ਇਫੀ, ਵੇਵਸ ਫਿਲਮ ਬਜ਼ਾਰ ਅਤੇ ਐੱਲਟੀਆਈਮਾਈਂਡਟ੍ਰੀ ਨੇ ਭਾਰਤ ਦਾ ਪਹਿਲਾ ਏਆਈ ਫਿਲਮ ਫੈਸਟੀਵਲ ਲਾਂਚ ਕੀਤਾ
ਫਿਲਮ ਮਹੋਤਸਵ ਨੂੰ 18 ਦੇਸ਼ਾਂ ਤੋਂ 68 ਐਂਟਰੀਆਂ ਮਿਲੀਆਂ, 27 ਦੀ ਚੋਣ ਪ੍ਰਤੀਯੋਗਿਤਾ ਪੁਰਸਕਾਰਾਂ ਲਈ ਕੀਤੀ ਗਈ
ਵੇਵਸ ਫਿਲਮ ਬਜ਼ਾਰ ਨੇ ਏਆਈ-ਸੰਚਾਲਿਤ ਫਿਲਮ ਨਿਰਮਾਣ ਦੇ ਜੇਤੂਆਂ ਨੂੰ ਦਿੱਤੇ ਪੁਰਸਕਾਰ
ਵੇਵਸ ਫਿਲਮ ਬਜ਼ਾਰ ਅਤੇ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (ਇਫੀ) ਨੇ ਐੱਲਟੀਆਈਮਾਈਂਡਟ੍ਰੀ ਦੇ ਸਹਿਯੋਗ ਨਾਲ ਗੋਆ ਵਿੱਚ ਇਫੀ ਦੇ 56ਵੇਂ ਐਡੀਸ਼ਨ ਵਿੱਚ ਦੇਸ਼ ਦਾ ਪਹਿਲਾ ਏਆਈ ਫਿਲਮ ਫੈਸਟੀਵਲ ਅਤੇ ਸਿਨੇਮਾਏਆਈ ਹੈਕਾਥੌਨ ਲਾਂਚ ਕੀਤਾ। ਇਹ ਪਹਿਲ ਸਿਨੇਮਾ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੀਆਂ ਸੰਭਾਵਨਾਵਾਂ ਦੀ ਭਾਰਤ ਦੁਆਰਾ ਕੀਤੀ ਜਾ ਰਹੀ ਖੋਜ ਵਿੱਚ ਇੱਕ ਅਹਿਮ ਕਦਮ ਹੈ, ਜੋ ਰਚਨਾਤਮਕ ਪ੍ਰਗਟਾਵੇ ਨੂੰ ਅਤਿ-ਆਧੁਨਿਕ ਤਕਨੀਕ ਨਾਲ ਜੋੜਦੀ ਹੈ।
ਆਰਟੀਫਿਸ਼ੀਅਲ ਇੰਟੈਲੀਜੈਂਸ ਫਿਲਮ ਫੈਸਟੀਵਲ
ਇਸ ਫੈਸਟੀਵਲ ਵਿੱਚ 18 ਦੇਸ਼ਾਂ ਤੋਂ 68 ਫਿਲਮਾਂ ਦੀ ਵਿਭਿੰਨ ਅਤੇ ਪ੍ਰਭਾਵਸ਼ਾਲੀ ਲਾਈਨਅੱਪ ਪ੍ਰਾਪਤ ਹੋਈ। ਇਸ ਵਿੱਚ ਦੁਨੀਆ ਦੇ 5 ਅੰਤਰਰਾਸ਼ਟਰੀ ਏਆਈ ਫਿਲਮ ਫੈਸਟੀਵਲ-ਐਡੋਬ ਮੈਕਸ, ਅਮਰੀਕਾ ਦੇ ਏਆਈ ਫਿਲਮ 3 ਫੈਸਟੀਵਲ, ਇਟਲੀ ਦੇ ਬੁਰਨਾਓ ਏਆਈ ਫਿਲਮ ਫੈਸਟੀਵਲ, ਬ੍ਰਿਟੇਨ ਦੇ ਮੈਟਾਮੌਰਫ ਏਆਈ ਐਵਾਰਡਸ ਅਤੇ ਆਸਟ੍ਰੇਲੀਆ ਦੇ ਓਮਨੀ ਫਿਲਮ ਫੈਸਟੀਵਲ ਦੇ ਐਵਾਰਡ-ਵਿਨਿੰਗ ਫਿਲਮ ਪੈਕੇਜ ਸ਼ਾਮਲ ਸਨ। ਇਸ ਤੋਂ ਇਲਾਵਾ ਦੁਨੀਆ ਭਰ ਦੇ 14 ਸੁਤੰਤਰ ਫਿਲਮ ਨਿਰਮਾਤਾਵਾਂ ਨੇ ਵੀ ਆਪਣੀਆਂ ਐਂਟਰੀਆਂ ਭੇਜੀਆਂ। ਇਹ ਸਮ੍ਰਿੱਧ ਸ਼ਿਰਕਤ ਏਆਈ-ਸਹਾਇਤਾ ਪ੍ਰਾਪਤ ਕਹਾਣੀ ਸੁਣਾਉਣ ਦੀ ਤੇਜ਼ ਰਫ਼ਤਾਰ ਨਾਲ ਵਧ ਰਹੀ ਪ੍ਰਸਿੱਧੀ ਅਤੇ ਅਗਲੀ ਪੀੜ੍ਹੀ ਦੇ ਸਿਨੇਮਾਈ ਟੂਲਜ਼ ਨਾਲ ਪ੍ਰਯੋਗ ਕਰ ਰਹੇ ਗਲੋਬਲ ਕ੍ਰਿਏਟਰਸ ਕਮਿਊਨਿਟੀ ਦੇ ਵਿਸਤਾਰ ਨੂੰ ਦਰਸਾਉਂਦਾ ਹੈ। ਇਨ੍ਹਾਂ ਐਂਟਰੀਆਂ ਵਿੱਚੋਂ ਫੈਸਟੀਵਲ ਨੇ 27 ਫਿਲਮਾਂ ਨੂੰ ਪ੍ਰਤੀਯੋਗਿਤਾ ਸ਼੍ਰੇਣੀ ਅਤੇ 4 ਫਿਲਮਾਂ ਨੂੰ ਗੈਰ-ਪ੍ਰਤੀਯੋਗਿਤਾ ਪ੍ਰਦਰਸ਼ਨ ਲਈ ਚੁਣਿਆ, ਜਿਨ੍ਹਾਂ ਦੀ ਚੋਣ ਉਨ੍ਹਾਂ ਦੀ ਕਲਾਤਮਕ ਗੁਣਵੱਤਾ, ਤਕਨੀਕੀ ਨਵੀਨਤਾ ਅਤੇ ਕਥਾ ਦੀ ਡੂੰਘਾਈ ਦੇ ਅਧਾਰ ‘ਤੇ ਕੀਤੀ ਗਈ।
ਏਆਈ ਫਿਲਮ ਫੈਸਟੀਵਲ ਦੇ ਪ੍ਰਤਿਯੋਗਿਤਾ ਪੁਰਸਕਾਰਾਂ ਦੇ ਜੇਤੂਆਂ ਦਾ ਐਲਾਨ ਵੇਵਸ ਫਿਲਮ ਬਜ਼ਾਰ ਦੇ ਸਮਾਪਤੀ ਸਮਾਰੋਹ ਵਿੱਚ ਕੀਤੀ ਗਈ।
ਏਆਈ ਸੰਚਾਲਿਤ ਫਿਲਮ ਨਿਰਮਾਣ ਵਿੱਚ ਉੱਤਮਤਾ ਦਾ ਸਨਮਾਨ ਕਰਦੇ ਹੋਏ ਦ ਕ੍ਰਾਫਟ ਨੇ ਹੇਠ ਲਿਖੇ ਫਿਲਮ ਪ੍ਰੋਜੈਕਟਾਂ ਨੂੰ ਉੱਤਮ ਪੁਰਸਕਾਰਾਂ ਨਾਲ ਸਨਮਾਨਿਆ ਗਿਆ:
-
