ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਇੱਫੀ 2025 ਵਿੱਚ ਭਾਰਤ ਅਤੇ ਦੁਨੀਆ ਭਰ ਤੋਂ ਸੱਤ ਡਾਇਰੈਕਟਰਾਂ ਦੀਆਂ ਸਭ ਤੋਂ ਵਧੀਆ ਪਹਿਲੀ ਫਿਲਮਾਂ ਦਿਖਾਈਆਂ ਜਾਣਗੀਆਂ
ਵਿਸ਼ਵ ਸਿਨੇਮਾ ਵਿੱਚ ਪਹਿਲੀ ਵਾਰ ਫਿਲਮ ਬਣਾਉਣ ਵਾਲਿਆਂ ਦਾ ਉਤਸਵ: ਇੱਫੀ 2025 ਵਿੱਚ ਬੈਸਟ ਡੈਬਿਊ ਡਾਇਰੈਕਟਰ ਐਵਾਰਡ
Posted On:
09 NOV 2025 8:23PM by PIB Chandigarh
ਅੰਤਰਰਾਸ਼ਟਰੀ ਸਿਨੇਮਾ ਵਿੱਚ ਬਿਹਤਰੀਨ ਨਵੀਆਂ ਪ੍ਰਤਿਭਾਵਾਂ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ, 56ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (ਇੱਫੀ) 2025 ਵਿੱਚ ਡਾਇਰੈਕਟਰ ਦੇ ਬੈਸਟ ਡੈਬਿਊ ਫੀਚਰ ਫਿਲਮ ਐਵਾਰਡ ਲਈ ਵਿਸ਼ੇਸ਼ ਤੌਰ ‘ਤੇ ਚੁਣੀਆਂ ਗਈਆਂ ਪੰਜ ਅੰਤਰਰਾਸ਼ਟਰੀ ਅਤੇ ਦੋ ਭਾਰਤੀ ਫਿਲਮਾਂ ਦਿਖਾਈਆਂ ਜਾਣਗੀਆਂ।
ਜੇਤੂ ਨੂੰ ਪ੍ਰਤਿਸ਼ਠਿਤ ਸਿਲਵਰ ਪੀਕਾਕ, 10 ਲੱਖ ਰੁਪਏ ਦਾ ਨਕਦ ਪੁਰਸਕਾਰ ਅਤੇ ਪ੍ਰਸ਼ੰਸਾ ਪੱਤਰ ਮਿਲੇਗਾ।
ਸਿਨੇਮਾ ਦੇ ਦਿੱਗਜਾਂ ਦੀ ਉੱਘੀ ਜਿਊਰੀ ਜੇਤੂ ਦਾ ਫੈਸਲਾ ਕਰੇਗੀ। ਜਿਊਰੀ ਦੀ ਪ੍ਰਧਾਨਗੀ ਮਸ਼ਹੂਰ ਭਾਰਤੀ ਫਿਲਮ ਨਿਰਮਾਤਾ ਰਾਕੇਸ਼ ਓਮਪ੍ਰਕਾਸ਼ ਮੇਹਰਾ ਕਰਨਗੇ। ਉਨ੍ਹਾਂ ਦੇ ਨਾਲ ਗ੍ਰੀਮ ਕਲਿਫੋਰਡ (ਸੰਪਾਦਕ ਅਤੇ ਡਾਇਰੈਕਟਰ, ਆਸਟ੍ਰੇਲੀਆ), ਕੈਥਰੀਨਾ ਸ਼ਟਲਰ (ਐਕਟਰ, ਜਰਮਨੀ), ਚੰਦ੍ਰਨ ਰਤਨਮ (ਫਿਲਮ ਨਿਰਮਾਤਾ, ਸ੍ਰੀਲੰਕਾ) ਅਤੇ ਰੈਮੀ ਅਡੇਫਾਰਾਸਿਨ (ਸਿਨੇਮੈਟੋਗ੍ਰਾਫਰ, ਇੰਗਲੈਂਡ), ਵੀ ਹੋਣਗੇ।
