ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਵਿਸ਼ਵ ਮੁੱਕੇਬਾਜ਼ੀ ਕੱਪ ਫਾਈਨਲ 2025 ਵਿੱਚ ਸ਼ਾਨਦਾਰ ਤੇ ਰਿਕਾਰਡ-ਤੋੜ ਪ੍ਰਦਰਸ਼ਨ ਲਈ ਭਾਰਤੀ ਅਥਲੀਟਜ਼ ਨੂੰ ਵਧਾਈਆਂ ਦਿੱਤੀਆਂ
प्रविष्टि तिथि:
24 NOV 2025 12:06PM by PIB Chandigarh
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਵਿਸ਼ਵ ਮੁੱਕੇਬਾਜ਼ੀ ਕੱਪ ਫਾਈਨਲ 2025 ਵਿੱਚ ਸ਼ਾਨਦਾਰ ਤੇ ਰਿਕਾਰਡ-ਤੋੜ ਪ੍ਰਦਰਸ਼ਨ ਲਈ ਭਾਰਤੀ ਅਥਲੀਟਜ਼ ਨੂੰ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਖਿਡਾਰੀਆਂ ਨੇ 9 ਸੋਨ ਤਗਮਿਆਂ ਸਮੇਤ 20 ਤਗਮੇ ਜਿੱਤ ਕੇ ਭਾਰਤੀ ਮੁੱਕੇਬਾਜ਼ੀ ਲਈ ਇਤਿਹਾਸਕ ਪ੍ਰਾਪਤੀ ਦਰਜ ਕੀਤੀ ਹੈ। ਉਨ੍ਹਾਂ ਨੇ ਇਸ ਸਫ਼ਲਤਾ ਦਾ ਸਿਹਰਾ ਦੇਸ਼ ਦੇ ਮੁੱਕੇਬਾਜ਼ਾਂ ਦੇ ਸੰਕਲਪ, ਦ੍ਰਿੜ੍ਹ ਇਰਾਦੇ ਅਤੇ ਨਿਰੰਤਰ ਭਾਵਨਾ ਨੂੰ ਦਿੱਤਾ।
ਐੱਕਸ 'ਤੇ ਇੱਕ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ:
“ਸਾਡੇ ਅਸਧਾਰਨ ਅਥਲੀਟਜ਼ ਨੇ ਵਿਸ਼ਵ ਮੁੱਕੇਬਾਜ਼ੀ ਕੱਪ ਫਾਈਨਲ 2025 ਵਿੱਚ ਸ਼ਾਨਦਾਰ ਤੇ ਰਿਕਾਰਡ-ਤੋੜ ਪ੍ਰਦਰਸ਼ਨ ਕੀਤਾ! ਉਹ 9 ਸੋਨ ਤਗਮਿਆਂ ਸਮੇਤ 20 ਤਗਮੇ ਜਿੱਤ ਕੇ ਆਏ। ਸਾਡੇ ਮੁੱਕੇਬਾਜ਼ਾਂ ਦੇ ਸੰਕਲਪ ਅਤੇ ਦ੍ਰਿੜ੍ਹ ਇਰਾਦੇ ਸਦਕਾ ਇਹ ਸੰਭਵ ਹੋਇਆ ਹੈ। ਉਨ੍ਹਾਂ ਨੂੰ ਵਧਾਈ। ਅਗਲੇ ਯਤਨਾਂ ਲਈ ਸ਼ੁਭਕਾਮਨਾਵਾਂ।”
***
ਐੱਮਜੇਪੀਐੱਸ/ਐੱਸਆਰ
(रिलीज़ आईडी: 2193930)
आगंतुक पटल : 18
इस विज्ञप्ति को इन भाषाओं में पढ़ें:
Malayalam
,
Assamese
,
English
,
Urdu
,
Marathi
,
हिन्दी
,
Manipuri
,
Bengali
,
Gujarati
,
Odia
,
Tamil
,
Telugu
,
Kannada