ਸਹਿਕਾਰਤਾ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਨਵੀਂ ਦਿੱਲੀ ਵਿੱਚ ਸ਼ਹਿਰੀ ਸਹਿਕਾਰੀ ਕ੍ਰੈਡਿਟ ਸੈਕਟਰ 'ਤੇ ਅੰਤਰਰਾਸ਼ਟਰੀ ਸੰਮੇਲਨ, " Co-Op ਕੁੰਭ 2025" ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕੀਤਾ


NAFCUB ਵੱਲੋਂ ਆਯੋਜਿਤ ਅੰਤਰਰਾਸ਼ਟਰੀ ਕਾਨਫਰੰਸ ਦਾ 'ਦਿੱਲੀ ਐਲਾਨ 2025' ਸ਼ਹਿਰੀ ਸਹਿਕਾਰੀ ਬੈਂਕਾਂ ਦੇ ਵਿਸਥਾਰ ਲਈ ਇੱਕ ਰੋਡਮੈਪ ਬਣੇਗਾ

ਅੰਬ੍ਰੇਲਾ ਸੰਗਠਨ ਨੇ ਅੱਜ 'ਸਹਕਾਰ ਡਿਜੀ-ਪੇ' ਅਤੇ 'ਸਹਕਾਰ ਡਿਜੀ-ਲੋਨ' ਐਪਸ ਲਾਂਚ ਕੀਤੇ, ਜੋ ਡਿਜੀਟਲ ਕ੍ਰਾਂਤੀ ਵਿੱਚ ਸਹਿਕਾਰੀ ਖੇਤਰ ਦੀ ਭਾਗੀਦਾਰੀ ਦੇ ਪ੍ਰਤੀਕ ਬਣਨਗੇ

ਮੋਦੀ ਸਰਕਾਰ ਦੇ ਤਹਿਤ ਸ਼ਹਿਰੀ ਸਹਿਕਾਰੀ ਬੈਂਕ ਅਤੇ ਸਹਿਕਾਰੀ ਕ੍ਰੈਡਿਟ ਸੋਸਾਇਟੀਆਂ ਨਵੇਂ ਉਤਸ਼ਾਹ ਨਾਲ ਅੱਗੇ ਵਧੀਆਂ ਹਨ

ਅਗਲੇ ਪੰਜ ਵਰ੍ਹਿਆਂ ਅੰਦਰ, 2 ਲੱਖ ਤੋਂ ਵੱਧ ਆਬਾਦੀ ਵਾਲੇ ਹਰੇਕ ਸ਼ਹਿਰ ਵਿੱਚ ਇੱਕ ਸ਼ਹਿਰੀ ਸਹਿਕਾਰੀ ਬੈਂਕ ਸਥਾਪਿਤ ਹੋਣਗੇ

ਸਹਿਕਾਰਤਾ ਮੰਤਰਾਲੇ ਨੇ ਸਹਿਕਾਰੀ ਖੇਤਰ ਨੂੰ ਆਧੁਨਿਕ ਬਣਾਉਣ, ਇਸ ਦੇ ਮੁੱਦਿਆਂ ਨੂੰ ਹੱਲ ਕਰਨ ਅਤੇ ਇਸ ਦੀ ਪਹੁੰਚ ਨੂੰ ਵਧਾਉਣ ਲਈ ਕਈ ਕਦਮ ਚੁੱਕੇ ਹਨ

ਪਿਛਲੇ ਦੋ ਵਰ੍ਹਿਆਂ ਵਿੱਚ, ਅਸੀਂ NPA ਨੂੰ 2.8 ਪ੍ਰਤੀਸ਼ਤ ਤੋਂ ਘਟਾ ਕੇ 0.6 ਪ੍ਰਤੀਸ਼ਤ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ

ਸ਼ਹਿਰੀ ਸਹਿਕਾਰੀ ਬੈਂਕ ਛੋਟੇ ਵਪਾਰੀਆਂ, ਉੱਦਮੀਆਂ ਅਤੇ ਨੌਜਵਾਨਾਂ ਦੀ ਉੱਨਤੀ ਲਈ ਇੱਕ ਸਾਧਨ ਬਣ ਰਹੇ ਹਨ