ਹਰ ਸਾਲ ਦੀ ਤਰ੍ਹਾਂ, ਇਸ ਵਰ੍ਹੇ ਦੇ ਫਿਲਮ ਉਤਸਵ ਵਿੱਚ ਵੀ ਪਹਿਲੀ ਵਾਰ ਫਿਲਮ ਬਣਾਉਣ ਵਾਲੇ ਫਿਲਮ ਨਿਰਮਾਤਾਵਾਂ ਦੇ ਬਿਹਤਰੀਨ ਕੰਮ ਨੂੰ ਦਿਖਇਆ ਜਾਵੇਗਾ ਅਤੇ ਦੁਨੀਆ ਭਰ ਦੇ ਅਗਲੀ ਪੀੜ੍ਹੀ ਦੇ ਕਹਾਣੀਕਾਰਾਂ ਦੇ ਸਿਨੇਮੈਟਿਕ ਵਿਜ਼ਨ ਨੂੰ ਪੇਸ਼ ਕੀਤਾ ਜਾਵੇਗਾ।
ਫ੍ਰੈਂਕ
ਇਸਟੋਨੀਅਨ ਫਿਲਮ ਨਿਰਮਾਤਾ ਟੋਨਿਸ ਪਿਲ ਇਸ ਜ਼ਬਰਦਸਤ ਕਮਿੰਗ-ਆਫ਼-ਏਜ ਡ੍ਰਾਮਾ ਦੇ ਨਾਲ ਫੀਚਰ ਫਿਲਮ ਵਿੱਚ ਡੈਬਿਊ ਕਰ ਰਹੇ ਹਨ। ਫਿਲਮ ਦਾ ਪ੍ਰੀਮੀਅਰ ਇੰਟਰਨੈਸ਼ਨਲ ਫਿਲਮ ਫੈਸਟੀਵਲ ਫਾਰ ਚਿਲਡਰਨ ਐਂਡ ਯੰਗ ਔਡੀਯੰਸ-ਸ਼ਿਲਗੇਲ 2025 ਵਿੱਚ ਹੋਇਆ, ਜਿੱਥੇ ਇਸ ਨੂੰ FIPRESCI ਜਿਊਰੀ ਪੁਰਸਕਾਰ ਸਮੇਤ ਕਈ ਪੁਰਸਕਾਰਾਂ ਲਈ ਨਾਮਜ਼ਦ ਕੀਤਾ ਗਿਆ ਸੀ।
ਘਰੇਲੂ ਹਿੰਸਾ ਦੀ ਬੇਰਹਿਮ ਘਟਨਾ ਤੋਂ ਬਾਅਦ, 13 ਸਾਲ ਦਾ ਪੌਲ ਆਪਣੀ ਜਗ੍ਹਾ ਤੋਂ ਉਜੜ ਜਾਂਦਾ ਹੈ ਅਤੇ ਖੁਦ ਨੂੰ ਨਵੇਂ ਸ਼ਹਿਰ ਵਿੱਚ ਪਾਉਂਦਾ ਹੈ। ਉੱਥੇ ਆਪਣੇਪਣ ਦੀ ਭਾਵਨਾ ਦੀ ਤਲਾਸ਼ ਉਸ ਨੂੰ ਗਲਤ ਫੈਸਲਿਆਂ ਦੀ ਲੜੀ ਵਿੱਚ ਲੈ ਜਾਂਦੀ ਹੈ। ਜਿਵੇਂ ਹੀ ਉਸ ਦਾ ਭਵਿੱਖ ਵਿਗਾੜਨ ਲਗਦਾ ਹੈ, ਇੱਕ ਸਨਕੀ, ਦਿਵਯਾਂਗ ਅਜਨਬੀ ਦੇ ਨਾਲ ਅਚਾਨਕ ਰਿਸ਼ਤਾ ਉਸ ਦੇ ਜੀਵਨ ਦੀ ਦਿਸ਼ਾ ਬਦਲ ਦਿੰਦਾ ਹੈ।
