ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਰਾਸ਼ਟਰੀ ਏਕਤਾ ਦੇ ਪ੍ਰਤੀਕ, ਮਜ਼ਬੂਤ ਭਾਰਤ ਦੇ ਸ਼ਿਲਪਕਾਰ ਲੌਹਪੁਰਸ਼ ਸਰਦਾਰ ਵੱਲਭਭਾਈ ਪਟੇਲ ਜੀ ਨੂੰ ਉਨ੍ਹਾਂ ਦੀ ਬਰਸੀ ‘ਤੇ ਨਮਨ ਕੀਤਾ
ਕਈ ਪ੍ਰਤੀਕੂਲ ਹਾਲਤਾਂ ਦੇ ਬਾਵਜੂਦ, ਸਰਦਾਰ ਪਟੇਲ ਨੇ ਇੱਕ ਖੰਡਿਤ ਸੁਤੰਤਰ ਭਾਰਤ ਨੂੰ ਇੱਕਜੁੱਟ ਕੀਤਾ, ਇਸ ਨੂੰ ਇੱਕ ਮਜ਼ਬੂਤ ਰਾਸ਼ਟਰ ਦਾ ਰੂਪ ਦਿੱਤਾ
ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਦੇ ਰੂਪ ਵਿੱਚ ਮਾਂ ਭਾਰਤੀ ਦੀ ਸੁਰੱਖਿਆ, ਅੰਦਰੂਨੀ ਸਥਿਰਤਾ ਅਤੇ ਸ਼ਾਂਤੀ ਦੀ ਸਥਾਪਨਾ ਨੂੰ ਹੀ ਉਨ੍ਹਾਂ ਨੇ ਆਪਣੇ ਜੀਵਨ ਦਾ ਟੀਚਾ ਬਣਾਇਆ
ਸਹਿਕਾਰੀ ਅੰਦੋਲਨ ਨੂੰ ਮੁੜ-ਸੁਰਜੀਤ ਕਰਕੇ ਮਹਿਲਾਵਾਂ, ਕਿਸਾਨਾਂ ਦੇ ਸਸ਼ਕਤੀਕਰਣ ਰਾਹੀਂ ਆਤਮ-ਨਿਰਭਰ ਭਾਰਤ ਦੀ ਨੀਂਹ ਰੱਖਣ ਵਾਲੇ ਸਰਦਾਰ ਸਾਹੇਬ ਰਾਸ਼ਟਰ ਨੂੰ ਪਹਿਲ ਦੇਣ ਦੀ ਰਾਹ 'ਤੇ ਇੱਕ ਮਾਰਗਦਰਸ਼ਕ ਸਿਤਾਰੇ ਵਾਂਗ ਸਾਡਾ ਸਾਰਿਆਂ ਦਾ ਮਾਰਗਦਰਸ਼ਨ ਕਰਦੇ ਰਹਿਣਗੇ
प्रविष्टि तिथि:
15 DEC 2025 11:25AM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਰਾਸ਼ਟਰੀ ਏਕਤਾ ਦੇ ਪ੍ਰਤੀਕ, ਮਜ਼ਬੂਤ ਭਾਰਤ ਦੇ ਸ਼ਿਲਪਕਾਰ ਲੌਹਪੁਰਸ਼ ਸਰਦਾਰ ਵੱਲਭਭਾਈ ਪਟੇਲ ਜੀ ਨੂੰ ਉਨ੍ਹਾਂ ਦੀ ਬਰਸੀ ‘ਤੇ, ਨਮਨ ਕੀਤਾ।
ਐਕਸ ਪਲੈਟਫਾਰਮ ‘ਤੇ ਇੱਕ ਪੋਸਟ ਵਿੱਚ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ, “ਰਾਸ਼ਟਰੀ ਏਕਤਾ ਦੇ ਪ੍ਰਤੀਕ, ਮਜ਼ਬੂਤ ਭਾਰਤ ਦੇ ਸ਼ਿਲਪਕਾਰ ਲੌਹਪੁਰਸ਼ ਸਰਦਾਰ ਵੱਲਭਭਾਈ ਪਟੇਲ ਜੀ ਨੂੰ ਉਨ੍ਹਾਂ ਦੀ ਬਰਸੀ ‘ਤੇ ਨਮਨ ਕਰਦਾ ਹਾਂ। ਸਰਦਾਰ ਸਾਹਬ ਨੇ ਇੱਕ ਖੰਡਿਤ ਸੁਤੰਤਰ ਭਾਰਤ ਨੂੰ ਸਾਰੀਆਂ ਪ੍ਰਤੀਕੂਲ ਹਾਲਤਾਂ ਦੇ ਬਾਵਜੂਦ ਏਕੀਕ੍ਰਿਤ ਕਰਕੇ ਮਜ਼ਬੂਤ ਰਾਸ਼ਟਰ ਦਾ ਮਜ਼ਬੂਤ ਰੂਪ ਦਿੱਤਾ। ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਦੇ ਰੂਪ ਵਿੱਚ ਮਾਂ ਭਾਰਤੀ ਦੀ ਸੁਰੱਖਿਆ, ਅੰਦਰੂਨੀ ਸਥਿਰਤਾ ਅਤੇ ਸ਼ਾਂਤੀ ਦੀ ਸਥਾਪਨਾ ਨੂੰ ਹੀ ਉਨ੍ਹਾਂ ਨੇ ਆਪਣੇ ਜੀਵਨ ਦਾ ਟੀਚਾ ਬਣਾਇਆ। ਸਹਿਕਾਰੀ ਅੰਦੋਲਨ ਨੂੰ ਮੁੜ-ਸੁਰਜੀਤ ਕਰਕੇ ਮਹਿਲਾਵਾਂ, ਕਿਸਾਨਾਂ ਦੇ ਸਸ਼ਕਤੀਕਰਣ ਰਾਹੀਂ ਆਤਮ-ਨਿਰਭਰ ਭਾਰਤ ਦੀ ਨੀਂਹ ਰੱਖਣ ਵਾਲੇ ਸਰਦਾਰ ਸਾਹੇਬ ਰਾਸ਼ਟਰ ਨੂੰ ਪਹਿਲ ਦੇਣ ਦੀ ਰਾਹ 'ਤੇ ਇੱਕ ਮਾਰਗਦਰਸ਼ਕ ਸਿਤਾਰੇ ਵਾਂਗ ਸਾਡਾ ਸਾਰਿਆਂ ਦਾ ਮਾਰਗਦਰਸ਼ਨ ਕਰਦੇ ਰਹਿਣਗੇ।
****
ਆਰਆਰ / ਪੀਐੱਸ/ਏਕੇ
(रिलीज़ आईडी: 2204158)
आगंतुक पटल : 3
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Assamese
,
Bengali-TR
,
Bengali
,
Gujarati
,
Tamil
,
Kannada
,
Malayalam