ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਜਮਾਂਦਰੂ ਦਿਲ ਦੇ ਰੋਗ ਤੋਂ ਠੀਕ ਹੋਏ ਬੱਚਿਆਂ ਨਾਲ ਗੱਲਬਾਤ ਕੀਤੀ
ਪ੍ਰਧਾਨ ਮੰਤਰੀ ਨੇ ਇਨ੍ਹਾਂ ਬੱਚਿਆਂ ਦੀ ਅਸਧਾਰਨ ਹਿੰਮਤ ਅਤੇ ਦ੍ਰਿੜ੍ਹ ਇਰਾਦੇ ਦੀ ਸ਼ਲਾਘਾ ਕੀਤੀ
ਪ੍ਰਧਾਨ ਮੰਤਰੀ ਨੇ ਯੋਗ ਅਤੇ ਨਿਯਮਤ ਚੰਗੀਆਂ ਆਦਤਾਂ ਜ਼ਰੀਏ ਸਿਹਤ ਨੂੰ ਬਣਾਈ ਰੱਖਣ 'ਤੇ ਜ਼ੋਰ ਦਿੱਤਾ
ਪ੍ਰਧਾਨ ਮੰਤਰੀ ਨੇ ਬੱਚਿਆਂ ਨੂੰ ਧਰਤੀ ਮਾਂ ਪ੍ਰਤੀ ਸ਼ੁਕਰਗੁਜ਼ਾਰੀ ਪ੍ਰਗਟ ਕਰਨ ਲਈ 'ਏਕ ਪੇੜ ਮਾਂ ਕੇ ਨਾਮ' ਮੁਹਿੰਮ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ
Posted On:
01 NOV 2025 7:22PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ 'ਦਿਲ ਕੀ ਬਾਤ' ਪ੍ਰੋਗਰਾਮ ਦੇ ਤਹਿਤ ਛੱਤੀਸਗੜ੍ਹ ਦੇ ਨਵਾ ਰਾਏਪੁਰ ਸਥਿਤ ਸ਼੍ਰੀ ਸੱਤਿਆ ਸਾਈਂ ਸੰਜੀਵਨੀ ਹਸਪਤਾਲ ਵਿੱਚ ਆਯੋਜਿਤ 'ਗਿਫ਼ਟ ਆਫ਼ ਲਾਈਫ' ਸਮਾਗਮ ਪ੍ਰੋਗਰਾਮ ਵਿੱਚ ਜਮਾਂਦਰੂ ਦਿਲ ਦੇ ਰੋਗਾਂ ਦਾ ਸਫ਼ਲਤਾਪੂਰਵਕ ਇਲਾਜ ਕਰਾ ਚੁੱਕੇ 2,500 ਬੱਚਿਆਂ ਨਾਲ ਗੱਲਬਾਤ ਕੀਤੀ।
ਇੱਕ ਨੌਜਵਾਨ ਹਾਕੀ ਚੈਂਪੀਅਨ ਨੇ ਦੱਸਿਆ ਕਿ ਉਸ ਨੇ ਪੰਜ ਤਗਮੇ ਜਿੱਤੇ ਸਨ ਅਤੇ ਸਕੂਲ ਚੈੱਕ-ਅੱਪ ਦੌਰਾਨ ਉਸ ਨੂੰ ਦਿਲ ਦੀ ਬਿਮਾਰੀ ਦਾ ਪਤਾ ਲੱਗਿਆ ਸੀ। ਛੇ ਮਹੀਨੇ ਪਹਿਲਾਂ ਉਸਦੀ ਸਰਜਰੀ ਹੋਈ ਸੀ ਅਤੇ ਉਸ ਤੋਂ ਬਾਅਦ ਹੁਣ ਉਹ ਹਾਕੀ ਖੇਡਣਾ ਜਾਰੀ ਰੱਖ ਰਹੀ ਹੈ। ਪ੍ਰਧਾਨ ਮੰਤਰੀ ਨੇ ਆਪਣੀਆਂ ਇੱਛਾਵਾਂ ਬਾਰੇ ਪੁੱਛਿਆ, ਜਿਸ 'ਤੇ ਉਸ ਨੇ ਜਵਾਬ ਦਿੱਤਾ ਕਿ ਉਹ ਡਾਕਟਰ ਬਣਨਾ ਚਾਹੁੰਦੀ ਹੈ ਅਤੇ ਸਾਰੇ ਬੱਚਿਆਂ ਦਾ ਇਲਾਜ ਕਰਨਾ ਚਾਹੁੰਦੀ ਹੈ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਕੀ ਉਹ ਬਜ਼ੁਰਗਾਂ ਦਾ ਵੀ ਇਲਾਜ ਕਰੇਗੀ ਤਾਂ ਉਸ ਨੇ ਪੂਰੇ ਭਰੋਸੇ ਨਾਲ ਹਾਂ ਵਿੱਚ ਜਵਾਬ ਦਿੱਤਾ। ਉਸ ਨੇ ਪ੍ਰਧਾਨ ਮੰਤਰੀ ਨਾਲ ਪਹਿਲੀ ਵਾਰ ਮਿਲਣ 'ਤੇ ਖ਼ੁਸ਼ੀ ਪ੍ਰਗਟਾਈ।
ਇੱਕ ਹੋਰ ਬੱਚੇ ਨੇ ਦੱਸਿਆ ਕਿ ਉਸਦਾ ਆਪ੍ਰੇਸ਼ਨ ਇੱਕ ਸਾਲ ਪਹਿਲਾਂ ਹੋਇਆ ਸੀ ਅਤੇ ਉਹ ਵੀ ਡਾਕਟਰ ਬਣ ਕੇ ਸਾਰਿਆਂ ਦੀ ਸੇਵਾ ਕਰਨਾ ਚਾਹੁੰਦੀ ਹੈ। ਸ਼੍ਰੀ ਮੋਦੀ ਨੇ ਪੁੱਛਿਆ ਕਿ ਕੀ ਉਹ ਆਪਣੇ ਇਲਾਜ ਦੇ ਦੌਰਾਨ ਰੋਈ ਸੀ ਅਤੇ ਉਸ ਨੇ ਜਵਾਬ ਦਿੱਤਾ ਕਿ ਉਹ ਨਹੀਂ ਰੋਈ ਸੀ। ਉਸ ਨੇ ਇੱਕ ਪ੍ਰੇਰਨਾਦਾਇਕ ਕਵਿਤਾ ਸੁਣਾਈ, ਜਿਸਦੀ ਪ੍ਰਧਾਨ ਮੰਤਰੀ ਨੇ ਸ਼ਲਾਘਾ ਕੀਤੀ।
ਇੱਕ ਬੱਚੇ ਨੇ ਦੱਸਿਆ ਕਿ 2014 ਵਿੱਚ 14 ਮਹੀਨੇ ਦੀ ਉਮਰ ਵਿੱਚ ਉਸਦੀ ਸਰਜਰੀ ਹੋਈ ਸੀ ਅਤੇ ਹੁਣ ਉਹ ਸਿਹਤਮੰਦ ਹੈ ਅਤੇ ਸਰਗਰਮੀ ਨਾਲ ਕ੍ਰਿਕਟ ਖੇਡਦਾ ਹੈ। ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਕੀ ਉਹ ਨਿਯਮਿਤ ਤੌਰ 'ਤੇ ਜਾਂਚ ਕਰਵਾਉਂਦੇ ਹਨ। ਪ੍ਰਧਾਨ ਮੰਤਰੀ ਇਹ ਸੁਣ ਕੇ ਖ਼ੁਸ਼ ਹੋਏ ਕਿ ਉਹ ਨਿਯਮਿਤ ਤੌਰ 'ਤੇ ਜਾਂਚ ਕਰਵਾਉਂਦੇ ਹਨ ਅਤੇ ਉਸ ਨੂੰ ਹੁਣ ਕੋਈ ਸਿਹਤ ਸਬੰਧਿਤ ਸਮੱਸਿਆ ਨਹੀਂ ਹੈ। ਬੱਚੇ ਨੇ ਦੱਸਿਆ ਕਿ ਉਹ ਨਿਯਮਿਤ ਤੌਰ 'ਤੇ ਕ੍ਰਿਕਟ ਖੇਡਦਾ ਹੈ। ਉਸ ਨੇ ਪ੍ਰਧਾਨ ਮੰਤਰੀ ਨੂੰ ਨੇੜਿਓਂ ਮਿਲਣ ਦੀ ਬੇਨਤੀ ਕੀਤੀ, ਜਿਸ ਨੂੰ ਪ੍ਰਧਾਨ ਮੰਤਰੀ ਨੇ ਹੁਣ ਖ਼ੁਸ਼ੀ ਨਾਲ ਸਵੀਕਾਰ ਕਰ ਲਿਆ।