ਦ ਕ੍ਰਾਫਟ ਮਾਸਟਰ ਐਵਾਰਡ –ਬੈਸਟ ਏਆਈ ਸ਼ੌਰਟ ਫਿਲਮ (₹3,00,000)- ਇਹ ਪੁਰਸਕਾਰ ਫਰਾਂਸ ਦੇ ਗਿਲੌਮ ਹਬੌਲਟ ਦੁਆਰਾ ਨਿਰਦੇਸ਼ਿਤ ਅੰਗਰੇਜ਼ੀ ਫਿਲਮ ‘ਨਾਗੋਰੀ’ ਨੂੰ ਦਿੱਤਾ ਗਿਆ। ਇਹ ਆਪਣੀ ਉੱਤਮ ਕਹਾਣੀ, ਭਾਵਨਾਤਮਕ ਪ੍ਰਭਾਵ ਅਤੇ ਬਿਹਤਰੀਨ ਲਾਗੂਕਰਨ ਲਈ ਸਰਵਸ਼੍ਰੇਸ਼ਠ ਏਆਈ-ਜੈਨਰੇਟਿਡ ਸ਼ੌਰਟ ਫਿਲਮ ਵਜੋਂ ਚੁਣੀ ਗਈ।
-
ਦ ਕ੍ਰਾਫਟ ਵੈਨਗਾਰਡ ਐਵਾਰਡ – ਮੋਸਟ ਇਨੋਵੇਟਿਵ ਯੂਜ਼ ਆਫ਼ ਏਆਈ/ ਐਕਸਪੈਰੀਮੈਂਟਲ ਨੈਰੇਟਿਵ (₹2,00,000) ਇਹ ਸਨਮਾਨ ਜਰਮਨੀ ਦੇ ਮਾਰਕ ਵਾਖਹੋਲਜ਼ ਦੁਆਰਾ ਨਿਰਦੇਸ਼ਿਤ ਅੰਗਰੇਜ਼ੀ ਫਿਲਮ ‘ਦ ਸਿਨੇਮਾ ਦੈਟ ਨੈਵਰ ਵੌਜ਼’ ਨੂੰ ਮਿਲਿਆ। ਇਹ ਫਿਲਮ ਆਪਣੇ ਦਲੇਰਾਨਾ ਪ੍ਰਯੋਗਾਂ, ਅਸਾਧਾਰਣ ਬਿਰਤਾਂਤਕ ਸ਼ੈਲੀ ਅਤੇ ਏਆਈ ਤਕਨਾਲੋਜੀਆਂ ਦੀ ਮੋਹਰੀ ਵਰਤੋਂ ਲਈ ਸਨਮਾਨਿਤ ਕੀਤੀ ਗਈ।
-
ਦ ਕ੍ਰਾਫਟ ਸਪੈਕਟ੍ਰਾ ਐਵਾਰਡ- ਬੈਸਟ ਏਆਈ ਐਨੀਮੇਸ਼ਨ /ਵਿਜ਼ੂਅਲ ਡਿਜ਼ਾਈਨ (₹1,00,000)- ਇਹ ਪੁਰਸਕਾਰ ਅਮਰੀਕਾ ਦੀ ਮੈਟਾ ਪਪੇਟ ਦੁਆਰਾ ਨਿਰਦੇਸ਼ਿਤ ਅੰਗਰੇਜ਼ੀ ਫਿਲਮ ‘ਕਯਾਰਾ’ ਨੂੰ ਪ੍ਰਦਾਨ ਕੀਤਾ ਗਿਆ, ਜਿਸ ਨੂੰ ਆਪਣੀ ਉੱਤਮ ਵਿਜ਼ੂਅਲ ਆਰਸਿਟ੍ਰੀ, ਡਿਜ਼ਾਈਨ ਇਨੋਵੇਸ਼ਨ ਅਤੇ ਏਆਈ ਤਕਨਾਲੋਜੀਆਂ ਦੁਆਰਾ ਸੰਭਵ ਬਣੇ ਸੁੰਦਰਤਾਪੂਰਨ ਨਿਰਮਾਣ ਲਈ ਸਰਾਹਿਆ ਗਿਆ।
-
