ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਭਾਰਤ ਦੀ ਸ਼ਾਨਦਾਰ ਸੰਗੀਤ ਯਾਤਰਾ ਦੀ ਵਾਪਸੀ: 67ਵਾਂ ਆਕਾਸ਼ਵਾਣੀ ਸੰਗੀਤ ਸੰਮੇਲਨ 2 ਤੋਂ 29 ਨਵੰਬਰ, 2025 ਤੱਕ 24 ਸ਼ਹਿਰਾਂ ਵਿੱਚ ਗੂੰਜੇਗਾ
ਆਲ ਇੰਡੀਆ ਸੰਗੀਤ ਉਤਸਵ 1954 ਤੋਂ ਹਿੰਦੁਸਤਾਨੀ, ਕਰਨਾਟਕ ਅਤੇ ਲੋਕ ਪਰੰਪਰਾਵਾਂ ਦੇ ਉੱਘੇ ਕਲਾਕਾਰਾਂ ਨੂੰ ਇਕੱਠਾ ਕਰਕੇ ਭਾਰਤ ਦੀ ਸੰਗੀਤਕ ਪ੍ਰਤਿਭਾ ਦੀ ਸਮ੍ਰਿੱਧ ਵਿਰਾਸਤ ਨੂੰ ਅੱਗੇ ਵਧਾ ਰਿਹਾ ਹੈ
ਇਹ ਸੰਗੀਤ ਪੇਸ਼ਕਾਰੀ 26 ਦਸੰਬਰ 2025 ਤੋਂ 23 ਜਨਵਰੀ 2026 ਤੱਕ ਆਲ ਇੰਡੀਆ ਰੇਡੀਓ, ਡੀਡੀ ਭਾਰਤੀ, ਵੇਵਸ ਓਟੀਟੀ ਅਤੇ ਹੋਰ ਡਿਜੀਟਲ ਪਲੈਟਫਾਰਮਾਂ ਰਾਹੀਂ ਦੇਸ਼ ਭਰ ਵਿੱਚ ਗੂੰਜੇਗਾ
प्रविष्टि तिथि:
30 OCT 2025 6:56PM by PIB Chandigarh
ਪ੍ਰਸਾਰ ਭਾਰਤੀ ਨੇ ਸੱਭਿਆਚਾਰ ਮੰਤਰਾਲੇ ਦੇ ਸਹਿਯੋਗ ਨਾਲ ਆਪਣੇ ਵੱਕਾਰੀ ਸਲਾਨਾ ਸੰਗੀਤ ਉਤਸਵ, ਆਕਾਸ਼ਵਾਣੀ ਸੰਗੀਤ ਸੰਮੇਲਨ 2025 ਦੇ 67ਵੇਂ ਐਡੀਸ਼ਨ ਦਾ ਐਲਾਨ ਕੀਤਾ ਹੈ। ਇਹ 2 ਨਵੰਬਰ ਤੋਂ 29 ਨਵੰਬਰ, 2025 ਤੱਕ ਦੇਸ਼ ਭਰ ਦੇ 24 ਕੇਂਦਰਾਂ 'ਤੇ ਆਯੋਜਿਤ ਕੀਤਾ ਜਾਵੇਗਾ।
ਸਾਲ 1954 ਵਿੱਚ ਆਪਣੀ ਸ਼ੁਰੂਆਤ ਤੋਂ ਲੈ ਕੇ, ਆਲ ਇੰਡੀਆ ਰੇਡੀਓ ਸੰਗੀਤ ਸੰਮੇਲਨ ਭਾਰਤ ਦੀਆਂ ਸਭ ਤੋਂ ਸਥਾਈ ਅਤੇ ਸਤਿਕਾਰਤ ਸੱਭਿਆਚਾਰਕ ਪਰੰਪਰਾਵਾਂ ਵਿੱਚੋਂ ਇੱਕ ਰਿਹਾ ਹੈ। ਹਿੰਦੂਸਤਾਨੀ, ਕਰਨਾਟਕ, ਸੁਗਮ ਅਤੇ ਲੋਕ ਸੰਗੀਤ ਦੀਆਂ ਸਭ ਤੋਂ ਵਧੀਆ ਕਲਾਵਾਂ ਨੂੰ ਦੇਸ਼ ਭਰ ਦੇ ਸੰਗੀਤ ਪ੍ਰੇਮੀਆਂ ਤੱਕ ਪਹੁੰਚਾਉਣ ਲਈ ਸਥਾਪਿਤ, ਇਸ ਸੰਮੇਲਨ ਨੇ ਭਾਰਤ ਦੀ ਅਮੀਰ ਸੰਗੀਤ ਵਿਰਾਸਤ ਨੂੰ ਸੁਰੱਖਿਅਤ ਰੱਖਣ, ਉਤਸ਼ਾਹਿਤ ਕਰਨ ਅਤੇ ਪ੍ਰਸਿੱਧ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਕਲਾਕਾਰ ਅਤੇ ਸਰੋਤੇ ਹਰ ਸਾਲ ਇਸ ਪ੍ਰਸਿੱਧ ਸਮਾਗਮ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ। ਇਹ ਸੰਮੇਲਨ ਪ੍ਰਸਿੱਧ ਅਤੇ ਉੱਭਰ ਰਹੇ ਸੰਗੀਤਕਾਰਾਂ ਦੋਵਾਂ ਲਈ ਇੱਕ ਵੱਕਾਰੀ ਪਲੈਟਫਾਰਮ ਬਣਿਆ ਹੋਇਆ ਹੈ, ਜੋ ਉਨ੍ਹਾਂ ਨੂੰ ਰਾਸ਼ਟਰੀ ਪਛਾਣ ਅਤੇ ਮਾਨਤਾ ਪ੍ਰਦਾਨ ਕਰਦਾ ਹੈ।
ਕਾਨਫਰੰਸ ਬਾਰੇ ਬੋਲਦਿਆਂ, ਪ੍ਰਸਾਰ ਭਾਰਤੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਗੌਰਵ ਦ੍ਵਿਵੇਦੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੋਵਿਡ-19 ਮਹਾਂਮਾਰੀ ਕਾਰਨ ਥੋੜ੍ਹੇ ਸਮੇਂ ਦੀ ਰੁਕਾਵਟ ਤੋਂ ਬਾਅਦ, ਇਸ ਸਾਲ ਇਹ ਸ਼ਾਨਦਾਰ ਤਿਉਹਾਰ ਨਵੇਂ ਜੋਸ਼ ਨਾਲ ਵਾਪਸ ਆ ਰਿਹਾ ਹੈ। 2025 ਐਡੀਸ਼ਨ ਵਿੱਚ ਹਰੇਕ ਸਥਾਨ 'ਤੇ ਦੋ ਸੰਗੀਤ ਸਮਾਰੋਹ ਹੋਣਗੇ, ਇੱਕ ਭਾਰਤੀ ਸ਼ਾਸਤਰੀ ਸੰਗੀਤ (ਵੋਕਲ/ਇੰਸਟਰੂਮੈਂਟਲ) ਨੂੰ ਸਮਰਪਿਤ ਅਤੇ ਦੂਜਾ ਹਲਕੇ/ਲੋਕ ਸੰਗੀਤ ਨੂੰ ਸਮਰਪਿਤ। ਇਹ ਧਿਆਨ ਦੇਣ ਯੋਗ ਹੈ ਕਿ ਪਣਜੀ ਅਤੇ ਸ਼ਿਲੌਂਗ ਵਿੱਚ ਵਿਸ਼ੇਸ਼ ਤੌਰ 'ਤੇ ਪੱਛਮੀ ਸ਼ਾਸਤਰੀ ਸੰਗੀਤ ਦੇ ਪ੍ਰਦਰਸ਼ਨ ਪੇਸ਼ ਕੀਤੇ ਜਾਣਗੇ, ਜੋ ਭਾਰਤ ਦੀ ਖੇਤਰੀ ਸੰਗੀਤ ਵਿਭਿੰਨਤਾ ਨੂੰ ਦਰਸਾਉਂਦੇ ਹਨ।
