iffi banner

ਦੋ ਫ਼ਿਲਮਾਂ, ਪਰ ਧੜਕਣਾਂ ਜੁੜੀਆਂ ਹੋਇਆਂ : 'ਫ੍ਰੈਂਕ' ਅਤੇ 'ਲਿਟਲ ਟ੍ਰਬਲ ਗਰਲਜ਼' ਦੇ ਨਿਰਮਾਤਾਵਾਂ ਨੇ ਇੱਫੀ (ਆਈਐੱਫਐੱਫਆਈ) 2025 ਪ੍ਰੈਸ ਕਾਨਫਰੰਸ ਵਿੱਚ ਪਛਾਣ ਅਤੇ ਉਮੀਦ ਦੀ ਪੜਚੋਲ ਕੀਤੀ


ਫ਼ਿਲਮ ਤੁਹਾਨੂੰ ਬਦਲ ਦਿੰਦੀ ਹੈ; ਇਹ ਤੁਹਾਡੀ ਜ਼ਿੰਦਗੀ ਬਣ ਜਾਂਦੀ ਹੈ ਅਤੇ ਤੁਹਾਡੇ ਵਿਸ਼ਵਾਸ ਨੂੰ ਆਕਾਰ ਦਿੰਦੀ ਹੈ: ਫ਼ਿਲਮ 'ਫ੍ਰੈਂਕ' ਦੇ ਨਿਰਮਾਤਾ - ਇਵੋ ਫੈਲਟ

ਹਰ ਨੌਜਵਾਨ ਇੱਕੋ ਜਿਹੀ ਲੜਾਈ ਲੜਦਾ ਹੈ; ਦੁਨੀਆਂ ਉਨ੍ਹਾਂ ਤੋਂ ਕੀ ਬਣਨ ਦੀ ਉਮੀਦ ਕਰਦੀ ਹੈ ਅਤੇ ਉਹ ਅਸਲ ਵਿੱਚ ਕੀ ਬਣਨਾ ਚਾਹੁੰਦੇ ਹਨ: 'ਲਿਟਲ ਟ੍ਰਬਲ ਗਰਲਜ਼' ਦੇ ਨਿਰਮਾਤਾ - Mihec Černec

ਭਾਰਤੀ ਅੰਤਰਰਾਸ਼ਟਰੀ ਫਿਲਮ ਸਮਾਰੋਹ ਦੇ ਮੰਡਪ ‘ਚ ਗੋਆ ਦੀ ਸਮੁੰਦਰੀ ਹਵਾ ਆਤਮਾ ਅਤੇ ਸਰੀਰ ਨੂੰ ਤਾਜ਼ਗੀ ਨਾਲ ਭਰ ਰਹੀ ਸੀ ਅਤੇ ਕੈਮਰੇ ਸਟਾਰਡਸਟ ਵਾਂਗ ਚਮਕ ਰਹੇ ਸਨ। ਇਸ ਸਭ ਦੇ ਵਿਚਕਾਰ, ਫਿਲਮ "ਫ੍ਰੈਂਕ ਐਂਡ ਦ ਲਿਟਲ ਟ੍ਰਬਲ ਗਰਲਜ਼" ਨੇ ਅੱਜ ਸਟੇਜ ਨੂੰ ਰੌਸ਼ਨ ਕਰ ਦਿੱਤਾ ਅਤੇ ਪ੍ਰੈਸ ਕਾਨਫਰੰਸ ਹਾਲ ਭਾਵਨਾਵਾਂ, ਚਿੰਤਨ, ਹਾਸੇ-ਮਜ਼ਾਕ ਅਤੇ ਸਿਨੇਮੈਟਿਕ ਜਾਦੂ ਦੇ ਜੀਵੰਤ ਰੂਪ ‘ਚ ਭਰਿਆ ਹੋਇਆ ਸੀ।