ਅਮੂਲ ਅਤੇ ਇਫਕੋ ਨੂੰ ਸਹਿਕਾਰੀ ਖੇਤਰ ਵਿੱਚ ਵਿਸ਼ਵ ਪੱਧਰ 'ਤੇ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕਰਨਾ ਸਹਿਕਾਰੀ ਸੰਸਥਾਵਾਂ ਦੀ ਸਾਰਥਕਤਾ ਦਾ ਸਬੂਤ ਹੈ

Posted On: 10 NOV 2025 5:46PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਸ਼ਹਿਰੀ ਸਹਿਕਾਰੀ ਕ੍ਰੈਡਿਟ ਸੈਕਟਰ  'ਤੇ ਅੰਤਰਰਾਸ਼ਟਰੀ ਸੰਮੇਲਨ, 'Co-Op ਕੁੰਭ 2025' ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕੀਤਾ। ਇਸ ਮੌਕੇ 'ਤੇ, ਕੇਂਦਰੀ ਸਹਿਕਾਰਤਾ ਰਾਜ ਮੰਤਰੀ, ਸ਼੍ਰੀ ਕ੍ਰਿਸ਼ਨ ਪਾਲ ਗੁਰਜਰ, ਸਹਿਕਾਰਤਾ ਮੰਤਰਾਲੇ ਦੇ ਸਕੱਤਰ ਅਤੇ ਕਈ ਹੋਰ ਪਤਵੰਤੇ ਮੌਜੂਦ ਸਨ।

CR3_2042.JPG

 

ਆਪਣੇ ਸੰਬੋਧਨ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸ਼ਹਿਰੀ ਸਹਿਕਾਰੀ ਬੈਂਕਾਂ ਅਤੇ ਕ੍ਰੈਡਿਟ ਸੋਸਾਇਟੀਜ਼ ਦਾ ਸਹਿਕਾਰਤਾ ਕੁੰਭ ਸਹਿਕਾਰੀ ਦੇ ਅੰਤਰਰਾਸ਼ਟਰੀ ਵਰ੍ਹੇ ਨੂੰ ਮਨਾਉਣ ਲਈ ਆਯੋਜਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 3-4 ਵਰ੍ਹਿਆਂ ਤੋਂ, ਦੇਸ਼ ਦਾ ਸ਼ਹਿਰੀ ਸਹਿਕਾਰੀ ਬੈਂਕਿੰਗ ਖੇਤਰ ਅਤੇ ਸਹਿਕਾਰੀ ਕ੍ਰੈਡਿਟ ਸੋਸਾਇਟੀ ਖੇਤਰ ਨਵੇਂ ਉਤਸ਼ਾਹ ਨਾਲ ਅੱਗੇ ਵਧ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸਹਿਕਾਰੀ ਕੁੰਭ 2025 ਦੌਰਾਨ, ਇਸ ਖੇਤਰ ਨਾਲ ਸਬੰਧਿਤ ਕਈ ਸੰਭਾਵਨਾਵਾਂ ਨੂੰ ਵਰਤਣ ਲਈ ਨੀਤੀ, ਤਕਨਾਲੋਜੀ ਅਤੇ ਨਵੀਨਤਾ 'ਤੇ ਚਰਚਾ ਹੋਵੇਗੀ। ਉਨ੍ਹਾਂ ਕਿਹਾ, NAFCUB ਦੁਆਰਾ ਆਯੋਜਿਤ ਅੰਤਰਰਾਸ਼ਟਰੀ ਕਾਨਫਰੰਸ ਦੀ 'ਦਿੱਲੀ ਘੋਸ਼ਣਾ 2025' ਸ਼ਹਿਰੀ ਸਹਿਕਾਰੀ ਬੈਂਕਾਂ ਦੇ ਵਿਸਥਾਰ ਲਈ ਇੱਕ ਰੋਡਮੈਪ ਬਣੇਗਾ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ Co-Op ਕੁੰਭ 2025 ਰਾਹੀਂ, ਸ਼ਹਿਰੀ ਸਹਿਕਾਰੀ ਬੈਂਕਾਂ ਦੇ ਵਿਸਥਾਰ ਦਾ ਸਾਡਾ ਸੁਪਨਾ ਬਹੁਤ ਜਲਦੀ ਪੂਰਾ ਹੋਵੇਗਾ। ਉਨ੍ਹਾਂ ਕਿਹਾ ਕਿ ਅੱਜ, ਅੰਬ੍ਰੇਲਾ ਸੰਗਠਨ ਦੁਆਰਾ ਇੱਥੇ ਸਹਿਕਾਰ ਡਿਜੀ-ਪੇ ਅਤੇ ਸਹਿਕਾਰ ਡਿਜੀ-ਲੋਨ ਲਾਂਚ ਕੀਤੇ ਗਏ ਹਨ। ਸਹਿਕਾਰ ਡਿਜੀ-ਪੇ ਐਪ ਰਾਹੀਂ, ਸਭ ਤੋਂ ਛੋਟੇ ਸ਼ਹਿਰੀ ਸਹਿਕਾਰੀ ਬੈਂਕ ਵੀ ਡਿਜੀਟਲ ਭੁਗਤਾਨ ਸਹੂਲਤਾਂ ਪ੍ਰਦਾਨ ਕਰਨ ਦੇ ਯੋਗ ਹੋਣਗੇ। 

