ਸਕ੍ਰੀਨ 'ਤੇ ਕਿਰਦਾਰਾਂ ਨੂੰ ਘੜ੍ਹਣਾ: ਏਕਾ ਲਖਾਨੀ ਨੇ ਇਫੀ ਵਿੱਚ ਫਿਲਮਾਂ ਦੇ ਪਹਿਰਾਵੇ ਦੇ ਜਾਦੂ ਨੂੰ ਉਜਾਗਰ ਕੀਤਾ
ਪੋਨਿੰਯਿਨ ਸੇਲਵਨ (Ponniyin Selvan) ਤੋਂ ਓਕੇ ਜਾਨੂ ਤੱਕ ਕੌਸਟਿਊਮ ਡਿਜ਼ਾਈਨ ਦਾ ਇੱਕ ਸਿਨੇਮੈਟਿਕ ਸਫ਼ਰ
ਏਕਾ ਨੇ ਪਹਿਰਾਵੇ ਰਾਹੀਂ ਨੰਦਿਨੀ, ਤਾਰਾ ਅਤੇ ਰੌਕੀ ਨੂੰ ਡਿਕੋਡ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ
ਗੋਆ ਵਿੱਚ ਜਾਰੀ ਇਫੀ ਵਿੱਚ, 'ਕੌਸਟਿਊਮ ਐਂਡ ਕਰੈਕਟਰ ਆਰਕ: ਦ ਟ੍ਰੈਂਡਸੈਟਰਸ ਆਫ਼ ਸਿਨੇਮਾ' ਸਿਰਲੇਖ ਵਾਲਾ ਇੰਟਰਵਿਊ ਸੈਸ਼ਨ ਇੱਕ ਮਾਸਟਰ ਕਲਾਸ ਵਿੱਚ ਬਦਲ ਗਿਆ, ਜਿਸ ਵਿੱਚ ਇਸ ਗੱਲ ‘ਤੇ ਚਰਚਾ ਕੀਤੀ ਗਈ ਕਿ ਕਿਵੇਂ ਕੌਸਟਿਊਮ ਸਿਰਫ਼ ਕਿਰਦਾਰਾਂ ਨੂੰ ਹੀ ਨਹੀਂ ਸਜਾਉਂਦੇ, ਸਗੋਂ ਚੁੱਪੀ ਨਾਲ ਉਨ੍ਹਾਂ ਦੀਆਂ ਕਹਾਣੀਆਂ ਨੂੰ ਆਕਾਰ ਦਿੰਦੇ ਹਨ, ਉਨ੍ਹਾਂ ਨੂੰ ਦਿਸ਼ਾ ਦਿੰਦੇ ਹਨ ਅਤੇ ਕਦੇ-ਕਦੇ ਤਾਂ ਉਨ੍ਹਾਂ ਨੂੰ ਨਵੇਂ ਸ਼ਬਦਾਂ ਵਿੱਚ ਬਿਆਨ ਕਰਦੇ ਹਨ। ਮਸ਼ਹੂਰ ਕੌਸਟਿਊਮ ਡਿਜ਼ਾਈਨਰ ਏਕਾ ਲਖਾਨੀ ਦੇ ਹੋਰ ਫਿਲਮ ਨਿਰਮਾਤਾ ਜੈਪ੍ਰਦ ਦੇਸਾਈ ਨੇ ਇਸ ਸੈਸ਼ਨ ਵਿੱਚ ਦਰਸ਼ਕਾਂ ਨੂੰ ਸਕ੍ਰੀਨ ਦੇ ਪਿੱਛੇ ਦੀ ਦੁਨੀਆਂ ਵਿੱਚ ਜਾਣ ਦਾ ਇੱਕ ਅਨੋਖਾ ਮੌਕਾ ਮਿਲਿਆ, ਜਿੱਥੇ ਪਹਿਰਾਵਾ ਅਤੇ ਫਿਲਮ ਨਿਰਮਾਣ ਦਾ ਮਿਲਨ ਹੁੰਦਾ ਹੈ।
