ਵੇਵਸ ਫਿਲਮ ਬਜ਼ਾਰ ਗੋਆ ਵਿੱਚ ਇੱਕ ਉਤਸਵਪੂਰਨ ਉਦਘਾਟਨੀ ਸਮਾਰੋਹ ਨਾਲ ਸ਼ਰੂ ਹੋਇਆ
ਇਹ ਬਜ਼ਾਰ ਸੱਤ ਤੋਂ ਵੱਧ ਦੇਸ਼ਾਂ ਦੇ 300 ਫਿਲਮ ਪ੍ਰੋਜੈਕਟਾਂ ਅਤੇ ਪ੍ਰਤੀਨਿਧੀਆਂ ਨੂੰ ਇਕੱਠਾ ਕਰਦਾ ਹੈ
ਕੋਰੀਆ ਭਾਰਤ ਦੀ ਮੁਲਾਕਾਤ ਮਧੁਰ ਧੁਨਾਂ (ਸੁਰਾਂ) ਨਾਲ ਹੋਈ, ਸੁਸ਼੍ਰੀ ਜੈਵੋਨ ਕਿਮ ਨੇ ਵੰਦੇ ਮਾਤਰਮ ਗਾਇਆ
ਦੱਖਣੀ ਏਸ਼ੀਆ ਦਾ ਗਲੋਬਲ ਫਿਲਮ ਬਜ਼ਾਰ, ਵੇਵਸ ਫਿਲਮ ਬਜ਼ਾਰ, ਅੱਜ ਗੋਆ ਦੇ ਪੰਜਿਮ ਸਥਿਤ ਮੈਰੀਅਟ ਰਿਜ਼ੌਰਟ ਵਿੱਚ ਇੱਕ ਪ੍ਰੇਰਨਾਦਾਇਕ ਉਦਘਾਟਨ ਸਮਾਰੋਹ ਦੇ ਨਾਲ ਖੁੱਲ੍ਹਿਆ ਜਿਸ ਵਿੱਚ ਨੇਤਾਵਾਂ, ਨੀਤੀ ਨਿਰਮਾਤਾਵਾਂ, ਫਿਲਮ ਨਿਰਮਾਤਾਵਾਂ ਅਤੇ ਗਲੋਬਲ ਡੈਲੀਗੇਟਾਂ ਦੀ ਵਿਸ਼ੇਸ਼ ਮੌਜੂਦਗੀ ਰਹੀ। ਭਾਰਤ ਦੇ ਵੱਕਾਰੀ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਦੇ ਨਾਲ ਹਰ ਸਾਲ ਆਯੋਜਿਤ ਹੋਣ ਵਾਲੇ, ਬਜ਼ਾਰ ਦੇ 19ਵਾਂ ਐਡੀਸ਼ਨ ਨੂੰ, ਹੁਣ ਵੇਵਸ ਫਿਲਮ ਬਜ਼ਾਰ ਵਜੋਂ ਫਿਰ ਤੋਂ ਬ੍ਰਾਂਡ ਕੀਤਾ ਗਿਆ ਹੈ। ਰਚਨਾਤਮਕ ਅਤੇ ਵਿੱਤੀ ਸਾਂਝੇਦਾਰੀ ਦੀ ਮੰਗ ਕਰਨ ਵਾਲੇ ਫਿਲਮ ਨਿਰਮਾਤਾਵਾਂ, ਪ੍ਰੋਡਿਊਸਰਸ, ਵਿਕਰੀ ਏਜੰਟਾਂ, ਫੈਸਟੀਵਲ ਪ੍ਰੋਗਰਾਮਰਾਂ ਅਤੇ ਵਿਤਰਕਾਂ ਲਈ ਇਹ ਇੱਕ ਗਲੋਬਲ ਮੀਟਿੰਗ ਬਿੰਦੂ ਵਜੋਂ ਕੰਮ ਕਰਦਾ ਹੈ। ਇਹ ਬਜ਼ਾਰ 20 ਨਵੰਬਰ ਤੋਂ 24 ਨਵੰਬਰ ਤੱਕ ਚੱਲੇਗਾ।
