ਖੇਤੀਬਾੜੀ ਮੰਤਰਾਲਾ
ਸਰਕਾਰ ਨੇ ਡ੍ਰਾਫਟ ਬੀਜ (ਸੀਡ) ਬਿਲ, 2025 ‘ਤੇ ਲੋਕਾਂ ਤੋਂ ਸੁਝਾਅ ਮੰਗੇ
ਨਵਾਂ ਬਿਲ, 1966 ਦੇ ਬੀਜ ਐਕਟ ਅਤੇ ਬੀਜ (ਕੰਟਰੋਲ) ਆਦੇਸ਼ 1983 ਦਾ ਸਥਾਨ ਲਵੇਗਾ
ਨਵੇਂ ਬਿਲ ਦਾ ਉਦੇਸ਼ ਕਿਸਾਨਾਂ ਨੂੰ ਗੁਣਵੱਤਾਪੂਰਨ ਬੀਜ ਨੂੰ ਯਕੀਨੀ ਬਣਾਉਣਾ, ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਅਤੇ ਵਪਾਰ ਪਹੁੰਚਯੋਗਤਾ ਨੂੰ ਵਧਾਉਣਾ ਹੈ
ਸੁਝਾਅ 11 ਦਸੰਬਰ, 2025 ਤੱਕ ਦਿੱਤੇ ਜਾ ਸਕਦੇ ਹਨ
प्रविष्टि तिथि:
13 NOV 2025 2:48PM by PIB Chandigarh
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਖੇਤੀਬਾੜੀ ਅਤੇ ਰੈਗੂਲੇਟਰੀ ਮੌਜੂਦਾ ਜ਼ਰੂਰਤਾਂ ਦੇ ਅਨੁਸਾਰ ਬੀਜ ਬਿਲ, 2025 ਦਾ ਖਰੜਾ ਤਿਆਰ ਕੀਤਾ ਹੈ। ਪ੍ਰਸਤਾਵਿਤ ਬਿਲ ਮੌਜੂਦਾ ਬੀਜ ਐਕਟ, 1966 ਅਤੇ ਬੀਜ (ਕੰਟਰੋਲ) ਆਦੇਸ਼, 1983 ਦਾ ਸਥਾਨ ਲਵੇਗਾ।
ਬੀਜ ਬਿਲ, 2025 ਦੇ ਡ੍ਰਾਫਟ ਵਿੱਚ ਬਜ਼ਾਰ ਵਿੱਚ ਉਪਲਬਧ ਬੀਜਾਂ ਅਤੇ ਬਿਜਾਈ ਸਮੱਗਰੀ ਦੀ ਗੁਣਵੱਤਾ ਨੂੰ ਯਕੀਨੀ ਬਣਾਉਣਾ, ਕਿਸਾਨਾਂ ਨੂੰ ਕਿਫਾਇਤੀ ਦਰਾਂ ‘ਤੇ ਚੰਗੇ ਬੀਜ ਉਪਲਬਧ ਕਰਵਾਉਣਾ, ਨਕਲੀ ਅਤੇ ਘਟੀਆ ਬੀਜਾਂ ਦੀ ਵਿਕਰੀ ‘ਤੇ ਰੋਕ ਲਗਾਉਣਾ, ਕਿਸਾਨਾਂ ਨੂੰ ਨੁਕਸਾਨ ਤੋਂ ਬਚਾਉਣਾ, ਇਨੋਵੇਸ਼ਨ ਨੂੰ ਹੁਲਾਰਾ ਦੇਣਾ, ਬੀਜ ਦੀ ਵਿਸ਼ਵਵਿਆਪੀ ਕਿਸਮਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਦੇ ਲਈ ਬੀਜ ਆਯਾਤ ਨੂੰ ਉਦਾਰ ਬਣਾਉਣਾ ਅਤੇ ਬੀਜ ਸਪਲਾਈ ਚੇਨਸ ਵਿੱਚ ਪਾਰਦਰਸ਼ਿਤਾ ਅਤੇ ਜਵਾਬਦੇਹੀ ਦੁਆਰਾ ਕਿਸਾਨਾਂ ਦੇ ਅਧਿਕਾਰਾਂ ਦੀ ਰੱਖਿਆ ਦਾ ਪ੍ਰਸਤਾਵ ਹੈ।
ਨਵੇਂ ਬੀਜ ਡ੍ਰਾਫਟ ਬਿਲ ਵਿੱਚ ਛੋਟੀ ਸ਼੍ਰੇਣੀ ਦੇ ਅਪਰਾਧਾਂ ਨੂੰ ਅਪਰਾਧ ਮੁਕਤ ਕੀਤਾ ਜਾਣਾ ਪ੍ਰਸਤਾਵਿਤ ਹੈ, ਜਿਸ ਨਾਲ ਵਪਾਰ ਪਹੁੰਚਯੋਗਤਾ ਨੂੰ ਹੁਲਾਰਾ ਮਿਲੇ ਅਤੇ ਪਾਲਣਾ ਦਾ ਬੋਝ ਘੱਟ ਹੋਵੇ। ਹਾਲਾਂਕਿ ਇਸ ਦੇ ਨਾਲ ਹੀ ਅਪਰਾਧ ਦੀ ਗੰਭੀਰ ਉਲੰਘਣਾ ‘ਤੇ ਸਜ਼ਾ ਦੇ ਸਖ਼ਤ ਪ੍ਰਾਵਧਾਨ ਬਣਾਏ ਰੱਖੇ ਗਏ ਹਨ।
ਕਾਨੂੰਨੀ ਪ੍ਰਕਿਰਿਆ ਤੋਂ ਪਹਿਲਾਂ ਸਲਾਹ-ਮਸ਼ਵਰੇ ਦੇ ਦੌਰ ਵਿੱਚ ਬੀਜ ਬਿਲ, 2025 ਦਾ ਡ੍ਰਾਫਟ ਅਤੇ ਨਿਰਧਾਰਿਤ ਫੀਡਬੈਕ ਦਾ ਫਾਰਮੈਟ ਮੰਤਰਾਲੇ ਦੀ ਅਧਿਕਾਰਿਤ ਵੈੱਬਸਾਈਟ https://agriwelfare.gov.in ‘ਤੇ ਉਪਲਬਧ ਕਰਵਾ ਦਿੱਤਾ ਗਿਆ ਹੈ।
ਸਾਰੇ ਹਿਤਧਾਰਕਾਂ ਅਤੇ ਲੋਕਾਂ ਤੋਂ ਡ੍ਰਾਫਟ ਬਿਲ ਅਤੇ ਇਸ ਦੇ ਪ੍ਰਾਵਧਾਨਾਂ ‘ਤੇ ਆਪਣੀਆਂ ਟਿੱਪਣੀਆਂ ਅਤੇ ਸੁਝਾਅ ਉਮੀਦ ਕੀਤੇ ਜਾਂਦੇ ਹਨ। ਫੀਡਬੈਕ jsseeds-agri[at]gov[dot]in ‘ਤੇ ਈਮੇਲ ਦੁਆਰਾ ਭੇਜੇ ਜਾ ਸਕਦੇ ਹਨ।
ਫੀਡਬੈਕ ਸਬੰਧੀ ਸਬਮਿਸ਼ਨਾਂ ਐੱਮਐੱਸ ਵਰਡ ਜਾਂ ਪੀਡੀਐੱਫ ਫਾਰਮੈਟ ਵਿੱਚ 11 ਦਸੰਬਰ , 2025 ਤੱਕ ਭੇਜੀਆਂ ਜਾ ਸਕਦੀਆਂ ਹਨ। (ਫਾਰਮੈਟ ਹੇਠਾਂ ਨੱਥੀ ਹੈ) ।
ਬੀਜ ਬਿਲ ਦੀ ਡ੍ਰਾਫਟ ਕਾਪੀ ਦੇਖਣ ਲਈ ਲਿੰਕ ‘ਤੇ ਕਲਿੱਕ ਕਰੋ।
ਟਿੱਪਣੀਆਂ ਅਤੇ ਸੁਝਾਵਾਂ ਦਾ ਫਾਰਮੈਟ
|
ਵਿਅਕਤੀ ਦਾ ਨਾਮ ਅਤੇ ਅਹੁਦਾ
|
|
|
ਸੰਪਰਕ ਵੇਰਵੇ
ਪਤਾ, ਈ-ਮੇਲ, ਮੋਬਾਈਲ
|
|
|
ਸੰਗਠਨ/ਏਜੰਸੀ ਦਾ ਨਾਮ (ਜੇਕਰ ਕੋਈ ਸਬੰਧਿਤ ਹੈ)
|
|
|
ਸੰਪਰਕ ਵੇਰਵੇ
ਪਤਾ, ਈ-ਮੇਲ, ਮੋਬਾਈਲ
|
|
ਭਾਗ-ਬੀ ਟਿੱਪਣੀਆਂ/ਸੁਝਾਅ
|
ਸੀਰੀਅਲ ਨੰਬਰ
|
ਸੈਕਸ਼ਨ
|
ਮੁੱਦਾ
|
ਟਿੱਪਣੀਆਂ/ਸੁਝਾਅ
|
*******
ਆਰਸੀ/ਏਸੀ
(रिलीज़ आईडी: 2190053)
आगंतुक पटल : 6