ਇਹ ਫਿਲਮ ਟੁੱਟੇ ਪਰਿਵਾਰਾਂ, ਬਚਪਨ ਦੇ ਜ਼ਖਮਾਂ ਦੇ ਸ਼ਾਂਤ ਦਰਦ ਅਤੇ ਅਸੰਭਵ ਦੋਸਤੀ ਦੀ ਪਰਿਵਰਤਨਕਾਰੀ ਸ਼ਕਤੀ ਨੂੰ ਕੋਮਲਤਾ ਨਾਲ ਦਿਖਾਉਂਦੀ ਹੈ।
ਫਿਊਰੀ (ਮੂਲ ਨਾਮ: ਲਾ ਫੂਰੀਆ)
ਸਪੈਨਿਸ਼ ਫਿਲਮਮੇਕਰ ਜੇਮਾ ਬਲਾਸਕੋ ਦੀ ਪਾਵਰਫੁਲ ਡੈਬਿਊ ਫੀਚਰ ਫਿਲਮ ਫਿਊਰੀ ਇੱਕ ਬ੍ਰੂਟਲ ਡ੍ਰਾਮਾ ਹੈ ਜੋ ਬੋਲਡ ਨਵੀਂ ਆਵਾਜ਼ ਦੇ ਆਉਣ ਦਾ ਸੰਕੇਤ ਦਿੰਦੀ ਹੈ। ਇਹ ਫਿਲਮ SXSW ਫਿਲਮ ਫੈਸਟੀਵਲ 2025 ਅਤੇ ਸੈਨ ਸੇਬੇਸਟੀਅਨ ਇੰਟਰਨੈਸ਼ਨਲ ਫਿਲਮ ਫੈਸਟੀਵਲ 2025 ਵਿੱਚ ਪ੍ਰੀਮੀਅਰ ਹੋਈ।
ਅਭਿਨੇਤਰੀ ਅਲੈਗਜ਼ੈਂਡਰਾ ਨੇ ਫਿਲਮ ਵਿੱਚ ਮੇਡੀਆ ਦੀ ਭੂਮਿਕਾ ਨਿਭਾਈ ਹੈ। ਨਵੇਂ ਸਾਲ ਦੀ ਸ਼ਾਮ ਨੂੰ ਰੇਪ ਹੋਣ ਤੋਂ ਬਾਅਦ ਉਹ ਮੇਡੀਆ ਦੇ ਕਿਰਦਾਰ ਦੇ ਜ਼ਰੀਏ ਆਪਣੇ ਦਰਦ ਨੂੰ ਬਾਹਰ ਨਿਕਾਲਦੀ ਹੈ। ਜਦੋਂ ਕਿ ਉਸ ਦਾ ਭਰਾ ਐਡਰਿਅਨ ਉਸ ਨੂੰ ਬਚਾਉਣ ਵਿੱਚ ਨਾਕਾਮ ਰਹਿਣ ਲਈ ਸ਼ਰਮਿੰਦਗੀ ਅਤੇ ਗੁੱਸੇ ਨਾਲ ਜੂਝਦਾ ਹੈ।
ਇਹ ਫਿਲਮ ਮਹਿਲਾਵਾਦੀ ਨਜ਼ਰੀਏ ਨਾਲ ਉਸ ਡਰ, ਸ਼ਰਮ, ਘ੍ਰਿਣਾ ਅਤੇ ਗਿਲਟ ਦੀ ਪੜਚੋਲ ਪੇਸ਼ ਕਰਦੀ ਹੈ ਜਿਸ ਦਾ ਸਾਹਮਣਾ ਹਿੰਸਕ, ਪੁਰਖ-ਪ੍ਰਧਾਨ ਸਮਾਜ ਵਿੱਚ ਜਿਨਸੀ ਸ਼ੋਸ਼ਣ ਤੋਂ ਬੱਚੇ ਲੋਕਾਂ ਨੂੰ ਕਰਨਾ ਪੈਂਦਾ ਹੈ।
ਕਾਰਲਾ
ਜਰਮਨ ਫਿਲਮਮੇਕਰ ਕ੍ਰਿਸਟੀਨਾ ਟੂਰਨਾਟਜ਼ੇਮ ਦਾ ਡੈਬਿਊ ਡ੍ਰਾਮਾ ਕਾਰਲਾ ਦਾ ਪ੍ਰੀਮੀਅਰ ਮਿਊਨਿਖ ਫਿਲਮ ਫੈਸਟੀਲ ਵਿੱਚ ਹੋਇਆ, ਜਿੱਥੇ ਇਸ ਨੇ ਬੈਸਟ ਡਾਇਰੈਕਟਰ ਅਤੇ ਬੈਸਟ ਸਕ੍ਰੀਨਰਾਈਟਰ ਦੇ ਦੋ ਐਵਾਲਡ ਜਿੱਤੇ।