ਫਿਲਮ ਫਰੈਂਕ ਦੇ ਨਿਰਮਾਤਾ ਇਵੋ ਫੈਲਟ ਅਤੇ ਲਿਟਲ ਟ੍ਰਬਲ ਗਰਲਜ਼ ਦੇ ਨਿਰਮਾਤਾ ਮਿਹੇਕ ਚੇਰਨੇਕ ਫਿਲਮ ਪ੍ਰੇਮੀਆਂ ਅਤੇ ਪੱਤਰਕਾਰਾਂ ਨੂੰ ਆਪਣੀ ਰਚਨਾਤਮਕ ਦੁਨੀਆ ਦੀ ਗਹਿਰਾਈਆਂ ‘ਚ ਲੈ ਗਏ ਜਿਸ ਨੂੰ ਉਨ੍ਹਾਂ ਨੇ ਬਹੁਤ ਹੀ ਧਿਆਨ ਨਾਲ ਤਿਆਰ ਕੀਤਾ ਸੀ। ਇੱਕ ਕੱਚਾ ਅਤੇ ਅਡੋਲ, ਦੂਜਾ ਕਾਵਿਕ ਅਤੇ ਡਰਾਉਣ ਵਾਲਾ, ਫਿਰ ਵੀ ਦੋਵੇਂ ਦਰਦ, ਸਵੈ-ਖੋਜ, ਹਿੰਮਤ ਅਤੇ ਮਨੁੱਖੀ ਸੰਬੰਧ ਦੇ ਵਿਸ਼ਵਵਿਆਪੀ ਵਿਸ਼ਿਆਂ ਨਾਲ ਜੀਵੰਤ ਹਨ।

 

 

ਫਿਲਮ ਫ੍ਰੈਂਕ: ਦਰਦ, ਉਮੀਦ ਅਤੇ ਮਨੁੱਖੀ ਸਬੰਧਾਂ ਦੀ ਬੁਣੀ ਕਹਾਣੀ

"ਫਰੈਂਕ" 13 ਸਾਲ ਦੇ ਪੌਲ ਦੀ ਕਹਾਣੀ ਹੈ, ਜੋ ਘਰੇਲੂ ਹਿੰਸਾ ਤੋਂ ਪਰੇਸ਼ਾਨ ਹੋ ਕੇ ਇੱਕ ਅਣਜਾਣ ਸ਼ਹਿਰ ਵਿੱਚ ਪਹੁੰਚ ਜਾਂਦਾ ਹੈ ਉੱਥੇ ਉਸਦੀ ਜ਼ਿੰਦਗੀ ਅਨਿਸ਼ਚਿਤ ਹੈ। ਉਸਦਾ ਹਰ ਫੈਸਲਾ ਉਸਨੂੰ ਹੋਰ ਵੀ ਵੱਡੀ ਉਥਲ-ਪੁਥਲ ਵਿੱਚ ਪਹੁੰਚਾ ਦਿੰਦਾ ਹੈ। ਫਿਰ ਉਹ ਇੱਕ ਅਪਾਹਜ ਅਜਨਬੀ ਨੂੰ ਮਿਲਦਾ ਹੈ ਜੋ ਜੀਵਨ ਮਾਰਗਦਰਸ਼ਕ ਬਣ ਜਾਂਦਾ ਹੈ ਜਿਸਦੀ ਉਸਨੂੰ ਲੋੜ ਸੀ ਇਹ ਉਸਨੂੰ ਕਦੇ ਪਤਾ ਹੀ ਨਹੀਂ ਸੀ।

 

ਫਿਲਮ ਦੇ ਨਿਰਮਾਤਾ, ਇਵੋ ਫੈਲਟ ਨੇ ਫਿਲਮ ਦੀਆਂ ਭਾਵਨਾਤਮਕ ਜੜ੍ਹਾਂ ਬਾਰੇ ਬਹੁਤ ਇਮਾਨਦਾਰੀ ਨਾਲ ਗੱਲ ਕਰਦੇ ਹੋਏ ਕਿਹਾ, "ਇਸ ਕਹਾਣੀ 'ਤੇ ਆਧਾਰਿਤ ਫਿਲਮ ਬਣਾਉਣ ਦਾ ਵਿਚਾਰ ਮੇਰੇ ਦਿਮਾਗ ਵਿੱਚ ਲਗਭਗ ਵੀਹ ਸਾਲਾਂ ਤੱਕ ਰਿਹਾ, ਇੱਕ ਪਰਛਾਵੇਂ ਵਾਂਗ, ਇੱਕ ਯਾਦ ਵਾਂਗ। ਜਦੋਂ ਇੱਕ ਦਿਨ ਇਹ ਵਿਚਾਰ ਮੇਰੇ ਦਿਮਾਗ ਦੇ ਕੋਨੇ ਵਿੱਚ ਰਹਿਣ ਤੋਂ ਇਨਕਾਰ ਕਰ ਦਿੱਤਾ, ਤਾਂ ਫ੍ਰੈਂਕ ਦਾ ਜਨਮ ਹੋਇਆ।"