ਪਹਿਲੇ ਦਿਨ ਦੇ ਸੰਗੀਤ ਸਮਾਰੋਹ 2 ਨਵੰਬਰ, 2025 ਨੂੰ ਦਿੱਲੀ, ਮੁੰਬਈ ਅਤੇ ਚੇੱਨਈ ਵਿੱਚ ਸੱਦੇ ਗਏ ਦਰਸ਼ਕਾਂ ਦੇ ਸਾਹਮਣੇ ਆਯੋਜਿਤ ਕੀਤੇ ਜਾਣਗੇ। ਇਸ ਤੋਂ ਬਾਅਦ 8 ਨਵੰਬਰ ਨੂੰ ਉਦੈਪੁਰ, ਤਿਰੂਵਨੰਤਪੁਰਮ ਅਤੇ ਕਟਕ ਵਿੱਚ ਸੰਗੀਤ ਸਮਾਰੋਹ ਆਯੋਜਿਤ ਕੀਤੇ ਜਾਣਗੇ, ਜੋ ਧਾਰਵਾੜ, ਹੈਦਰਾਬਾਦ ਅਤੇ ਜਲੰਧਰ ਤੋਂ ਹੁੰਦੇ ਹੋਏ 29 ਨਵੰਬਰ ਤੱਕ ਜਾਰੀ ਰਹਿਣਗੇ।
ਸਾਰੇ ਸੰਗੀਤ ਸਮਾਰੋਹਾਂ ਵਿੱਚ ਜਨਤਾ ਲਈ ਦਾਖਲਾ ਮੁਫ਼ਤ ਹੈ। ਸੱਦੇ ਪੱਤਰ ਸਬੰਧਿਤ ਆਲ ਇੰਡੀਆ ਰੇਡੀਓ ਸਟੇਸ਼ਨਾਂ ਤੋਂ ਪਹਿਲਾਂ ਆਓ, ਪਹਿਲਾਂ ਪਾਓ ਦੇ ਅਧਾਰ 'ਤੇ ਪ੍ਰਾਪਤ ਕੀਤੇ ਜਾ ਸਕਦੇ ਹਨ।
ਕਾਨਫਰੰਸ ਦੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ
● ਇੱਕ ਸਦੀਵੀ ਪਰੰਪਰਾ ਦਾ 67ਵਾਂ ਸਾਲ - 1954 ਜਾਰੀ ਸੰਗੀਤ ਉੱਤਮਤਾ ਦੀ ਵਿਰਾਸਤ ਜਾਰੀ ਹੈ
● ਦੋਹਰੇ ਸੰਗੀਤ ਸਮਾਰੋਹ ਫਾਰਮੈੱਟ - ਹਰੇਕ ਕੇਂਦਰ 'ਤੇ ਸ਼ਾਸਤਰੀ ਅਤੇ ਸੁਗਮ/ਲੋਕ ਸੰਗੀਤ ਪ੍ਰਦਰਸ਼ਨ
● ਪ੍ਰਸਿੱਧ ਕਲਾਕਾਰਾਂ ਦੀ ਭਾਗੀਦਾਰੀ
● ਸੰਗੀਤ ਸਮਾਰੋਹਾਂ ਤੋਂ ਬਾਅਦ, ਪ੍ਰਦਰਸ਼ਨ 26 ਦਸੰਬਰ, 2025 ਤੋਂ 23 ਜਨਵਰੀ, 2026 ਤੱਕ ਰੋਜ਼ਾਨਾ ਰਾਤ 10:00 ਵਜੇ ਤੋਂ ਰਾਤ 11:00 ਵਜੇ ਤੱਕ ਆਲ ਇੰਡੀਆ ਰੇਡੀਓ ਨੈੱਟਵਰਕ 'ਤੇ ਪ੍ਰਸਾਰਿਤ ਕੀਤੇ ਜਾਣਗੇ।
· ਇਹ ਸੰਗੀਤਕ ਪ੍ਰਦਰਸ਼ਨ ਵੱਖ-ਵੱਖ ਪਲੈਟਫਾਰਮਾਂ 'ਤੇ ਵੀ ਉਪਲਬਧ ਹੋਣਗੇ:
ਰਾਗਮ ਚੈਨਲ (DTH)
ਡੀਡੀ ਭਾਰਤੀ
ਰਾਗਮ ਯੂਟਿਊਬ ਚੈਨਲ
ਵੇਵਸ OTT ਪਲੈਟਫਾਰਮ
NewsOnAIR ਐਪ
ਆਕਾਸ਼ਵਾਣੀ ਸੰਗੀਤ ਸੰਮੇਲਨ - 2025
ਫੀਚਰਡ ਕਲਾਕਾਰ - ਮਿਤੀ-ਵਾਰ ਅਨੁਸੂਚੀ
2 ਨਵੰਬਰ, 2025
• ਦਿੱਲੀ: ਪੰ. ਰਾਕੇਸ਼ ਚੌਰਸੀਆ (ਬਾਂਸਰੀ), ਸ਼੍ਰੀ ਨੰਦੇਸ਼ ਉਮਾਪ (Folk)