ਸੈਸ਼ਨ ਦੀ ਸ਼ੁਰੂਆਤ ਕਰਦੇ ਹੋਏ, ਜੈਪ੍ਰਦ ਨੇ ਇੱਕ ਸਧਾਰਣ ਜਿਹੀ ਸੱਚਾਈ ਦੱਸ ਕੇ ਮਾਹੌਰ ਤਿਆਰ ਕੀਤਾ: "ਕਿਸੇ ਪਾਤਰ ਦੇ ਬੋਲਣ ਤੋਂ ਪਹਿਲਾਂ, ਉਨ੍ਹਾਂ ਦਾ ਪਹਿਰਾਵਾ ਬਹੁਤ ਕੁਝ ਕਹਿ ਚੁੱਕਾ ਹੁੰਦਾ ਹੈ।" ਅਤੇ ਇਸ ਦੇ ਨਾਲ ਏਕਾ ਨੇ ਆਪਣੇ 15 ਵਰ੍ਹਿਆਂ ਦੇ ਸਫ਼ਰ ਦਾ ਜ਼ਿਕਰ ਕੀਤਾ, ਜੋ ਹਾਈ-ਫੈਸ਼ਨ ਰਨਵੇਅ ਦੇ ਸੁਪਨਿਆਂ ਨਾਲ ਸ਼ੁਰੂ ਹੋਇਆ ਸੀ, ਪਰ ਅੰਤ ਵਿੱਚ ਸਿਨੇਮਾ ਸ਼ੋਰ, ਰੰਗ ਅਤੇ ਰਚਨਾਤਮਕ ਪਾਗਲਪਨ ਵਿੱਚ ਬਦਲ ਗਿਆ।
ਮਣੀਰਤਨਮ ਦਾ ਜਾਦੂ

ਏਕਾ ਨੇ ਮਣੀਰਤਨਮ ਦੀ ਫਿਲਮ 'ਰਾਵਣ' ਦੇ ਸੈੱਟ 'ਤੇ ਸਬਿਆਸਾਚੀ ਮੁਖਰਜੀ ਨਾਲ ਇੰਟਰਨਸ਼ਿਪ ਕਰਦੇ ਹੋਏ ਆਪਣੇ ਸ਼ੁਰੂਆਤੀ ਦਿਨਾਂ ਨੂੰ ਯਾਦ ਕੀਤਾ। ਉਨ੍ਹਾਂ ਕਿਹਾ "ਮੈਂਨੂੰ ਲਗਦਾ ਸੀ ਕਿ ਫੈਸ਼ਨ ਦਾ ਮਤਲਬ ਸੁੰਦਰ ਕੱਪੜੇ ਬਣਾਉਣਾ ਹੈ, ਪਰ ਰਾਵਣ ਨੇ ਮੈਨੂੰ ਸਿਖਾਇਆ ਕਿ ਸੁੰਦਰਤਾ ਭਾਵਨਾਵਾਂ ਦੇ ਨਾਲ ਆਉਂਦੀ ਹੈ।" ਸਬਿਆ ਦੇ ਨਾਲ, ਉਨ੍ਹਾਂ ਨੇ ਸਿੱਖਿਆ ਕਿ ਕਿਵੇਂ ਰੰਗ ਇੱਕ ਫ੍ਰੇਮ ਦੇ ਸਮਾ ਜਾਂਦੇ ਹਨ, ਅਤੇ ਕਿਵੇਂ ਕੌਸਟਿਊਮ ਡਿਜ਼ਾਈਨ ਮਹਿਜ ਇੱਕ ਵਿਭਾਗ ਨਹੀਂ, ਸਗੋਂ ਇੱਕ ਭਾਸ਼ਾ ਹੈ। 'ਰਾਵਣ' ਵਿੱਚ ਉਨ੍ਹਾਂ ਦੇ ਕੰਮ ਨੇ ਸਿਨੇਮੈਟੋਗ੍ਰਾਫਰ ਸੰਤੋਸ਼ ਸਿਵਨ ਨੂੰ ਪ੍ਰਭਾਵਿਤ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਸਿਰਫ 23 ਸਾਲ ਦੀ ਉਮਰ ਵਿੱਚ 'ਉਰੁਮੀ' ਫਿਲਮ ਦਾ ਆਫਰ ਕੀਤਾ ਸੀ। ਉਨ੍ਹਾਂ ਨੇ ਕਿਹਾ,"ਅਸਲੀ ਸ਼ਫਰ ਇੱਥੋਂ ਤੋਂ ਸ਼ੁਰੂ ਹੋਇਆ।”