ਇਵੋ ਫੈਲਟ ਨੇ ਫਿਲਮ ਨੂੰ ਇੱਕ ਸ਼ਾਂਤ ਖੋਜ ਵਜੋਂ ਦੱਸਿਆ ਕਿ ਬੱਚੇ ਅਦਿੱਖ ਜ਼ਖ਼ਮਾਂ ਨਾਲ ਜੂਝਦੇ ਸਮੇਂ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹਨ। ਐਸਟੋਨੀਆ ਵਰਗੇ ਛੋਟੇ ਜਿਹੇ ਦੇਸ਼ ਵਿੱਚ ਫਿਲਮ ਨਿਰਮਾਣ ਦੀਆਂ ਚੁਣੌਤੀਆਂ 'ਤੇ ਚਰਚਾ ਕਰਦੇ ਹੋਏ, ਫੇਲਟ ਨੇ ਆਪਣੇ ਵਿਅੰਗਾਤਮਕ ਹਾਸੇ ਨਾਲ ਦਰਸ਼ਕਾਂ ਨੂੰ ਹਸਾਉਂਦੇ ਹੋਏ ਕਿਹਾ ਕਿ ਅਸੀਂ ਨਾ ਸਿਰਫ਼ ਫਿਲਮ ਨਿਰਮਾਣ ਲਈ  ਫੰਡ ਦੀ ਚੁਣੌਤੀ ਦਾ ਸਾਹਮਣਾ ਕਰਦੇ ਹਾਂ, ਸਗੋਂ ਇਸਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਵੇਂ ਇਹ ਇੱਕ ਓਲੰਪਿਕ ਖੇਡ ਹੋਵੇ।" ਉਨ੍ਹਾਂ ਨੇ ਕਿਹਾ ਕਿ ਟੈਕਸਦਾਤਾਵਾਂ ਦੇ ਸਮਰਥਨ ਤੋਂ ਬਿਨਾਂ, ਫ੍ਰੈਂਕ ਵਰਗੀ ਫਿਲਮ ਬਣ ਹੀ ਨਹੀਂ ਸਕਦੀ।

ਅਜਿਹੀਆਂ ਕਹਾਣੀਆਂ ਦੇ ਕਲਾਕਾਰਾਂ ਅਤੇ ਫਿਲਮ ਨਿਰਮਾਣ ਟੀਮ ਦੇ ਅੰਦਰ ਆਉਣ ਵਾਲੇ ਬਦਲਾਅ ਬਾਰੇ ਬੋਲਦਿਆਂ, ਉਨ੍ਹਾਂ ਨੇ ਅੱਗੇ ਕਿਹਾ, "ਇੱਕ ਫਿਲਮ ਤੁਹਾਨੂੰ ਬਦਲ ਦਿੰਦੀ ਹੈ। ਇਹ ਤੁਹਾਡੀ ਜ਼ਿੰਦਗੀ ਬਣ ਜਾਂਦੀ ਹੈ ਅਤੇ ਤੁਹਾਡੇ ਵਿਸ਼ਵਾਸਾਂ ਨੂੰ ਆਕਾਰ ਦਿੰਦੀ ਹੈ।" 

 

ਗਾਇਕ – ਵਰਿੰਦ ਦੇ ਸੁਰ ਤੋਂ ਸਾਹਸ ਤੱਕ: ਲਿਟਲ ਟ੍ਰਬਲ ਗਰਲਜ਼ ਉਮੀਦ ਅਤੇ ਪਛਾਣ ਵਿਚਕਾਰ ਸੰਘਰਸ਼ ਦੀ ਪੜਚੋਲ ਕਰਦੀ ਹੈ।

 

ਇੱਕ ਕਾਨਵੈਂਟ ਵਿੱਚ ਹਫਤੇ ਦੇ ਅੰਤ ਵਿੱਚ ਇੱਕ ਗਾਇਨ-ਵਾਦਨ ਦੌਰਾਨ ਸਾਹਮਣੇ ਆਉਣ ਵਾਲੀ ਕਹਾਣੀ 'ਤੇ ਆਧਾਰਿਤ ਫਿਲਮ ਲਿਟਲ ਟ੍ਰਬਲ ਗਰਲਜ਼ ਆਜ਼ਾਦੀ, ਇੱਛਾ, ਬਗਾਵਤ ਅਤੇ ਇੱਕ ਨਵੇਂ ਵਿਸ਼ਵ ਦ੍ਰਿਸ਼ਟੀਕੋਣ ਦੀਆਂ ਆਪਣੀਆਂ ਪਹਿਲੀਆਂ ਚੰਗਿਆੜੀਆਂ ਦਾ ਅਨੁਭਵ ਕਰਨ ਵਾਲੀ ਇੱਕ ਸ਼ਰਮੀਲੀ ਜਿਹੀ ਕਿਸ਼ੋਰੀ ਦੀ ਕਹਾਣੀ ਹੈ। ਉਸਦੀ ਜਾਗ੍ਰਿਤੀ ਦੋਸਤੀ, ਪਰੰਪਰਾਵਾਂ ਅਤੇ ਉਸਦੇ ਆਲੇ-ਦੁਆਲੇ ਦੀਆਂ ਸਖ਼ਤ ਉਮੀਦਾਂ ਦੇ ਲਈ ਚੁਣੌਤੀ ਬਣ ਜਾਂਦੀ ਹੈ।

 

 

ਨਿਰਮਾਤਾ ਮਿਹੇਕ ਚੇਰਨੇਕ ਨੇ "ਲਿਟਲ ਟ੍ਰਬਲ ਗਰਲਜ਼" ਦੇ ਸਾਰ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਪ੍ਰਗਟ ਕਰਦੇ ਹੋਏ ਫਿਲਮ ਦੇ ਪ੍ਰਮੁੱਖ ਚਰਿੱਤਰ ਦੀ ਸਵੈ-ਖੋਜ ਦੀ ਯਾਤਰਾ ਬਾਰੇ ਦੱਸਿਆ। ਫਿਲਮ ਦੇ ਭਾਵਨਾਤਮਕ ਪੱਖ ਦਾ ਜਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ "ਵਿਵੇਕ ਸੰਬੰਧੀ ਜਾਗਰੂਕਤਾ ਕਦੇ ਹੋਲੀ ਆਵਾਜ਼ 'ਚ ਮਨ 'ਚ ਨਹੀਂ ਆਉਂਦੀ, ਇਹ ਇੱਕ ਅਜਿਹੇ ਗੀਤ ਵਾਂਗ ਆਉਂਦੀ ਹੈ ਜਿਸ ਨੂੰ ਤੁਸੀਂ ਅਣਸੁਣਿਆ ਨਹੀਂ ਕਰ ਸਕਦੇ। 

 