ਇੱਕ ਹੋਰ ਨੌਜਵਾਨ ਮੁੰਡੇ ਨਾਲ ਗੱਲਬਾਤ ਕਰਦੇ ਹੋਏ ਸ਼੍ਰੀ ਮੋਦੀ ਨੇ ਪੁੱਛਿਆ ਕਿ ਹਸਪਤਾਲ ਆਉਣ ਅਤੇ ਇੰਜੈਕਸ਼ਨ ਲਗਵਾਉਣ ਦੌਰਾਨ ਉਸ ਨੂੰ ਕਿਵੇਂ ਮਹਿਸੂਸ ਹੋਇਆ, ਤਾਂ ਉਸ ਨੇ ਦੱਸਿਆ ਕਿ ਉਸ ਨੂੰ ਡਰ ਨਹੀਂ ਲੱਗਿਆ ਅਤੇ ਉਸ ਨਾਲ ਉਸ ਨੂੰ ਠੀਕ ਹੋਣ ਵਿੱਚ ਮਦਦ ਮਿਲੀ। ਜਦੋਂ ਉਨ੍ਹਾਂ ਤੋਂ ਉਨ੍ਹਾਂ ਦੇ ਅਧਿਆਪਕਾਂ ਦੀ ਪ੍ਰਤੀਕਿਰਿਆ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਉਨ੍ਹਾਂ ਦੀ ਸਿੱਖਿਆ ਦੀ ਸ਼ਲਾਘਾ ਕਰਦੇ ਹਨ। ਪ੍ਰਧਾਨ ਮੰਤਰੀ ਨੇ ਉਸਦੀ ਸਚਾਈ ਦੀ ਸ਼ਲਾਘਾ ਕੀਤੀ।
ਇੱਕ ਹੋਰ ਕੁੜੀ ਨੇ ਦੱਸਿਆ ਕਿ ਉਹ 7ਵੀਂ ਜਮਾਤ ਵਿੱਚ ਹੈ ਅਤੇ ਗ਼ਰੀਬ ਬੱਚਿਆਂ ਨੂੰ ਮੁਫ਼ਤ ਵਿੱਚ ਪੜ੍ਹਾਉਣ ਲਈ ਇੱਕ ਅਧਿਆਪਕਾ ਬਣਨਾ ਚਾਹੁੰਦੀ ਹੈ, ਕਿਉਂਕਿ ਉਸਦਾ ਮੰਨਣਾ ਹੈ ਕਿ ਸਿੱਖਿਆ ਨਾਲ ਰਾਸ਼ਟਰ ਦਾ ਵਿਕਾਸ ਹੁੰਦਾ ਹੈ।
ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਕੀ ਬੱਚਿਆਂ ਨੂੰ ਪਤਾ ਹੈ ਕਿ ਕਿਸ ਦਾ ਸ਼ਤਾਬਦੀ ਸਾਲ ਸ਼ੁਰੂ ਹੋਇਆ ਹੈ ਅਤੇ ਉਨ੍ਹਾਂ ਨੂੰ ਦੱਸਿਆ ਕਿ ਇਹ ਸ਼੍ਰੀ ਸੱਤਿਆ ਸਾਈਂ ਬਾਬਾ ਦਾ ਹੈ। ਉਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਬਾਬਾ ਨੇ ਪੁੱਟਾਪਰਥੀ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਗੰਭੀਰ ਜਲ ਸੰਕਟ ਨੂੰ ਦੂਰ ਕੀਤਾ ਸੀ ਅਤੇ ਲਗਭਗ 400 ਪਿੰਡਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ। ਸ਼੍ਰੀ ਮੋਦੀ ਨੇ ਪਾਣੀ ਦੀ ਸੰਭਾਲ ਅਤੇ ਰੁੱਖ ਲਗਾਉਣ ਦੇ ਸੁਨੇਹੇ 'ਤੇ ਜ਼ੋਰ ਦਿੱਤਾ ਅਤੇ ਆਪਣੀ ਮੁਹਿੰਮ "ਏਕ ਪੇੜ ਮਾਂ ਕੇ ਨਾਮ" ਨੂੰ ਸਾਂਝਾ ਕਰਦੇ ਹੋਏ ਸਾਰਿਆਂ ਨੂੰ ਆਪਣੀ ਮਾਂ ਦੇ ਨਾਮ ‘ਤੇ ਇੱਕ ਰੁੱਖ ਲਗਾਉਣ ਲਈ ਉਤਸ਼ਾਹਿਤ ਕੀਤਾ ਤਾਂ ਕਿ ਧਰਤੀ ਮਾਂ ਅਤੇ ਆਪਣੀ ਮਾਂ ਦੋਵਾਂ ਦੇ ਪ੍ਰਤੀ ਸਨਮਾਨ ਜ਼ਾਹਿਰ ਕੀਤਾ ਜਾ ਸਕੇ।
