ਇਫੀ ਵਿਖੇ ਪੀਆਈਬੀ ਅਧਿਕਾਰੀਆਂ ਨੇ ਸੰਵਿਧਾਨ ਦੀ ਪ੍ਰਸਾਤਵਨਾ ਦੇ ਪਾਠ ਨਾਲ ਦਿਵਸ ਸੰਵਿਧਾਨ ਮਨਾਇਆ। ਪੀਆਈਬੀ ਅਧਿਕਾਰੀਆਂ ਨੇ ਇਫੀ ਵਿੱਚ ਸੰਵਿਧਾਨ ਦਿਵਸ ਮਨਾਇਆ
26 ਨਵੰਬਰ ਨੂੰ ਦੇਸ਼ ਭਰ ਵਿੱਚ ਮਨਾਏ ਜਾਣ ਵਾਲੇ ‘ਸੰਵਿਧਾਨ ਦਿਵਸ’ ਦੇ ਮੌਕੇ 'ਤੇ, ਪੱਤਰ ਸੂਚਨਾ ਦਫ਼ਤਰ (PIB) ਦੇ ਅਧਿਕਾਰੀਆਂ ਨੇ 56ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼ ਇੰਡੀਆ (IFFI) ਵਿਖੇ ਆਯੋਜਿਤ ਇੱਕ ਰਸਮੀ ਸਮਾਰੋਹ ਵਿੱਚ ਹਿੱਸਾ ਲਿਆ। ਇਸ ਸਾਲ ਰਾਸ਼ਟਰ ਸੰਵਿਧਾਨ ਦੇ 75 ਸਾਲ ਪੂਰੇ ਹੋਣ ਦਾ ਉਤਸਵ ਮਨਾ ਰਿਹਾ ਹੈ। ਇਸ ਸਮਾਗਮ ਦੀ ਪ੍ਰਧਾਨਗੀ ਸ਼੍ਰੀਮਤੀ ਸਮਿਤਾ ਵਤਸ ਸ਼ਰਮਾ, ਡਾਇਰੈਕਟਰ ਜਨਰਲ, PIB, ਅਤੇ ਡਾ. ਪ੍ਰਗਿਆ ਪਾਲੀਵਾਲ ਗੌੜ, ਵਾਈਸ ਚਾਂਸਲਰ, ਇੰਡੀਅਨ ਇੰਸਟੀਚਿਊਟ ਆਫ਼ ਮਾਸ ਕਮਿਊਨੀਕੇਸ਼ਨ (IIMC) ਨੇ ਮਿਲ ਕੇ ਕੀਤੀ।

ਸਮਾਰੋਹ ਦੇ ਹਿੱਸੇ ਵਜੋਂ, ਅਧਿਕਾਰੀਆਂ ਨੇ ਸਮੂਹਿਕ ਤੌਰ 'ਤੇ ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਦਾ ਪਾਠ ਕੀਤਾ, ਇਸ ਦੀਆਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਸਮਾਰੋਹ ਦੀ ਸ਼ੁਰੂਆਤ ਇਨ੍ਹਾਂ ਸ਼ਕਤੀਸ਼ਾਲੀ ਸ਼ਬਦਾਂ ਨਾਲ ਹੋਈ: "ਅਸੀਂ, ਭਾਰਤ ਦੇ ਲੋਕ, ਭਾਰਤ ਨੂੰ ਇੱਕ ਸੰਪੂਰਨ ਪ੍ਰਭੂਸੱਤਾ ਸੰਪੰਨ ਸਮਾਜਵਾਦੀ ਧਰਮ ਨਿਰਪੱਖ ਲੋਕਤੰਤਰੀ ਗਣਰਾਜ ਬਣਾਉਣ ਅਤੇ ਇਸ ਦੇ ਸਾਰੇ ਨਾਗਰਿਕਾਂ ਨੂੰ ਸੁਰੱਖਿਅਤ ਕਰਨ ਦਾ ਸੰਕਲਪ ਲੈਂਦੇ ਹਾਂ..."

ਇਸ ਸਮਾਰੋਹ ਵਿੱਚ ਫੈਸਟੀਵਲ ਵਿੱਚ ਮੌਜੂਦ ਮੀਡੀਆ ਅਤੇ ਸੰਚਾਰ ਪੇਸ਼ੇਵਰਾਂ ਦਰਮਿਆਨ ਸੰਵਿਧਾਨਕ ਜ਼ਿੰਮੇਵਾਰੀ, ਨਾਗਰਿਕ ਫਰਜ਼ ਅਤੇ ਰਾਸ਼ਟਰੀ ਏਕਤਾ ਦੀ ਭਾਵਨਾ ਨੂੰ ਉਜਾਗਰ ਕੀਤਾ ਗਿਆ। ਸਮਾਰੋਹ ਦਾ ਸਮਾਪਨ ਸਾਰੇ ਭਾਗੀਦਾਰਾਂ ਦੁਆਰਾ ਦੇਸ਼ ਭਗਤੀ ਦੇ ਨਾਅਰੇ "ਜੈ ਹਿੰਦ" ਨਾਲ ਹੋਇਆ, ਜੋ ਸੰਵਿਧਾਨ ਅਤੇ ਇਸ ਦੇ ਮਾਰਗਦਰਸ਼ਕ ਸਿਧਾਂਤਾਂ ਪ੍ਰਤੀ ਦੇਸ਼ ਦੇ ਸਥਾਈ ਸਤਿਕਾਰ ਗੂੰਜਦਾ ਹੈ।
* * *

PIB IFFI CAST AND CREW | ਰਿਤੂ ਸ਼ੁਕਲਾ/ਰੋਬਿਨ ਸਿੰਘ/ਦਰਸ਼ਨਾ ਰਾਣੇ/ਸ਼ੀਨਮ ਜੈਨ| IFFI 56 - 084
रिलीज़ आईडी:
2195360
| Visitor Counter:
22
इस विज्ञप्ति को इन भाषाओं में पढ़ें:
English
,
Gujarati
,
Malayalam
,
Urdu
,
Marathi
,
हिन्दी
,
Konkani
,
Manipuri
,
Assamese
,
Tamil
,
Telugu
,
Kannada