ਇਫੀ ਵਿੱਚ ਤਿੰਨ ਸਿਨੇਮਾਈ ਦੁਨੀਆ- ‘ਨੀਲਗਿਰੀ’, ਮੂ.ਪੋ. ਬੋਂਬਿਲਵਾੜੀ’, ਅਤੇ ‘ਸਿਕਾਰ’ ਆਕਰਸ਼ਣ ਦਾ ਕੇਂਦਰ ਰਹੀ
ਸਿਕਾਰ ਦੇ ਕਲਾਕਾਰਾਂ ਅਤੇ ਕਰਿਊ ਨੇ ਜ਼ੁਬੀਨ ਗਰਗ ਦਾ ਸਨਮਾਨ ਕੀਤਾ, ਮਹਾਦ੍ਵੀਪਾਂ ਦੇ ਸਫ਼ਰ ‘ਤੇ ਗੱਲ ਕੀਤੀ
ਨੀਲਗਿਰੀ ਦੇ ਫਿਲਮ ਨਿਰਮਾਤਾਵਾਂ ਨੇ ਧੀਰਜ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ, ਨਾਲ ਰਹਿਣ ਦੀ ਅਪੀਲ ਕੀਤੀ
ਬੋਂਬਿਲਵਾੜੀ ਦੇ ਨਿਰਮਾਤਾਵਾਂ ਨੇ ਆਪਣੇ ਯੁੱਧ ਸਮੇਂ ਦੇ ਵਿਅੰਗ ਦੇ ਪਿੱਛੇ ਦੇ ਜਾਦੂ ਬਾਰੇ ਦੱਸਿਆ
ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ ਵਿੱਚ ਅੱਜ ਇੱਕ ਬਹੁ-ਸੱਭਿਆਚਾਰਕ ਅਤੇ ਬਹੁ-ਸ਼ੈਲੀ ਸੰਵਾਦ ਦਾ ਪਲੈਟਫਾਰਮ ਤਿਆਰ ਹੋਇਆ, ਜਿੱਥੇ ਤਿੰਨ ਪ੍ਰਭਾਵਸ਼ਾਲੀ ਫਿਲਮਾਂ ਦੇ ਕਲਾਕਾਰ ਅਤੇ ਕਰਿਊ ਇੱਕ ਜੀਵੰਤ ਪ੍ਰੈੱਸ ਕਾਨਫਰੰਸ ਲਈ ਇਕੱਠੇ ਹੋਏ। ਇਹ ਪ੍ਰੈੱਸ ਕਾਨਫਰੰਸ ਡੂੰਘੇ ਵਿਚਾਰਾਂ, ਭਾਵਨਾਵਾਂ ਅਤੇ ਹਾਸੇ-ਮਜ਼ਾਕ ਨਾਲ ਭਰਪੂਰ ਸਨ। ਇਸ ਰੋਚਕ ਸੰਵਾਦ ਵਿੱਚ, ‘ਨੀਲਗਿਰੀ: ਏ ਸ਼ੇਅਰਡ ਵਾਈਲਡਰਨੈਂਸ’, ਮੁੱਕਮ ਪੋਸਟ ਬੋਬਿਲਵਾੜੀ’ ਅਤੇ ‘ਸਿਕਾਰ’ ਦੇ ਰਚਨਾਕਾਰਾਂ ਨੇ ਵੀ ਉਨ੍ਹਾਂ ਦੀਆਂ ਫਿਲਮਾਂ ਵਿੱਚ ਬੁਣੇ ਗਏ ਸਮ੍ਰਿੱਧ ਅਤੇ ਵਿਭਿੰਨ ਵਿਸ਼ਿਆਂ ‘ਤੇ ਆਪਣੇ ਰਾਏ ਰੱਖੀ।

‘ਸਿਕਾਰ’ ਇੱਕ ਸ਼ਰਧਾਂਜਲੀ, ਇੱਕ ਯਾਤਰਾ ਅਤੇ ਅਸਾਮ ਦੀ ਇੱਕ ਸਿਨੇਮਾਈ ਪਹਿਲੀ ਫਿਲਮ
ਸੈਸ਼ਨ ਦੀ ਸ਼ੁਰੂਆਤ ਬੇਹੱਦ ਭਾਵੁਕ ਅੰਦਾਜ਼ ਵਿੱਚ ਹੋਈ ਜਦੋਂ ‘ਸਿਕਾਰ’ ਦੇ ਡਾਇਰੈਕਟਰ ਦੇਬਾਂਗਕਰ ਬੋਰਗੋਹੇਨ ਨੇ ਫਿਲਮ ਦੇ ਮੁੱਖ ਅਭਿਨੇਤਾ ਅਤੇ ਸੰਗੀਤਕਾਰ ਜ਼ੁਬੀਨ ਗਰਗ ਨੂੰ ਯਾਦ ਕੀਤਾ, ਜਿਨ੍ਹਾਂ ਦਾ ਹਾਲ ਹੀ ਵਿੱਚ ਦੇਹਾਂਤ ਹੋ ਗਿਆ ਸੀ। ਲਗਭਗ ਦੋ ਦਹਾਕਿਆਂ ਤੱਕ ਨਾਲ ਕੰਮ ਕਰਨ ਤੋਂ ਬਾਅਦ, ਦੇਬਾਂਗਕਰ ਨੇ ਯਾਦ ਕੀਤਾ ਕਿ ਕਿਵੇਂ ਉਨ੍ਹਾਂ ਨੇ ਸ਼ੁਰੂਆਤ ਵਿੱਚ ਜ਼ੁਬੀਨ ਨਾਲ ਸਿਰਫ਼ ਸੰਗੀਤ ਲਈ ਸੰਪਰਕ ਕੀਤਾ ਸੀ। ਉਨ੍ਹਾਂ ਨੇ ਮੁਸਕਰਾਉਂਦੇ ਹੋਏ ਕਿਹਾ, “ਉਨ੍ਹਾਂ ਨੇ ਕਹਾਣੀ ਸੁਣੀ ਅਤੇ ਕਿਹਾ ਕਿ ਉਹ ਅਦਾਕਾਰੀ ਕਰਨਾ ਚਾਹੁੰਦੇ ਹਨ,” ਅਤੇ ਫਿਰ ਹੌਲੀ ਜਿਹੀ ਕਿਹਾ, “ਇਹ ਉਨ੍ਹਾਂ ਦੀ ਆਖਿਰੀ ਫਿਲਮ ਹੈ ਜੋ ਉਨ੍ਹਾਂ ਦੇ ਨਾਲ ਰਹਿੰਦੇ ਹੋਏ ਰਿਲੀਜ਼ ਹੋਈ ਹੈ। ਉਨ੍ਹਾਂ ਨੂੰ ਗੁਜ਼ਰੇ ਹੋਏ 64 ਦਿਨ ਹੋ ਗਏ ਹਨ। ਅੱਜ ਉਨ੍ਹਾਂ ਨੂੰ ਇੱਥੇ ਆ ਕੇ ਖੁਸ਼ੀ ਹੁੰਦੀ।”
ਦੇਬਾਂਗਕਰ ਨੇ ‘ਸਿਕਾਰ’ ਦੇ ਅਸਾਧਾਰਣ ਨਿਰਮਾਣ ਸਫ਼ਰ ‘ਤੇ ਵੀ ਗੱਲ ਕੀਤੀ, ਜੋ ਪਹਿਲੀ ਅਸਾਮੀ ਫਿਲਮ ਹੈ ਜਿਸ ਦੀ ਸ਼ੂਟਿੰਗ ਵੱਡੇ ਪੱਧਰ ‘ਤੇ ਵਿਦੇਸ਼ ਵਿੱਚ ਹੋਈ ਹੈ, ਅਤੇ ਜਿਸ ਦਾ ਲਗਭਗ 70 ਪ੍ਰਤੀਸ਼ਤ ਹਿੱਸਾ ਲੰਦਨ ਵਿੱਚ ਫਿਲਮਾਇਆ ਗਿਆ ਹੈ। ਟੀਮ ਦੇ ਜ਼ਿਆਦਾਤਰ ਮੈਂਬਰ ਯਾਤਰਾ ਕਰਨ ਵਿੱਚ ਅਸਮਰੱਥ ਹੋਣ ਕਾਰਨ, ਡਾਇਰੈਕਟਰ ਨੇ ਗੁਵਾਹਾਟੀ ਤੋਂ ਹੀ ਕੰਮ ਕੀਤਾ, ਅਕਸਰ “ ਮੱਛਰਦਾਨੀ ਵਿੱਚ ਬੈਠ ਕੇ” ਲਾਈਵਸਟ੍ਰੀਮ ਦੇ ਜ਼ਰੀਏ ਸ਼ੂਟਿੰਗ ਦਾ ਮਾਰਗਦਰਸ਼ਨ ਕਰਦੇ ਹੋਏ। ਇਹ ਗੱਲ ਸੁਣ ਕੇ ਕਮਰੇ ਵਿੱਚ ਜ਼ੋਰਦਾਰ ਠਹਾਕੇ ਲਗੇ।