1962 ਵਿੱਚ ਮਿਊਨਿਖ ਵਿੱਚ ਸੈੱਟ, ਇਹ ਫਿਲਮ 12 ਸਾਲ ਦੀ ਕਾਰਲਾ ਦੀ ਸੱਚੀ ਕਹਾਣੀ ਦੱਸਦੀ ਹੈ, ਜੋ ਵਰ੍ਹਿਆਂ ਦੇ ਦੁਰਵਿਵਹਾਰ ਤੋਂ ਸੁਰੱਖਿਆ ਪਾਉਣ ਲਈ ਆਪਣੇ ਪਿਤਾ ਦੇ ਵਿਰੁੱਧ ਕੇਸ ਦਰਜ ਕਰਵਾਉਂਦੀ ਹੈ।
ਬਹੁਤ ਜ਼ਿਆਦਾ ਸੰਵੇਦਨਸ਼ੀਲਤਾ ਅਤੇ ਐਟਮਾਸਫੇਰਿਕ ਸਿਨੇਮੈਟੋਗ੍ਰਾਫੀ ਦੇ ਨਾਲ ਬਣਾਈ ਗਈ, ਇਹ ਫਿਲਮ ਬੱਚੇ ਦੀ ਆਪਣੀ ਹੀ ਜ਼ੁਬਾਨ ਵਿੱਚ ਦੱਸੀ ਗਈ ਕਹਾਣੀ ਦਾ ਸਸ਼ਕਤ ਵਰਣਨ ਹੈ। ਕਾਰਲਾ ਦੇ ਨਾਲ, ਟੂਰਨਾਟਜ਼ੇਸ ਇੱਕ ਅਜਿਹੀ ਸਿਨੇਮੈਟਿਕ ਭਾਸ਼ਾ ਬਣਾਉਂਦੇ ਹਨ ਜੋ ਅਣਕਹੀਆਂ ਗੱਲਾਂ ਨੂੰ ਕਹਿਣ ਵਿੱਚ ਸਮਰੱਥ ਹੈ- ਜੋ ਕੋਮਲਤਾ, ਸਪਸ਼ਟਤਾ ਅਤੇ ਜ਼ਬਰਦਸਤ ਸੁਰੱਖਿਆ ਨਾਲ ਬਣੀ ਹੈ।
ਮਾਈ ਡਾਟਰਸ ਹੇਅਰ (ਓਰੀਜ਼ਨਲ ਟਾਈਟਲ-ਰਾਹਾ)
ਈਰਾਨੀ ਡਾਇਰੈਕਟਰ ਹੇਸਾਮ ਫਰਾਹਮੰਦ ਆਪਣੀ ਮਸ਼ਹੂਰ ਛੋਟੀਆਂ ਫਿਲਮਾਂ ਅਤੇ ਡਾਕੂਮੈਂਟ੍ਰੀਜ਼ ਦੇ ਬਾਅਦ ਰਾਹਾ ਦੇ ਨਾਲ ਇੱਕ ਜ਼ਬਰਦਸਤ ਸੋਸ਼ਲ ਡ੍ਰਾਮਾ ਲੈ ਕੇ ਆਏ ਹਨ।
ਫਿਲਮ ਤੋਹਿਦ ‘ਤੇ ਅਧਾਰਿਤ ਹੈ, ਜੋ ਆਪਣੇ ਪਰਿਵਾਰ ਦੇ ਲਈ ਥੋੜ੍ਹੀ ਖੁਸ਼ੀ ਲਿਆਉਣ ਲਈ ਆਪਣੀ ਛੋਟੀ ਬੇਟੀ ਦੇ ਬਾਲ ਵੇਚ ਕੇ ਸੈਕਿੰਡ ਹੈਂਡ ਲੈਪਟੌਪ ਖਰੀਦਦਾ ਹੈ। ਲੇਕਿਨ ਜਦੋਂ ਇੱਕ ਅਮੀਰ ਪਰਿਵਾਰ ਲੈਪਟੌਪ ਦੀ ਔਨਰਸ਼ਿਪ ‘ਤੇ ਸਵਾਲ ਉਠਾਉਂਦਾ ਹੈ, ਤਾਂ ਝਗੜਿਆਂ ਦੀ ਇੱਕ ਚੇਨ ਗਹਿਰੇ ਕਲਾਸ ਡਿਵੀਜ਼ਨ ਨੂੰ ਸਾਹਮਣੇ ਲਿਆਉਂਦੀ ਹੈ।
