ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਸਵਤੰਤਰਵੀਰ ਸਾਵਰਕਰ ਦੁਆਰਾ ਰਚਿਤ ਕਵਿਤਾ 'ਸਾਗਰ ਪ੍ਰਾਣ ਤਲਮਲਲਾ' (Sagar Pran Talamalala) ਦੇ 115 ਸਾਲ ਪੂਰੇ ਹੋਣ 'ਤੇ ਸ਼੍ਰੀ ਵਿਜੈਪੁਰਮ ਵਿੱਚ ਆਯੋਜਿਤ ਇੱਕ ਸੱਭਿਆਚਾਰਕ ਪ੍ਰੋਗਰਾਮ ਨੂੰ ਸੰਬੋਧਨ ਕੀਤਾ
ਵੀਰ ਸਾਵਰਕਰ ਜੀ ਦੀ ਪ੍ਰਤਿਮਾ ਦਾ ਉਦਘਾਟਨ ਉਨ੍ਹਾਂ ਦੀ ਵਿਚਾਰਧਾਰਾ ਨੂੰ ਅੱਗੇ ਵਧਾਉਣ ਵਾਲੇ ਸੰਗਠਨ ਆਰਐੱਸਐੱਸ ਦੇ ਸਰਸੰਘਚਾਲਕ ਡਾ. ਮੋਹਨ ਭਾਗਵਤ ਜੀ ਹੱਥਾਂ ਨਾਲ ਹੋਣਾ ਇੱਕ ਸੋਨੇ ਤੇ ਸੁਹਾਗਾ ਹੈ
ਸੱਭਿਆਚਾਰਕ ਰਾਸ਼ਟਰਵਾਦ ਦੀ ਨੀਂਹ ਜੋ ਵੀਰ ਸਾਵਰਕਰ ਜੀ ਨੇ ਰੱਖੀ ਸੀ, ਅੱਜ ਉਸੇ ਮਾਰਗ 'ਤੇ ਪ੍ਰਧਾਨ ਮੰਤਰੀ ਮੋਦੀ ਜੀ ਦੀ ਅਗਵਾਈ ਵਿੱਚ ਦੇਸ਼ ਅੱਗੇ ਵਧ ਰਿਹਾ ਹੈ
ਵੀਰ ਸਾਵਰਕਰ ਜੀ ਦਾ 'ਸਾਗਰ ਪ੍ਰਾਣ ਤਲਮਲਲਾ' ਦੇਸ਼ ਭਗਤੀ ਦੇ ਪ੍ਰਗਟਾਵੇ ਦਾ ਸਿਖਰ ਹੈ
ਵੀਰ ਸਾਵਰਕਰ ਜੀ ਦੀ ਇਹ ਪ੍ਰਤਿਮਾ ਨੌਜਵਾਨਾਂ ਵਿੱਚ ਮਾਤ ਭੂਮੀ ਪ੍ਰਤੀ ਕਰਤੱਵਨਿਸ਼ਠਾ, ਰਾਸ਼ਟਰੀ ਏਕਤਾ ਅਤੇ ਇੱਕ ਖੁਸ਼ਹਾਲ ਰਾਸ਼ਟਰ ਨਿਰਮਾਣ ਦੇ ਸੰਕਲਪ ਨੂੰ ਮਜ਼ਬੂਤ ਕਰੇਗਾ
ਡਰ ਨੂੰ ਪੂਰੀ ਤਰ੍ਹਾਂ ਜਾਣਦੇ ਹੋਏ ਵੀ ਉਸ ਨੂੰ ਦੂਰ ਕਰਨ ਦੀ ਹਿੰਮਤ ਰੱਖਣ ਦਾ ਵੀਰ ਸਾਵਰਕਰ ਜੀ ਦਾ ਵਿਚਾਰ ਸਾਰੀਆਂ ਲਈ ਪ੍ਰੇਰਨਾਦਾਇਕ ਹੈ
ਵੀਰ ਸਾਵਰਕਰ ਜੀ ਦੀ ਬੇਅੰਤ, ਸਮੁੰਦਰ ਵਰਗੀ ਸ਼ਖਸੀਅਤ ਨੂੰ ਕਿਸੇ ਵੀ ਕਿਤਾਬ, ਕਵਿਤਾ ਜਾਂ ਫਿਲਮ ਵਿੱਚ ਕੈਪਚਰ ਕਰਨਾ ਮੁਸ਼ਕਲ ਹੈ
ਜਨਮ ਜਾਤ ਦੇਸ਼ ਭਗਤੀ, ਸਮਾਜ ਸੁਧਾਰ, ਲੇਖਕ ਅਤੇ ਯੋਧਾ ਭਾਵਨਾ ਵਰਗੇ ਗੁਣਾਂ ਨਾਲ ਭਰਪੂਰ ਵੀਰ ਸਾਵਰਕਰ ਜੀ ਵਰਗੀ ਸ਼ਖਸੀਅਤ ਯੁੱਗਾਂ ਵਿੱਚ ਸਿਰਫ ਇੱਕ ਵਾਰ ਹੀ ਜਨਮ ਲੈਂਦੀ ਹੈ
ਆਧੁਨਿਕਤਾ ਅਤੇ ਪਰੰਪਰਾ ਦਾ ਇੱਕ ਅਸਾਧਾਰਨ ਮਿਸ਼ਰਣ ਸੀ ਸਾਵਰਕਰ ਜੀ ਦਾ ਹਿੰਦੂਤਵ ਦੇ ਪ੍ਰਤੀ ਇੱਕ ਦ੍ਰਿੜ ਵਿਸ਼ਵਾਸ ਰੱਖਣ ਵਾਲਾ ਜੀਵਨ
