ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਦੇਸ਼ ਦੇ ਮਿਸ਼ਨ ਲਾਈਫ਼ ਵੱਲੋਂ ਸਮੇਂ ਦੇ ਅਨੁਸਾਰ ਸੰਭਾਲ ਅਭਿਆਸਾਂ ਨੂੰ ਮੁੜ-ਸੁਰਜੀਤ ਕਰਨ ਬਾਰੇ ਲੇਖ ਸਾਂਝਾ ਕੀਤਾ


प्रविष्टि तिथि: 04 NOV 2025 1:31PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਂਦਰੀ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਵੱਲੋਂ ਲਿਖੇ ਗਏ ਲੇਖ ਨੂੰ ਸਾਂਝਾ ਕੀਤਾ। ਲੇਖ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਭਾਰਤ ਦਾ ਮਿਸ਼ਨ ਲਾਈਫ਼ (ਵਾਤਾਵਰਨ ਲਈ ਜੀਵਨ-ਸ਼ੈਲੀ) ਤਾਮਿਲਨਾਡੂ ਦੇ ਏਰੀ ਟੈਂਕ ਪ੍ਰਣਾਲੀਆਂ ਤੋਂ ਲੈ ਕੇ ਰਾਜਸਥਾਨ ਦੇ ਜੋਹਾਡਾਂ ਤੱਕ, ਸਮੇਂ ਦੇ ਅਨੁਸਾਰ ਸੰਭਾਲ ਅਭਿਆਸਾਂ ਨੂੰ ਮੁੜ-ਸੁਰਜੀਤ ਕਰ ਰਿਹਾ ਹੈ ਅਤੇ ਨਾਲ ਹੀ ਉਨ੍ਹਾਂ ਨੂੰ ਧਰਤੀ ਦੀ ਸੇਵਾ ਦੇ ਸੁਚੇਤ ਕਾਰਜਾਂ ਵਜੋਂ ਮੁੜ ਪਰਿਭਾਸ਼ਤ ਕਰ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ, "ਇਹ ਭਾਰਤ ਦੇ ਸੰਦੇਸ਼ ਨੂੰ ਉਜਾਗਰ ਕਰਦਾ ਹੈ ਕਿ ਸੱਚੀ ਸਥਿਰਤਾ ਗੱਲਬਾਤ ਨਾਲ ਨਹੀਂ, ਸਗੋਂ ਪਾਲਣ-ਪੋਸ਼ਣ ਨਾਲ ਸ਼ੁਰੂ ਹੁੰਦੀ ਹੈ।"

ਕੇਂਦਰੀ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਵੱਲੋਂ ਐੱਕਸ 'ਤੇ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ ਸ਼੍ਰੀ ਮੋਦੀ ਨੇ ਲਿਖਿਆ:

“ਇਸ ਲਾਜ਼ਮੀ ਪੜ੍ਹਨ ਵਾਲੇ ਲੇਖ ਵਿੱਚ ਕੇਂਦਰੀ ਮੰਤਰੀ ਸ਼੍ਰੀ @byadavbjp ਲਿਖਦੇ ਹਨ ਕਿ ਭਾਰਤ ਦਾ ਮਿਸ਼ਨ ਲਾਈਫ (ਵਾਤਾਵਰਨ ਲਈ ਜੀਵਨ-ਸ਼ੈਲੀ) ਤਾਮਿਲਨਾਡੂ ਦੇ ਏਰੀ ਟੈਂਕ ਪ੍ਰਣਾਲੀਆਂ ਤੋਂ ਲੈ ਕੇ ਰਾਜਸਥਾਨ ਦੇ ਜੋਹਾਡਾਂ ਤੱਕ, ਸਮੇਂ ਦੇ ਅਨੁਸਾਰ ਸੰਭਾਲ ਅਭਿਆਸਾਂ ਨੂੰ ਮੁੜ-ਸੁਰਜੀਤ ਕਰਦਾ ਹੈ ਅਤੇ ਉਨ੍ਹਾਂ ਨੂੰ ਧਰਤੀ ਦੀ ਸੇਵਾ ਦੇ ਸੁਚੇਤ ਕਾਰਜਾਂ ਵਜੋਂ ਮੁੜ ਪਰਿਭਾਸ਼ਿਤ ਕਰਦਾ ਹੈ।

ਉਨ੍ਹਾਂ ਨੇ ਭਾਰਤ ਦੇ ਇਸ ਸੰਦੇਸ਼ ਨੂੰ ਉਜਾਗਰ ਕੀਤਾ ਕਿ ਸੱਚੀ ਸਥਿਰਤਾ ਗੱਲਬਾਤ ਨਾਲ ਨਹੀਂ, ਸਗੋਂ ਪਾਲਣ-ਪੋਸ਼ਣ ਨਾਲ ਸ਼ੁਰੂ ਹੁੰਦੀ ਹੈ।”

************

MJPS/VJ

ਐੱਮਜੇਪੀਐੱਸ/ਵੀਜੇ


(रिलीज़ आईडी: 2186749) आगंतुक पटल : 16
इस विज्ञप्ति को इन भाषाओं में पढ़ें: English , Urdu , हिन्दी , Marathi , Manipuri , Assamese , Bengali , Gujarati , Odia , Tamil , Telugu , Kannada , Malayalam