ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਕਨਫੈੱਡਰੇਸ਼ਨ ਆਫ ਇੰਡੀਅਨ ਇੰਡਸਟਰੀ (CII) ਨੇ 12ਵੇਂ ਬਿਗ ਪਿਕਚਰ ਸਮਿਟ 2025 ਵਿੱਚ ਵੇਵਸ ਬਾਜ਼ਾਰ ਦੇ ਸਹਿਯੋਗ ਨਾਲ ਇੱਕ ਗਲੋਬਲ ਮੀਡੀਆ ਅਤੇ ਮਨੋਰੰਜਨ ਨਿਵੇਸ਼ਕ ਸੰਮੇਲਨ ਦਾ ਐਲਾਨ ਕੀਤਾ
ਕਨਫੈੱਡਰੇਸ਼ਨ ਆਫ ਇੰਡੀਅਨ ਇੰਡਸਟਰੀ (CIII) ਅਤੇ ਵੇਵਸ ਬਾਜ਼ਾਰ ਦੇਸ਼ ਦੇ ਮੀਡੀਆ ਅਤੇ ਮਨੋਰੰਜਨ ਖੇਤਰ ਵਿੱਚ ਮੌਕਿਆਂ ਦੀ ਇੱਕ ਨਵੀਂ ਲਹਿਰ ਲਿਆਉਣਗੇ
Posted On:
07 NOV 2025 4:10PM by PIB Chandigarh
ਕਨਫੈੱਡਰੇਸ਼ਨ ਆਫ ਇੰਡੀਅਨ ਇੰਡਸਟਰੀ (CII) ਨੇ 1-2 ਦਸੰਬਰ, 2025 ਨੂੰ ਮੁੰਬਈ ਵਿੱਚ ਆਯੋਜਿਤ ਹੋਣ ਵਾਲੇ 12ਵੇਂ ਸਲਾਨਾ ਸੀਆਈਆਈ ਬਿਗ ਪਿਕਚਰ ਸੰਮੇਲਨ ਵਿੱਚ ਸੀਆਈਆਈ ਗਲੋਬਲ ਮੀਡੀਆ ਅਤੇ ਮਨੋਰੰਜਨ ਨਿਵੇਸ਼ਕ ਸੰਮੇਲਨ ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ। ਵੇਵਸ ਬਾਜ਼ਾਰ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਇਸ ਪਹਿਲਕਦਮੀ ਦਾ ਉਦੇਸ਼ ਵਿਕਾਸ ਦੀ ਅਗਲੀ ਲਹਿਰ ਨੂੰ ਅੱਗੇ ਵਧਾਉਣ ਲਈ ਕੰਪਨੀਆਂ ਨਾਲ ਨਿਵੇਸ਼ ਨੂੰ ਜੋੜ ਕੇ ਦੇਸ਼ ਦੇ ਮੀਡੀਆ ਅਤੇ ਮਨੋਰੰਜਨ (M&E) ਖੇਤਰ ਦੀ ਪੂਰੀ ਸਮਰੱਥਾ ਨੂੰ ਉਜਾਗਰ ਕਰਨਾ ਹੈ।
ਭਾਰਤੀ ਉਦਯੋਗ ਸੰਘ ਨੇ ਨਿਵੇਸ਼ਕ ਸੰਮੇਲਨ ਲਈ ਐਲਾਰਾ ਕੈਪੀਟਲ ਨੂੰ ਨਿਵੇਸ਼ ਭਾਈਵਾਲ ਅਤੇ ਵਿਟ੍ਰੀਨਾ ਨੂੰ ਗਲੋਬਲ ਫਾਈਨੈਂਸਿੰਗ ਭਾਈਵਾਲ ਵਜੋਂ ਘੋਸ਼ਿਤ ਕੀਤਾ ਹੈ। ਵੇਵਸ ਬਾਜ਼ਾਰ, ਮੀਡੀਆ ਅਤੇ ਮਨੋਰੰਜਨ ਖੇਤਰ ਵਿੱਚ ਵਪਾਰਕ ਨੈੱਟਵਰਕਿੰਗ ਅਤੇ ਪ੍ਰੋਜੈਕਟ ਪਿਚਿੰਗ ਲਈ ਇੱਕ ਪ੍ਰਮੁੱਖ ਪਲੈਟਫਾਰਮ, ਵੇਵਸ ਬਾਜ਼ਾਰ, ਆਪਣੇ ਸਫਲ B2B ਮੀਟਿੰਗ ਫਾਰਮੈਟ ਅਤੇ ਪ੍ਰੋਜੈਕਟ ਸ਼ੋਅਕੇਸ –ਜਿਸ ਵਿੱਚ ਮੌਜਦਾ ਪ੍ਰੋਜੈਕਟਾਂ ਅਤੇ ਵੇਵਸ ਫਿਲਮ ਬਾਜ਼ਾਰ ਦੀਆਂ ਪਹਿਲਕਦਮੀਆਂ ਸ਼ਾਮਲ ਹਨ - ਨੂੰ ਸੰਮੇਲਨ ਦੌਰਾਨ CII ਮਾਰਕੀਟਪਲੇਸ ਵਿੱਚ ਏਕੀਕ੍ਰਿਤ ਕਰੇਗਾ।
ਸੀਆਈਆਈ ਬਿਗ ਪਿਕਚਰ ਸਮਿਟ ਜਿਸ ਦਾ ਵਿਸ਼ਾ "ਦ ਏਆਈ ਏਰਾ: ਬ੍ਰਿਜਿੰਗ ਕ੍ਰਿਏਟੀਵਿਟੀ ਐਂਡ ਕੌਮਰਸ" ਦੇ ਵਿਚਕਾਰ ਪੁਲ” ਹੈ। ਦੇਸ਼ ਦੇ ਮੀਡੀਆ ਅਤੇ ਮਨੋਰੰਜਨ (ਐੱਮਐਂਡਈ) ਖੇਤਰ ਦੇ ਵਿਕਾਸ ਅਤੇ ਪਰਿਵਰਤਨ ਲਈ ਰੋਡਮੈਪ ਤਿਆਰ ਕਰਨ ਲਈ ਸਰਕਾਰ ਅਤੇ ਪ੍ਰਮੁੱਖ ਉਦਯੋਗ ਦੇ ਨੇਤਾਵਾਂ ਨੂੰ ਇਕੱਠੇ ਕਰੇਗਾ। ਇਹ ਸਮਿਟ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਜਾ ਰਹੀ ਹੈ।
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸੰਜੈ ਜਾਜੂ ਅਤੇ ਸੋਨੀ ਪਿਕਚਰਜ਼ ਨੈੱਟਵਰਕਸ ਇੰਡੀਆ ਦੇ ਐੱਮਡੀ ਅਤੇ ਸੀਈਓ ਗੌਰਵ ਬੈਨਰਜੀ, ਜੈੱਟ ਸਿੰਥੈਸਿਸ ਦੇ ਸੀਈਓ ਰਾਜਨ ਨਵਾਨੀ ਅਤੇ ਯੂਟਿਊਬ ਇੰਡੀਆ ਦੇ ਕੰਟ੍ਰੀ ਮੈਨੇਜਿੰਗ ਡਾਇਰੈਕਟਰ ਗੁੰਜਨ ਸੋਨੀ, (ਸੀਆਈਆਈ ਨੈਸ਼ਨਲ ਕੌਂਸਲ ਆਫ ਐੱਮਐਂਡਈ ਦੇ ਅਧਿਕਾਰੀ) ਦੇ ਨਾਲ ਸੀਆਈਆਈ ਬਿਗ ਪਿਕਚਰ ਸਮਿਟ ਦੀ ਪ੍ਰਧਾਨਗੀ ਕਰ ਰਹੇ ਹਨ।
ਸੀਆਈਆਈ ਐੱਮਐਂਡਈ (M&E) ਗਲੋਬਲ ਇਨਵੈਸਟਰ ਮੀਟ, ਚੋਣਵੀਆਂ ਵਿਅਕਤੀਗਤ ਮੀਟਿੰਗਾਂ ਰਾਹੀਂ ਅੰਤਰਰਾਸ਼ਟਰੀ ਨਿਵੇਸ਼ਕਾਂ ਨੂੰ ਭਾਰਤ ਦੇ ਸਭ ਤੋਂ ਵੱਧ ਆਸ਼ਾਜਨਕ ਉੱਦਮਾਂ ਨਾਲ ਜੋੜੇਗਾ। ਇਹ ਪਹਿਲ ਭਾਰਤ ਦੇ ਤੇਜ਼ੀ ਨਾਲ ਵਧ ਰਹੇ M&E ਖੇਤਰ ਵਿੱਚ ਗਲੋਬਲ ਅਤੇ ਘਰੇਲੂ ਨਿਵੇਸ਼ ਨੂੰ ਹੁਲਾਰਾ ਦੇਣ ਲਈ ਤਿਆਰ ਹੈ, ਜਿਸ ਵਿੱਚ ਫਿਲਮ, ਸਟ੍ਰੀਮਿੰਗ, ਗੇਮਿੰਗ, ਐਨੀਮੇਸ਼ਨ, ਵੀਐੱਫਐਕਸ, ਲਾਈਵ ਮਨੋਰੰਜਨ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ।