ਉਨ੍ਹਾਂ ਨੇ ਅੰਤਰਰਾਸ਼ਟਰੀ ਫਿਲਮ ਮਹੋਤਸਵ ਵਿੱਚ ਫਿਲਮ ਨੂੰ ਮਿਲੀ ਪ੍ਰਸ਼ੰਸਾ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ, “ਹਾਊਸਫੁਲ ਸ਼ੋਅ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਲੋਕਾਂ ਦੁਆਰਾ ਇਸ ਦੀ ਸ਼ਲਾਘਾ ਦੇਖ ਕੇ ਮੈਨੂੰ ਖੁਸ਼ੀ ਹੁੰਦੀ ਹੈ। ਮੈਂ ਅਸਲੀ ਅਸਾਮ ਨੂੰ ਦਰਸਾਉਣਾ ਚਾਹੁੰਦਾ ਹਾਂ। ਇੱਕ ਅਜਿਹਾ ਅਸਾਮ ਜੋ ਪੂਰੀ ਤਾਕਤ ਅਤੇ ਮਾਣ ਨਾਲ ਭਰਿਆ ਹੋਵੇ।”
ਖੇਤਰੀ ਫਿਲਮਾਂ ਲਈ ਓਟੀਟੀ ‘ਤੇ ਸਥਾਨ ਦੀ ਉਪਲਬਧਤਾ ਦੇ ਸਬੰਧ ਵਿੱਚ ਚਿੰਤਾਵਾਂ ‘ਤੇ ਦੇਬਾਂਗਕਰ ਨੇ ਕਿਹਾ ਕਿ ਇਨ੍ਹਾਂ ਪਲੈਟਫਾਰਮਾਂ ਨੇ ਗਲੋਬਲ ਪਹੁੰਚ ਦਾ ਵਿਸਤਾਰ ਕੀਤਾ ਹੈ, ਲੇਕਿਨ ਉਹ ਅਕਸਰ ਖੇਤਰੀ ਸਿਨੇਮਾ ਨੂੰ ਉਹ ਪ੍ਰਸਿੱਧੀ ਦਿਵਾਉਣ ਵਿੱਚ ਅਸਫ਼ਲ ਰਹਿੰਦੇ ਹਨ ਜਿਸ ਦੇ ਉਹ ਹੱਕਦਾਰ ਹਨ।

‘ਨੀਲਗਿਰੀ: ਏ ਸ਼ੇਅਡਰ ਵਾਈਲਡਰਨੈਸ’, ਸਜੀਵ ਅਤੇ ਜੀਵੰਤ ਜੀਵ ਮੰਡਲ ਨੂੰ ਦਰਸਾਉਂਦੀ ਹੈ
ਜਿੱਥੇ ‘ਸਿਕਾਰ’ ਨੇ ਭਾਵੁਕ ਕਰ ਦਿੱਤਾ, ਉੱਥੇ ਹੀ ‘ਨੀਲਗਿਰੀ- ਏ ਸ਼ੇਅਡਰ ਵਾਈਲਡਰਨੈਂਸ’ ਦੀ ਟੀਮ ਨੇ ਹੈਰਾਨੀ ਦਾ ਅਨੁਭਵ ਕਰਵਾਇਆ। ਸਹਿਯੋਗੀ ਨਿਰਮਾਤਾ ਆਦਰਸ਼ ਐੱਨਸੀ ਨੇ 8ਕੇ ਅਤੇ 12ਕੇ ਵਿੱਚ ਸ਼ੂਟ ਕੀਤੀ ਗਈ ਇੱਕ ਜੰਗਲੀ ਜੀਵ ਡਾਕੂਮੈਂਟਰੀ ਸ਼ੂਟ ਬਣਾਉਣ ਲਈ ਜ਼ਰੂਰੀ ਧੀਰਜ ਬਾਰੇ ਦੱਸਿਆ, ਜਿਸ ਵਿੱਚ ਅਰਬਾਂ ਵਰ੍ਹਿਆਂ ਤੋਂ ਆਕਾਰ ਲੈ ਰਹੇ ਇਸ ਖੇਤਰ ਦੀਆਂ ਦੁਰਲੱਭ ਪ੍ਰਜਾਤੀਆਂ ਨੂੰ ਕੈਦ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ, “ਸਾਡੀ ਫਿਲਮ ਦੇ ਨਾਇਕ ਜੰਗਲੀ ਜੀਵ ਹਨ। ਉਹ ਸਮੇਂ ‘ਤੇ ਨਹੀਂ ਆਉਂਦੇ। ਕੋਈ ਰੀਟੇਕ ਨਹੀਂ ਹੁੰਦਾ ਹੈ, ” ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਕਿਵੇਂ ਕਦੇ-ਕਦੇ ਇੱਕ ਸ਼ੌਟ ਲੈਣ ਵਿੱਚ ਤਿੰਨ ਮਹੀਨੇ ਲਗ ਜਾਂਦੇ ਹਨ।
ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਡਾਕੂਮੈਂਟਰੀ ਸਹਿ-ਹੋਂਦ ਬਾਰੇ ਦੱਸਦੀ ਹੈ। “ਇਹ ਇਸ ਬਾਰੇ ਵਿੱਚ ਹੈ ਕਿ ਅਸੀਂ ਆਪਣੇ-ਆਪਣੇ ਘਰਾਂ ਦੇ ਆਲੇ-ਦੁਆਲੇ ਦੇ ਜੰਗਲਾਂ ਨੂੰ ਕਿਵੇਂ ਸਾਂਝਾ ਕਰਦੇ ਹਾਂ। ਅਸੀਂ ਲੋਕਾਂ ਦੇ ਘਰਾਂ ਵਿੱਚ ਗਏ ਅਤੇ ਉਨ੍ਹਾਂ ਦੇ ਆਲੇ-ਦੁਆਲੇ ਰਹਿਣ ਵਾਲੀਆਂ ਪ੍ਰਜਾਤੀਆਂ ਨੂੰ ਲੱਭਿਆ।”

ਟੀਮ ਦੇ ਮੈਂਬਰ ਸ਼੍ਰੀ ਹਰਸ਼ ਨੇ ਇਸ ਤਰ੍ਹਾਂ ਦੇ ਫਿਲਮ ਨਿਰਮਾਣ ਦੀ ਅਣਪਛਾਤੀ ਪ੍ਰਕਿਰਤੀ ਦਾ ਵਰਣਨ ਕਰਦੇ ਹੋਏ ਕਿਹਾ: “ਸਾਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਅਸੀਂ ਕੀ ਫਿਲਮਾਉਣ ਵਾਲੇ ਹਾਂ। ਸਾਨੂੰ ਨਹੀਂ ਪਤਾ ਸੀ ਕਿ ਜਾਨਵਰ ਕਿੱਥੇ ਹਨ। ਕੈਮਰੇ ਦੇ ਪਿੱਛੇ ਇੱਕ ਵਿਸ਼ਾਲ ਖੋਜ ਟੀਮ ਸੀ ਜੋ ਸਾਨੂੰ ਜੰਗਲੀ ਜੀਵਾਂ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਾ ਰਿਹਾ। ਅੰਤ ਵਿੱਚ ਤੁਹਾਨੂੰ ਉਸ ਕਹਾਣੀ ਦਾ ਅੰਦਾਜ਼ਾ ਹੋ ਜਾਂਦਾ ਹੈ ਜਿਸ ਨੂੰ ਤੁਸੀਂ ਗੜ੍ਹ ਰਹੇ ਹੋ।”