ਫਿਲਮ ਦੇ ਨਿਰਮਾਣ ਬਾਰੇ ਗਹਿਰਾਈ ਨਾਲ ਚਰਚਾ ਕਰਦੇ ਹੋਏ, ਚੇਰਨੇਕ ਨੇ ਇਸਦੇ ਵਿਲੱਖਣ ਰਚਨਾਤਮਕ ਦਾਇਰੇ ਨੂੰ ਸਪਸ਼ਟ ਤੌਰ 'ਤੇ ਦਰਸਾਇਆ। ਪਵਿੱਤਰ ਗਿਰਜਾਘਰਾਂ ਦੇ ਅੰਦਰ ਚਾਰ ਹਫ਼ਤਿਆਂ ਤੱਕ ਫਿਲਮਾਂਕਣ ਕੀਤਾ, ਅਤੇ ਸੈੱਟ 'ਤੇ ਸਿੱਧੇ ਰਿਕਾਰਡ ਕੀਤੇ ਲਾਈਵ ਕੋਰਲ ਪ੍ਰਦਰਸ਼ਨਾਂ ਦੇ ਨਾਲ ਗਾਇਕ ਮੰਡਲੀ ਦੇ ਜੀਵਨ ਦੇ ਅਲੌਕਿਕ ਅਨੁਸ਼ਾਸਨ ਨੂੰ ਕੈਮਰੇ 'ਚ ਕੈਦ ਕੀਤਾ। ਇਸ ਪ੍ਰਕ੍ਰਿਰਿਆ ਵਿੱਚ ਇੱਕ 17 ਸਾਲਾ ਮੁੱਖ ਅਦਾਕਾਰਾ ਦੀ ਅਗਵਾਈ ਕਰਦੇ ਹੋਏ, ਜਿਸਨੇ ਮਾਸੂਮੀਅਤ ਨੂੰ ਸ਼ਾਨਦਾਰ ਭਾਵਨਾਤਮਕ ਡੂੰਘਾਈ ਨਾਲ ਸੰਤੁਲਿਤ ਕੀਤਾ, ਬੇਮਿਸਾਲ ਪ੍ਰਗਟਾਵੇ ਪ੍ਰਦਾਨ ਕੀਤੇ, ਫਿਲਮਿੰਗ ਪ੍ਰਕਿਰਿਆ ਵਿੱਚ ਅਦਾਕਾਰੀ ਦੀਆਂ ਕਈ ਪਰਤਾਂ ਜੋੜੀਆਂ। ਫਿਲਮ ਦੇ ਨਿਰਮਾਣ ਦੌਰਾਨ, ਕੈਮਰਾ ਇੱਕ ਰਹੱਸਮਈ ਗੁਫਾ ਵਿੱਚ ਪਹੁੰਚਿਆ, ਜਿਸਨੂੰ ਚੇਰਨੇਕ ਨੇ "ਆਪਣੇ ਆਪ 'ਚ ਇੱਕ ਬ੍ਰਹਿਮੰਡ" ਵਜੋਂ ਦਰਸਾਇਆ। 

ਮਿਹੇਕ ਚੇਰਨੇਕ ਨੇ ਕਿਹਾ ਕਿ ਉਸਦੇ ਲਈ, ਪਵਿੱਤਰ ਗਿਰਿਜਾਘਰ, ਜੰਗਲ ਅਤੇ ਗੁਫਾ ਭੌਤਿਕਤਾ ਤੋਂ ਪਰੇ ਸਨ। ਉਹ ਖਾਸ ਸਥਾਨ ਨਹੀਂ ਸਨ ਸਗੋਂ ਪਾਤਰ ਸਨ। ਇਨ੍ਹਾਂ ਸਥਾਨਾਂ ਨੇ ਫਿਲਮ ਨੂੰ ਸਮ੍ਰਿੱਧ ਬਣਾਇਆ।

ਸਲੋਵੇਨੀਆ ਦੇ ਸੱਭਿਆਚਾਰਕ ਤਾਣੇ-ਬਾਣੇ ਦੇ ਸੰਦਰਭ ਵਿੱਚ ਫਿਲਮ ਬਾਰੇ ਚਰਚਾ ਕਰਦੇ ਹੋਏ ਚੇਰਨੇਕ ਨੇ ਦੇਸ਼ ਦੀਆਂ ਡੂੰਘੀਆਂ ਜੜ੍ਹਾਂ ਵਾਲੀਆਂ ਗਾਇਕੀ ਪਰੰਪਰਾਵਾਂ ਅਤੇ ਕੈਥੋਲਿਕ ਵਿਰਾਸਤ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ "ਅਸੀਂ ਸਾਰੇ ਗਾਉਂਦੇ ਹੋਏ ਅਤੇ ਅਨੁਸ਼ਾਸਨ ਨਾਲ ਵੱਡੇ ਹੋਏ ਹਾਂ।"