ਏਕਾ ਦੀ ਰਚਨਾਤਮਕ ਪ੍ਰਕਿਰਿਆ, ਨਿਰਦੇਸ਼ਕ ਦੇ ਨਾਲ ਲੰਬੀ ਗੱਲਬਾਤ ਤੋਂ ਸ਼ੁਰੂ ਹੁੰਦੀ ਹੈ, ਜਿਸ ਤੋਂ ਬਾਅਦ ਸਕ੍ਰਿਪਟ 'ਤੇ ਡੂੰਘਾਈ ਨਾਲ ਵਿਚਾਰ-ਵਟਾਂਦਰਾ ਕੀਤਾ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਮਣੀਰਤਨਮ ਜਿਹੇ ਫਿਲਮ ਨਿਰਮਾਤਾਵਾਂ ਨਾਲ, ਸਹਿਯੋਗ ਹੋਰ ਵੀ ਪਹਿਲਾਂ ਸ਼ੁਰੂ ਹੋ ਜਾਂਦਾ ਹੈ, ਕਦੇ-ਕਦੇ ਲੇਖਨ ਵਿਚਕਾਰ ਹੀ ਇਸ ‘ਤੇ ਕੰਮ ਹੋਣ ਲਗਦਾ ਹੈ।
ਉਨ੍ਹਾਂ ਨੇ ਕਿਹਾ, “ਮਣੀ ਸਰ ਮੈਨੂੰ ਸਕ੍ਰਿਪਟਿੰਗ ਦੇ ਪੜਾਅ ਵਿੱਚ ਸ਼ਾਮਲ ਕਰਦੇ ਹਨ। ਜਦੋਂ ਮੈਂ ਸਮਝ ਜਾਂਦੀ ਹਾਂ ਕਿ ਕੋਈ ਕਿਰਦਾਰ ਕਿਵੇਂ ਕਪੜੇ ਪਾਉਂਦੇ ਹਨ, ਤਾਂ ਉਹ ਕਿਰਦਾਰ ਦੇ ਵਿਵਹਾਰ ਬਾਰੇ ਜ਼ਿਆਦਾ ਸਮਝ ਪਾਉਂਦੇ ਹਨ,” ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕੌਸਟਿਊਮ ਡਿਜ਼ਾਈਨ ਕਿਸ ਤਰ੍ਹਾਂ ਨਾਲ ਕਹਾਣੀ ਦੇ ਵਿਕਲਪਾਂ ਨੂੰ ਆਕਾਰ ਦੇ ਸਕਦਾ ਹੈ।

"ਸਿਨੇਮਾ ਟੀਮਵਰਕ ਹੈ," ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ। "ਮੈਂ ਸਭ ਤੋਂ ਸੁੰਦਰ ਕੌਸਟਿਊਮ ਬਣਾਉਣ ਦੀ ਕੋਸ਼ਿਸ਼ ਨਹੀਂ ਕਰ ਰਹੀ ਹਾਂ। ਮੈਂ ਸਹੀ ਕੌਸਟਿਊਮ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹਾਂ, ਜੋ ਅਦਾਕਾਰ ਨੂੰ ਅਸਾਨੀ ਨਾਲ ਕਿਰਦਾਰ ਵਿੱਚ ਢਲਣ ਦੇਵੇ।" ਉਨ੍ਹਾਂ ਦੀ ਕਾਰਜ ਪ੍ਰਣਾਲੀ ਵਿੱਚ ਸੰਦਰਭਾਂ ਦੀ ਖੋਜ, ਵਿਜ਼ੂਅਲ ਜਰਨਲਿੰਗ, ਵਿਸਤ੍ਰਿਤ ਨੋਟਸ ਬਣਾਉਣਾ ਅਤੇ ਆਪਣੀ ਟੀਮ ਨਾਲ ਬਿਹਤਰ ਸਹਿਯੋਗ ਸ਼ਾਮਲ ਹੈ।
ਪੋਨਿੰਯਿਨ ਸੇਲਵਨ: ਫੈਬ੍ਰਿਕ ਵਿੱਚ ਲਿਖਿਆ ਇਤਿਹਾਸ