• ਮੁੰਬਈ : ਪੰ. ਵੇਂਕਟੇਸ਼ ਕੁਮਾਰ (ਵੋਕਲ), ਸ਼੍ਰੀ ਹਾਮਿਦ ਅਮੀਨਭਾਈ ਸੱਯਦ ਐਂਡ ਪਾਰਟੀ (ਭਾਰੂਦ)
• ਚੇੱਨਈ: ਪੁਸ਼ਪਵਨਮ ਸ਼੍ਰੀ ਕੁੱਪੁਸਵਾਮੀ (Folk), ਉਦੋਯਲੁਰ ਸ਼੍ਰੀ ਕੇ. ਕਲਿਆਣਰਮਨ (ਭਗਤੀ)
8 ਨਵੰਬਰ, 2025
-
ਉਦੈਪੁਰ: ਮੋ: ਅਮਾਨ ਖਾਨ (ਗਾਇਕ), ਡਾ: ਵਿਜਯੇਂਦ੍ਰ ਗੌਤਮ (ਸੁਗਮ ਸੰਗੀਤ)
-
ਤਿਰੂਵਨੰਤਪੁਰਮ: ਕੁਡਮਾਲੂਰ /ਮੁਰਲੀਧਰਮਾਰਰ (ਪੰਚਵਧਿਅਮ), ਵਿਦੁਸ਼ੀ ਡਾ. ਐਨ.ਜੇ. ਨੰਦਿਨੀ (ਕਰਨਾਟਕ ਵੋਕਲ), ਅਜਿਤ ਜੀ. ਕ੍ਰਿਸ਼ਣਨ ਅਤੇ ਐਸ.ਆਰ. ਸ਼੍ਰੀਕੁੱਟੀ (ਲਾਈਟ)
-
ਕਟਕ: ਪ੍ਰਦੀਪਤਾ ਸੇਖਰ ਮਹਾਪਾਤਰਾ (ਬਾਂਸੁਰੀ), ਡਾ: ਨਾਜ਼ੀਆ ਸਈਦ ਅਤੇ ਸੰਤੋਸ਼ੀ ਪ੍ਰਸਾਦ ਮਿਸ਼ਰਾ (ਲਾਈਟ ਵੋਕਲ)
9 ਨਵੰਬਰ 2025
-
ਪੁਣੇ: ਵਿਦੁਸ਼ੀ ਜੋਤੀ ਹੇਗੜੇ (ਰੁਦਰਵੀਣਾ), ਵਿਜੇ ਕੁਮਾਰ ਗਾਇਕਵਾੜ ਅਤੇ ਸਮੂਹ (ਲੋਕ)
-
ਪਣਜੀ: ਦੇਬਸ਼ੰਕਰ ਰਾਏ ਅਤੇ ਜਯੋਤੀ ਸ਼ੰਕਰ ਰਾਏ (ਵੈਸਟਰਨ ਕਲਾਸੀਕਲ), ਪ੍ਰਾਚੀ ਜਠਾਰ, ਸ਼੍ਰੀਮਤੀ ਸ਼ਕੁੰਤਲਾ ਭਰਨੇ (ਲਾਈਟ)
15-16 ਨਵੰਬਰ, 2025
-
ਕੋਲਕਾਤਾ: ਪੰ. ਆਸ਼ਿਮ ਚੌਧਰੀ (ਸਿਤਾਰ), ਸਬੀਨਾ ਮੁਮਤਾਜ਼ ਇਸਲਾਮ (ਖਿਆਲ), ਅਗਨੀਭਾ ਬੰਦੋਪਾਧਿਆਏ, ਸ਼੍ਰੀਰਾਧਾ ਬੰਦੋਪਾਧਿਆਏ (ਲਾਈਟ), ਸੋਮਾ ਦਾਸ ਮੰਡਲ, ਕਾਤ੍ਰਿਕ ਦਾਸ (Folk)।
15-16 ਨਵੰਬਰ, 2025
-
ਤਿਰੂਚਿਰਾਪੱਲੀ: ਸ਼੍ਰੀਮਤੀ ਵਿਸ਼ਾਖਾ ਹਰੀ (ਕਰਨਾਟਕ ਵੋਕਲ), ਸ਼੍ਰੀ ਐਨ. ਸ਼ਿਵਾਜੀ ਰਾਓ ਐਂਡ ਪਾਰਟੀ (ਕਾਰਗੱਟਮ)
-
ਭੋਪਾਲ: ਪੰ. ਸੰਤੋਸ਼ ਨਾਹਰ (ਵਾਇਲਿਨ), ਡਾ: ਦੀਪਾਲੀ ਵੱਟਲ (ਗ਼ਜ਼ਲ)
-
