ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 7 ਨਵੰਬਰ ਨੂੰ ਰਾਸ਼ਟਰੀ ਗੀਤ ਵੰਦੇ ਮਾਤਰਮ ਦੇ 150 ਵਰ੍ਹੇ ਪੂਰੇ ਹੋਣ ’ਤੇ ਸਾਲ ਭਰ ਚੱਲਣ ਵਾਲੇ ਯਾਦਗਾਰੀ ਸਮਾਗਮ ਦਾ ਉਦਘਾਟਨ ਕਰਨਗੇ
ਵੰਦੇ ਮਾਤਰਮ ਦਾ ਪੂਰਾ ਸੰਸਕਰਨ ਦੇਸ਼ ਭਰ ਵਿੱਚ ਸਮੂਹਿਕ ਤੌਰ 'ਤੇ ਗਾਇਆ ਜਾਵੇਗਾ
ਪ੍ਰਧਾਨ ਮੰਤਰੀ ਇਸ ਮੌਕੇ ’ਤੇ ਯਾਦਗਾਰੀ ਡਾਕ ਟਿਕਟ ਅਤੇ ਸਿੱਕਾ ਜਾਰੀ ਕਰਨਗੇ
प्रविष्टि तिथि:
06 NOV 2025 2:47PM by PIB Chandigarh
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ 7 ਨਵੰਬਰ, 2025 ਨੂੰ ਸਵੇਰੇ ਲਗਭਗ 9:30 ਵਜੇ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ ਵਿਖੇ ਰਾਸ਼ਟਰੀ ਗੀਤ ਵੰਦੇ ਮਾਤਰਮ ਦੇ ਸਾਲ ਭਰ ਚੱਲਣ ਵਾਲੇ ਯਾਦਗਾਰੀ ਸਮਾਗਮ ਦਾ ਉਦਘਾਟਨ ਕਰਨਗੇ।
ਪ੍ਰਧਾਨ ਮੰਤਰੀ ਇਸ ਮੌਕੇ 'ਤੇ ਇੱਕ ਯਾਦਗਾਰੀ ਡਾਕ ਟਿਕਟ ਅਤੇ ਸਿੱਕਾ ਵੀ ਜਾਰੀ ਕਰਨਗੇ। ਇਹ ਸਮਾਗਮ 7 ਨਵੰਬਰ, 2025 ਤੋਂ 7 ਨਵੰਬਰ, 2026 ਤੱਕ ਰਾਸ਼ਟਰੀ ਗੀਤ ਵੰਦੇ ਮਾਤਰਮ ਦੀ ਰਚਨਾ ਦੇ ਸਾਲ ਭਰ ਚੱਲਣ ਵਾਲੇ ਦੇਸ਼-ਵਿਆਪੀ ਯਾਦਗਾਰੀ ਸਮਾਗਮ ਦੀ ਰਸਮੀ ਸ਼ੁਰੂਆਤ ਹੈ, ਜੋ ਇਸ ਸਦੀਵੀ ਰਚਨਾ ਦੀ 150 ਵਰ੍ਹੇ ਪੂਰੇ ਹੋਣ ਦੇ ਮੌਕੇ ’ਤੇ ਆਯੋਜਿਤ ਹੋਵੇਗਾ। ਇਸ ਰਾਸ਼ਟਰੀ ਗੀਤ ਨੇ ਭਾਰਤ ਦੇ ਆਜ਼ਾਦੀ ਅੰਦੋਲਨ ਨੂੰ ਪ੍ਰੇਰਿਤ ਕੀਤਾ ਅਤੇ ਹਮੇਸ਼ਾ ਰਾਸ਼ਟਰੀ ਮਾਣ ਅਤੇ ਏਕਤਾ ਦੀ ਭਾਵਨਾ ਨੂੰ ਪ੍ਰੇਰਿਤ ਕਰਦਾ ਰਿਹਾ ਹੈ।
ਮੁੱਖ ਸਮਾਗਮ ਦੇ ਨਾਲ, ਪ੍ਰੋਗਰਾਮ ਵਿੱਚ ਜਨਤਕ ਥਾਵਾਂ 'ਤੇ ਸਵੇਰੇ 9:50 ਵਜੇ ਦੇ ਲਗਭਗ ਵੰਦੇ ਮਾਤਰਮ ਦੇ ਪੂਰੇ ਸੰਸਕਰਨ ਦਾ ਸਮੂਹਿਕ ਗਾਇਨ ਵੀ ਸ਼ਾਮਲ ਹੋਵੇਗਾ, ਜਿਸ ਵਿੱਚ ਸਮਾਜ ਦੇ ਸਾਰੇ ਵਰਗਾਂ ਦੀ ਸ਼ਮੂਲੀਅਤ ਹੋਵੇਗੀ।
ਸਾਲ 2025 ਵਿੱਚ ਵੰਦੇ ਮਾਤਰਮ ਗੀਤ ਦੀ ਰਚਨਾ ਦੇ 150 ਵਰ੍ਹੇ ਪੂਰੇ ਹੋ ਰਹੇ ਹਨ। ਸ੍ਰੀ ਬੰਕਿਮਚੰਦਰ ਚੈਟਰਜੀ ਵੱਲੋਂ ਰਚਿਤ ਸਾਡਾ ਰਾਸ਼ਟਰੀ ਗੀਤ ਵੰਦੇ ਮਾਤਰਮ ਅਕਸ਼ੈ ਨੌਮੀ ਦੇ ਸ਼ੁਭ ਮੌਕੇ 'ਤੇ 7 ਨਵੰਬਰ, 1857 ਨੂੰ ਲਿਖਿਆ ਗਿਆ ਸੀ। ਵੰਦੇ ਮਾਤਰਮ ਪਹਿਲੀ ਵਾਰ ਸਾਹਿਤਕ ਰਸਾਲੇ ਬੰਗਦਰਸ਼ਨ ਵਿੱਚ ਉਨ੍ਹਾਂ ਦੇ ਨਾਵਲ ਆਨੰਦਮਠ ਦੇ ਇੱਕ ਅੰਸ਼ ਵਜੋਂ ਪ੍ਰਕਾਸ਼ਿਤ ਹੋਇਆ ਸੀ। ਮਾਤ-ਭੂਮੀ ਨੂੰ ਤਾਕਤ, ਖ਼ੁਸ਼ਹਾਲੀ ਅਤੇ ਅਧਿਆਤਮਿਕਤਾ ਦੇ ਪ੍ਰਤੀਕ ਵਜੋਂ ਦਰਸਾਉਂਦੇ ਹੋਏ, ਇਸ ਗੀਤ ਨੇ ਭਾਰਤ ਦੀ ਏਕਤਾ ਅਤੇ ਸਵੈ-ਮਾਣ ਦੀ ਜਾਗਦੀ ਭਾਵਨਾ ਨੂੰ ਕਾਵਿਕ ਪ੍ਰਗਟਾਵਾ ਦਿੱਤਾ। ਇਹ ਗੀਤ ਜਲਦੀ ਹੀ ਰਾਸ਼ਟਰ ਪ੍ਰਤੀ ਸ਼ਰਧਾ ਦਾ ਇੱਕ ਸਥਾਈ ਪ੍ਰਤੀਕ ਬਣ ਗਿਆ।
************
ਐੱਮਜੇਪੀਐੱਸ/ਵੀਜੇ
(रिलीज़ आईडी: 2187263)
आगंतुक पटल : 11
इस विज्ञप्ति को इन भाषाओं में पढ़ें:
Assamese
,
English
,
Khasi
,
Urdu
,
Marathi
,
हिन्दी
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam