ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਯੂਨੈਸਕੋ ਦੀ ਅਮੂਰਤ ਸਭਿਆਚਾਰਕ ਵਿਰਾਸਤ ਕਮੇਟੀ ਦੇ 20ਵੇਂ ਸੈਸ਼ਨ ਦੀ ਸ਼ੁਰੂਆਤ 'ਤੇ ਖ਼ੁਸ਼ੀ ਪ੍ਰਗਟ ਕੀਤੀ

प्रविष्टि तिथि: 08 DEC 2025 8:53PM by PIB Chandigarh

ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਯੂਨੈਸਕੋ ਦੀ ਅਮੂਰਤ ਸਭਿਆਚਾਰਕ ਵਿਰਾਸਤ ਕਮੇਟੀ ਦੇ 20ਵੇਂ ਸੈਸ਼ਨ ਦੀ ਸ਼ੁਰੂਆਤ 'ਤੇ ਬੇਹੱਦ ਖ਼ੁਸ਼ੀ ਪ੍ਰਗਟ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਮੰਚ ਦੁਨੀਆ ਭਰ ਦੀਆਂ ਜਿਊਂਦੀਆਂ ਰਵਾਇਤਾਂ ਨੂੰ ਸੁਰੱਖਿਅਤ ਕਰਨ ਅਤੇ ਮਸ਼ਹੂਰ ਬਣਾਉਣ ਦੇ ਇੱਕ ਸਾਂਝੇ ਵਿਜ਼ਨ ਦੇ ਨਾਲ 150 ਤੋਂ ਵੱਧ ਦੇਸ਼ਾਂ ਦੇ ਨੁਮਾਇੰਦਿਆਂ ਨੂੰ ਇਕੱਠਾ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਇਸ ਅਹਿਮ ਸੰਮੇਲਨ ਦੀ ਮੇਜ਼ਬਾਨੀ ਕਰਨ 'ਤੇ ਬੇਹੱਦ ਖ਼ੁਸ਼ ਹੈ, ਖ਼ਾਸ ਤੌਰ ’ਤੇ ਇਸ ਲਈ ਕਿ ਇਹ ਇਤਿਹਾਸਕ ਲਾਲ ਕਿਲ੍ਹੇ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਮੌਕਾ ਸਮਾਜਾਂ ਅਤੇ ਪੀੜ੍ਹੀਆਂ ਨੂੰ ਜੋੜਨ ਲਈ ਸਭਿਆਚਾਰ ਦੀ ਤਾਕਤ ਦੀ ਵਰਤੋਂ ਕਰਨ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਪ੍ਰਧਾਨ ਮੰਤਰੀ ਨੇ ਐੱਕਸ 'ਤੇ ਲਿਖਿਆ;

"ਇਹ ਬੇਹੱਦ ਖ਼ੁਸ਼ੀ ਦਾ ਵਿਸ਼ਾ ਹੈ ਕਿ ਭਾਰਤ ਵਿੱਚ ਯੂਨੈਸਕੋ ਦੀ ਅਮੂਰਤ ਸਭਿਆਚਾਰਕ ਵਿਰਾਸਤ ਕਮੇਟੀ ਦਾ 20ਵਾਂ ਸੈਸ਼ਨ ਸ਼ੁਰੂ ਹੋ ਗਿਆ ਹੈ। ਇਸ ਮੰਚ ਨੇ ਸਾਡੀਆਂ ਸਾਂਝੀਆਂ ਜਿਊਂਦੀਆਂ ਰਵਾਇਤਾਂ ਨੂੰ ਸੁਰੱਖਿਅਤ ਅਤੇ ਮਸ਼ਹੂਰ ਬਣਾਉਣ ਦੇ ਨਜ਼ਰੀਏ ਨਾਲ 150 ਤੋਂ ਵੱਧ ਦੇਸ਼ਾਂ ਦੇ ਨੁਮਾਇੰਦਿਆਂ ਨੂੰ ਇਕੱਠਾ ਕੀਤਾ ਹੈ। ਭਾਰਤ ਇਸ ਸੰਮੇਲਨ ਦੀ ਮੇਜ਼ਬਾਨੀ ਕਰਕੇ ਖ਼ੁਸ਼ ਹੈ, ਉਹ ਵੀ ਲਾਲ ਕਿਲ੍ਹੇ ਵਿੱਚ। ਇਹ ਸਾਡੇ ਸਮਾਜਾਂ ਅਤੇ ਪੀੜ੍ਹੀਆਂ ਨੂੰ ਜੋੜਨ ਲਈ ਸਭਿਆਚਾਰ ਦੀ ਤਾਕਤ ਦੀ ਵਰਤੋਂ ਕਰਨ ਦੀ ਸਾਡੀ ਵਚਨਬੱਧਤਾ ਨੂੰ ਵੀ ਦਰਸਾਉਂਦਾ ਹੈ। @UNESCO"

************

ਐੱਮਜੇਪੀਐੱਸ/ ਐੱਸਟੀ


(रिलीज़ आईडी: 2201278) आगंतुक पटल : 4
इस विज्ञप्ति को इन भाषाओं में पढ़ें: English , Urdu , हिन्दी , Marathi , Manipuri , Bengali , Assamese , Gujarati , Odia , Telugu , Kannada , Malayalam