ਫਿਲਮ ਦੀ ਵਿਸ਼ਵਵਿਆਪੀ ਅਪੀਲ ਬਾਰੇ ਚਰਚਾ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਹਰ ਨੌਜਵਾਨ ਨੂੰ ਦੁਨੀਆ ਉਨ੍ਹਾਂ ਤੋਂ ਕੀ ਉਮੀਦ ਕਰਦੀ ਹੈ ਅਤੇ ਉਹ ਅਸਲ ਵਿੱਚ ਕੀ ਬਣਨਾ ਚਾਹੁੰਦੇ ਹਨ, ਦੇ ਵਿਚਕਾਰ ਇੱਕੋ ਜਿਹੇ ਸੰਘਰਸ਼ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸ਼ਾਂਤ ਪਰ ਇੱਕ ਡੂੰਘਾ ਸੰਘਰਸ਼ ਹੀ "ਲਿਟਲ ਟ੍ਰਬਲ ਗਰਲਜ਼" ਨੂੰ ਵਿਸ਼ਵ ਪੱਧਰ 'ਤੇ ਇੰਨਾ ਮਸ਼ਹੂਰ ਬਣਾਉਂਦਾ ਹੈ।

ਟ੍ਰੇਲਰ ਇੱਥੇ ਦੇਖੋ:

ਪੂਰੀ ਪ੍ਰੈਸ ਕਾਨਫਰੰਸ ਇੱਥੇ ਦੇਖੋ:

 

ਆਈਐੱਫਐੱਫਆਈ (IFFI) ਬਾਰੇ

1952 ਵਿੱਚ ਸ਼ੁਰੂ ਹੋਇਆ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਫ਼ ਇੰਡੀਆ (IFFI) ਦੱਖਣੀ ਏਸ਼ੀਆ ਦਾ ਸਭ ਤੋਂ ਵੱਡਾ ਫਿਲਮ ਫੈਸਟੀਵਲ ਹੈ।