ਪੋਨਿੰਯਿਨ ਸੇਲਵਨ ਲਈ, ਮਣੀਰਤਨਮ ਨੇ ਏਕਾ ਨੂੰ ਇੱਕ ਵੀ ਡਿਜ਼ਾਈਨ ਬਣਾਉਣ ਤੋਂ ਪਹਿਲਾਂ ਤੰਜਾਵੁਰ ਭੇਜਿਆ ਸੀ। ਇਹ ਯਾਤਰਾ ਉਨ੍ਹਾਂ ਲਈ ਇੱਕ ਮਹੱਤਵਪੂਰਨ ਮੋਡ ਸਾਬਤ ਹੋਈ, ਕਿਉਂਕਿ ਏਕਾ ਨੇ ਮੰਦਿਰ ਦੇ ਕਾਂਸੀ, ਮੂਰਤੀਆਂ ਅਤੇ ਨਮੂਨੇ ਰਾਹੀਂ ਚੋਲ ਯੁੱਗ ਦੀ ਭਵਯਤਾ ਨੂੰ ਡੂੰਘਾਈ ਨਾਲ ਸਮਝਿਆ, ਜਿਸ ਨੇ ਆਖਿਰਕਾਰ ਫਿਲਮ ਦੇ ਵਿਜ਼ੂਅਲ ਦੀ ਦੁਨੀਆਂ ਨੂੰ ਆਕਾਰ ਦਿੱਤਾ।

ਫਿਰ ਉਨ੍ਹਾਂ ਨੇ ਕਿਰਦਾਰਾਂ ਦੇ ਰੂਪ-ਰੰਗ ਨੂੰ ਕਈ ਹਿੱਸਿਆਂ ਵਿੱਚ ਵੰਡਿਆ ਅਤੇ ਸੈਸ਼ਨ ਨੂੰ ਇੱਕ ਮਿੰਨੀ ਫਿਲਮ ਸਕੂਲ ਵਿੱਚ ਬਦਲ ਦਿੱਤਾ: ਉਨ੍ਹਾਂ ਨੇ ਦੱਸਿਆ ਕਿ ਨੰਦਿਨੀ ਨੂੰ ਮੋਹ ਅਤੇ ਸ਼ਕਤੀ ਦੀ ਭਾਸ਼ਾ ਵਿੱਚ ਰੱਚਿਆ ਗਿਆ ਸੀ, ਉਸ ਦੇ ਪਹਿਰਾਵੇ ਉਸ ਦੇ ਚੁੰਬਕੀ ਆਕਰਸ਼ਣ ਅਤੇ ਸ਼ਕਤੀ ਦੀ ਭੁੱਖ ਨੂੰ ਦਰਸਾਉਂਦੇ ਹਨ। ਦੂਜੇ ਪਾਸੇ, ਕੁੰਡਾਵਈ "ਸ਼ਕਤੀ ਨਾਲ ਜੰਮੀ" ਸੀ, ਅਤੇ ਉਸਦਾ ਰੂਪ ਉਸ ਸਹਿਜ ਅਧਿਕਾਰ ਨੂੰ ਦਰਸਾਉਂਦਾ ਹੈ: ਸਾਂਤ ਅਤੇ ਸੰਜਮੀ। ਆਦਿਤਿਆ ਕਰੀਕਾਲਨ ਦਾ ਰੰਗ-ਰੂਪ ਉਸ ਦੀ ਅੰਦਰੂਨੀ ਅਸ਼ਾਂਤੀ ਤੋਂ ਪ੍ਰੇਰਿਤ ਸੀ। ਉਨ੍ਹਾਂ ਦਾ ਗੁੱਸਾ, ਦਰਦ ਅਤੇ ਭਾਵਨਾਤਮਕ ਅਸ਼ਾਂਤੀ ਡੂੰਘੇ ਲਾਲ ਅਤੇ ਕਾਲੇ ਰੰਗਾਂ ਵਿੱਚ ਦਰਸਾਇਆ ਗਿਆ। ਇਸ ਦੇ ਉਲਟ, ਅਰੁਲਮੋਝੀ ਵਰਮਨ ਦੀ ਲੋਕਾਂ ਦੇ ਸ਼ਾਂਤ, ਪਿਆਰੇ ਨੇਤਾ ਵਜੋਂ ਕਲਪਨਾ ਕੀਤੀ ਗਈ ਸੀ, ਜਿਸ ਨਾਲ ਏਕਾ ਨੇ ਉਨ੍ਹਾਂ ਨੂੰ ਸ਼ਾਂਤ ਆਈਵਰੀ ਅਤੇ ਕੋਮਲ ਸੁਨਹਿਰੇ ਰੰਹ ਪਵਾਏ, ਜੋ ਉਨ੍ਹਾਂ ਦੀ ਸਪਸ਼ਟਤਾ, ਹਮਦਰਦੀ ਅਤੇ ਸ਼ਾਂਤ ਕੁਲੀਨਤਾ ਨੂੰ ਦਰਸਾਉਂਦੇ ਸਨ।
