ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼ਾਂ ਦੇ ਸਤਿਕਾਰਯੋਗ ਸਵਾਗਤ ਲਈ ਭੂਟਾਨ ਦੇ ਲੋਕਾਂ ਅਤੇ ਅਗਵਾਈ ਦੀ ਸ਼ਲਾਘਾ ਕੀਤੀ
Posted On:
09 NOV 2025 3:43PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਤੋਂ ਲਿਆਂਦੇ ਗਏ ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼ਾਂ ਦੇ ਸਤਿਕਾਰਯੋਗ ਸਵਾਗਤ ਲਈ ਭੂਟਾਨ ਦੀ ਜਨਤਾ ਅਤੇ ਅਗਵਾਈ ਦਾ ਦਿਲੋਂ ਧੰਨਵਾਦ ਪ੍ਰਗਟ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਅਵਸ਼ੇਸ਼ ਸ਼ਾਂਤੀ, ਦਇਆ ਅਤੇ ਸਦਭਾਵਨਾ ਦੇ ਸਦੀਵੀ ਸੰਦੇਸ਼ ਦੇ ਪ੍ਰਤੀਕ ਹਨ। ਸ਼੍ਰੀ ਮੋਦੀ ਨੇ ਕਿਹਾ, "ਭਗਵਾਨ ਬੁੱਧ ਦੀਆਂ ਸਿੱਖਿਆਵਾਂ ਸਾਡੇ ਦੋਵਾਂ ਦੇਸ਼ਾਂ ਦੀ ਸਾਂਝੀ ਅਧਿਆਤਮਿਕ ਵਿਰਾਸਤ ਦਰਮਿਆਨ ਇੱਕ ਪਵਿੱਤਰ ਕੜੀ ਹਨ।"
ਪ੍ਰਧਾਨ ਮੰਤਰੀ ਨੇ ਐੱਕਸ 'ਤੇ ਪੋਸਟ ਕੀਤਾ:
"ਭਾਰਤ ਤੋਂ ਭੇਜੇ ਗਏ ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼ਾਂ ਦੇ ਸਤਿਕਾਰਯੋਗ ਸਵਾਗਤ ਲਈ ਭੂਟਾਨ ਦੇ ਲੋਕਾਂ ਅਤੇ ਅਗਵਾਈ ਦਾ ਦਿਲੋਂ ਧੰਨਵਾਦ।
ਇਹ ਅਵਸ਼ੇਸ਼ ਸ਼ਾਂਤੀ, ਦਇਆ ਅਤੇ ਸਦਭਾਵਨਾ ਦੇ ਸਦੀਵੀ ਸੰਦੇਸ਼ ਦੇ ਪ੍ਰਤੀਕ ਹਨ। ਭਗਵਾਨ ਬੁੱਧ ਦੀਆਂ ਸਿੱਖਿਆਵਾਂ ਸਾਡੇ ਦੋਵਾਂ ਦੇਸ਼ਾਂ ਦੀ ਸਾਂਝੀ ਅਧਿਆਤਮਿਕ ਵਿਰਾਸਤ ਦਰਮਿਆਨ ਇੱਕ ਪਵਿੱਤਰ ਕੜੀ ਹਨ।"
https://facebook.com/share/p/16kev8w8rv/?mibextid=wwXIfr
@tsheringtobgay
*** *** *** ***
MJPS/VJ
ਐੱਮਜੇਪੀਐੱਸ/ਵੀਜੇ
(Release ID: 2188241)
ਵਿਜ਼ੀਟਰ ਕਾਊਂਟਰ : 33
Read this release in:
English
,
Urdu
,
हिन्दी
,
Marathi
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam