ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਟੋਕੀਓ ਵਿੱਚ 25ਵੇਂ ਸਮਰ ਡੀਫਲਿੰਪਿਕਸ 2025 ਵਿੱਚ ਭਾਰਤੀ ਟੀਮ ਨੂੰ 20 ਮੈਡਲ ਜਿੱਤਣ ਦੀ ਸ਼ਾਨਦਾਰ ਪ੍ਰਾਪਤੀ ‘ਤੇ ਵਧਾਈਆਂ ਦਿੱਤੀਆਂ, ਭਾਰਤੀ ਟੀਮ ਦੁਆਰਾ ਜਿੱਤੇ ਗਏ 20 ਮੈਡਲਾਂ ਵਿੱਚ 9 ਗੋਲਡ, 7 ਸਿਲਵਰ ਅਤੇ 4 ਬਰੌਂਜ਼ (ਕਾਂਸੀ) ਸ਼ਾਮਲ


ਸਾਡੇ ਡੈਫਲਿੰਪਿਅੰਸ ਦੁਆਰਾ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ

ਤੁਹਾਡੀ ਬੇਮਿਸਾਲ ਸਫ਼ਲਤਾ ਸਾਡੇ ਖਿਡਾਰੀਆਂ ਵਿੱਚ ਉਤਸ਼ਾਹ ਦੀ ਨਵੀਂ ਊਰਜਾ ਜਗਾਉਂਦੀ ਹੈ
ਤੁਹਾਡੇ ਭਵਿੱਖ ਦੇ ਯਤਨਾਂ ਲਈ ਮੇਰੀਆਂ ਸ਼ੁਭਕਾਮਨਾਵਾਂ

प्रविष्टि तिथि: 27 NOV 2025 6:04PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਟੋਕੀਓ ਵਿੱਚ 25ਵੇਂ ਸਮਰ ਡੀਫਲਿੰਪਿਕਸ  2025 ਵਿੱਚ ਭਾਰਤੀ ਟੀਮ ਨੂੰ 20 ਮੈਡਲ ਜਿੱਤਣ ਦੀ ਸ਼ਾਨਦਾਰ ਪ੍ਰਾਪਤੀ ‘ਤੇ ਵਧਾਈਆਂ ਦਿੱਤੀਆਂ ਹਨ। ਭਾਰਤੀ ਟੀਮ ਦੁਆਰਾ ਜਿੱਤੇ ਗਏ 20 ਮੈਡਲਾਂ ਵਿੱਚ 9 ਗੋਲਡ, 7 ਸਿਲਵਰ ਅਤੇ 4 ਬਰੌਂਜ਼ ਸ਼ਾਮਲ ਹਨ।

ਐਕਸ ‘ਤੇ ਇੱਕ ਪੋਸਟ ਵਿੱਚ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਸਾਡੇ ਡੈਫਲਿੰਪਿਕਸ ਦੁਆਰਾ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ। ਟੋਕੀਓ ਵਿੱਚ 25ਵੇਂ ਸਮਰ ਡੀਫਲਿੰਪਿਕਸ  2025 ਵਿੱਚ ਭਾਰਤੀ ਟੀਮ ਨੂੰ 20 ਮੈਡਲ ਜਿੱਤਣ ਦੀ ਸ਼ਾਨਦਾਰ ਪ੍ਰਾਪਤੀ ‘ਤੇ ਹਾਰਦਿਕ ਵਧਾਈਆਂ, ਜਿਸ ਵਿੱਚ 9 ਗੋਲਡ, 7 ਸਿਲਵਰ ਅਤੇ 4 ਬਰੌਂਜ਼ (ਕਾਂਸੀ) ਮੈਡਲ ਸ਼ਾਮਲ ਹਨ। ਤੁਹਾਡੀ ਬੇਮਿਸਾਲ ਸਫ਼ਲਤਾ ਸਾਡੇ ਖਿਡਾਰੀਆਂ ਵਿੱਚ ਉਤਸ਼ਾਹ ਦੀ ਨਵੀਂ ਊਰਜਾ ਜਗਾਉਂਦੀ ਹੈ। ਤੁਹਾਡੇ ਭਵਿੱਖ ਦੇ ਯਤਨਾਂ ਲਈ ਮੇਰੀਆਂ ਸ਼ੁਭਕਾਮਨਾਵਾਂ।”

*****

ਆਰਕੇ/ਪੀਆਰ/ਪੀਐੱਸ/ਬਲਜੀਤ


(रिलीज़ आईडी: 2195866) आगंतुक पटल : 3
इस विज्ञप्ति को इन भाषाओं में पढ़ें: English , Urdu , Marathi , हिन्दी , Bengali , Bengali-TR , Gujarati , Kannada , Malayalam