ਦੋ ਤਾਰੇ, ਦੋ ਦੁਨੀਆ ਅਤੇ ਸੰਜੂ ਦਾ ਮੁੜ ਜਨਮ
ਏਕਾ ਨੇ ਇਹ ਵੀ ਦੱਸਿਆ ਕਿ ਕਿਵੇਂ ਇੱਕੋ ਕਿਰਦਾਰ, ਤਾਰਾ, ਨੂੰ 'ਓਕੇ ਕਨਮਨੀ' ਅਤੇ 'ਓਕੇ ਜਾਨੂ' ਵਿੱਚ ਦੋ ਬਿਲਕੁਲ ਵੱਖ-ਵੱਖ ਕੌਸਟਿਊਮਾਂ ਦੀ ਜ਼ਰੂਰਤ ਫਈ। ਉਨ੍ਹਾਂ ਨੇ ਦੱਸਿਆ ਕਿ ਦਰਸ਼ਕਾਂ ਦੀ ਸੰਵੇਦਨਸ਼ੀਲਤਾ ਕਿਸ ਤਰ੍ਹਾਂ ਕੌਸਟਿਊਮਾਂ ਦੀ ਚੋਣ ਨੂੰ ਪ੍ਰਭਾਵਿਤ ਕਰਦੀਆਂ ਹਨ, "ਤਾਮਿਲ ਵਿੱਚ, ਤਾਰਾ ਨੂੰ ਲੋਕਾਂ ਨਾਲ ਜੁੜਾਅ ਮਹਿਸੂਸ ਕਰਵਾਉਣਾ ਸੀ। ਹਿੰਦੀ ਵਿੱਚ, ਉਸ ਨੂੰ ਅਭਿਲਾਸ਼ੀ ਹੋਣਾ ਸੀ," ਉਨ੍ਹਾਂ ਨੇ ਸ਼ਰਧਾ ਕਪੂਰ ਦੀ ਹੁਣ ਤੱਕ ਦੀ ਸਭ ਤੋਂ ਮਸ਼ਹੁਰ 'ਹਮਾ ਹਮਾ' ਸ਼ਾਰਟਸ ਨੂੰ ਕੁਸ਼ਨ ਕਵਰ ਬਦਲਣ ਦੇ ਆਖ਼ਿਰ ਸਮੇਂ ਵਿੱਚ ਬਦਲਨੇ ਦਾ ਇੱਕ ਮਜ਼ੇਦਾਰ ਕਿੱਸਾ ਵੀ ਸਾਂਝਾ ਕੀਤਾ।
'ਸੰਜੂ' 'ਤੇ ਕੰਮ ਕਰਦੇ ਸਮੇਂ, ਏਕਾ ਨੇ ਵਧੇਰੇ ਖੋਜ-ਅਧਾਰਿਤ ਨਜ਼ਰਿਆਂ ਅਪਣਾਇਆ ਅਤੇ ਲਗਭਗ ਪੂਰੀ ਸਟੀਕਤਾ ਨਾਲ ਹਵਾਲਿਆਂ ਨੂੰ ਜੋੜਿਆ। ਉਨ੍ਹਾਂ ਨੇ ਕਿਰਦਾਰ ਦੇ ਲੁਰ ਨੂੰ ਇਕੱਠੇ ਢਾਲਣ ਵਿੱਚ ਮਦਦ ਲਈ ਮੇਕਅਪ ਅਤੇ ਹੇਅਰ ਟੀਮਾਂ, ਪ੍ਰੋਡਕਸ਼ਨ ਡਿਜ਼ਾਈਨਰਾਂ ਅਤੇ ਫੋਟੋਗ੍ਰਾਫ਼ਰਾਂ ਦੇ ਨਿਰਦੇਸ਼ਕਾਂ (DoPs) ਨੂੰ ਸਿਹਰਾ ਦਿੱਤਾ। ਉਨ੍ਹਾਂ ਕਿਹਾ, "ਡੀਓਪੀਐੱਸ ਇੱਕ ਗਾਹਕ ਦੇ ਸਭ ਤੋਂ ਚੰਗੇ ਦੋਸਤ ਹੁੰਦੇ ਹਨ। ਉਹ ਤੁਹਾਨੂੰ ਦੱਸ ਦੇਣਗੇ ਕਿ ਕੀ ਕੋਈ ਰੰਗ ਸਕ੍ਰੀਨ 'ਤੇ ਖੁਦ ‘ਤੇ ਚੰਗਾ ਲਗੇਗਾ ਜਾਂ ਨਹੀਂ।"
ਏਕਾ ਨੇ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਦੀ ਉਦਾਹਰਣ ਦਿੰਦੇ ਹੋਏ ਆਪਣੀ ਗੱਲ ਖ਼ਤਮ ਕੀਤੀ, ਜਿੱਥੇ ਰੌਕੀ ਦਾ ਬਦਲਦਾ ਕੌਸਟਿਊਮ, ਉਸ ਦੀ ਸ਼ਖਸੀਅਤ ਦੇ ਵਿਕਾਸ ਨੂੰ ਦਰਸਾਉਂਦੀ ਹੈ। ਦਰਸ਼ਕਾਂ ਨੂੰ ਰੌਕੀ ਦੇ ਲੁਕ ਨੂੰ ਸਮਝਨ ਵਿੱਚ ਬਹੁਤ ਸਜ਼ਾ ਆਇਆ ਅਤੇ ਉਨ੍ਹਾਂ ਨੂ ਇਹ ਵੀ ਪਤਾ ਲਗਿਆ ਕਿ ਪੁਸ਼ਾਕਾਂ ਸਿਰਫ ਇੱਕ ਦ੍ਰਿਸ਼ਟੀ ਸਜ਼ਾਵਟ ਤੋਂ ਕਿਤੇ ਵਧ ਕਰਕੇ ਹੈ। ਇਹ ਕਹਾਣੀ ਕਹਿਣ ਦੇ ਸਾਧਨ ਹਨ ਜੋ ਕਿਰਦਾਰਾਂ ਵਿੱਚ ਜਾਨ ਪਾਉਂਦੇ ਹਨ। ਏਕਾ ਲਖਾਨੀ ਦੀ ਦੁਨੀਆ ਵਿੱਚ, ਹਰ ਸਿਲਾਈ ਦਾ ਇੱਕ ਉਦੇਸ਼ ਹੁੰਦਾ ਹੈ, ਅਤੇ ਹਰ ਰੰਗ ਦਾ ਇੱਖ ਅਰਥ ਹੁੰਦਾ ਹੈ।
ਸਾਲ 1952 ਵਿੱਚ ਸਥਾਪਿਤ, ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼ ਇੰਡੀਆ (ਇਫੀ) ਦੱਖਣੀ ਏਸ਼ੀਆ ਵਿੱਚ ਸਿਨੇਮਾ ਦਾ ਸਭ ਤੋਂ ਪੁਰਾਣਾ ਅਤੇ ਸਭ ਤੋਂ ਵੱਡੇ ਫੈਸਟੀਵਲ ਵਜੋਂ ਪ੍ਰਤਿਸ਼ਠਿਤ ਸਥਾਨ ਰੱਖਦਾ ਹੈ। ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ (NFDC), ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਭਾਰਤ ਸਰਕਾਰ ਅਤੇ ਐਂਟਰਟੇਨਮੈਂਟ ਸੋਸਾਇਟੀ ਆਫ਼ ਗੋਆ (ESG), ਗੋਆ ਸਰਕਾਰ ਦੁਆਰਾ ਸਾਂਝੇ ਤੌਰ 'ਤੇ ਆਯੋਜਿਤ, ਇਹ ਫੈਸਟੀਵਲ ਇੱਕ ਗਲੋਬਲ ਸਿਨੇਮੈਟਿਕ ਪਾਵਰਹਾਊਸ ਵਜੋਂ ਵਿਕਸਿਤ ਹੋਇਆ ਹੈ- ਜਿੱਥੇ ਮੁੜ ਬਹਾਲ ਕਲਾਸਿਕਸ ਦਾ ਸੰਗਮ ਸਹਾਸਿਕ ਪ੍ਰਯੋਗਾਂ ਨਾਲ ਹੁੰਦਾ ਹੈ ਅਤੇ ਦਿੱਗਜ ਕਲਾਕਾਰ, ਪਹਿਲੀ ਵਾਰ ਆਉਣ ਵਾਲੇ ਨਿਡਰ ਕਲਾਕਾਰਾਂ ਨਾਲ ਮੰਚ ਸਾਂਝਾ ਕਰਦੇ ਹਨ। ਇਫੀ ਨੂੰ ਸੱਚਮੁੱਚ ਖਾਸ ਬਣਾਉਣ ਵਾਲਾ ਇਸ ਦਾ ਇਲੈਕਟ੍ਰੌਨਿਕ ਮਿਸ਼ਰਨ ਹੈ- ਅੰਤਰਰਾਸ਼ਟਰੀ ਮੁਕਾਬਲੇ, ਸੱਭਿਆਚਾਰਕ ਪ੍ਰਦਰਸ਼ਨ, ਮਾਸਟਰ ਕਲਾਸਿਸ, ਸ਼ਰਧਾਂਜਲੀਆਂ, ਅਤੇ ਜ਼ੋਸ਼ ਨਾਲ ਭਰਿਆ ਵੇਵਸ ਫਿਲਮ ਬਜ਼ਾਰ, ਜਿੱਥੇ ਵਿਚਾਰ, ਸੌਦੇ ਅਤੇ ਸਹਿਯੋਗ ਉਡਾਣ ਭਰਦੇ ਹਨ। 20 ਤੋਂ 28 ਨਵੰਬਰ ਤੱਕ ਗੋਆ ਦੇ ਸ਼ਾਨਦਾਰ ਤਟਵਰਤੀ ਪਿਛੋਕੜ ਵਿੱਚ ਆਯੋਜਿਤ ਹੋਣ ਵਾਲਾ, 56ਵਾਂ ਭਾਰਤੀ ਇੰਟਰਨੈਸ਼ਨਲ ਫਿਲਮ ਫੈਸਟੀਵਲ ਭਾਸ਼ਾਵਾਂ, ਸ਼ੈਲੀਆਂ, ਨਵੀਨਤਾਵਾਂ ਅਤੇ ਆਵਾਜ਼ਾਂ ਦਾ ਇੱਕ ਸ਼ਾਨਦਾਰ ਭਰੀ ਸੀਰੀਜ਼, ਆਲਮੀ ਮੰਚ 'ਤੇ ਭਾਰਤ ਦੀ ਰਚਨਾਤਮਕ ਪ੍ਰਤਿਭਾ ਦਾ ਇੱਕ ਗਹਿਣ ਉਤਸਵ ਦਾ ਵਾਅਦਾ ਕਰਦਾ ਹੈ।
ਵਧੇਰੇ ਜਾਣਕਾਰੀ ਲਈ, ਕਲਿੱਕ ਕਰੋ:
IFFI Website: https://www.iffigoa.org/
PIB’s IFFI Microsite: https://www.pib.gov.in/iffi/56/
PIB IFFIWood Broadcast Channel: https://whatsapp.com/channel/0029VaEiBaML2AU6gnzWOm3F
X Handles: @IFFIGoa, @PIB_India, @PIB_Panaji
* * *

PIB IFFI CAST AND CREW | ਰਿਤੂ ਸ਼ੁਕਲਾ/ਸੰਤੋਸ਼ ਵੈਂਕਟਰਮਨ/ਸ੍ਰੀਸ਼ਮਾ ਕੇ/ਦਰਸ਼ਨਾ ਰਾਣੇ/ਬਲਜੀਤ | IFFI 56 - 088
रिलीज़ आईडी:
2195957
| Visitor Counter:
20