ਇਹ ਪੁੱਛੇ ਜਾਣ ‘ਤੇ ਕਿ ਗਲੋਬਲ ਡਾਕੂਮੈਂਟਰੀ ਦਿੱਗਜਾਂ ਨੇ ਫਿਲਮ ਨੂੰ ਪ੍ਰਭਾਵਿਤ ਕੀਤਾ ਹੈ, ਆਦਰਸ਼ ਨੇ ਕਿਹਾ: “‘ਨੀਲਗਿਰੀ’ ਇੱਕ ਮੇਕ-ਇਨ-ਇੰਡੀਆ ਫਿਲਮ ਹੈ। ਇਸ ਦੇ ਪਿੱਛੇ ਹਰ ਵਿਅਕਤੀ ਭਾਰਤੀ ਹੈ।” ਹਰਸ਼ ਨੇ ਅੱਗੇ ਕਿਹਾ, “ਅਸੀਂ ਗਲੋਬਲ ਤਕਨੀਕ ਅਤੇ ਪ੍ਰਤਿਭਾ ਤੋਂ ਸਿੱਖਦੇ ਹਾਂ ਅਤੇ ਉਸ ਨੂੰ ਭਾਰਤੀ ਪ੍ਰਣਾਲੀ ਵਿੱਚ ਲਿਆਉਂਦੇ ਹਾਂ। ਸਾਨੂੰ ਉਮੀਦ ਹੈ ਕਿ ਇੱਕ ਦਿਨ ਅਸੀਂ ਗਲੋਬਲ ਉਦਯੋਗ ਲਈ ਇੱਕ ਆਦਰਸ਼ ਬਣਾਂਗੇ।”
ਆਦਰਸ਼ ਨੇ ਇਹ ਵੀ ਦੱਸਿਆ ਕਿ ਓਟੀਟੀ ਲਈ ਪੁੱਛਗਿੱਛ ਜ਼ੋਰਦਾਰ ਰਹੀ ਹੈ, ਲੇਕਿਨ ਟੀਮ ਚਾਹੁੰਦੀ ਹੈ ਕਿ ਦਰਸ਼ਕ ‘ਨੀਲਗਿਰੀ’ ਨੂੰ ਵੱਡੇ ਪਰਦੇ ‘ਤੇ ਦੇਖਣ। ਉਨ੍ਹਾਂ ਨੇ ਕਿਹਾ, “ਕਈ ਡਾਕੂਮੈਂਟਰੀ ਸਿਨੇਮਾਘਰਾਂ ਤੱਕ ਨਹੀਂ ਪਹੁੰਚ ਪਾਉਂਦੀਆਂ ਹਨ ਲੇਕਿਨ ‘ਨੀਲਗਿਰੀ’ ਨੇ ਚੰਗਾ ਪ੍ਰਦਰਸ਼ਨ ਕੀਤਾ। ਓਟੀਟੀ ਮਾਇਨੇ ਰੱਖਦਾ ਹੈ, ਲੇਕਿਨ ਬਾਅਦ ਵਿੱਚ।”
‘ਮੁੱਕਮ ਪੋਸਟ ਬੋਂਬਿਲਵਾੜੀ: ਕਾਮੇਡੀ ਬਸਤੀਵਾਦੀ ਯੁੱਗ ਦੀ ਅਰਾਜਕਤਾ ਨੂੰ ਕਾਮੇਡੀ ਰੂਪ ਵਿੱਚ ਦਰਸਾਉਂਦੀ ਹੈ