ਜਿਊਰੀ ਸਪੈਸ਼ਲ ਮੈਂਸ਼ਨ- ਅੰਗਰੇਜ਼ੀ ਫਿਲਮ ‘ਦ ਲਾਸਟ ਬੈਕਅੱਪ ਫਾਈਨਲ ਪਾਰਟ’ (ਡਾਇਰੈਕਟਰ ਸ੍ਰੀਥਨਯਾ ਐੱਮ.) ਅਤੇ ਹਿੰਦੀ ਫਿਲਮ ‘ਮਿਰੈਕਲ ਔਨ ਕਚੁਆ ਬੀਚ’ (ਡਾਇਰੈਕਟਰ ਸ਼ਿਵਾਂਸ਼ੂ ਨਿਰੂਪਮ) ਨੂੰ ਦਿੱਤਾ ਗਿਆ। ਦੋਨੋਂ ਫਿਲਮਾਂ ਨੇ ਏਆਈ ਫਿਲਮ ਨਿਰਮਾਣ ਵਿੱਚ ਅਸਾਧਾਰਣ ਸਮਰੱਥਾ ਦਾ ਪ੍ਰਦਰਸ਼ਨ ਕੀਤਾ।
ਏਆਈ ਫਿਲਮ ਸਕ੍ਰੀਨਿੰਗ
AI Film Festival screenings will be held at two key venues:
ਏਆਈ ਫਿਲਮ ਫੈਸਟੀਵਲ ਦੀ ਸਕ੍ਰੀਨਿੰਗ ਦੋ ਵਿਸ਼ੇਸ਼ ਥਾਵਾਂ ‘ਤੇ ਹੋਵੇਗੀ:
-
26 ਨਵੰਬਰ, ਦੁਪਹਿਰ 2.30 ਵਜੇ-ਮੈਕਵਿਨੇਜ਼ ਪੈਲੇਸ, ਔਡੀ 1
-
27 ਨਵੰਬਰ, ਸ਼ਾਮ 4.45 ਵਜੇ-ਇਨੌਕਸ ਪੋਰਵੋਰਿਮ, ਔਡੀ 4
ਇਫੀ ਬਾਰੇ
1952 ਵਿੱਚ ਸਥਾਪਿਤ, ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼ ਇੰਡੀਆ (IFFI) ਦੱਖਣੀ ਏਸ਼ੀਆ ਦਾ ਸਭ ਤੋਂ ਪੁਰਾਣਾ ਅਤੇ ਸਭ ਤੋਂ ਵੱਡਾ ਸਿਨੇਮਾ ਦਾ ਫੈਸਟੀਵਲ ਰਿਹਾ ਹੈ। ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ (NFDC), ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਭਾਰਤ ਸਰਕਾਰ ਅਤੇ ਐਂਟਰਟੇਨਮੈਂਟ ਸੋਸਾਇਟੀ ਆਫ਼ ਗੋਆ (ESG), ਗੋਆ ਰਾਜ ਸਰਕਾਰ ਦੁਆਰਾ ਸਾਂਝੇ ਤੌਰ 'ਤੇ ਆਯੋਜਿਤ, ਇਹ ਫੈਸਟੀਵਲ ਇੱਕ ਗਲੋਬਲ ਸਿਨੇਮੈਟਿਕ ਪਾਵਰਹਾਊਸ ਵਿੱਚ ਵਿਕਸਿਤ ਹੋਇਆ ਹੈ - ਜਿੱਥੇ ਬਹਾਲ ਕੀਤੇ ਗਏ ਕਲਾਸਿਕ ਦਲੇਰਾਨਾ ਪ੍ਰਯੋਗਾਂ ਨੂੰ ਪੂਰਾ ਕਰਦੇ ਹਨ ਅਤੇ ਮਹਾਨ ਉਸਤਾਦਾਂ ਨਿਡਰ ਪਹਿਲੀ ਵਾਰ ਆਉਣ ਵਾਲਿਆਂ ਨਾਲ ਜਗ੍ਹਾ ਸਾਂਝੀ ਕਰਦੇ ਹਨ। ਇਫੀ ਨੂੰ ਸੱਚਮੁੱਚ ਚਮਕਦਾਰ ਬਣਾਉਣ ਵਾਲੀ ਚੀਜ਼ ਇਸ ਦਾ ਇਲੈਕਟ੍ਰਿਕ ਮਿਸ਼ਰਣ ਹੈ - ਅੰਤਰਰਾਸ਼ਟਰੀ ਮੁਕਾਬਲੇ, ਸੱਭਿਆਚਾਰਕ ਪ੍ਰਦਰਸ਼ਨ, ਮਾਸਟਰ ਕਲਾਸਾਂ, ਸ਼ਰਧਾਂਜਲੀਆਂ, ਅਤੇ ਉੱਚ-ਊਰਜਾ ਵਾਲੇ ਵੇਵਸ ਫਿਲਮ ਬਜ਼ਾਰ, ਜਿੱਥੇ ਵਿਚਾਰ, ਸੌਦੇ ਅਤੇ ਸਹਿਯੋਗ ਉਡਾਣ ਭਰਦੇ ਹਨ। 20-28 ਨਵੰਬਰ ਤੱਕ ਗੋਆ ਦੇ ਸ਼ਾਨਦਾਰ ਤਟਵਰਤੀ ਪਿਛੋਕੜ ਦੇ ਵਿਰੁੱਧ ਮੰਚਿਤ, 56ਵਾਂ ਐਡੀਸ਼ਨ ਭਾਸ਼ਾਵਾਂ, ਸ਼ੈਲੀਆਂ, ਨਵੀਨਤਾਵਾਂ ਅਤੇ ਆਵਾਜ਼ਾਂ ਦੇ ਇੱਕ ਚਮਕਦਾਰ ਸਪੈਕਟ੍ਰਮ ਦਾ ਵਾਅਦਾ ਕਰਦਾ ਹੈ - ਵਿਸ਼ਵ ਮੰਚ 'ਤੇ ਭਾਰਤ ਦੀ ਰਚਨਾਤਮਕ ਪ੍ਰਤਿਭਾ ਦਾ ਇੱਕ ਇਮਰਸਿਵ ਜਸ਼ਨ ਹੈ।
ਵਧੇਰੇ ਜਾਣਕਾਰੀ ਲਈ, ਕਲਿੱਕ ਕਰੋ:
IFFI Website: https://www.iffigoa.org/
PIB’s IFFI Microsite: https://www.pib.gov.in/iffi/56/
PIB IFFIWood Broadcast Channel: https://whatsapp.com/channel/0029VaEiBaML2AU6gnzWOm3F
X Handles: @IFFIGoa, @PIB_India, @PIB_Panaji
* * *

PIB IFFI CAST AND CREW | ਰਿਤੂ ਸ਼ੁਕਲਾ/ਸੰਤੋਸ਼ ਵੈਂਕਟਾਰਮਨ/ਸ੍ਰੀਯਾਂਕਾ ਚੈਟਰਜੀ/ਦਰਸ਼ਨਾ ਰਾਣੇ/ਸ਼ੀਨਮ ਜੈਨ| IFFI 56 - 080
Release ID:
2195039
| Visitor Counter:
2