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਸਹਿਕਾਰਤਾ ਮੰਤਰਾਲੇ ਦੀ ਸਥਾਪਨਾ ਤੋਂ ਲੈ ਕੇ, ਮੋਦੀ ਸਰਕਾਰ ਨੇ ਸਹਿਕਾਰਤਾ ਨਾਲ ਸਬੰਧਿਤ ਹਰ ਖੇਤਰ ਵਿੱਚ ਬੁਨਿਆਦੀ ਬਦਲਾਅ ਲਿਆਉਣ ਲਈ ਕਈ ਮਹੱਤਵਪੂਰਨ ਨੀਤੀਗਤ ਫੈਸਲੇ ਲਏ ਹਨ। ਇਸ ਦੇ ਨਾਲ ਹੀ, ਸਹਿਕਾਰੀ ਖੇਤਰ ਨੂੰ ਆਧੁਨਿਕ ਬਣਾਉਣ, ਇਸ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਅਤੇ ਸਹਿਕਾਰਤਾਵਾਂ ਦੀ ਪਹੁੰਚ ਨੂੰ ਵਧਾਉਣ ਲਈ ਵੀ ਕਈ ਕਦਮ ਚੁੱਕੇ ਗਏ ਹਨ। 

CR5_8942.JPG

 

ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਸਾਰੀਆਂ ਰਾਜ ਸਰਕਾਰਾਂ ਨੇ ਪੀਏਸੀਐੱਸ ਲਈ ਮਾਡਲ ਉਪ-ਨਿਯਮਾਂ ਨੂੰ ਸਵੀਕਾਰ ਕਰ ਲਿਆ ਹੈ।