ਇੱਕ ਨਵਾਂ ਜੋਸ਼ ਲਿਆਉਂਦੇ ਹੋਏ, ‘ਮੁੱਕਮ ਪੋਸਟ ਬੋਂਬਿਲਵਾੜੀ ਦੀ ਟੀਮ ਨੇ ਆਪਣੇ ਹਾਸੇ-ਮਜ਼ਾਕ-ਇਤਿਹਾਸ ਕਥਾ ਨਾਲ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਡਾਇਰੈਕਟਰ ਪਰੇਸ਼ ਮੋਕਾਸ਼ੀ ਅਤੇ ਨਿਰਮਾਤਾ ਭਰਤ ਸ਼ਿਤੋਲੇ ਨੇ ਆਪਣੇ ਮੂਲ ਨਾਟਕ ਨੂੰ 1942 ਦੇ ਪਿਛੋਕੜ ‘ਤੇ ਅਧਾਰਿਤ ਫਿਲਮ ਵਿੱਚ ਢਾਲਣ ਦੀ ਚੁਣੌਤੀ ਅਤੇ ਆਨੰਦ ‘ਤੇ ਚਰਚਾ ਕੀਤੀ, ਜਿੱਥੇ ਇੱਕ ਸ਼ਾਂਤ ਤਟਵਰਤੀ ਮਰਾਠੀ ਪਿੰਡ ਖੁਦ ਨੂੰ ਸੁਤੰਤਰਤਾ ਸੰਗਰਾਮ ਅਤੇ ਦੂਸਰੇ ਵਿਸ਼ਵ ਯੁੱਧ ਦੀ ਅਰਾਜਕਤਾ, ਦੋਵਾਂ ਵਿੱਚ ਉਲਝਿਆ ਹੋਇਆ ਪਾਉਂਦਾ ਹੈ।
ਇੰਨੇ ਗੰਭੀਰ ਪਿਛੋਕੜ ਦੇ ਨਾਲ ਕਾਮੇਡੀ ਦੇ ਮਿਸ਼ਰਣ ‘ਤੇ ਪਰੇਸ਼ ਨੇ ਕਿਹਾ, “ਗ਼ਰੀਬੀ ਜਿਹੇ ਵਿਸ਼ਿਆਂ ‘ਤੇ ਬਿਹਤਰੀਨ ਕਾਮੇਡੀ ਫਿਲਮਾਂ ਬਣਾਈਆਂ ਗਈਆਂ ਹਨ।” ਉਨ੍ਹਾਂ ਨੇ ਅੱਗੇ ਦੱਸਿਆ ਕਿ ਕਿਵੇਂ ਕਾਮੇਡੀ ਸੱਚਾਈ ਨੂੰ ਕਮਜ਼ੋਰ ਨਹੀਂ ਕਰਦੀ, ਸਗੋਂ ਅਕਸਰ ਉਸ ਨੂੰ ਹੋਰ ਬਿਹਤਰ ਢੰਗ ਨਾਲ ਦਿਖਾਉਂਦੀ ਹੈ।”

ਓਟੀਟੀ ਦੁਆਰਾ ਖੇਤਰੀ ਸਿਨੇਮਾ ਨੂੰ ਆਕਾਰ ਦੇਣ ਬਾਰੇ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ, ਪਰੇਸ਼ ਨੇ ਕਿਹਾ ਕਿ ਇਹ ਸਫ਼ਰ ਘਰ ਤੋਂ ਸ਼ੁਰੂ ਹੁੰਦਾ ਹੈ। “ਖੇਤਰੀ ਫਿਲਮਾਂ ਨੂੰ ਗਲੋਬਲ ਪੱਧਰ ‘ਤੇ ਪਹੁੰਚਣ ਤੋਂ ਪਹਿਲਾਂ ਸਥਾਨਕ ਦਰਸ਼ਕਾਂ ਦਾ ਸਮਰਥਨ ਹਾਸਲ ਕਰਨਾ ਹੋਵੇਗਾ।” ਨਿਰਮਾਤਾ ਭਾਰਤ ਸ਼ਿਤੋਲੇ ਨੇ ਵੀ ਇਹੀ ਗੱਲ ਦੁਹਰਾਈ ਅਤੇ ਕਿਹਾ ਕਿ ਓਟੀਟੀ ਨੇ ਮੌਕਿਆਂ ਦਾ ਵਿਸਤਾਰ ਕੀਤਾ ਹੈ, ਲੇਕਿਨ ਖੇਤਰੀ ਫਿਲਮਾਂ ਨੂੰ ਹੁਣ ਵੀ ਇਨ੍ਹਾਂ ਪਲੈਟਫਾਰਮਜ਼ ‘ਤੇ ਸਮਾਨ ਰੂਪ ਨਾਲ ਦਿਖਾਈ ਦੇਣ ਦੀ ਜ਼ਰੂਰਤ ਹੈ।