ਵਾਰਾਣਸੀ: ਸ਼੍ਰੀ ਸ਼ੁਭੰਕਰ ਡੇ (ਖਿਆਲ), ਸ਼੍ਰੀ ਮੰਨਾ ਲਾਲ ਯਾਦਵ ਅਤੇ ਸਮੂਹ (Folk)
-
ਲਖਨਊ : ਪੰ. ਧਰਮਨਾਥ ਮਿਸ਼ਰਾ (ਠੁਮਰੀ/ਦਾਦਰਾ), ਡਾ. ਮੇਨਕਾ ਮਿਸ਼ਰਾ (ਲਾਈਟ)
-
ਵਿਜੇਵਾੜਾ: ਵਿਦੁਸ਼ੀ ਕੋਲੁੱਰੂ ਵੰਦਨਾ (ਕਰਨਾਟਕ ਵੋਕਲ), ਮੋਡਮੁਦੀ ਸੁਧਾਕਰ (ਲਾਈਟ)
21 ਨਵੰਬਰ, 2025
-
ਜੈਪੁਰ: ਪੰ. ਵਿਸ਼ਵਮੋਹਨ ਭੱਟ (ਗਿਟਾਰ), ਪੰ. ਸੀਤਾ ਰਾਮ ਸਿੰਘ (ਲਾਈਟ)
-
22 ਨਵੰਬਰ, 2025
-
ਬੈਂਗਲੁਰੂ: ਬੈਂਗਲੁਰੂ ਬ੍ਰਦਰਜ਼ (ਕਰਨਾਟਕ ਜੋੜੀ), ਲਕਸ਼ਮੀ ਨਾਗਰਾਜ (ਲਾਈਟ)
-
ਗੁਵਾਹਾਟੀ: ਸ਼੍ਰੀ ਮਨੋਜ ਬਰੂਆ (ਵਾਇਲਿਨ), ਸ਼੍ਰੀਮਤੀ ਜਾਬਾ ਚੱਕਰਵਰਤੀ ਦਾਸ (Folk)
27 ਨਵੰਬਰ, 2025
-
ਸ਼ਿਲੌਂਗ: ਨਾ ਰਿਮਪੇਈ (ਬੈਂਡ), ਸੁਸ਼੍ਰੀ ਗਵੇਨੇਥ ਮਾਵਲੌਂਗ, ਕਲਰਜ਼ (ਬੈਂਡ), ਖੋਰਸ਼ਾ ਕੋਰਡੋਰ ਮਾਰਬਾਨਿਯਾਂਗ, ਸਿਲਬੀਪਾਸਾਹ ਐਂਡ ਪਾਰਟੀ, ਲੋਵਰ ਵੀ. ਮਾਰਕ ਐਂਡ ਪਾਰਟੀ (Folk)
-
ਪਟਨਾ: ਸਮਿਤ ਤਿਵਾੜੀ (ਸਰੋਦ), ਮਨੋਰੰਜਨ ਓਝਾ (Folk)
29 ਨਵੰਬਰ 2025
-
ਧਾਰਵਾੜ. ਪੰ. ਭੀਮੰਨਾ ਜਾਧਵ (ਸੁੰਦਰੀ) ਵੇਂਕਟੇਸ਼ ਅਲਕੋਡ, ਆਰਾਧਨਾ ਹੇਗੜੇ (ਲਾਈਟ), ਮਹੰਤੇਸ਼ਹੁਗਰ (Folk)
-
ਹੈਦਰਾਬਾਦ: ਵਿਦਵਾਨ ਸ਼੍ਰੀ ਡੀ.ਵੀ. ਮੋਹਨਾ ਕ੍ਰਿਸ਼ਨਾ (ਕਰਨਾਟਕ ਵੋਕਲ), ਸ੍ਰੀਮਤੀ ਅਰੁਣਾ ਸੁਬਾਰਾਓ, ਸ਼੍ਰੀ ਪਾਤ੍ਰੀ ਕੁਮਾਰ ਸਵਾਮੀ (ਲੋਕ)
-
ਜਲੰਧਰ : ਭਾਈ ਗੁਰਮੀਤ ਸਿੰਘ ਸ਼ਾਂਤ (ਸ਼ਬਦ ਕੀਰਤਨ), ਮਿਸ ਗਲੋਰੀ ਬਾਵਾ (ਲੋਕ ਗੀਤ)
*****
ਧਰਮੇਂਦਰ ਤਿਵਾਰੀ/ਨਵੀਨ ਸ੍ਰੀਜਿਤ/
(रिलीज़ आईडी: 2185056)
आगंतुक पटल : 27