ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਦ ਅਸਾਮ ਟ੍ਰਿਬਿਊਨ ਗਰੁੱਪ ਦੇ ਸੰਪਾਦਕ ਅਤੇ ਪ੍ਰਬੰਧ ਨਿਦੇਸ਼ਕ ਪੀ.ਜੀ. ਬਰੂਆ ਜੀ ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ
ਆਮ ਲੋਕਾਂ ਤੱਕ ਮੁੱਦਿਆਂ ਨੂੰ ਪਹੁੰਚਾਉਣ ਅਤੇ ਪੱਤਰਕਾਰਿਤਾ ਰਾਹੀਂ ਅਸਾਮ ਦੇ ਸੱਭਿਆਚਾਰ ਨੂੰ ਹੁਲਾਰਾ ਦੇਣ ਦੇ ਉਨ੍ਹਾਂ ਦੇ ਯਤਨ ਲੋਕਾਂ ਨੂੰ ਪ੍ਰੇਰਿਤ ਕਰਦੇ ਰਹਿਣਗੇ
ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਦ ਅਸਾਮ ਟ੍ਰਿਬਿਊਨ ਗਰੁੱਪ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਪ੍ਰਤੀ ਗਹਿਰੀਆਂ ਸੰਵੇਦਨਾਵਾਂ ਵਿਅਕਤ ਕਰਦਾ ਹਾਂ
प्रविष्टि तिथि:
15 DEC 2025 12:24PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਦ ਅਸਾਮ ਟ੍ਰਿਬਿਊਨ ਗਰੁੱਪ ਦੇ ਸੰਪਾਦਕ ਅਤੇ ਪ੍ਰਬੰਧ ਨਿਦੇਸ਼ਕ ਪੀ.ਜੀ. ਬਰੂਆ ਜੀ ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ।
ਐਕਸ ਪਲੈਟਫਾਰਮ ‘ਤੇ ਇੱਕ ਪੋਸਟ ਵਿੱਚ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਦ ਅਸਾਮ ਟ੍ਰਿਬਿਊਨ ਗਰੁੱਪ ਦੇ ਸੰਪਾਦਕ ਅਤੇ ਪ੍ਰਬੰਧ ਨਿਦੇਸ਼ਕ ਪੀ.ਜੀ. ਬਰੂਆ ਜੀ ਦੇ ਅਕਾਲ ਚਲਾਣੇ ‘ਤੇ ਗਹਿਰਾ ਦੁੱਖ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਆਮ ਲੋਕਾਂ ਤੱਕ ਮੁੱਦਿਆਂ ਨੂੰ ਪਹੁੰਚਾਉਣ ਅਤੇ ਪੱਤਰਕਾਰਿਤਾ ਰਾਹੀਂ ਅਸਾਮ ਦੇ ਸੱਭਿਆਚਾਰ ਨੂੰ ਹੁਲਾਰਾ ਦੇਣ ਦੇ ਉਨ੍ਹਾਂ ਦੇ ਯਤਨ ਲੋਕਾਂ ਨੂੰ ਪ੍ਰੇਰਿਤ ਕਰਦੇ ਰਹਿਣਗੇ। ਸ਼੍ਰੀ ਸ਼ਾਹ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਦ ਅਸਾਮ ਟ੍ਰਿਬਿਊਨ ਗਰੁੱਪ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਪ੍ਰਤੀ ਗਹਿਰੀਆਂ/ਡੂੰਘੀਆਂ ਸੰਵੇਦਨਾਵਾਂ ਵਿਅਕਤ ਕਰਦਾ ਹਾਂ।
****
ਆਰਆਰ/ ਪੀਐੱਸ/ਏਕੇ
(रिलीज़ आईडी: 2204155)
आगंतुक पटल : 32
इस विज्ञप्ति को इन भाषाओं में पढ़ें:
English
,
Urdu
,
हिन्दी
,
Bengali
,
Bengali-TR
,
Assamese
,
Gujarati
,
Tamil
,
Telugu
,
Kannada
,
Malayalam