ਹਿੰਦੂ ਸਮਾਜ ਦੀਆਂ ਸਾਰੀਆਂ ਸਮਾਜਿਕ ਬੁਰਾਈਆਂ ਵਿਰੁੱਧ ਸਾਵਰਕਰ ਜੀ ਨੇ ਸੰਘਰਸ਼ ਕੀਤਾ
ਮਾਂ ਭਾਰਤੀ ਦੀ ਸੇਵਾ ਲਈ ਆਤਮ-ਬਲੀਦਾਨ ਦੀ ਇੱਛਾ ਰੱਖਣ ਰੱਖਣ ਵਾਲੇ ਸਾਵਰਕਰ ਜੀ ਵਰਗੀਆਂ ਸ਼ਖਸੀਅਤਾਂ ਸੱਚਮੁੱਚ ਬਹੁਤ ਘੱਟ ਹਨ
ਦੋ ਵਾਰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦੇ ਬਾਵਜੂਦ, ਕੋਈ ਵੀ ਵੱਡਾ ਦੇਸ਼ ਭਗਤ ਸਾਵਰਕਰ ਜੀ ਦਾ ਮੁਕਾਬਲਾ ਨਹੀਂ ਕਰ ਸਕਦਾ, ਜਿਨ੍ਹਾਂ ਨੇ ਮਾਤ ਭੂਮੀ ਦੀ ਵਡਿਆਈ ਲਈ ਸਾਹਿਤ ਰਚਿਆ
ਅੰਡੇਮਾਨ-ਨਿਕੋਬਾਰ ਅਣਗਿਣਤ ਆਜ਼ਾਦੀ ਘੁਲਾਟੀਆਂ ਦੀ ਤਪੱਸਿਆ, ਮਿਹਨਤ, ਕੁਰਬਾਨੀ, ਸਮਰਪਣ ਅਤੇ ਅਟੁੱਟ ਦੇਸ਼ ਭਗਤੀ ਦੇ ਯੋਗ ਨਾਲ ਬਣੀ ਧਰਤੀ ਹੈ
ਅੰਡੇਮਾਨ-ਨਿਕੋਬਾਰ ਦ੍ਵੀਪ ਸਮੂਹ ਨੂੰ 'ਸ਼ਹੀਦ' ਅਤੇ 'ਸਵਰਾਜ' ਦਾ ਨਾਮ ਦੇ ਕੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਸੁਭਾਸ਼ ਚੰਦਰ ਬੋਸ ਦੇ ਸੁਪਨੇ ਨੂੰ ਸਾਕਾਰ ਕੀਤਾ ਹੈ
ਵੀਰ ਸਾਵਰਕਰ ਜੀ ਦਾ ਭਾਰਤ ਪ੍ਰਤੀ ਦ੍ਰਿਸ਼ਟੀਕੋਣ ਉਦੋਂ ਹੀ ਸਾਕਾਰ ਹੋਵੇਗਾ ਜਦੋਂ ਦੇਸ਼ ਦੇ ਨੌਜਵਾਨ ਆਪਣੇ-ਆਪਣੇ ਖੇਤਰਾਂ ਵਿੱਚ ਭਾਰਤ ਨੂੰ ਸੁਰੱਖਿਅਤ ਅਤੇ ਖੁਸ਼ਹਾਲ ਬਣਾਉਣ ਦੇ ਟੀਚੇ ਨਾਲ ਅੱਗੇ ਵਧਣਗੇ
प्रविष्टि तिथि:
12 DEC 2025 8:40PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਸਵਤੰਤਰ ਵੀਰ ਸਾਵਰਕਰ ਦੁਆਰਾ ਰਚਿਤ ਕਵਿਤਾ 'ਸਾਗਰ ਪ੍ਰਾਣ ਤਲਮਲਲਾ' ਦੇ 115 ਸਾਲ ਪੂਰੇ ਹੋਣ 'ਤੇ ਸ਼੍ਰੀ ਵਿਜੈਪੁਰਮ ਵਿੱਚ ਆਯੋਜਿਤ ਇੱਕ ਸੱਭਿਆਚਾਰਕ ਪ੍ਰੋਗਰਾਮ ਨੂੰ ਸੰਬੋਧਨ ਕੀਤਾ । ਇਸ ਮੌਕੇ 'ਤੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਸਰਸੰਘਚਾਲਕ ਸ਼੍ਰੀ ਮੋਹਨ ਭਾਗਵਤ ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦ੍ਵੀਪ ਸਮੂਹ ਦੇ ਲੈਫਟੀਨੈਂਟ ਗਵਰਨਰ, ਐਡਮਿਰਲ (ਸੇਵਾਮੁਕਤ) ਸ਼੍ਰੀ ਡੀਕੇ ਜੋਸ਼ੀ ਸਮੇਤ ਕਈ ਪ੍ਰਸਿੱਧ ਸ਼ਖਸੀਅਤਾਂ ਮੌਜੂਦ ਸਨ।

