ਮੰਤਰੀ ਮੰਡਲ
ਦਿੱਲੀ ਵਿੱਚ ਲਾਲ ਕਿਲ੍ਹੇ ਕੋਲ ਵਿਸਫੋਟ ਦੇ ਸਬੰਧ ਵਿੱਚ ਕੈਬਨਿਟ ਨੇ ਪ੍ਰਸਤਾਵ ਪਾਸ ਕੀਤਾ
Posted On:
12 NOV 2025 8:17PM by PIB Chandigarh
ਕੇਂਦਰੀ ਕੈਬਨਿਟ ਨੇ, 10 ਨਵੰਬਰ 2025 ਦੀ ਸ਼ਾਮ ਦਿੱਲੀ ਵਿੱਚ ਲਾਲ ਕਿਲ੍ਹੇ ਕੋਲ ਕਾਰ ਵਿਸਫੋਟ ਅੱਤਵਾਦੀ ਘਟਨਾ ਵਿੱਚ ਮਾਰੇ ਗਏ ਲੋਕਾਂ ਪ੍ਰਤੀ ਡੂੰਘਾ ਦੁੱਖ ਵਿਅਕਤ ਕੀਤਾ ਹੈ। ਕੈਬਨਿਟ ਨੇ ਮ੍ਰਿਤਕ ਲੋਕਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਰੱਖਿਆ।
ਕੈਬਨਿਟ ਦੁਆਰਾ ਸਵੀਕਾਰ ਕੀਤਾ ਗਿਆ ਪ੍ਰਸਤਾਵ:
ਪ੍ਰਸਤਾਵ
10 ਨਵੰਬਰ, 2025 ਦੀ ਸ਼ਾਮਲ ਨੂੰ ਲਾਲ ਕਿਲ੍ਹੇ ਕੋਲ ਕਾਰ ਵਿਸਫੋਟ ਰਾਹੀਂ ਦੇਸ਼-ਵਿਰੋਧੀ ਤਾਕਤਾਂ ਦੁਆਰਾ ਘਿਣਾਉਣੀ ਅੱਤਵਾਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਸ ਵਿਸਫੋਟ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ ਅਤੇ ਅਨੇਕਾਂ ਲੋਕ ਜ਼ਖਮੀ ਹੋਏ।
ਕੈਬਨਿਟ ਨੇ ਇਸ ਘਟਨਾ ਵਿੱਚ ਮਰਨ ਵਾਲੇ ਲੋਕਾਂ ਪ੍ਰਤੀ ਆਪਣੀ ਸ਼ਰਧਾਂਜਲੀ ਅਰਪਿਤ ਕੀਤੀ ਹੈ ਅਤੇ ਦੁਖੀ ਪਰਿਵਾਰਾਂ ਪ੍ਰਤੀ ਦਿਲੋਂ ਆਪਣੀਆਂ ਸੰਵੇਦਨਾਵਾਂ ਵਿਅਕਤ ਕੀਤੀਆਂ ਹਨ।
ਕੈਬਨਿਟ ਨੇ ਸਾਰੇ ਜ਼ਖਮੀਆਂ ਦੇ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਕਰਨ ਦੇ ਨਾਲ-ਨਾਲ ਡਾਕਟਰੀ ਕਰਮਚਾਰੀਆਂ ਅਤੇ ਪੀੜਤਾਂ ਦੀ ਮਦਦ ਅਤੇ ਦੇਖਭਾਲ ਵਿੱਚ ਯੋਗਦਾਨ ਦੇਣ ਵਾਲੀਆਂ ਐਮਰਜੈਂਸੀ ਸੇਵਾਵਾਂ ਵਿੱਚ ਲਗੇ ਕਰਮਚਾਰੀਆਂ ਦੇ ਤੁਰੰਤ ਯਤਨਾਂ ਦੀ ਸ਼ਲਾਘਾ ਕੀਤੀ ਹੈ।
ਕੈਬਨਿਟ ਨਿਰਦੋਸ਼ ਲੋਕਾਂ ਦੀ ਮੌਤ ਕਾਰਨ ਇਸ ਕਾਇਰਤਾਪੂਰਨ ਅਤੇ ਘਿਣਾਉਣੇ ਕੰਮ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹੈ।