ਪ੍ਰੈੱਸ ਕਾਨਫਰੰਸ ਵਿੱਚ ਭਾਰਤ ਦੀ ਸਿਨੇਮਾਈ ਵਿਭਿੰਨਤਾ ਦਾ ਇੱਕ ਵਿਆਪਕ ਦ੍ਰਿਸ਼ ਪੇਸ਼ ਕੀਤਾ ਗਿਆ ਜਿਸ ਵਿੱਚ ਨੀਲਗਿਰੀ ਦੇ ਪ੍ਰਾਚੀਨ ਈਕੋਸਿਸਟਮ ਤੋਂ ਲੈ ਕੇ ਬੋਂਬਿਲਵਾੜੀ ਦੀ ਜੋਸ਼ੀਲੀ ਖੁਸ਼ੀ ਅਤੇ ਮਹਾਦ੍ਵੀਪਾਂ ਵਿੱਚ ਫੈਲੇ ਅਸਾਮੀ ਜੀਵਨ ਦੀ ਭਾਵਨਾਤਮਕ ਝਲਕ ਸ਼ਾਮਲ ਸੀ। ਹਰੇਕ ਟੀਮ ਨੇ ਗੱਲਬਾਤ ਵਿੱਚ ਇਮਾਨਦਾਰੀ, ਗਰਮਜੋਸ਼ੀ ਅਤੇ ਰਚਨਾਤਮਕ ਸਪਸ਼ਟਤਾ ਦਿਖਾਈ, ਜਿਸ ਨਾਲ ਇਹ ਸੈਸ਼ਨ ਇਸ ਗੱਲ ਦੀ ਯਾਦ ਦਿਵਾਉਂਦਾ ਹੈ ਕਿ ਇਫੀ ਕਿਸ ਚੀਜ਼ ਦਾ ਸਮਾਰੋਹ ਮਨਾਉਂਦਾ ਰਹਿੰਦਾ ਹੈ: ਇੱਕ ਅਜਿਹਾ ਸਿਨੇਮਾ ਤੰਤਰ ਜਿੱਥੇ ਹਰ ਕਹਾਣੀ ਮਾਇਨੇ ਰੱਖਦੀ ਹੈ, ਹਰ ਖੇਤਰ ਨੂੰ ਆਪਣੀ ਆਵਾਜ਼ ਮਿਲਦੀ ਹੈ ਅਤੇ ਹਰ ਫਿਲਮ ਨਿਰਮਾਤਾ ਆਪਣੀ ਇੱਕ ਵੱਖਰੀ ਦੁਨੀਆ ਲੈ ਕੇ ਆਉਂਦਾ ਹੈ।
ਪੀਸੀ ਲਿੰਕ:
ਇਫੀ ਬਾਰੇ
1952 ਵਿੱਚ ਸਥਾਪਿਤ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (ਇਫੀ) ਦੱਖਣ ਏਸ਼ੀਆ ਵਿੱਚ ਸਿਨੇਮਾ ਦਾ ਸਭ ਤੋਂ ਪੁਰਾਣਾ ਅਤੇ ਸਭ ਤੋਂ ਵੱਡਾ ਉਤਸਵ ਹੈ। ਰਾਸ਼ਟਰੀ ਫਿਲਮ ਵਿਕਾਸ ਨਿਗਮ (NFDC), ਸੂਚਨਾ ਅਤੇ ਪ੍ਰਸਾਰਣ ਮੰਤਰਾਲਾ, ਭਾਰਤ ਸਰਕਾਰ ਅਤੇ ਐਂਟਰਟੇਨਮੈਂਟ ਸੋਸਾਇਟੀ ਆਫ਼