 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਹਿਕਾਰਤਾ ਮੰਤਰਾਲੇ ਨੇ ਚਾਰ ਟੀਚੇ ਰੱਖੇ ਹਨ। ਪਹਿਲਾ ਹੈ ਜੈਨਰੇਸ਼ਨ ਸਹਿਕਾਰ ਦਾ ਵਿਕਾਸ, ਭਾਵ ਨੌਜਵਾਨ ਪੀੜ੍ਹੀ ਨੂੰ ਸਹਿਕਾਰੀ ਲਹਿਰ ਨਾਲ ਜੋੜਨਾ। ਇਸ ਲਈ, ਤ੍ਰਿਭੁਵਨ ਸਹਿਕਾਰੀ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ ਹੈ, ਜੋ ਸਹਿਕਾਰੀ ਖੇਤਰ ਵਿੱਚ ਹਰ ਤਰ੍ਹਾਂ ਦੀ ਜ਼ਰੂਰਤ ਨੂੰ ਪੂਰਾ ਕਰੇਗੀ। ਉਨ੍ਹਾਂ ਕਿਹਾ, ਇੱਕ ਹੋਰ ਟੀਚਾ ਸਹਿਕਾਰੀ ਸਭਾਵਾਂ ਤਿਆਰ ਕਰਨਾ ਹੈ ਜੋ ਹਰ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਸਮਰੱਥ ਹੋਣ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਨੇ ਪੰਜ ਵਰ੍ਹਿਆਂ ਅੰਦਰ ਦੋ ਲੱਖ ਤੋਂ ਵੱਧ ਆਬਾਦੀ ਵਾਲੇ ਹਰੇਕ ਸ਼ਹਿਰ ਵਿੱਚ ਇੱਕ ਸ਼ਹਿਰੀ ਸਹਿਕਾਰੀ ਬੈਂਕ ਸਥਾਪਿਤ ਕਰਨ ਦਾ ਟੀਚਾ ਵੀ ਰੱਖਿਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਸ਼ਹਿਰੀ ਸਹਿਕਾਰੀ ਬੈਂਕਾਂ ਨੂੰ ਨੌਜਵਾਨ ਉੱਦਮੀਆਂ, ਸਵੈ-ਸਹਾਇਤਾ ਸਮੂਹਾਂ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਦੇ ਸਸ਼ਕਤੀਕਰਣ ਲਈ ਬਹੁ-ਖੇਤਰੀ ਪਹੁੰਚ ਨਾਲ ਆਪਣੇ ਮੁੱਖ ਕਾਰਜ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ, ਸਾਡਾ ਟੀਚਾ ਸਹਿਕਾਰੀ ਸੰਸਥਾਵਾਂ ਨੂੰ ਮਜ਼ਬੂਤ ​​ਕਰਨਾ ਹੈ ਅਤੇ ਨਾਲ ਹੀ ਕਮਜ਼ੋਰ ਵਰਗਾਂ ਨੂੰ ਮਜ਼ਬੂਤ ​​ਕਰਨਾ ਹੈ, ਅਤੇ ਸ਼ਹਿਰੀ ਸਹਿਕਾਰੀ ਬੈਂਕਾਂ ਤੋਂ ਇਲਾਵਾ ਕੋਈ ਵੀ ਸੰਸਥਾ ਇਸ ਨੂੰ ਪ੍ਰਾਪਤ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਸ਼ਹਿਰੀ ਸਹਿਕਾਰੀ ਬੈਂਕਾਂ ਰਾਹੀਂ ਕਮਜ਼ੋਰ ਵਿਅਕਤੀਆਂ ਨੂੰ ਸਸ਼ਕਤ ਬਣਾਉਣਾ ਵੀ ਸਾਡੇ ਟੀਚਿਆਂ ਵਿੱਚੋਂ ਇੱਕ ਹੋਣਾ ਚਾਹੀਦਾ ਹੈ।

CR5_8929.JPG

 

ਕੇਂਦਰੀ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪਿਛਲੇ ਦੋ ਵਰ੍ਹਿਆਂ ਵਿੱਚ, ਅਸੀਂ ਗੈਰ-ਪ੍ਰਦਰਸ਼ਨਸ਼ੀਲ ਸੰਪਤੀਆਂ (NPA) ਨੂੰ 2.8% ਤੋਂ ਘਟਾ ਕੇ 0.06% ਕਰਨ ਵਿੱਚ ਸਫਲ ਹੋਏ ਹਾਂ। ਇਸ ਦੇ ਨਾਲ, ਸਾਨੂੰ ਸੰਚਾਲਨ ਮਿਆਰਾਂ ਵਿੱਚ ਸੁਧਾਰ ਕਰਨਾ ਚਾਹੀਦਾ ਹੈ ਅਤੇ ਵਿੱਤੀ ਅਨੁਸ਼ਾਸਨ ਵਿੱਚ ਪ੍ਰਾਪਤ ਸੁਧਾਰਾਂ ਨੂੰ ਹੋਰ ਮਜ਼ਬੂਤ ​​ਕਰਨਾ ਚਾਹੀਦਾ ਹੈ। ਹਰੇਕ ਸ਼ਹਿਰ ਵਿੱਚ ਇੱਕ ਸ਼ਹਿਰੀ ਸਹਿਕਾਰੀ ਬੈਂਕ ਸਥਾਪਿਤ ਕਰਨਾ ਤਾਂ ਹੀ ਸੰਭਵ ਹੋਵੇਗਾ ਜਦੋਂ ਅਸੀਂ ਸਹਿਕਾਰੀ ਸਭਾਵਾਂ ਨੂੰ ਬੈਂਕਾਂ ਵਿੱਚ ਬਦਲਣ ਵੱਲ ਕੰਮ ਕਰਾਂਗੇ। ਉਨ੍ਹਾਂ ਕਿਹਾ ਕਿ ਕੁੱਲ ਘਰੇਲੂ ਉਤਪਾਦ (GDP) ਦੇ ਅੰਕੜੇ ਇਕੱਲੇ ਸਾਡੀ ਪ੍ਰਗਤੀ ਨੂੰ ਨਹੀਂ ਦਰਸਾ ਸਕਦੇ; ਉਨ੍ਹਾਂ ਦੇ ਨਾਲ, ਸਾਨੂੰ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਹਰ ਵਿਅਕਤੀ ਨੂੰ ਕੁਝ ਕੰਮ ਮਿਲੇ ਅਤੇ ਉਨ੍ਹਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਹੋਵੇ, ਜੋ ਕਿ ਸਹਿਕਾਰੀ ਸਭਾਵਾਂ ਤੋਂ ਬਿਨਾ ਨਹੀਂ ਹੋ ਸਕਦਾ। ਸ਼੍ਰੀ ਸ਼ਾਹ ਨੇ ਕਿਹਾ ਕਿ ਭਾਰਤ ਸਰਕਾਰ ਅਤੇ ਸਾਰੀਆਂ ਰਾਜ ਸਰਕਾਰਾਂ ਸਹਿਕਾਰੀ ਸਭਾਵਾਂ ਦੀ ਧਾਰਨਾ ਅਤੇ ਮਹੱਤਤਾ ਨੂੰ ਪੂਰੀ ਤਰ੍ਹਾਂ ਸਮਝਦੀਆਂ ਹਨ, ਅਤੇ ਹੁਣ ਪਾਰਦਰਸ਼ੀ ਅਤੇ ਨਤੀਜਾ-ਮੁਖੀ ਢੰਗ ਨਾਲ ਨਵੇਂ ਵਿਸ਼ਵਾਸ ਅਤੇ ਯਤਨਾਂ ਨਾਲ ਕੰਮ ਕਰਨ ਦੀ ਜ਼ਰੂਰਤ ਹੈ।