ਸੀਆਈਆਈ ਗਲੋਬਲ ਮੀਡੀਆ ਐਂਡ ਐਂਟਰਟੇਨਮੈਂਟ ਇਨਵੈਸਟਰਜ਼ ਸਮਿਟ ਦੇ ਚੇਅਰਮੈਨ, ਰਿਲਾਇੰਸ ਐਂਟਰਟੇਨਮੈਂਟ ਦੇ ਗਰੁੱਪ ਸੀਈਓ ਅਤੇ ਪ੍ਰੋਡਿਊਸਰਜ਼ ਗਿਲਡ ਆਫ਼ ਇੰਡੀਆ ਦੇ ਪ੍ਰਧਾਨ ਸ਼ਿਬਾਸ਼ੀਸ਼ ਸਰਕਾਰ ਨੇ ਕਿਹਾ ਕਿ ਭਾਰਤ ਦਾ ਮੀਡੀਆ ਅਤੇ ਮਨੋਰੰਜਨ ਉਦਯੋਗ, ਆਪਣੇ ਸਮ੍ਰਿੱਧ ਇਤਿਹਾਸ ਦੇ ਬਾਵਜੂਦ, ਵੱਡੇ ਪੱਧਰ 'ਤੇ ਨਿਜੀ ਜਨੂੰਨ ਅਤੇ ਪੂੰਜੀ ਵਿੱਚ ਪ੍ਰਫੁੱਲਤ ਹੋਇਆ ਹੈ। ਸੀਆਈਆਈ ਦੀ ਇਨਵੈਸਟਰਜ਼ ਸਮਿਟ ਇਸ ਨੂੰ ਬਦਲਣ ਵੱਲ ਇੱਕ ਵੱਡਾ ਕਦਮ ਹੈ। ਪਹਿਲੀ ਵਾਰ, ਅਸੀਂ ਇੱਕ ਆਲਮੀ ਨਿਵੇਸ਼ਕਾਂ ਅਤੇ ਭਾਰਤੀ ਮੀਡੀਆ ਅਤੇ ਮਨੋਰੰਜਨ ਉੱਦਮਾਂ ਨੂੰ ਇੱਕ ਯੋਜਨਾਬੱਧ, ਆਹਮੋ-ਸਾਹਮਣੇ ਦੇ ਫਾਰਮੈੱਟ ਵਿੱਚ ਇਕੱਠੇ ਲਿਆ ਰਹੇ ਹਾਂ। ਇਹ ਸਮਿਟ ਸਿਰਫ਼ ਇੱਕ ਸਧਾਰਣ ਪ੍ਰਦਰਸ਼ਨੀ ਨਹੀਂ ਹੈ, ਸਗੋਂ ਇੱਕ ਇਕੱਠ ਦਾ ਪ੍ਰੋਗਰਾਮ ਹੈ ਜਿਸ ਦਾ ਉਦੇਸ਼ ਭਾਰਤੀ ਕੰਪਨੀਆਂ ਨੂੰ ਵਿਵਹਾਰਕ ਅਤੇ ਦਿਲਚਸਪ ਨਿਵੇਸ਼ਾਂ ਦੇ ਰੂਪ ਵਿੱਚ ਪ੍ਰਦਰਸ਼ਿਤ ਕਰਨਾ ਹੈ। ਮੈਂ ਇਸ ਨੂੰ ਇੱਕ ਯਾਤਰਾ ਦੀ ਸ਼ੁਰੂਆਤ ਮੰਨਦਾ ਹਾਂ।
ਏਲਾਰਾ ਕੈਪੀਟਲ ਦੇ ਮੈਨੇਜਿੰਗ ਡਾਇਰੈਕਟਰ ਹਰੇਂਦਰ ਕੁਮਾਰ ਨੇ ਕਿਹਾ, "ਏਲਾਰਾ ਕੈਪੀਟਲ CII M&E ਗਲੋਬਲ ਇਨਵੈਸਟਰ ਸਮਿਟ ਨਾਲ ਸਾਂਝੇਦਾਰੀ ਕਰਕੇ ਬਹੁਤ ਖੁਸ਼ ਹੈ। ਅਸੀਂ M&E ਖੇਤਰ ਵਿੱਚ ਨਿਵੇਸ਼ਕ ਭਾਈਚਾਰੇ ਅਤੇ ਕਾਰਪੋਰੇਟਾਂ ਨੂੰ ਇਕੱਠੇ ਲਿਆਉਣ ਅਤੇ ਦੋਵਾਂ ਖੇਤਰਾਂ ਲਈ ਸਭ ਤੋਂ ਵਧੀਆ ਤਰੀਕੇ ਨਾਲ ਤਾਲਮੇਲ ਬਣਾਉਣ ਲਈ ਤਿਆਰ ਹਾਂ।"
ਵਿਟ੍ਰੀਨਾ ਦੇ ਸੀਈਓ ਅਤੁਲ ਫੜਨੀਸ ਨੇ ਕਿਹਾ ਕਿ ਇਸ ਇਤਿਹਾਸਕ ਪਹਿਲਕਦਮੀ 'ਤੇ CII ਅਤੇ M&E ਇਨਵੈਸਟਰ ਮੀਟ ਨਾਲ ਸਾਂਝੇਦਾਰੀ ਕਰਕੇ ਵਿਟ੍ਰੀਨਾ ਨੂੰ ਮਾਣ ਹੈ। ਭਾਰਤ ਦਾ M&E ਈਕੋਸਿਸਟਮ ਤੇਜ਼ੀ ਨਾਲ ਵਿਕਸਿਤ ਹੋ ਰਿਹਾ ਹੈ, ਅਤੇ ਸਾਡਾ ਮਿਸ਼ਨ ਵਿਸ਼ਵ ਪੱਧਰ 'ਤੇ ਭਾਰਤ ਦੀ ਸਮਰੱਥਾ ਨੂੰ ਉਜਾਗਰ ਕਰਨਾ ਹੈ, ਸਹੀ ਨਿਵੇਸ਼ਕਾਂ ਨੂੰ ਸਹੀ ਮੌਕਿਆਂ ਨਾਲ ਜੋੜਨਾ ਹੈ।"
ਸੀਆਈਆਈ ਬਿਗ ਪਿਕਚਰ ਸਮਿਟ ਭਾਰਤ ਦੇ ਮੀਡੀਆ ਅਤੇ ਮਨੋਰੰਜਨ ਉਦਯੋਗ ਦਾ ਪ੍ਰਮੁੱਖ ਸਲਾਨਾ ਇਕੱਠ ਹੈ, ਜੋ ਨੀਤੀ ਨਿਰਮਾਤਾਵਾਂ, ਮੋਹਰੀ ਉਦਯੋਗਪਤੀਆਂ, ਨਿਵੇਸ਼ਕਾਂ ਅਤੇ ਰਚਨਾਤਮਕ ਨੇਤਾਵਾਂ ਨੂੰ ਖੇਤਰ ਦੇ ਵਿਕਾਸ ਅਤੇ ਨਵੀਨਤਾ ਨੂੰ ਗਤੀ ਦੇਣ ਲਈ ਇੱਕ ਪਲੈਟਫਾਰਮ ਪ੍ਰਦਾਨ ਕਰਦਾ ਹੈ। ਇਸ ਸੰਮੇਲਨ ਦੇ ਹਿੱਸੇ ਵਜੋਂ, CII ਮਾਰਕੀਟਪਲੇਸ ਅਤੇ ਵੇਵਸ ਬਾਜ਼ਾਰ ਸਾਂਝੇ ਤੌਰ 'ਤੇ ਵਿਸ਼ੇਸ਼ B2B ਮੀਟਿੰਗਾਂ ਦਾ ਆਯੋਜਨ ਕਰਨਗੇ, ਜਿਸ ਵਿੱਚ ਮੋਹਰੀ ਉਦਯੋਗ ਨੇਤਾਵਾਂ, ਖਰੀਦਦਾਰਾਂ, ਵਿਕ੍ਰੇਤਾਵਾਂ ਅਤੇ ਸਮੱਗਰੀ ਸਿਰਜਣਹਾਰਾਂ ਨੂੰ ਸਹਿ-ਨਿਰਮਾਣ ਦੇ ਮੌਕਿਆਂ ਲਈ ਇਕੱਠਿਆਂ ਲਿਆਂਦਾ ਜਾਵੇਗਾ।
ਇਸ ਸੰਮੇਲਨ ਵਿੱਚ ਵੇਵਐਕਸ ਅਤੇ ਵੇਵਸ ਕ੍ਰਿਏਟੋਸਫੀਅਰ ਦੀ ਭਾਗੀਦਾਰੀ ਵੀ ਹੋਵੇਗੀ, ਜੋ ਸਟਾਰਟ-ਅੱਪ ਸਹਿਯੋਗ ਅਤੇ ਕਾਰੋਬਾਰੀ ਵਿਕਾਸ ਲਈ ਇੱਕ ਗਤੀਸ਼ੀਲ ਵਾਤਾਵਰਣ ਬਣਾਉਣ ਵਿੱਚ ਯੋਗਦਾਨ ਦੇਵੇਗਾ।
ਮਹੱਤਵਪੂਰਨ ਲਿੰਕ:
ਵੇਵਸ ਬਾਜ਼ਾਰ: https://wavesbazaar.com/
******
ਧਰਮੇਂਦਰ ਤਿਵਾਰੀ/ਮਹੇਸ਼ ਕੁਮਾਰ/ਨਵੀਨ ਸ੍ਰੀਜਿਤ/ਏਕੇ
(Release ID: 2187910)
Visitor Counter : 3