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ, ਸ਼੍ਰੀ ਸੰਜੈ ਜਾਜੂ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ, ਵੇਵਸ ਫਿਲਮ ਬਜ਼ਾਰ ਨੂੰ IFFI ਦੇ ਉਤਸਵਾਂ ਦੀ ਕੁਦਰਤੀ ਅਤੇ ਢੁਕਵੀਂ ਸ਼ੁਰੂਆਤ ਦੱਸਿਆ। ਉਨ੍ਹਾਂ ਨੇ ਇਸਨੂੰ "ਸਕ੍ਰੀਨਿੰਗ, ਮਾਸਟਰ ਕਲਾਸਾਂ ਅਤੇ ਤਕਨੀਕੀ ਪ੍ਰਦਰਸ਼ਨੀਆਂ ਦਾ ਇੱਕ ਸੰਪੂਰਨ ਈਕੋਸਿਸਟਮ" ਦੱਸਿਆ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਵੇਵਸ ਦੀ ਨਵੀਂ ਪਛਾਣ ਪ੍ਰਧਾਨ ਮੰਤਰੀ ਦੇ "ਕਲਾ ਨੂੰ ਵਪਾਰ ਵਿੱਚ ਬਦਲਣ" ਦੇ ਦ੍ਰਿਸ਼ਟੀਕੋਣ ਨਾਲ ਕਿਵੇਂ ਮੇਲ ਖਾਂਦੀ ਹੈ।

ਉਨ੍ਹਾਂ ਨੇ ਫਿਲਮ ਨਿਰਮਾਤਾਵਾਂ ਲਈ ਦੁਨੀਆ ਦੇ ਪਹਿਲੇ ਈ-ਮਾਰਕੀਟਪਲੇਸ ਨੂੰ ਉਜਾਗਰ ਕੀਤਾ ਅਤੇ ਜ਼ੋਰ ਦਿੱਤਾ ਕਿ ਵੇਵਸ "ਰਚਨਾਕਾਰਾਂ ਅਤੇ ਦੇਸ਼ਾਂ ਨੂੰ ਜੋੜ ਰਿਹਾ ਹੈ, ਜਿਸ ਨਾਲ ਭਾਰਤ ਵਿਸ਼ਵਵਿਆਪੀ ਸਹਿਯੋਗ ਦਾ ਇੱਕ ਮੀਟਿੰਗ ਬਿੰਦੂ ਬਣ ਰਿਹਾ ਹੈ।" ਉਨ੍ਹਾਂ ਨੇ ਕਿਉਰੇਟਿਡ ਪ੍ਰੋਜੈਕਟਾਂ, ਨਕਦ ਗ੍ਰਾਂਟਾਂ ਅਤੇ ਢਾਂਚਾਗਤ ਫੀਡਬੈਕ ਪ੍ਰਕਿਰਿਆਵਾਂ ਦੀ ਵਿਸ਼ਾਲ ਲੜੀ ਦਾ ਜ਼ਿਕਰ ਕੀਤਾ, ਨਾਲ ਹੀ ਭਾਰਤ ਦੇ ਪਹਿਲੇ ਏਆਈ ਫਿਲਮ ਫੈਸਟੀਵਲ ਅਤੇ ਹੈਕਾਥੌਨ ਨੂੰ ਸਿਨੇਮੈਟਿਕ ਤਕਨਾਲੋਜੀ ਦੇ ਭਵਿੱਖ ਨੂੰ ਅਪਣਾਉਣ ਦੀ ਦਿਸ਼ਾ ਵੱਲ ਜ਼ਰੂਰੀ ਕਦਮ ਦੱਸਿਆ।
ਮੁੱਖ ਮਹਿਮਾਨ, ਕੋਰੀਆ ਗਣਰਾਜ ਦੀ ਨੈਸ਼ਨਲ ਅਸੈਂਬਲੀ ਦੀ ਮੈਂਬਰ, ਸੁਸ਼੍ਰੀ ਜੈਵੋਨ ਕਿਮ ਨੇ ਫੈਸਟੀਵਲ ਦੇ ਪਹਿਲੇ ਐਡੀਸ਼ਨ ਤੋਂ ਹੀ ਪ੍ਰਬੰਧਕਾਂ ਦੀ ਵਚਨਬੱਧਤਾ ਅਤੇ ਇਕਸਾਰਤਾ ਦੀ ਸ਼ਲਾਘਾ ਕੀਤੀ। ਭਾਰਤ ਅਤੇ ਕੋਰੀਆ ਵਿਚਕਾਰ ਸਰਗਰਮ ਸਹਿਯੋਗ ਦੀ ਉਮੀਦ ਪ੍ਰਗਟ ਕਰਦੇ ਹੋਏ, ਉਨ੍ਹਾਂ ਨੇ ਵੰਦੇ ਮਾਤਰਮ ਦੀ ਇੱਕ ਭਾਵਪੂਰਨ ਪੇਸ਼ਕਾਰੀ ਵੀ ਦਿੱਤੀ, ਜਿਸ ਦੀ ਦਰਸ਼ਕਾਂ ਨੇ ਗਰਮਜੋਸ਼ੀ ਨਾਲ ਸ਼ਲਾਘਾ ਕੀਤੀ ਅਤੇ ਖੜ੍ਹੇ ਹੋ ਕੇ ਤਾੜੀਆਂ ਮਾਰੀਆਂ।
ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਡਾ. ਐੱਲ. ਮੁਰੂਗਨ ਨੇ ਬਜ਼ਾਰ ਦਾ ਉਦਘਾਟਨ ਕਰਦੇ ਹੋਏ, ਭਾਰਤ ਨੂੰ ਫਿਲਮ ਨਿਰਮਾਣ ਦੇ ਇੱਕ ਗਲੋਬਲ ਹੱਬ ਵਜੋਂ ਉਭਰਨ ਲਈ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਬਾਰੇ ਗੱਲ ਕੀਤੀ। ਇਸ ਨੂੰ "ਰਚਨਾਕਾਰਾਂ ਅਤੇ ਨਿਰਮਾਤਾਵਾਂ ਵਿਚਕਾਰ ਇੱਕ ਪੁਲ" ਦੱਸਦੇ ਹੋਏ, ਉਨ੍ਹਾਂ ਨੇ ਨੌਜਵਾਨ ਆਵਾਜ਼ਾਂ ਅਤੇ ਨਵੇਂ ਕਹਾਣੀਕਾਰਾਂ ਨੂੰ ਸਸ਼ਕਤ ਬਣਾਉਣ ਲਈ ਇਸ ਪਲੈਟਫਾਰਮ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਇਸ ਸਾਲ ਬਜ਼ਾਰ ਵਿੱਚ 124 ਨਵੇਂ ਰਚਨਾਕਾਰਾਂ ਦੀ ਭਾਗੀਦਾਰੀ ਨੂੰ ਨੋਟ ਕੀਤਾ ਅਤੇ ਭਾਰਤੀ ਸੱਭਿਆਚਾਰ ਅਤੇ ਵਿਸ਼ਾ-ਵਸਤੂ ਨੂੰ ਦੁਨੀਆ ਤੱਕ ਪਹੁੰਚਾਉਣ ਵਿੱਚ ਆਪਣੀ ਭੂਮਿਕਾ ਦੀ ਪੁਸ਼ਟੀ ਕੀਤੀ।
ਵਧੀਕ ਸਕੱਤਰ ਸ਼੍ਰੀ ਪ੍ਰਭਾਤ ਨੇ ਸਮਾਰੋਹ ਵਿੱਚ ਧੰਨਵਾਦ ਮਤਾ ਪੇਸ਼ ਕੀਤਾ। ਉਦਘਾਟਨੀ ਸਮਾਰੋਹ ਵਿੱਚ ਇਫੀ ਫੈਸਟੀਵਲ ਦੇ ਡਾਇਰੈਕਟਰ ਅਤੇ ਪ੍ਰਸਿੱਧ ਫਿਲਮ ਨਿਰਮਾਤਾ ਸ਼ੇਖਰ ਕਪੂਰ; ਅਦਾਕਾਰ ਸ਼੍ਰੀ ਨੰਦਾਮੁਰੀ ਬਾਲਕ੍ਰਿਸ਼ਨ ਅਤੇ ਸ਼੍ਰੀ ਅਨੁਪਮ ਖੇਰ; ਵੇਵਸ ਬਜ਼ਾਰ ਦੇ ਸਲਾਹਕਾਰ ਜੈਰੋਮ ਪੈਲਾਰਡ; ਆਸਟ੍ਰੇਲਿਆਈ ਫਿਲਮ ਨਿਰਦੇਸ਼ਕ ਗਾਰਥ ਡੇਵਿਸ; ਅਤੇ ਐੱਨਡੀਐੱਫਸੀ ਦੇ ਪ੍ਰਬੰਧ ਨਿਰਦੇਸ਼ਕ ਸ਼੍ਰੀ ਪ੍ਰਕਾਸ਼ ਮਗਦੁਮ ਨੇ ਵੀ ਸ਼ਿਰਕਤ ਕੀਤੀ, ਜੋ ਇਸ ਸਾਲ ਦੇ ਸਮਾਗਮ ਵਿੱਚ ਰਚਨਾਤਮਕਤਾ ਅਤੇ ਉਦਯੋਗ ਲੀਡਰਸ਼ਿਪ ਦੇ ਗਤੀਸ਼ੀਲ ਸੰਗਮ ਦਾ ਪ੍ਰਤੀਕ ਹਨ।

ਵੇਵਸ ਫਿਲਮ ਬਜ਼ਾਰ : ਪ੍ਰਤਿਭਾ, ਤਕਨਾਲੋਜੀ ਅਤੇ ਆਲਮੀ ਸਹਿਯੋਗ ਦਾ ਪ੍ਰਦਰਸ਼ਨ
ਪਹਿਲਾਂ ਫਿਲਮ ਬਜ਼ਾਰ ਦੇ ਨਾਂ ਨਾਲ ਪ੍ਰਸਿੱਧ ਇਸ ਪਹਿਲਕਦਮੀ ਨੂੰ 2007 ਵਿੱਚ ਰਾਸ਼ਟਰੀ ਫਿਲਮ ਵਿਕਾਸ ਨਿਗਮ (ਐਨਐਫਡੀਸੀ) ਦੁਆਰਾ ਸ਼ੁਰੂ ਕੀਤਾ ਗਿਆ ਸੀ ਅਤੇ ਇਹ ਦੱਖਣੀ ਏਸ਼ੀਆ ਦਾ ਸਭ ਤੋਂ ਪ੍ਰਭਾਵਸ਼ਾਲੀ ਫਿਲਮ ਬਜ਼ਾਰ ਬਣ ਗਿਆ ਹੈ।
ਬਜ਼ਾਰ ਆਪਣੇ ਕਿਉਰੇਟਿਡ ਵਰਟੀਕਲਾਂ ਵਿੱਚ 300 ਤੋਂ ਵੱਧ ਫਿਲਮ ਪ੍ਰੋਜੈਕਟਾਂ ਦੀ ਇੱਕ ਵਿਸ਼ਾਲ ਸੰਗ੍ਰਹਿ ਪੇਸ਼ ਕਰਦਾ ਹੈ, ਜਿਸ ਵਿੱਚ ਸਕ੍ਰੀਨਰਾਈਟਰਸ ਲੈਬ, ਮਾਰਕੀਟ ਸਕ੍ਰੀਨਿੰਗ, ਵਿਊਇੰਗ ਰੂਮ ਲਾਇਬ੍ਰੇਰੀ ਅਤੇ ਸਹਿ-ਉਤਪਾਦਨ ਮਾਰਕੀਟ ਸ਼ਾਮਲ ਹਨ। ਸਹਿ-ਉਤਪਾਦਨ ਮਾਰਕੀਟ ਵਿੱਚ 22 ਫੀਚਰ ਫਿਲਮਾਂ ਅਤੇ 5 ਦਸਤਾਵੇਜ਼ੀ ਫਿਲਮਾਂ ਹਨ, ਜਦਕਿ ਵੇਵਸ ਫਿਲਮ ਬਜ਼ਾਰ ਰਿਕੋਮੇਂਡਸ ਸੈਕਸ਼ਨ ਕਈ ਫਾਰਮੈੱਟਾਂ ਵਿੱਚ 22 ਸ਼ਾਨਦਾਰ ਫਿਲਮਾਂ ਪੇਸ਼ ਕੀਤੀਆਂ ਗਈਆਂ ਹਨ। ਸੱਤ ਤੋਂ ਵੱਧ ਦੇਸ਼ਾਂ ਦੇ ਡੈਲੀਗੇਟਸ ਅਤੇ ਦਸ ਤੋਂ ਵੱਧ ਭਾਰਤੀ ਰਾਜਾਂ ਦੇ ਫਿਲਮ ਪ੍ਰੋਤਸਾਹਨ ਪ੍ਰਦਰਸ਼ਨ ਪਲੈਟਫਾਰਮ ਨੂੰ ਹੋਰ ਸਮ੍ਰਿੱਧ ਬਣਾਉਂਦੇ ਹਨ।
ਇੱਕ ਸਮਰਪਿਤ ਟੈੱਕ ਪਵੇਲੀਅਨ ਅਤਿ-ਆਧੁਨਿਕ VFX, CGI, ਐਨੀਮੇਸ਼ਨ ਅਤੇ ਡਿਜੀਟਲ ਪ੍ਰੋਡਕਸ਼ਨ ਟੂਲਜ਼ ਦੀ ਪੜਚੋਲ ਕਰਨ ਲਈ ਇੱਕ ਗਤੀਸ਼ੀਲ ਸਥਾਨ ਪ੍ਰਦਾਨ ਕਰਦਾ ਹੈ। ਇਸ ਪ੍ਰੋਗਰਾਮ ਦੀ ਅਗਾਂਹਵਧੂ ਭਾਵਨਾ ਨੂੰ ਹੋਰ ਵਧਾਉਂਦੇ ਹੋਏ, ਇਸ ਸਾਲ ਸਿਨੇਮਾ ਏਆਈ ਹੈਕਾਥੌਨ ਦੀ ਸ਼ੁਰੂਆਤ ਵੀ ਹੋ ਰਹੀ ਹੈ, ਜਿਸ ਦਾ ਆਯੋਜਨ LTIMindtree ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਇਹ ਰਚਨਾਕਾਰਾਂ ਨੂੰ ਏਆਈ-ਸੰਚਾਲਿਤ ਕਹਾਣੀ ਸੁਣਾਉਣ, ਪ੍ਰਮਾਣੀਕਰਣ ਪ੍ਰਕਿਰਿਆਵਾਂ ਅਤੇ ਐਂਟੀ-ਪਾਇਰੇਸੀ ਨਵੀਨਤਾਵਾਂ ਨਾਲ ਪ੍ਰਯੋਗ ਕਰਨ ਲਈ ਸੱਦਾ ਦਿੰਦਾ ਹੈ।
ਇਫੀ ਬਾਰੇ
ਰਚਨਾਤਮਕਤਾ, ਤਕਨਾਲੋਜੀ ਅਤੇ ਗਲੋਬਲ ਐਕਸਚੇਂਜ ਦੇ ਆਪਣੇ ਸਹਿਜ ਸੁਮੇਲ ਦੇ ਨਾਲ, ਵੇਵਸ ਫਿਲਮ ਬਜ਼ਾਰ ਜੀਵੰਤ ਸਹਿਯੋਗ ਅਤੇ ਖੋਜ ਲਈ ਮੰਚ ਤਿਆਰ ਕਰਦਾ ਹੈ, ਜੋ ਕਿ ਸਿਨੇਮੈਟਿਕ ਵਿਚਾਰਾਂ ਅਤੇ ਅੰਤਰਰਾਸ਼ਟਰੀ ਭਾਈਵਾਲੀ ਲਈ ਇੱਕ ਗਤੀਸ਼ੀਲ ਕੇਂਦਰ ਵਜੋਂ ਭਾਰਤ ਦੀ ਭੂਮਿਕਾ ਦੀ ਪੁਸ਼ਟੀ ਕਰਦਾ ਹੈ।
1952 ਵਿੱਚ ਸਥਾਪਿਤ, ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼ ਇੰਡੀਆ (IFFI) ਦੱਖਣੀ ਏਸ਼ੀਆ ਦਾ ਸਭ ਤੋਂ ਪੁਰਾਣਾ ਅਤੇ ਸਭ ਤੋਂ ਵੱਡਾ ਪ੍ਰਤਿਸ਼ਠਿਤ ਸਿਨੇਮਾ ਜਸ਼ਨ ਹੈ। ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ (NFDC), ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਭਾਰਤ ਸਰਕਾਰ ਅਤੇ ਐਂਟਰਟੇਨਮੈਂਟ ਸੋਸਾਇਟੀ ਆਫ਼ ਗੋਆ (ESG), ਗੋਆ ਰਾਜ ਸਰਕਾਰ ਦੁਆਰਾ ਸਾਂਝੇ ਤੌਰ 'ਤੇ ਆਯੋਜਿਤ, ਇਹ ਫੈਸਟੀਵਲ ਇੱਕ ਗਲੋਬਲ ਸਿਨੇਮੈਟਿਕ ਪਾਵਰਹਾਊਸ ਦੇ ਰੂਪ ਵਿੱਚ ਵਿਕਸਿਤ ਹੋ ਗਿਆ ਹੈ - ਜਿੱਥੇ ਬਹਾਲ ਕੀਤੇ ਗਏ ਕਲਾਸਿਕ ਦਲੇਰ ਪ੍ਰਯੋਗਾਂ ਨੂੰ ਪੂਰਾ ਕਰਦੇ ਹਨ, ਅਤੇ ਮਹਾਨ ਦਿੱਗਜਾਂ ਤੋਂ ਲੈ ਕੇ ਨਵੇਂ ਨਿਡਰ ਪਹਿਲੀ ਵਾਰ ਆਉਣ ਵਾਲਿਆਂ (first-timers) ਨਾਲ ਥਾਂ ਸਾਂਝੀ ਕਰਦੇ ਹਨ। ਇਫੀ ਨੂੰ ਅਸਲ ਵਿੱਚ ਜੋ ਚੀਜ਼ਾਂ ਸ਼ਾਨਦਾਰ ਬਣਾਉਦੀਆਂ ਹਨ, ਉਹ ਹਨ- ਅੰਤਰਰਾਸ਼ਟਰੀ ਮੁਕਾਬਲੇ, ਸੱਭਿਆਚਾਰਕ ਪ੍ਰਦਰਸ਼ਨ, ਮਾਸਟਰ ਕਲਾਸਾਂ, ਸ਼ਰਧਾਂਜਲੀਆਂ, ਅਤੇ ਉੱਚ-ਊਰਜਾ ਵਾਲੇ ਵੇਵਸ ਫਿਲਮ ਬਜ਼ਾਰ, ਜਿੱਥੇ ਵਿਚਾਰ, ਸੌਦੇ ਅਤੇ ਸਹਿਯੋਗ ਉਡਾਣ ਭਰਦੇ ਹਨ। ਗੋਆ ਦੇ ਸ਼ਾਨਦਾਰ ਤਟਵਰਤੀ ਪਿਛੋਕੜ ਵਿੱਚ 20-28 ਨਵੰਬਰ ਤੱਕ, ਆਯੋਜਿਤ ਹੋਣ ਵਾਲਾ ਇਫੀ ਦਾ 56ਵਾਂ ਐਡੀਸ਼ਨ ਭਾਸ਼ਾਵਾਂ, ਸ਼ੈਲੀਆਂ, ਨਵੀਨਤਾਵਾਂ ਅਤੇ ਨਵੀਆਂ ਆਵਾਜ਼ਾਂ ਦੇ ਇੱਕ ਸ਼ਾਨਦਾਰ ਸਪੈਕਟ੍ਰਮ ਦਾ ਵਾਅਦਾ ਕਰਦਾ ਹੈ - ਵਿਸ਼ਵ ਮੰਚ 'ਤੇ ਭਾਰਤ ਦੀ ਰਚਨਾਤਮਕ ਪ੍ਰਤਿਭਾ ਦਾ ਇੱਕ ਸ਼ਾਨਦਾਰ ਜਸ਼ਨ।
For more information, click on:
IFFI Website: https://www.iffigoa.org/
PIB’s IFFI Microsite: https://www.pib.gov.in/iffi/56new/
PIB IFFIWood Broadcast Channel: https://whatsapp.com/channel/0029VaEiBaML2AU6gnzWOm3F
X Handles: @IFFIGoa, @PIB_India, @PIB_Panaji
* * *
ਪੀਆਈਬੀ ਇਫੀ ਕਾਸਟ ਐਂਡ ਕਰਿਊ | ਰਿਤੂ ਸ਼ੁਕਲਾ/ ਸ੍ਰੀਸ਼ਮਾ ਕੇ /ਨਿਕਿਤਾ ਏ.ਐੱਸ/ਦਰਸ਼ਨਾ ਰਾਣੇ | IFFI 56 - 017
Release ID:
2192360
| Visitor Counter:
3
Read this release in:
Telugu
,
Khasi
,
English
,
Urdu
,
Konkani
,
Marathi
,
हिन्दी
,
Gujarati
,
Tamil
,
Kannada
,
Malayalam