odia , Telugu , Kannada , Malayalam