ਗੋਆ (ESG), ਗੋਆ ਸਰਕਾਰ ਦੁਆਰਾ ਸੰਯੁਕਤ ਤੌਰ ‘ਤੇ ਆਯੋਜਿਤ ਇਹ ਮਹੋਤਸਵ ਇੱਕ ਗਲੋਬਲ ਸਿਨੇਮਾਈ ਮਹਾ ਸ਼ਕਤੀ ਦੇ ਰੂਪ ਵਿੱਚ ਵਿਕਸਿਤ ਹੋਇਆ ਹੈ ਜਿੱਥੇ ਮੁੜ ਸਥਾਪਿਤ ਕਲਾਸਿਕ ਫਿਲਮਾਂ ਸਾਹਸਿਕ ਪ੍ਰਯੋਗਾਂ ਤੋਂ ਮਿਲਦੀਆਂ ਹਨ ਅਤੇ ਦਿੱਗਜ ਕਲਾਕਾਰ ਨਵੇਂ ਕਲਾਕਾਰਾਂ ਦੇ ਨਾਲ ਪਲੈਟਫਾਰਮ ਸਾਂਝਾ ਕਰਦੇ ਹਨ। IFFI ਨੂੰ ਅਸਲ ਵਿੱਚ ਸ਼ਾਨਦਾਰ ਬਣਾਉਣ ਵਾਲਾ ਇਸ ਦਾ ਇਲੈਕਟ੍ਰਿਕ ਮਿਸ਼ਰਣ ਅੰਤਰਰਾਸ਼ਟਰੀ ਮੁਕਾਬਲੇ, ਸੱਭਿਆਚਾਰਕ ਪ੍ਰਦਰਸ਼ਨ, ਮਾਸਟਰਕਲਾਸ, ਸ਼ਰਧਾਂਜਲੀ ਅਤੇ ਊਰਜਾਵਾਲ ਵੇਵਸ ਫਿਲਮ ਬਜ਼ਾਰ ਹਨ ਜਿੱਥੇ ਵਿਚਾਰ, ਸੌਦੇ ਅਤੇ ਸਹਿਯੋਗ ਉਡਾਣ ਭਰਦੇ ਹਨ। 20 ਤੋਂ 28 ਨਵੰਬਰ ਤੱਕ ਗੋਆ ਦੀ ਸ਼ਾਨਦਾਰ ਤਟਵਰਤੀ ਵਾਤਾਵਰਣ ਵਿੱਚ ਆਯੋਜਿਤ 56ਵੇਂ ਇਫੀ ਵਿੱਚ ਭਾਸ਼ਾਵਾਂ, ਸ਼ੈਲੀਆਂ, ਨਵੀਨਤਾਵਾਂ ਅਤੇ ਆਵਾਜ਼ਾਂ ਦੀ ਇੱਕ ਚਮਕਦਾਰ ਲੜੀ ਦਾ ਸੁਮੇਲ ਦੇਖਣ ਨੂੰ ਮਿਲੇਗਾ। -
ਵਧੇਰੇ ਜਾਣਕਾਰੀ ਲਈ, ਕਲਿੱਕ ਕਰੋ:—
IFFI Website: https://www.iffigoa.org/
PIB’s IFFI Microsite: https://www.pib.gov.in/iffi/56/
PIB IFFIWood Broadcast Channel: https://whatsapp.com/channel/0029VaEiBaML2AU6gnzWOm3F
X Handles: @IFFIGoa, @PIB_India, @PIB_Panaji
* * *

PIB IFFI CAST AND CREW | Nikita Joshi/Sreeshma K/Darshana Rane | IFFI 56 - 047
Release ID:
2194210
| Visitor Counter:
4