ਪੱਛਮੀ ਬੰਗਾਲ ਦੇ ਅਭਿਕ ਨਾਮ ਦੇ ਇੱਕ ਬੱਚੇ ਨੇ ਫ਼ੌਜ ਵਿੱਚ ਭਰਤੀ ਹੋਣ ਅਤੇ ਦੇਸ਼ ਦੀ ਸੇਵਾ ਕਰਨ ਦਾ ਆਪਣਾ ਸੁਪਨਾ ਸਾਂਝਾ ਕੀਤਾ। ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਉਹ ਫ਼ੌਜੀ ਹੀ ਕਿਉਂ ਬਣਨਾ ਚਾਹੁੰਦਾ ਹੈ ਅਤੇ ਅਭਿਕ ਨੇ ਜਵਾਬ ਦਿੱਤਾ ਕਿ ਉਹ ਦੇਸ਼ ਦੀ ਰੱਖਿਆ ਸਾਡੇ ਫੌਜੀਆਂ ਵਾਂਗ ਕਰਨਾ ਚਾਹੁੰਦਾ ਹੈ। ਪ੍ਰਧਾਨ ਮੰਤਰੀ ਨੇ ਉਸ ਦੀ ਭਾਵਨਾ ਦੀ ਸ਼ਲਾਘਾ ਕੀਤੀ।
ਇੱਕ ਨੌਜਵਾਨ ਕੁੜੀ ਨੇ ਪ੍ਰਧਾਨ ਮੰਤਰੀ ਨੂੰ ਮਿਲਣ ਦੇ ਆਪਣੇ ਸੁਪਨੇ ਨੂੰ ਜ਼ਾਹਿਰ ਕੀਤਾ ਅਤੇ ਦੱਸਿਆ ਕਿ ਉਸ ਨੇ ਉਨ੍ਹਾਂ ਨੂੰ ਖ਼ਬਰਾਂ ਵਿੱਚ ਦੇਖਿਆ ਸੀ।
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਬੱਚਿਆਂ ਨਾਲ ਗੱਲਬਾਤ ਕਰਕੇ ਖ਼ੁਸ਼ੀ ਪ੍ਰਗਟ ਕੀਤੀ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਿਸੇ ਵੀ ਚੰਗੇ ਕੰਮ ਨੂੰ ਪੂਰਾ ਕਰਨ ਲਈ ਸਿਹਤਮੰਦ ਸਰੀਰ ਲਾਜ਼ਮੀ ਹੈ। ਪ੍ਰਧਾਨ ਮੰਤਰੀ ਨੇ ਬੱਚਿਆਂ ਨੂੰ ਯੋਗ ਅਤੇ ਨਿਯਮਤ ਅਨੁਸ਼ਾਸਿਤ ਨੀਂਦ ਦੀ ਰੋਜ਼ਾਨਾ ਰੁਟੀਨ ਰਾਹੀਂ ਆਪਣੀ ਸਿਹਤ ਨੂੰ ਬਣਾਈ ਰੱਖਣ ਦੀ ਸਲਾਹ ਦਿੱਤੀ। ਪ੍ਰਧਾਨ ਮੰਤਰੀ ਨੇ ਬੱਚਿਆਂ ਨੂੰ ਆਪਣੀ ਸਿਹਤ ਪ੍ਰਤੀ ਸੁਚੇਤ ਰਹਿਣ ਦੀ ਤਾਕੀਦ ਕੀਤੀ ਅਤੇ ਇਸ ਸਿਹਤ ਦੇ ਪ੍ਰਤੀ ਆਪਣੀ ਵਚਨਬੱਧਤਾ ਨੂੰ ਬਣਾਈ ਰੱਖਣ ਲਈ ਕਿਹਾ। ਪ੍ਰਧਾਨ ਮੰਤਰੀ ਨੇ ਗੱਲਬਾਤ ਦੀ ਸਮਾਪਤੀ ਕਰਦੇ ਹੋਏ ਸਾਰੇ ਬੱਚਿਆਂ ਨੂੰ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ।
************
ਐੱਮਜੇਪੀਐੱਸ/ ਐੱਸਆਰ
(Release ID: 2185479)
Visitor Counter : 3