ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਬਿਹਾਰ ਦੇ ਨਵੇਂ ਮੁੱਖ ਮੰਤਰੀ, ਉਪ ਮੁੱਖ ਮੰਤਰੀਆਂ ਅਤੇ ਮੰਤਰੀਆਂ ਨੂੰ ਵਧਾਈਆਂ ਦਿੱਤੀਆਂ
Posted On:
20 NOV 2025 1:41PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਨਿਤੀਸ਼ ਕੁਮਾਰ ਨੂੰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ 'ਤੇ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਨਿਤੀਸ਼ ਕੁਮਾਰ ਇੱਕ ਤਜਰਬੇਕਾਰ ਪ੍ਰਸ਼ਾਸਕ ਹਨ ਅਤੇ ਕਈ ਵਰ੍ਹਿਆਂ ਤੋਂ ਚੰਗੇ ਸ਼ਾਸਨ ਦਾ ਉਨ੍ਹਾਂ ਦਾ ਟਰੈਕ ਰਿਕਾਰਡ ਰਿਹਾ ਹੈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਨਵੇਂ ਕਾਰਜਕਾਲ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਸ਼੍ਰੀ ਸਮਰਾਟ ਚੌਧਰੀ ਅਤੇ ਸ਼੍ਰੀ ਵਿਜੈ ਸਿਨਹਾ ਨੂੰ ਬਿਹਾਰ ਦੇ ਉਪ ਮੁੱਖ ਮੰਤਰੀਆਂ ਵਜੋਂ ਨਿਯੁਕਤ ਕੀਤੇ ਜਾਣ 'ਤੇ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਦੋਵਾਂ ਆਗੂਆਂ ਨੇ ਲੋਕਾਂ ਦੀ ਸੇਵਾ ਲਈ ਜ਼ਮੀਨੀ ਪੱਧਰ 'ਤੇ ਬਹੁਤ ਕੰਮ ਕੀਤਾ ਹੈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਸ਼੍ਰੀ ਨਰੇਂਦਰ ਮੋਦੀ ਨੇ ਬਿਹਾਰ ਸਰਕਾਰ ਵਿੱਚ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਵਾਲੇ ਸਾਰੇ ਆਗੂਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਹ ਇੱਕ ਸ਼ਾਨਦਾਰ ਟੀਮ ਹੈ, ਜਿਸ ਵਿੱਚ ਸਮਰਪਿਤ ਆਗੂ ਹਨ, ਜੋ ਬਿਹਾਰ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਣਗੇ। ਉਨ੍ਹਾਂ ਨੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਐੱਕਸ 'ਤੇ ਇੱਕ ਵੱਖਰੀ ਪੋਸਟ ਵਿੱਚ ਕਿਹਾ;
"ਸ਼੍ਰੀ ਨਿਤੀਸ਼ ਕੁਮਾਰ ਜੀ ਨੂੰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ 'ਤੇ ਬਹੁਤ-ਬਹੁਤ ਵਧਾਈਆਂ। ਉਹ ਇੱਕ ਯੋਗ ਅਤੇ ਤਜਰਬੇਕਾਰ ਪ੍ਰਸ਼ਾਸਕ ਹਨ। ਸੂਬੇ ਵਿੱਚ ਚੰਗੇ ਸ਼ਾਸਨ ਦਾ ਉਨ੍ਹਾਂ ਦਾ ਸ਼ਾਨਦਾਰ ਟਰੈਕ ਰਿਕਾਰਡ ਰਿਹਾ ਹੈ। ਨਵੇਂ ਕਾਰਜਕਾਲ ਲਈ ਉਨ੍ਹਾਂ ਨੂੰ ਮੇਰੀਆਂ ਦਿਲੋਂ ਸ਼ੁਭਕਾਮਨਾਵਾਂ!
@NitishKumar”
"ਸ਼੍ਰੀ ਸਮਰਾਟ ਚੌਧਰੀ ਜੀ ਅਤੇ ਸ਼੍ਰੀ ਵਿਜੈ ਸਿਨਹਾ ਜੀ ਨੂੰ ਬਿਹਾਰ ਦੇ ਉਪ ਮੁੱਖ ਮੰਤਰੀ ਬਣਨ 'ਤੇ ਬਹੁਤ-ਬਹੁਤ ਵਧਾਈਆਂ। ਜ਼ਮੀਨੀ ਪੱਧਰ 'ਤੇ ਦੋਵਾਂ ਆਗੂਆਂ ਕੋਲ ਜਨਤਕ ਸੇਵਾ ਦਾ ਵਿਆਪਕ ਤਜਰਬਾ ਹੈ। ਉਨ੍ਹਾਂ ਨੂੰ ਵੀ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ!
@samrat4bjp
@VijayKrSinhaBih”
"ਬਿਹਾਰ ਸਰਕਾਰ ਵਿੱਚ ਮੰਤਰੀਆਂ ਵਜੋਂ ਸਹੁੰ ਚੁੱਕਣ ਵਾਲੇ ਮੇਰੇ ਸਾਰੇ ਸਾਥੀਆਂ ਨੂੰ ਮੇਰੀਆਂ ਦਿਲੋਂ ਵਧਾਈਆਂ। ਸਮਰਪਿਤ ਆਗੂਆਂ ਦੀ ਇਹ ਇੱਕ ਸ਼ਾਨਦਾਰ ਟੀਮ ਹੈ, ਜੋ ਬਿਹਾਰ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਣਗੇ। ਉਨ੍ਹਾਂ ਸਾਰਿਆਂ ਨੂੰ ਮੇਰੀਆਂ ਸ਼ੁਭਕਾਮਨਾਵਾਂ!"
"ਸ਼੍ਰੀ ਨਿਤੀਸ਼ ਕੁਮਾਰ ਜੀ ਨੂੰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ 'ਤੇ ਬਹੁਤ-ਬਹੁਤ ਵਧਾਈਆਂ। ਉਹ ਇੱਕ ਯੋਗ ਅਤੇ ਤਜਰਬੇਕਾਰ ਪ੍ਰਸ਼ਾਸਕ ਹਨ। ਸੂਬੇ ਵਿੱਚ ਚੰਗੇ ਸ਼ਾਸਨ ਦਾ ਉਨ੍ਹਾਂ ਦਾ ਸ਼ਾਨਦਾਰ ਟਰੈਕ ਰਿਕਾਰਡ ਰਿਹਾ ਹੈ। ਨਵੇਂ ਕਾਰਜਕਾਲ ਲਈ ਉਨ੍ਹਾਂ ਨੂੰ ਮੇਰੀਆਂ ਦਿਲੋਂ ਸ਼ੁਭਕਾਮਨਾਵਾਂ!
@NitishKumar”
"ਸ਼੍ਰੀ ਸਮਰਾਟ ਚੌਧਰੀ ਜੀ ਅਤੇ ਸ਼੍ਰੀ ਵਿਜੈ ਸਿਨਹਾ ਜੀ ਨੂੰ ਬਿਹਾਰ ਦੇ ਉਪ ਮੁੱਖ ਮੰਤਰੀ ਬਣਨ 'ਤੇ ਵਧਾਈਆਂ। ਦੋਵਾਂ ਆਗੂਆਂ ਨੂੰ ਜ਼ਮੀਨੀ ਪੱਧਰ 'ਤੇ ਜਨਤਕ ਸੇਵਾ ਦਾ ਵਿਆਪਕ ਤਜਰਬਾ ਹੈ। ਉਨ੍ਹਾਂ ਨੂੰ ਵੀ ਮੇਰੀਆਂ ਸ਼ੁਭਕਾਮਨਾਵਾਂ!
@samrat4bjp
@VijayKrSinhaBih”
"ਬਿਹਾਰ ਸਰਕਾਰ ਵਿੱਚ ਮੰਤਰੀਆਂ ਵਜੋਂ ਸਹੁੰ ਚੁੱਕਣ ਵਾਲੇ ਮੇਰੇ ਸਾਰੇ ਸਾਥੀਆਂ ਨੂੰ ਮੇਰੀਆਂ ਦਿਲੋਂ ਵਧਾਈਆਂ। ਸਮਰਪਿਤ ਆਗੂਆਂ ਦੀ ਇਹ ਇੱਕ ਸ਼ਾਨਦਾਰ ਟੀਮ ਹੈ, ਜੋ ਬਿਹਾਰ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਣਗੇ। ਉਨ੍ਹਾਂ ਸਾਰਿਆਂ ਨੂੰ ਮੇਰੀਆਂ ਸ਼ੁਭਕਾਮਨਾਵਾਂ!"
************
ਐੱਮਜੇਪੀਐੱਸ/ਐੱਸਟੀ
(Release ID: 2193216)
ਵਿਜ਼ੀਟਰ ਕਾਊਂਟਰ : 34
Read this release in:
English
,
Urdu
,
हिन्दी
,
Marathi
,
Assamese
,
Manipuri
,
Bengali
,
Gujarati
,
Odia
,
Telugu
,
Kannada
,
Malayalam