ਇਸ ਮੌਕੇ 'ਤੇ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਅੱਜ ਸਾਰੇ ਭਾਰਤੀਆਂ ਲਈ ਇੱਕ ਤੀਰਥ ਸਥਾਨ ਬਣ ਗਿਆ ਹੈ ਕਿਉਂਕਿ ਇਹ ਉਹ ਥਾਂ ਹੈ ਜਿੱਥੇ ਵੀਰ ਸਾਵਰਕਰ ਨੇ ਆਪਣੇ ਜੀਵਨ ਦਾ ਸਭ ਤੋਂ ਔਖਾ ਸਮਾਂ ਬਿਤਾਇਆ ਸੀ। ਉਨ੍ਹਾਂ ਕਿਹਾ ਕਿ ਇਹ ਸਥਾਨ ਸਾਡੇ ਆਜ਼ਾਦੀ ਸੰਗ੍ਰਾਮ ਦੇ ਇੱਕ ਹੋਰ ਮਹਾਨ ਆਜ਼ਾਦੀ ਘੁਲਾਟੀਏ, ਸੁਭਾਸ਼ ਚੰਦਰ ਬੋਸ ਦੀ ਯਾਦ ਨਾਲ ਵੀ ਜੁੜਿਆ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਆਜ਼ਾਦ ਹਿੰਦ ਫੌਜ ਨੇ ਭਾਰਤ ਨੂੰ ਆਜ਼ਾਦ ਕਰਵਾਉਣ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਨੂੰ ਆਜ਼ਾਦ ਕਰਵਾਇਆ, ਜਿੱਥੇ ਸੁਭਾਸ਼ ਚੰਦਰ ਬੋਸ ਵੀ ਦੋ ਦਿਨ ਰਹੇ। ਸ਼੍ਰੀ ਸ਼ਾਹ ਨੇ ਕਿਹਾ ਕਿ ਇਹ ਸੁਭਾਸ਼ ਚੰਦਰ ਬੋਸ ਸਨ ਜਿਨ੍ਹਾਂ ਨੇ ਇਸ ਟਾਪੂਆਂ ਦੇ ਸਮੂਹ ਦਾ ਨਾਮ 'ਸ਼ਹੀਦ' ਅਤੇ 'ਸਵਰਾਜ' ਰੱਖਣ ਦਾ ਸੁਝਾਅ ਦਿੱਤਾ ਸੀ ਅਤੇ ਇਹ ਸ਼੍ਰੀ ਨਰੇਂਦਰ ਮੋਦੀ ਸਨ, ਜਿਨ੍ਹਾਂ ਨੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਸ ਸੁਝਾਅ ਨੂੰ ਹਕੀਕਤ ਵਿੱਚ ਬਦਲ ਦਿੱਤਾ। ਉਨ੍ਹਾਂ ਕਿਹਾ ਕਿ ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਸਿਰਫ਼ ਇੱਕ ਦ੍ਵੀਪ ਸਮੂਹ ਨਹੀਂ ਹਨ, ਸਗੋਂ ਅਣਗਿਣਤ ਆਜ਼ਾਦੀ ਘੁਲਾਟੀਆਂ ਦੇ ਬਲੀਦਾਨ, ਤਪੱਸਿਆ, ਸਮਰਪਣ ਅਤੇ ਅਟੁੱਟ ਦੇਸ਼ ਭਗਤੀ ਦੁਆਰਾ ਆਕਾਰ ਪ੍ਰਾਪਤ ਇੱਕ ਪਵਿੱਤਰ ਧਰਤੀ ਹੈ। ਉਨ੍ਹਾਂ ਕਿਹਾ ਕਿ ਅੱਜ ਇੱਕ ਯਾਦਗਾਰੀ ਮੌਕਾ ਹੈ, ਕਿਉਂਕਿ ਇਸ ਪਵਿੱਤਰ ਧਰਤੀ 'ਤੇ ਵੀਰ ਸਾਵਰਕਰ ਦੀ ਇੱਕ ਆਦਮਕੱਦ ਪ੍ਰਤਿਮਾ ਦਾ ਉਦਘਾਟਨ ਕੀਤਾ ਗਿਆ ਹੈ, ਅਤੇ ਇਹ ਉਦਘਾਟਨ ਸ਼੍ਰੀ ਮੋਹਨ ਭਾਗਵਤ ਦੁਆਰਾ ਕੀਤਾ ਗਿਆ ਹੈ, ਜੋ ਕਿ ਉਸ ਸੰਗਠਨ ਦੇ ਸਰਸੰਘਚਾਲਕ ਹਨ ਜੋ ਸੱਚਮੁੱਚ ਸਾਵਰਕਰ ਜੀ ਦੀ ਵਿਚਾਰਧਾਰਾ ਨੂੰ ਅੱਗੇ ਵਧਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਧਰਤੀ ਅਤੇ ਨਾਲ ਹੀ ਵੀਰ ਸਾਵਰਕਰ ਦੀ ਸਮ੍ਰਿਤੀ ਵੀ ਪਵਿੱਤਰ ਹੈ, ਅਤੇ ਸ਼੍ਰੀ ਮੋਹਨ ਭਾਗਵਤ ਦੁਆਰਾ ਇਸ ਪ੍ਰਤਿਮਾ ਦਾ ਉਦਘਾਟਨ ਇਸ ਮੌਕੇ ਨੂੰ ਸੋਨੇ ਤੇ ਸੁਹਾਗੇ ਵਾਂਗ ਇਸ ਨੂੰ ਹੋਰ ਵੀ ਯਾਦਗਾਰੀ ਬਣਾਉਂਦਾ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਜਿਸ ਪ੍ਰਤਿਮਾ ਦਾ ਉਦਘਾਟਨ ਕੀਤਾ ਗਿਆ ਹੈ, ਉਹ ਕਈ ਵਰ੍ਹਿਆਂ ਤੱਕ ਵੀਰ ਸਾਵਰਕਰ ਦੇ ਬਲੀਦਾਨ, ਸੰਕਲਪ ਅਤੇ ਭਾਰਤ ਮਾਂ ਪ੍ਰਤੀ ਅਟੁੱਟ ਸ਼ਰਧਾ ਦਾ ਪ੍ਰਤੀਕ ਬਣੀ ਰਹੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਹਾਕਿਆਂ ਤੱਕ, ਇਹ ਪ੍ਰਤਿਮਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਵਰਕਰ ਜੀ ਦੇ ਜੀਵਨ ਤੋਂ ਸਬਕ ਲੈਣ ਲਈ ਪ੍ਰੇਰਿਤ ਕਰੇਗੀ। ਉਨ੍ਹਾਂ ਅੱਗੇ ਕਿਹਾ ਕਿ ਇਹ ਸਥਾਨ ਨੌਜਵਾਨਾਂ ਲਈ ਵੀਰ ਸਾਵਰਕਰ ਦੁਆਰਾ ਕੀਤੇ ਗਏ ਸੱਦੇ ਨੂੰ ਆਤਮਸਾਤ ਕਰਨ ਲਈ ਇੱਕ ਪ੍ਰਮੁੱਖ ਕੇਂਦਰ ਬਣ ਜਾਵੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਇਹ ਨੌਜਵਾਨਾਂ ਨੂੰ ਸਾਵਰਕਰ ਜੀ ਦੇ ਸਾਹਸ ਦੇ ਸੰਦੇਸ਼, ਮਾਤ ਭੂਮੀ ਪ੍ਰਤੀ ਉਨ੍ਹਾਂ ਦੇ ਫਰਜ਼ ਦੀ ਭਾਵਨਾ, ਉਨ੍ਹਾਂ ਦੇ ਦ੍ਰਿੜ੍ਹਤਾ ਦੇ ਗੁਣਾਂ ਅਤੇ ਰਾਸ਼ਟਰੀ ਏਕਤਾ, ਸੁਰੱਖਿਆ ਅਤੇ ਇੱਕ ਖੁਸ਼ਹਾਲ ਰਾਸ਼ਟਰ ਦੇ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਦੇਣ ਲਈ ਇੱਕ ਮਹੱਤਵਪੂਰਨ ਸਥਾਨ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਵੀਰ ਸਾਵਰਕਰ ਜੀ ਦਾ 'ਸਾਗਰ ਪ੍ਰਾਣ ਤਲਮਲਲਾ' ਦੇਸ਼ ਭਗਤੀ ਦੇ ਪ੍ਰਗਟਾਵੇ ਦਾ ਸਿਖਰ ਹੈ। ਉਨ੍ਹਾਂ ਕਿਹਾ ਕਿ ਸਾਵਰਕਰ ਜੀ ਦਾ ਇੱਕ ਵਾਕ ਉਨ੍ਹਾਂ ਦੇ ਪੈਰੋਕਾਰਾਂ ਲਈ ਬਹੁਤ ਮਹੱਤਵਪੂਰਨ ਹੈ: 'ਬਹਾਦਰੀ ਡਰ ਦੀ ਅਣਹੋਂਦ ਨਹੀਂ, ਸਗੋਂ ਡਰ 'ਤੇ ਜਿੱਤ ਹੈ।' ਜੋ ਡਰ ਨੂੰ ਨਹੀਂ ਜਾਣਦੇ ਉਹ ਬਹਾਦਰ ਹੁੰਦੇ ਹਨ, ਪਰ ਸੱਚੇ ਹੀਰੋ ਉਹ ਹੁੰਦੇ ਹਨ ਜੋ ਡਰ ਨੂੰ ਜਾਣਦੇ ਹਨ ਅਤੇ ਇਸ ਨੂੰ ਦੂਰ ਕਰਨ ਦੀ ਹਿੰਮਤ ਰੱਖਦੇ ਹਨ - ਅਤੇ ਵੀਰ ਸਾਵਰਕਰ ਨੇ ਇਸ ਸੱਚਾਈ ਨੂੰ ਆਪਣੇ ਜੀਵਨ ਵਿੱਚ ਸਾਕਾਰ ਕੀਤਾ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਅੱਜ ਇੱਥੇ ਇੱਕ ਕੌਫੀ ਟੇਬਲ ਬੁੱਕ ਵੀ ਜਾਰੀ ਕੀਤੀ ਗਈ ਹੈ, ਅਤੇ ਇਸ ਵਿੱਚ ਸਾਵਰਕਰ ਜੀ ਦੇ ਸਾਰੇ ਗੁਣਾਂ ਨੂੰ ਸਮੇਟਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅੱਜ, ਸਾਵਰਕਰ ਜੀ ਦੇ ਵਿਚਾਰਾਂ ਨੂੰ ਅੱਗੇ ਵਧਾਉਣ ਵਾਲੇ ਬਹੁਤ ਸਾਰੇ ਲੋਕਾਂ ਨੂੰ ਵੀ ਇੱਥੇ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੋਈ ਸਮੁੰਦਰ ਨੂੰ ਬੰਨ੍ਹ ਨਹੀਂ ਸਕਦਾ, ਉਸੇ ਤਰ੍ਹਾਂ ਸਾਵਰਕਰ ਜੀ ਦੇ ਗੁਣਾਂ, ਉਨ੍ਹਾਂ ਦੇ ਜੀਵਨ ਦੀ ਉਚਾਈ ਅਤੇ ਉਨ੍ਹਾਂ ਦੀ ਬਹੁਪੱਖੀ ਸ਼ਖਸੀਅਤ ਨੂੰ ਇੱਕ ਕਿਤਾਬ, ਫਿਲਮ ਜਾਂ ਕਵਿਤਾ ਵਿੱਚ ਕੈਦ ਕਰਨਾ ਬਹੁਤ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਪੱਧਰਾਂ 'ਤੇ ਕੀਤੇ ਗਏ ਕਈ ਯਤਨਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਵਰਕਰ ਜੀ ਨੂੰ ਸਮਝਣ ਲਈ ਇੱਕ ਬਹੁਤ ਮਹੱਤਵਪੂਰਨ ਸਾਧਨ ਪ੍ਰਦਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇੱਕ ਵਿਅਕਤੀ ਦੀ ਹੋਂਦ ਸਿਰਫ਼ ਸਰੀਰ ਦੁਆਰਾ ਨਹੀਂ ਬਣਦੀ, ਸਗੋਂ ਉਸ ਦੁਆਰਾ ਅਪਣਾਈ ਜਾਂਦੀ ਵਿਚਾਰਧਾਰਾ ਹੈ, ਜਿਸਨੂੰ ਉਸਦੀ ਆਤਮਾ ਸਰਵਉੱਚ ਮੰਨਦੀ ਹੈ। ਉਸ ਸੱਭਿਆਚਾਰ ਅਤੇ ਉਸ ਦੇ ਕਾਰਜ ਦੁਆਰਾ ਵੀ ਬਣਦੀ ਹੈ ਅਤੇ ਵੀਰ ਸਾਵਰਕਰ ਜੀ ਦੇ ਇਨ੍ਹਾਂ ਤਿੰਨ ਗੁਣਾਂ ਨੂੰ ਸਿਰਫ਼ ਭਾਰਤ ਹੀ ਸੱਚਮੁੱਚ ਪਛਾਣ ਸਕਦਾ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਕਿਸੇ ਨੂੰ ਵੀ ਦੇਸ਼ ਲਈ ਬਲੀਦਾਨ ਜਾਂ ਸ਼ਹੀਦ ਬਣਨ ਦੀ ਜ਼ਰੂਰਤ ਨਹੀਂ ਹੈ, ਪਰ ਦੇਸ਼ ਲਈ ਜੀਣ ਦੀ ਜ਼ਰੂਰਤ ਹੈ, ਅਤੇ ਕੇਵਲ ਤਦ ਹੀ ਅਸੀਂ ਸਾਵਰਕਰ ਜੀ ਦੇ ਦ੍ਰਿਸ਼ਟੀਕੋਣ ਵਾਲੇ ਭਾਰਤ ਦਾ ਨਿਰਮਾਣ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਨੌਜਵਾਨ ਸਾਵਰਕਰ ਜੀ ਦੁਆਰਾ ਕਲਪਨਾ ਕੀਤੇ ਗਏ ਭਾਰਤ ਦੀ ਸਿਰਜਣਾ ਕਰਨਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਆਪਣੇ-ਆਪਣੇ ਕਾਰਜ ਖੇਤਰਾਂ ਵਿੱਚ ਸਾਵਰਕਰ ਜੀ ਦੀ ਪ੍ਰੇਰਨਾ ਅਨੁਸਾਰ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ, ਅਤੇ ਉਨ੍ਹਾਂ ਦਾ ਟੀਚਾ ਇੱਕ ਸੁਰੱਖਿਅਤ ਅਤੇ ਸਭ ਤੋਂ ਖੁਸ਼ਹਾਲ ਭਾਰਤ ਬਣਾਉਣਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਸਾਵਰਕਰ ਜੀ ਦੇ ਜੀਵਨ ਨੂੰ ਵੇਖਦੇ ਹਾਂ, ਤਾਂ ਇਹ ਮਹਿਸੂਸ ਹੁੰਦਾ ਹੈ ਕਿ ਅਜਿਹਾ ਵਿਅਕਤੀ ਆਉਣ ਵਾਲੀਆਂ ਸਦੀਆਂ ਤੱਕ ਧਰਤੀ 'ਤੇ ਦੁਬਾਰਾ ਨਹੀਂ ਆਵੇਗਾ। ਉਨ੍ਹਾਂ ਕਿਹਾ ਕਿ ਸਾਵਰਕਰ ਜੀ ਇੱਕ ਲੇਖਕ, ਇੱਕ ਲੜਾਕੂ, ਇੱਕ ਜਨਮਜਾਤ ਦੇਸ਼ ਭਗਤ, ਇੱਕ ਮਹਾਨ ਸਮਾਜ ਸੁਧਾਰਕ, ਅਤੇ ਇੱਕ ਬਹੁਤ ਹੀ ਮਹਾਨ ਲੇਖਕ ਅਤੇ ਕਵੀ ਵੀ ਸਨ। ਉਨ੍ਹਾਂ ਕਿਹਾ ਕਿ ਸਾਵਰਕਰ ਜੀ ਗੱਦ (prose) ਅਤੇ ਕਵਿਤਾ ਦੋਵਾਂ ਵਿੱਚ ਨਿਪੁੰਨ ਸਨ, ਅਤੇ ਅਜਿਹੇ ਸਾਹਿਤਕਾਰ ਬਹੁਤ ਘੱਟ ਮਿਲਦੇ ਹਨ। ਸ੍ਰੀ ਸ਼ਾਹ ਨੇ ਕਿਹਾ ਕਿ 600 ਤੋਂ ਵੱਧ ਅਜਿਹੇ ਸ਼ਬਦ ਹਨ ਜੋ ਵੀਰ ਸਾਵਰਕਰ ਜੀ ਨੇ ਸਾਡੀ ਸ਼ਬਦਾਵਲੀ ਨੂੰ ਸਮ੍ਰਿੱਧ ਬਣਾਉਣ ਲਈ ਸਾਡੀਆਂ ਭਾਸ਼ਾਵਾਂ ਵਿੱਚ ਯੋਗਦਾਨ ਪਾਇਆ ਹੈ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਵੀਰ ਸਾਵਰਕਰ ਜੀ ਦਾ ਜੀਵਨ ਹਿੰਦੂਤਵ ਪ੍ਰਤੀ ਦ੍ਰਿੜ੍ਹ ਸਮਰਪਣ ਵਾਲਾ ਸੀ, ਜੋ ਕਿ ਆਧੁਨਿਕ ਸੀ ਪਰ ਇਸ ਨੇ ਪਰੰਪਰਾਵਾਂ ਨੂੰ ਅੱਗੇ ਵਧਾਇਆ ਅਤੇ ਕਾਇਮ ਰੱਖਿਆ। ਉਨ੍ਹਾਂ ਕਿਹਾ ਕਿ ਵੀਰ ਸਾਵਰਕਰ ਜੀ ਨੇ ਛੂਤ-ਛਾਤ ਦੇ ਖਾਤਮੇ ਲਈ ਜੋ ਯੋਗਦਾਨ ਪਾਇਆ ਉਹ ਇੱਕ ਅਜਿਹੀ ਚੀਜ਼ ਹੈ ਜਿਸ ਲਈ ਇਸ ਦੇਸ਼ ਨੇ ਕਦੇ ਵੀ ਸਾਵਰਕਰ ਜੀ ਦਾ ਸਨਮਾਨ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਾਵਰਕਰ ਜੀ ਨੇ ਉਸ ਸਮੇਂ ਹਿੰਦੂ ਸਮਾਜ ਵਿੱਚ ਪ੍ਰਚਲਿਤ ਸਾਰੀਆਂ ਸਮਾਜਿਕ ਬੁਰਾਈਆਂ ਵਿਰੁੱਧ ਲੜਾਈ ਲੜੀ ਅਤੇ ਸਮਾਜ ਦੇ ਵਿਰੋਧ ਦਾ ਸਾਹਮਣਾ ਕਰਦੇ ਹੋਏ ਵੀ ਅੱਗੇ ਵਧਦੇ ਰਹੇ। ਉਨ੍ਹਾਂ ਕਿਹਾ ਕਿ ਵੀਰ ਸਾਵਰਕਰ ਜੀ ਨੇ ਇਸ ਉਦੇਸ਼ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਦੋ ਜੀਵਨਾਂ ਨੂੰ ਜੋੜ ਦਿੱਤਾ ਜਾਵੇ, ਤਾਂ ਵੀ ਕੋਈ ਵੱਡਾ ਦੇਸ਼ ਭਗਤ ਸਾਵਰਕਰ ਜੀ ਦਾ ਮੁਕਾਬਲਾ ਨਹੀਂ ਕਰ ਸਕਦਾ, ਜਿਨ੍ਹਾਂ ਨੇ ਮਾਤ ਭੂਮੀ ਦੀ ਮਹਿਮਾ ਲਈ ਸਾਹਿਤ ਦੀ ਰਚਨਾ ਕੀਤੀ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸੱਭਿਆਚਾਰਕ ਰਾਸ਼ਟਰਵਾਦ ਦੀ ਧਾਰਨਾ, ਜਿਸ ਦੇ ਅਧਾਰ 'ਤੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਸਰਕਾਰ ਚਲਾਈ ਜਾ ਰਹੀ ਹੈ, ਦੀ ਸਥਾਪਨਾ ਅਤੇ ਵਿਆਖਿਆ ਖੁਦ ਵੀਰ ਸਾਵਰਕਰ ਜੀ ਨੇ ਕੀਤੀ ਸੀ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕਾਂ ਨੇ ਭਾਰਤੀ ਉਪ ਮਹਾਂਦੀਪ ਦੇ ਸੱਭਿਆਚਾਰਕ ਮੁੱਲਾਂ, ਪਰੰਪਰਾਵਾਂ ਅਤੇ ਇਤਿਹਾਸ ਤੋਂ ਪੈਦਾ ਹੋਣ ਵਾਲੀ ਅਜਿਹੀ ਸਮੂਹਿਕ ਪਛਾਣ ਨੂੰ ਉਤਸ਼ਾਹਿਤ ਕਰਨ ਲਈ ਕੰਮ ਕੀਤਾ ਹੈ, ਅਤੇ ਉਨ੍ਹਾਂ ਵਿੱਚੋਂ, ਵੀਰ ਸਾਵਰਕਰ ਇਸ ਵਿਚਾਰ ਦੇ ਸਭ ਤੋਂ ਵੱਧ ਉਤਸ਼ਾਹੀ ਉਪਾਸ਼ਕ ਸਨ। ਸ਼੍ਰੀ ਸ਼ਾਹ ਨੇ ਕਿਹਾ ਕਿ ਅੰਗਰੇਜ਼ਾਂ ਨੇ ਹਮੇਸ਼ਾ ਸਿੱਖਿਆ ਰਾਹੀਂ ਸਾਡੇ ਦੇਸ਼ 'ਤੇ ਸਥਾਈ ਗੁਲਾਮੀ ਦਾ ਬੋਝ ਅਤੇ ਮਾਨਸਿਕਤਾ ਥੋਪਣ ਦੀ ਕੋਸ਼ਿਸ਼ ਕੀਤੀ ਸੀ, ਇਸੇ ਕਰਕੇ ਉਨ੍ਹਾਂ ਨੇ 1857 ਦੇ ਸੁਤੰਤਰਤਾ ਸੰਗਰਾਮ ਨੂੰ "ਵਿਦਰੋਹ" ਕਿਹਾ। ਵੀਰ ਸਾਵਰਕਰ ਹੀ ਇਕਲੌਤੇ ਵਿਅਕਤੀ ਸਨ ਜਿਨ੍ਹਾਂ ਨੇ 1857 ਦੇ ਸੁਤੰਤਰਤਾ ਸੰਗਰਾਮ ਨੂੰ "ਵਿਦਰੋਹ" ਕਹਿਣ ਦੀ ਬਜਾਏ, ਇਸ ਨੂੰ ਸੁਤੰਤਰਤਾ ਸੰਗਰਾਮ ਦਾ ਨਾਮ ਦਿੱਤਾ ਅਤੇ ਇਸ ਤਰ੍ਹਾਂ ਦੇਸ਼ ਦੀ ਅਸਲ ਭਾਵਨਾ ਨੂੰ ਅੱਗੇ ਵਧਾਇਆ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਅੱਜ ਅਸੀਂ ਆਜ਼ਾਦ ਹਾਂ, ਅਤੇ ਇੱਕ ਲੰਬੀ ਯਾਤਰਾ ਤੋਂ ਬਾਅਦ, ਦੇਸ਼ ਇਸ ਮੁਕਾਮ 'ਤੇ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ, ਸਰਕਾਰ ਪਿਛਲੇ ਲਗਭਗ 12 ਵਰ੍ਹਿਆਂ ਤੋਂ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਨੇ ਆਜ਼ਾਦੀ ਦੇ 75 ਸਾਲ ਪੂਰੇ ਕੀਤੇ, ਤਾਂ ਪ੍ਰਧਾਨ ਮੰਤਰੀ ਮੋਦੀ ਨੇ ਪੰਚ ਪ੍ਰਣ ਕੀਤੇ, ਅਤੇ ਉਨ੍ਹਾਂ ਵਿੱਚੋਂ ਇੱਕ ਹੈ ਗੁਲਾਮੀ ਦੇ ਸਮੇਂ ਦੀਆਂ ਸਾਰੀਆਂ ਯਾਦਾਂ ਨੂੰ ਖਤਮ ਕਰਨਾ ਤਾਂ ਜੋ ਦੇਸ਼ ਅੱਗੇ ਵਧ ਸਕੇ। ਉਨ੍ਹਾਂ ਕਿਹਾ ਕਿ 15 ਅਗਸਤ 2047 ਤੱਕ, ਸਾਨੂੰ ਸਾਰਿਆਂ ਨੂੰ ਮਿਲ ਕੇ ਇੱਕ ਮਹਾਨ ਭਾਰਤ ਦਾ ਨਿਰਮਾਣ ਕਰਨਾ ਚਾਹੀਦਾ ਹੈ ਜੋ ਹਰ ਖੇਤਰ ਵਿੱਚ ਦੁਨੀਆ ਵਿੱਚ ਸਭ ਤੋਂ ਪਹਿਲਾਂ ਹੋਵੇ, ਅਤੇ ਪ੍ਰਧਾਨ ਮੰਤਰੀ ਮੋਦੀ ਦਾ ਇਹ ਸੱਦਾ ਅੱਜ 140 ਕਰੋੜ ਲੋਕਾਂ ਦਾ ਸੰਕਲਪ ਬਣ ਗਿਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਜਦੋਂ 140 ਕਰੋੜ ਲੋਕ ਉਸੇ ਦਿਸ਼ਾ ਵਿੱਚ ਅੱਗੇ ਵਧਦੇ ਹਨ, ਤਾਂ ਅਸੀਂ 140 ਕਰੋੜ ਕਦਮ ਅੱਗੇ ਵਧਦੇ ਹਾਂ। ਉਨ੍ਹਾਂ ਕਿਹਾ ਕਿ ਇਹੀ ਤਾਕਤ ਇੱਕ ਮਹਾਨ ਭਾਰਤ ਦਾ ਨਿਰਮਾਣ ਕਰੇਗੀ, ਅਤੇ ਭਾਰਤ ਸੁਰੱਖਿਅਤ, ਖੁਸ਼ਹਾਲ, ਸੰਸਕ੍ਰਿਤ ਅਤੇ ਸਿੱਖਿਅਤ ਹੋਵੇਗਾ। ਉਨ੍ਹਾਂ ਕਿਹਾ ਕਿ ਵੀਰ ਸਾਵਰਕਰ ਜੀ ਨੂੰ "ਵੀਰ" ਦਾ ਖਿਤਾਬ ਕਿਸੇ ਸਰਕਾਰ ਨੇ ਨਹੀਂ, ਸਗੋਂ ਦੇਸ਼ ਦੇ ਹਰ ਨਾਗਰਿਕ ਨੇ ਦਿੱਤਾ ਸੀ।
************
ਆਰਆਰ/ਪੀਆਰ/ਪੀਐੱਸ
(रिलीज़ आईडी: 2203817)
आगंतुक पटल : 4