ਇਹ ਸਭ ਤੋਂ ਪੁਰਾਣਾ ਅਤੇ ਸਭ ਤੋਂ ਵੱਡਾ ਸਿਨੇਮੈਟਿਕ ਪ੍ਰੋਗਰਾਮ ਹੈ। ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨਐੱਫਡੀਸੀ), ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਤੇ ਗੋਆ ਸਰਕਾਰ ਦੀ ਐਂਟਰਟੇਨਮੈਂਟ ਸੋਸਾਇਟੀ ਦੁਆਰਾ ਸਾਂਝੇ ਤੌਰ 'ਤੇ ਆਯੋਜਿਤ, ਇਹ ਮਹੋਤਸਵ ਇੱਕ ਗਲੋਬਲ ਸਿਨੇਮੈਟਿਕ ਪਾਵਰਹਾਊਸ ਵਜੋਂ ਉਭਰਿਆ ਹੈ। ਇੱਥੇ, ਸੁਰੱਖਿਅਤ ਕਲਾਸਿਕ ਫਿਲਮਾਂ ਨੂੰ ਦਲੇਰ ਪ੍ਰਯੋਗਾਂ ਨਾਲ ਪੇਸ਼ ਕੀਤਾ ਜਾਂਦਾ ਹੈ, ਅਤੇ ਤਜਰਬੇਕਾਰ ਫਿਲਮ ਨਿਰਮਾਤਾ ਉਭਰਦੇ ਫਿਲਮ ਨਿਰਮਾਤਾਵਾਂ ਨਾਲ ਆਪਣੇ ਅਨੁਭਵ ਸਾਂਝੇ ਕਰਦੇ ਹਨ। ਆਈਐੱਫਐੱਫਆਈ ਨੂੰ ਇੱਕ ਪ੍ਰਸਿੱਧ ਅਤੇ ਆਕਰਸ਼ਕ ਪ੍ਰੋਗਰਾਮ ਬਣਾਉਣ ਵਾਲੇ ਮੁੱਖ ਪ੍ਰੋਗਰਾਮਾਂ ਵਿੱਚ ਅੰਤਰਰਾਸ਼ਟਰੀ ਫਿਲਮ ਪ੍ਰਤਿਯੋਗਿਤਾ, ਸੱਭਿਆਚਾਰਕ ਪ੍ਰਦਰਸ਼ਨ, ਪ੍ਰਸਿੱਧ ਫਿਲਮ ਨਿਰਮਾਤਾਵਾਂ ਦੁਆਰਾ ਆਯੋਜਿਤ ਮਾਸਟਰ ਕਲਾਸਾਂ, ਫਿਲਮ ਜਗਤ ਦੀਆਂ ਸ਼ਖ਼ਸੀਅਤਾਂ ਦੁਆਰਾ ਇੱਕ ਸ਼ਰਧਾਂਜਲੀ ਲੜੀ, ਅਤੇ ਵਿਆਪਕ ਵੇਵਜ਼ ਫਿਲਮ ਬਾਜ਼ਾਰ ਸ਼ਾਮਲ ਹਨ, ਜਿੱਥੇ ਵਿਚਾਰ, ਫਿਲਮ ਪ੍ਰਾਪਤੀ ਅਤੇ ਨਿਰਮਾਣ ਸਹਿਯੋਗ ਸੁਪਨਿਆਂ ਨੂੰ ਖੰਭ ਦਿੰਦੇ ਹਨ। ਗੋਆ ਦੇ ਸੁੰਦਰ ਤਟਵਰਤੀ ਪਿਛੋਕੜ ਦੇ ਸਾਹਮਣੇ 20 ਤੋਂ 28 ਨਵੰਬਰ ਤੱਕ ਆਯੋਜਿਤ, 56ਵਾਂ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਫ ਇੰਡੀਆ (ਆਈਐੱਫਐੱਫਆਈ) - ਭਾਸ਼ਾਵਾਂ, ਸ਼ੈਲੀਆਂ, ਨਵੀਨਤਾਵਾਂ ਅਤੇ ਰਚਨਾਤਮਕ ਆਵਾਜ਼ਾਂ ਦੇ ਜ਼ਰੀਏ ਭਾਰਤ ਦੀ ਸ਼ਾਨਦਾਰ ਰਚਨਾਤਮਕ ਪ੍ਰਤਿਭਾ ਨੂੰ ਵਿਸ਼ਵ ਪੱਧਰ 'ਤੇ ਪ੍ਰਦਰਸ਼ਿਤ ਕਰਦਾ ਹੈ - 

 

ਹੋਰ ਜਾਣਕਾਰੀ ਲਈ, ਕਲਿੱਕ ਕਰੋ:

IFFI Website: https://www.iffigoa.org/

PIB’s IFFI Microsite: https://www.pib.gov.in/iffi/56/

PIB IFFIWood Broadcast Channel:  https://whatsapp.com/channel/0029VaEiBaML2AU6gnzWOm3F

X Handles: @IFFIGoa, @PIB_India, @PIB_Panaji

 

* * *

PIB IFFI ਕਾਸਟ ਅਤੇ ਕਰੂ | ਰਿਤੂ ਸ਼ੁਕਲਾ/ਨਯਨ ਸੋਲੰਕੀ/ਸਵਾਧੀਨ ਸ਼ਕਤੀਪ੍ਰਸਾਦ/ਦਰਸ਼ਨਾ ਰਾਣੇ/ਸ਼ੀਨਮ ਜੈਨ | IFFI 56 – 06


Great films resonate through passionate voices. Share your love for cinema with #IFFI2025, #AnythingForFilms and #FilmsKeLiyeKuchBhi. Tag us @pib_goa on Instagram, and we'll help spread your passion! For journalists, bloggers, and vloggers wanting to connect with filmmakers for interviews/interactions, reach out to us at iffi.mediadesk@pib.gov.in with the subject line: Take One with PIB.


रिलीज़ आईडी: 2195043   |   Visitor Counter: 21