ਅਸਲ ਜ਼ਿੰਦਗੀ ਦੀਆਂ ਸੱਚਾਈਆਂ ਤੋਂ ਪ੍ਰੇਰਿਤ ਹੋ ਕੇ, ਫਰਾਹਮੰਦ ਇੱਕ ਅਜਿਹੀ ਦੁਨੀਆ ਬਣਾਉਂਦੇ ਹਨ ਜਿੱਥੇ ਨੈਤਕਿਤਾ ਧੁੰਦਲੀ ਹੋ ਜਾਂਦੀ ਹੈ ਅਤੇ ਨਿਆਂ ਕਮਜ਼ੋਰ ਹੁੰਦਾ ਹੈ। ਬਿਨਾ ਕਿਸੇ ਲਾਗ-ਲਪੇਟ ਦੇ ਔਬਜ਼ਰਵੇਸ਼ਨ ਦੇ ਨਾਲ, ਰਾਹਾ ਗਰਿਮਾ, ਸੰਘਰਸ਼ ਅਤੇ ਜਿੰਦਾ ਰਹਿਣ ਦੀ ਖਾਮੋਸ਼ ਕੀਮਤ ਬਾਰੇ ਸਰਵ ਵਿਆਪਕ ਕਹਾਣੀ ਬਣ ਜਾਂਦੀ ਹੈ।
ਦੇ ਡੇਵਿਲ ਸਮੋਕਸ (ਐਂਡ ਸੇਵਸ ਦ ਬਨਰਟ ਮੈਚੇਸ ਇਨ ਦ ਸੇਮ ਬਾਕਸ)
ਓਰੀਜ਼ਨਲ ਟਾਈਟਲ – ਐੱਲ ਡਿਯਾਬਲੋ ਫੁਮਾ (ਵਾਈ ਗਾਰਡਸ ਲਾਸ ਕੈਬੇਜ਼ਾਸ ਡੇਅ ਲੌਸ ਸੈਰੀਲੌਸ ਕਵੇਮਾਡੋਸ ਐੱਨ ਲਾਅ ਮਿਸਮਾ ਕਾਜਾ)
ਮੈਕਸੀਕਨ ਫਿਲਮ ਨਿਰਮਾਤਾ ਅਰਨੇਸਟੋ ਮਾਰਟੀਨੇਜ਼ ਬੁਸੀਓ ਦੀ ਵਿਸ਼ੇਸ਼ ਪਹਿਲੀ ਫੀਚਰ ਫਿਲਮ ਨੇ ਬਰਲਿਨ ਇੰਟਰਨੈਸ਼ਨਲ ਫਿਲਮ ਫੈਸਟੀਵਲ 2025 ਵਿੱਚ ਪਹਿਲਾਂ ਪਰਸਪੈਕਟਿਵਸ ਕੰਪਿਟਿਸ਼ਨ ਜਿੱਤਿਆ।
ਇਹ ਪੰਜ ਭਰਾ-ਭੈਣਾਂ ਦੀ ਕਹਾਣੀ ਹੈ ਜਿਨ੍ਹਾਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਛੱਡ ਕੇ ਚਲੇ ਜਾਂਦੇ ਹਨ ਅਤੇ ਉਹ ਖੁਦ ਹੀ ਆਪਣਾ ਧਿਆਨ ਰੱਖਦੇ ਹਨ। ਜਿਵੇਂ-ਜਿਵੇਂ ਉਹ ਇਕੱਲੇਪਣ ਤੋਂ ਲੰਘਦੇ ਹਨ, ਉਹ ਆਪਣੀਆਂ ਚਿੰਤਾਵਾਂ ਨੂੰ ਆਪਣੀ ਸਾਈਜ਼ੋਫ੍ਰੋਨਿਕ ਦਾਦੀ ਦੇ ਅਸਥਿਰ ਦਿਮਾਗ ਦੇ ਜ਼ਰੀਏ ਦਿਖਾਉਂਦੇ ਹਨ, ਅਤੇ ਇੱਕ-ਦੂਸਰੇ ਦੇ ਨਾਲ ਬਣਾਏ ਰੱਖਣ ਦੀ ਲੜਾਈ ਵਿੱਚ ਕਲਪਨਾ ਅਤੇ ਹਕੀਕਤ ਦਰਮਿਆਨ ਦੀ ਲਾਈਨ ਨੂੰ ਧੁੰਧਲਾ ਕਰ ਦਿੰਦੇ ਹਨ।
ਐਲੀਪਿਟੀਕਲ ਨੈਰੇਟਿਵ ਦੇ ਜ਼ਰੀਏ ਬਣਾਈ ਗਈ ਇਹ ਫਿਲਮ ਬਚਪਨ ਦੇ ਡਰ ਅਤੇ ਇੰਸਟਿਕਟਸ ਬਾਰੇ ਤਿੱਖੀ, ਪਰੇਸ਼ਾਨ ਕਰਨ ਵਾਲੀਆਂ ਗੱਲਾਂ ਦੱਸਦੀ ਹੈ। ਇਹ ਪ੍ਰਸਿੱਧ “ਹੋਮ ਅਲੋਨ” ਕਹਾਣੀ ਨੂੰ ਡਰ, ਕਲਪਨਾ ਅਤੇ ਜ਼ਿੰਦਾ ਰਹਿਣ ਦੀ ਪਰਤ ਦਰ ਪਰਤ ਮਨੋਵਿਗਿਆਨਿਕ ਖੋਜ ਵਿੱਚ ਬਦਲ ਦਿੰਦੀ ਹੈ।
ਸ਼ੇਪ ਆਫ਼ ਮੋਮੋ
ਭਾਰਤੀ ਫਿਲਮ ਨਿਰਮਾਤਾ ਤ੍ਰਿਬੇਨੀ ਰਾਏ ਦੀ ਪਹਿਲੀ ਫੀਚਰ ਫਿਲਮ ਸ਼ੇਪ ਆਫ਼ ਮੋਮੋ ਨੇ ਸ਼ਾਨਦਾਰ ਫੈਸਟੀਵਲ ਜਰਨੀ ਦੇ ਬਾਅਦ ਡੈਬਿਊ ਕੰਪਿਟਿਸ਼ਨ ਵਿੱਚ ਚੰਗੀ ਐਂਟਰੀ ਕੀਤੀ ਹੈ। ਇਹ ਕਾਨਸ 2025 ਵਿੱਚ "HAF ਗੋਜ਼ ਟੂ ਕਾਨ” ਸ਼ੋਕੇਸ ਲਈ ਪੰਜ ਏਸ਼ੀਅਨ ਵਰਕਸ-ਇਨ-ਪ੍ਰੋਗ੍ਰੈੱਸ ਵਿੱਚੋਂ ਇੱਕ ਦੇ ਤੌਰ ‘ਤੇ ਚੁਣੀ ਗਈ ਸੀ। ਇਸ ਫਿਲਮ ਦਾ ਪ੍ਰਮੀਅਰ ਬੁਸਾਨ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਹੋਇਆ ਅਤੇ ਸੈਨ ਸੇਬੇਸਟੀਅਨ ਵਿੱਚ ਵੀ ਦਿਖਾਈ ਗਈ, ਜਿੱਥੇ ਇਸ ਨੂੰ ਨਿਊ ਡਾਇਰੈਕਟਰਸ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ।
ਸਿੱਕਮ ਵਿੱਚ ਸੈੱਟ ਅਤੇ ਨੇਪਾਲੀ ਵਿੱਚ ਫਿਲਮਾਈ ਗਈ, ਇਹ ਕਹਾਣੀ ਬਿਸ਼ਣੂ ਬਾਰੇ ਹੈ। ਉਹ ਆਪਣੇ ਕਈ ਪੀੜ੍ਹੀਆਂ ਵਾਲੀਆਂ ਮਹਿਲਾਵਾਂ ਦੇ ਘਰ ਵਾਪਸ ਆਈ, ਜੋ ਹੁਣ ਸੁਸਤੀ ਵਿੱਚ ਡੁਬਿਆ ਹੋਇਆ ਹੈ। ਖੁਦ ਦੇ ਲਈ ਅਤੇ ਉਨ੍ਹਾਂ ਦੇ ਲਈ ਆਜ਼ਾਦੀ ਵਾਪਸ ਪਾਉਣ ਲਈ ਦ੍ਰਿੜ੍ਹ, ਉਹ ਪਿਤਰਸੱਤਾ ਦੁਆਰਾ ਬਣਾਏ ਗਏ ਰੂਟੀਨ ਨੂੰ ਤੋੜਦੀ ਹੈ। ਹਰ ਉਸ ਮਹਿਲਾ ਨੂੰ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਉਹ ਵਿਰਾਸਤ ਵਿੱਚ ਮਿਲੀਆਂ ਸੀਮਾਵਾਂ ਨੂੰ ਸਵੀਕਾਰ ਕਰਨ ਜਾਂ ਉਨ੍ਹਾਂ ਦਾ ਵਿਰੋਧ ਕਰਨ।
ਸ਼ੇਪ ਆਫ ਮੋਮੋ ਪਰੰਪਰਾ, ਆਜ਼ਾਦੀ ਅਤੇ ਪਰਿਵਾਰਾਂ ਦੇ ਅੰਦਰ ਪੈਦਾ ਹੋਣ ਵਾਲੀਆਂ ਸ਼ਾਂਤ ਕ੍ਰਾਂਤੀਆਂ ‘ਤੇ ਭਾਵਪੂਰਨ ਵਿਚਾਰ ਹੈ।
ਆਤਾ ਥਾਂਬਾਯਚਾ ਨਾਏ! (ਇੰਗਲਿਸ਼ ਟਾਈਟਲ – ਨਾਊ, ਦੇਅਰ ਇਜ ਨੋ ਸ਼ੌਪਿੰਗ!)
ਐਕਟਰ ਸ਼ਿਵਰਾਜ ਵਾਯਚਲ ਦੀ ਇਹ ਪਹਿਲੀ ਫੀਚਰ ਫਿਲਮ ਹੈ। ਇਹ ਮਰਾਠੀ ਭਾਸ਼ਾ ਦਾ ਡ੍ਰਾਮਾ ਹੈ ਜੋ ਮੁੰਬਈ ਮਿਊਂਸੀਪਲ ਕਾਰਪੋਰੇਸ਼ਨ ਦੇ ਕਲਾਸ IV ਸਫਾਈ ਕਰਮਚਾਰੀਆਂ ਦੇ ਇੱਕ ਸਮੂਹ ਦੀ ਸੱਚੀ ਕਹਾਣੀ ‘ਤੇ ਅਧਾਰਿਤ ਹੈ। ਇਹ ਲੋਕ ਇੱਕ ਸਮਰਪਿਤ ਅਧਿਕਾਰੀ ਤੋਂ ਪ੍ਰੇਰਿਤ ਹੋ ਕੇ ਆਪਣੀ 10ਵੀਂ ਕਲਾਸ ਦੀ ਪਰੀਖਿਆ ਪੂਰੀ ਕਰਨ ਲਈ ਸਕੂਲ ਵਾਪਸ ਜਾਣ ਦਾ ਫੈਸਲਾ ਕਰਦੇ ਹਨ।
ਹਾਸੇ-ਮਜ਼ਾਕ ਅਤੇ ਭਾਵਨਾਵਾਂ ਦਾ ਮੇਲ ਇਹ ਫਿਲਮ ਹਿੰਮਤ, ਕੰਮ ਦੀ ਗਰਿਮਾ ਅਤੇ ਸਿੱਖਿਆ ਦੀ ਬਦਲਣ ਵਾਲੀ ਤਾਕਤ ਦਾ ਸਨਮਾਨ ਕਰਦੀ ਹੈ- ਇਹ ਸਾਬਤ ਕਰਦੀ ਹੈ ਕਿ ਸਿੱਖਣ, ਸੁਪਨੇ ਦੇਖਣ ਜਾਂ ਫਿਰ ਤੋਂ ਸ਼ਰੂ ਕਰਨ ਵਿੱਚ ਕਦੇ ਦੇਰ ਨਹੀਂ ਹੁੰਦੀ।
***
ਐਡਗਰ ਕੋਏਲਹੋ/ਪਰਸ਼ੂਰਾਮ ਕੋਰ
(Release ID: 2188404)
Visitor Counter : 3