ਕੈਬਨਿਟ ਭਾਰਤ ਦੇ ਅੱਤਵਾਦ ਦੇ ਸਾਰੇ ਰੂਪਾਂ ਪ੍ਰਤੀ ਜ਼ੀਰੋ ਟੌਲਰੈਂਸ ਦੀ ਨੀਤੀ ਪ੍ਰਤੀ ਆਪਣੀ ਅਟੁੱਟ ਵਚਨਬੱਧਤਾ ਨੂੰ ਦੁਹਰਾਉਂਦਾ ਹੈ।
ਕੈਬਨਿਟ ਨੇ ਦੁਨੀਆ ਭਰ ਦੀਆਂ ਕਈ ਸਰਕਾਰਾਂ ਤੋਂ ਪ੍ਰਾਪਤ ਇਕਜੁੱਟਤਾ ਅਤੇ ਸਮਰਥਨ ਦੇ ਬਿਆਨਾਂ ਲਈ ਵੀ ਆਪਣਾ ਧੰਨਵਾਦ ਪ੍ਰਗਟ ਕੀਤਾ।
ਕੈਬਨਿਟ ਨੇ ਅਧਿਕਾਰੀਆਂ, ਸੁਰੱਖਿਆ ਏਜੰਸੀਆਂ ਅਤੇ ਨਾਗਰਿਕਾਂ ਦੁਆਰਾ ਹਿੰਮਤ ਅਤੇ ਹਮਦਰਦੀ ਨਾਲ ਕੀਤੀ ਗਈ ਸਮਾਂਬੱਧ ਅਤੇ ਤਾਲਮੇਲਪੂਰਨ ਪ੍ਰਤੀਕਿਰਿਆ ਦੀ ਸ਼ਲਾਘਾ ਕੀਤੀ ਹੈ। ਦੁਖ ਦੇ ਇਸ ਸਮੇਂ ਵਿੱਚ ਉਨ੍ਹਾਂ ਦਾ ਸਮਰਪਣ ਅਤੇ ਫਰਜ਼ ਬਹੁਤ ਸ਼ਲਾਘਾਯੋਗ ਹੈ।
ਕੈਬਨਿਟ ਨੇ ਇਸ ਘਟਨਾ ਦੀ ਪੜਤਾਲ ਜਲਦੀ ਹੀ ਅਤੇ ਪੇਸ਼ੇਵਰ ਢੰਗ ਨਾਲ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਅਪਰਾਧੀਆਂ, ਉਨ੍ਹਾਂ ਦੇ ਸਹਿਯੋਗੀਆਂ ਅਤੇ ਸਪੌਂਸਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾ ਸਕੇ। ਸਰਕਾਰ ਵੱਲੋਂ ਉੱਚ ਪੱਧਰ 'ਤੇ ਸਥਿਤੀ ਦੀ ਨਿਰੰਤਰ ਨਿਗਰਾਨੀ ਕੀਤੀ ਜਾ ਰਹੀ ਹੈ।
ਕੈਬਨਿਟ ਸਰਕਾਰ ਦੀ ਇਸ ਅਟੁੱਟ ਪ੍ਰਤੀਬੱਧਤਾ ਨੂੰ ਮੁੜ ਦੁਹਰਾਉਂਦਾ ਹੈ ਕਿ ਉਹ ਸਾਰੇ ਭਾਰਤੀਆਂ ਦੇ ਜੀਵਨ ਅਤੇ ਭਲਾਈ ਦੀ ਰੱਖਿਆ ਕਰੇਗੀ। ਇਹ ਰਾਸ਼ਟਰੀ ਸੁਰੱਖਿਆ ਅਤੇ ਹਰੇਕ ਨਾਗਰਿਕ ਦੀ ਸੁਰੱਖਿਆ ਪ੍ਰਤੀ ਉਸ ਦੇ ਸੰਕਲਪ ਦੇ ਅਨੁਸਾਰ ਹੈ।
****
ਐੱਮਜੇਪੀਐੱਸ/ਐੱਸਐੱਸ/ਸ਼ੀਨਮ ਜੈਨ
(Release ID: 2189728)
Visitor Counter : 5
Read this release in:
English
,
Khasi
,
Urdu
,
हिन्दी
,
Marathi
,
Manipuri
,
Bengali
,
Assamese
,
Gujarati
,
Odia
,
Tamil
,
Kannada
,
Malayalam