ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਸਿੱਖ ਧਰਮ ਦੇ ਨੌਵੇਂ ਗੁਰੂ, 'ਹਿੰਦ ਕੀ ਚਾਦਰ', ਗੁਰੂ ਤੇਗ ਬਹਾਦਰ ਜੀ ਨੂੰ ਉਨ੍ਹਾਂ ਦੇ 350ਵੇਂ ਸ਼ਹੀਦੀ ਦਿਵਸ 'ਤੇ ਸ਼ਰਧਾਂਜਲੀ ਅਤੇ ਸਤਿਕਾਰ ਭੇਟ ਕੀਤਾ
ਗੁਰੂ ਤੇਗ ਬਹਾਦਰ ਜੀ ਨੇ ਆਪਣੇ ਇੱਕ ਹੀ ਜੀਵਨਕਾਲ ਵਿੱਚ, ਡੂੰਘੀ ਅਧਿਆਤਮਿਕ ਸਾਧਨਾ ਕੀਤੀ, ਪਵਿੱਤਰ ਪ੍ਰਵਚਨ ਕੀਤੇ ਅਤੇ ਸਾਡੇ ਸੱਭਿਆਚਾਰ ਅਤੇ ਵਿਸ਼ਵਾਸ ਦੀ ਜ਼ਾਲਮ ਹਮਲਾਵਰਾਂ ਤੋਂ ਰੱਖਿਆ ਕੀਤੀ
ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਿਤਾਂ ਲਈ ਲੜਾਈ ਲੜੀ, ਅੱਤਿਆਚਾਰੀ ਮੁਗਲਾਂ ਨੂੰ ਚੁਣੌਤੀ ਦਿੱਤੀ ਅਤੇ ਧਰਮ ਦੀ ਖਾਤਰ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ
ਗੁਰੂ ਸਾਹਿਬ ਜੀ ਦੀ ਕੁਰਬਾਨੀ ਦੀ ਗਾਥਾ ਨੂੰ ਯਾਦ ਕਰਨਾ - ਬਹਾਦਰੀ, ਸੰਜਮ, ਨਿਰਸੁਆਰਥ ਭਾਵਨਾ ਅਤੇ ਸਮਰਪਣ ਨਾਲ ਭਰਪੂਰ - ਅੱਜ ਵੀ ਦਿਲ ਨੂੰ ਮਾਣ ਨਾਲ ਭਰ ਦਿੰਦਾ ਹੈ ਅਤੇ ਰਾਸ਼ਟਰ ਦੀ ਰੱਖਿਆ ਲਈ ਇੱਕ ਨਵਾਂ ਸੰਕਲਪ ਪੈਦਾ ਕਰਦਾ ਹੈ
प्रविष्टि तिथि:
25 NOV 2025 11:12AM by PIB Chandigarh
ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਸਿੱਖ ਧਰਮ ਦੇ ਨੌਵੇਂ ਗੁਰੂ, 'ਹਿੰਦ ਕੀ ਚਾਦਰ', ਗੁਰੂ ਤੇਗ ਬਹਾਦਰ ਜੀ ਨੂੰ ਉਨ੍ਹਾਂ ਦੇ 350ਵੇਂ ਸ਼ਹੀਦੀ ਦਿਵਸ 'ਤੇ ਸ਼ਰਧਾਂਜਲੀ ਅਤੇ ਸਤਿਕਾਰ ਭੇਟ ਕੀਤਾ।
'X' 'ਤੇ ਇੱਕ ਪੋਸਟ ਵਿੱਚ, ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ, ਸਿੱਖ ਧਰਮ ਦੇ ਨੌਵੇਂ ਗੁਰੂ, 'ਹਿੰਦ ਕੀ ਚਾਦਰ', ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ 'ਤੇ, ਮੈਂ ਉਨ੍ਹਾਂ ਨੂੰ ਨਮਨ ਕਰਦਾ ਹਾਂ ਅਤੇ ਸ਼ਰਧਾਂਜਲੀ ਭੇਟ ਕਰਦਾ ਹਾਂ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ, ਗੁਰੂ ਤੇਗ ਬਹਾਦਰ ਜੀ ਨੇ ਆਪਣੇ ਇੱਕ ਜੀਵਨ ਕਾਲ ਵਿੱਚ, ਡੂੰਘੀ ਅਧਿਆਤਮਿਕ ਸਾਧਨਾ ਕੀਤੀ, ਪਵਿੱਤਰ ਪ੍ਰਵਚਨ ਕੀਤੇ, ਅਤੇ ਸਾਡੇ ਸੱਭਿਆਚਾਰ ਅਤੇ ਵਿਸ਼ਵਾਸ ਦੀ ਜ਼ਾਲਮ ਹਮਲਾਵਰਾਂ ਤੋਂ ਰੱਖਿਆ ਕੀਤੀ। ਉਨ੍ਹਾਂ ਨੇ ਕਸ਼ਮੀਰੀ ਪੰਡਿਤਾਂ ਲਈ ਲੜਾਈ ਲੜੀ, ਜ਼ਾਲਮ ਮੁਗਲਾਂ ਨੂੰ ਚੁਣੌਤੀ ਦਿੱਤੀ ਅਤੇ ਧਰਮ ਦੀ ਖ਼ਾਤਰ ਸਭ ਕੁਝ ਕੁਰਬਾਨ ਕਰ ਦਿੱਤਾ। ਗੁਰੂ ਸਾਹਿਬ ਜੀ ਦੀ ਕੁਰਬਾਨੀ ਦੀ ਗਾਥਾ ਨੂੰ ਯਾਦ ਕਰਨਾ - ਬਹਾਦਰੀ, ਸੰਜਮ, ਨਿਰਸੁਆਰਥ ਭਾਵਨਾ ਅਤੇ ਸਮਰਪਣ ਨਾਲ ਭਰਪੂਰ - ਅੱਜ ਵੀ ਦਿਲ ਨੂੰ ਮਾਣ ਨਾਲ ਭਰ ਦਿੰਦਾ ਹੈ ਅਤੇ ਰਾਸ਼ਟਰ ਦੀ ਰੱਖਿਆ ਲਈ ਇੱਕ ਨਵਾਂ ਸੰਕਲਪ ਪੈਦਾ ਕਰਦਾ ਹੈ।
*****
ਆਰਕੇ/ਪੀਆਰ/ਪੀਐੱਸ
(रिलीज़ आईडी: 2194127)
आगंतुक पटल : 3