 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੰਤਰਰਾਸ਼ਟਰੀ ਸਹਿਕਾਰੀ ਗਠਜੋੜ ਨੇ ਅਮੂਲ ਨੂੰ ਵਿਸ਼ਵ ਰੈਂਕਿੰਗ ਵਿੱਚ ਪਹਿਲੇ ਸਥਾਨ 'ਤੇ ਅਤੇ ਇਫਕੋ ਨੂੰ ਦੂਜੇ ਸਥਾਨ 'ਤੇ ਰੱਖਿਆ ਹੈ ਜੋ ਇਹ ਦਰਸਾਉਂਦਾ ਹੈ ਕਿ ਅੱਜ ਵੀ, ਸਹਿਕਾਰੀ ਸੰਸਥਾਵਾਂ ਦਾ ਵਿਚਾਰ ਅਤੇ ਸੱਭਿਆਚਾਰ ਪੁਰਾਣਾ ਨਹੀਂ ਹੋਇਆ ਹੈ। ਅਮੂਲ ਦੇਸ਼ ਵਿੱਚ ਸਫੇਦ ਕ੍ਰਾਂਤੀ ਦਾ ਚਾਲਕ ਬਣ ਗਿਆ ਹੈ, ਅਤੇ ਆਪਣੇ 3.6 ਮਿਲੀਅਨ ਕਿਸਾਨ ਮੈਂਬਰਾਂ, 18,000 ਗ੍ਰਾਮ ਸਭਾਵਾਂ ਅਤੇ 18 ਜ਼ਿਲ੍ਹਾ ਯੂਨੀਅਨਾਂ ਰਾਹੀਂ, ਇਹ ਪੂਰੇ ਭਾਰਤ ਵਿੱਚ ਹਰ ਰੋਜ਼ 30 ਮਿਲੀਅਨ ਲੀਟਰ ਦੁੱਧ ਇਕੱਠਾ ਕਰਦਾ ਹੈ। ਉਨ੍ਹਾਂ ਕਿਹਾ ਕਿ ਸਾਲ 2024-25 ਵਿੱਚ, ਅਮੂਲ ਦਾ ਕਾਰੋਬਾਰ 90,000 ਕਰੋੜ ਰੁਪਏ ਨੂੰ ਪਾਰ ਕਰ ਗਿਆ, ਜਿਸ ਤੋਂ ਪਤਾ ਚੱਲਦਾ ਹੈ ਕਿ 3.6 ਮਿਲੀਅਨ ਕਿਸਾਨ, ਜਿਨ੍ਹਾਂ ਵਿੱਚੋਂ 65 ਪ੍ਰਤੀਸ਼ਤ ਤੋਂ ਵੱਧ ਮਹਨ, ਇਕੱਠੇ ਮਿਲ ਕੇ ਇੰਨੇ ਵਰ੍ਹਿਆਂ ਤੋਂ ਛੋਟੇ ਨਿਜੀ ਯੋਗਦਾਨਾਂ ਨਾਲ ਇੰਨੀ ਵੱਡੀ ਸਹਿਕਾਰੀ ਸੰਸਥਾ ਨੂੰ ਸਫਲਤਾਪੂਰਵਕ ਚਲਾ ਰਹੇ ਹਨ। ਸ਼੍ਰੀ ਸ਼ਾਹ ਨੇ ਅੱਗੇ ਕਿਹਾ ਕਿ ਇਹ ਸਾਡੇ ਦੇਸ਼ ਵਿੱਚ ਸਹਿਕਾਰੀ ਸੰਸਥਾਵਾਂ ਲਈ ਉਪਲਬਧ ਵਿਸ਼ਾਲ ਸੰਭਾਵਨਾਵਾਂ ਨੂੰ ਦਰਸਾਉਂਦਾ ਹੈ।

ਕੇਂਦਰੀ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਇਫਕੋ ਨੇ ਦੁਨੀਆ ਦੇ ਦੂਜੇ ਸਭ ਤੋਂ ਵੱਡੇ ਸਹਿਕਾਰੀ ਸੰਗਠਨ ਦਾ ਦਰਜਾ ਪ੍ਰਾਪਤ ਕੀਤਾ ਹੈ। ਇਫਕੋ ਨੇ 41,000 ਕਰੋੜ ਰੁਪਏ ਦਾ ਟਰਨਓਵਰ ਅਤੇ 3,000 ਕਰੋੜ ਰੁਪਏ ਦਾ ਮੁਨਾਫਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਇਫਕੋ ਸਹਿਕਾਰੀ ਸਭਾਵਾਂ ਦੀ ਇੱਕ ਸਭਾ ਹੈ, ਅਤੇ ਦੇਸ਼ ਭਰ ਵਿੱਚ, 35,000 ਸਹਿਕਾਰੀ ਸਭਾਵਾਂ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪ੍ਰਾਇਮਰੀ ਐਗਰੀਕਲਚਰਲ ਕ੍ਰੈਡਿਟ ਸੋਸਾਇਟੀਜ਼ (PACS) ਅਤੇ ਮਾਰਕੀਟਿੰਗ ਨਾਲ ਸਬੰਧਿਤ ਸਭਾਵਾਂ ਇਸ ਦੀਆਂ ਮੈਂਬਰ ਹਨ। ਇਨ੍ਹਾਂ ਸਭਾਵਾਂ ਰਾਹੀਂ, 5 ਕਰੋੜ ਤੋਂ ਵੱਧ ਕਿਸਾਨ ਇਫਕੋ ਦੇ ਮੈਂਬਰ ਬਣੇ ਹਨ, ਅਤੇ ਅੱਜ ਇਫਕੋ 93 ਲੱਖ ਮੀਟ੍ਰਿਕ ਟਨ ਯੂਰੀਆ ਅਤੇ ਡੀਏਪੀ ਪੈਦਾ ਕਰਕੇ ਭਾਰਤ ਦੀ ਹਰੀ ਕ੍ਰਾਂਤੀ ਦਾ ਥੰਮ੍ਹ ਬਣ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਫਕੋ ਦਾ ਨੈਨੋ ਯੂਰੀਆ ਅਤੇ ਨੈਨੋ ਡੀਏਪੀ ਹੁਣ ਬ੍ਰਾਜ਼ੀਲ, ਓਮਾਨ, ਸੰਯੁਕਤ ਰਾਜ ਅਤੇ ਜੌਰਡਨ ਸਮੇਤ 65 ਦੇਸ਼ਾਂ ਨੂੰ ਨਿਰਯਾਤ ਕੀਤਾ ਜਾ ਰਿਹਾ ਹੈ।

*****

ਆਰਕੇ/ਏਕੇ/ਪੀਐਸ/ਏਕੇ


(Release ID: 2189087) Visitor Counter : 3