ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਕੇਵੜੀਆ ਵਿੱਚ ਸਟੈਚੂ ਆਫ਼ ਯੂਨਿਟੀ ’ਤੇ ਸਰਦਾਰ ਵੱਲਭਭਾਈ ਪਟੇਲ ਨੂੰ ਸ਼ਰਧਾਂਜਲੀ ਭੇਟ ਕੀਤੀ

Posted On: 31 OCT 2025 12:41PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੇਵੜੀਆ ਵਿੱਚ 'ਸਟੈਚੂ ਆਫ਼ ਯੂਨਿਟੀ' ‘ਤੇ ਸਰਦਾਰ ਵੱਲਭਭਾਈ ਪਟੇਲ ਨੂੰ ਸ਼ਰਧਾਂਜਲੀ ਭੇਟ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਟੈਚੂ ਆਫ਼ ਯੂਨਿਟੀ ਸਰਦਾਰ ਪਟੇਲ ਅਤੇ ਭਾਰਤ ਦੀ ਏਕਤਾ ਅਤੇ ਸ਼ਕਤੀ ਸਬੰਧੀ ਉਨ੍ਹਾਂ ਦੇ ਨਜ਼ਰੀਏ ਨੂੰ ਇੱਕ ਯਾਦਗਾਰੀ ਸ਼ਰਧਾਂਜਲੀ ਹੈ। ਉਨ੍ਹਾਂ ਨੇ ਕਿਹਾ ਕਿ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਵਜੋਂ ਸਥਾਪਿਤ ਇਹ ਮੂਰਤੀ ਰਾਸ਼ਟਰੀ ਮਾਣ ਅਤੇ ਸਰਦਾਰ ਪਟੇਲ ਦੇ ਸੁਪਨਿਆਂ ਨੂੰ ਪ੍ਰਤੱਖ ਕਰਨ ਦੇ ਰਾਸ਼ਟਰ ਦੇ ਸਮੂਹਿਕ ਸੰਕਲਪ ਦਾ ਪ੍ਰਤੀਕ ਹੈ।

ਪ੍ਰਧਾਨ ਮੰਤਰੀ ਨੇ ਐੱਕਸ 'ਤੇ ਲਿਖਿਆ;

“ਕੇਵੜੀਆ ਵਿੱਚ 'ਸਟੈਚੂ ਆਫ਼ ਯੂਨਿਟੀ' ‘ਤੇ ਸਰਦਾਰ ਵੱਲਭਭਾਈ ਪਟੇਲ ਨੂੰ ਸ਼ਰਧਾਂਜਲੀ ਭੇਟ ਕੀਤੀ।

ਇਹ ਸਮਾਰਕ ਸਰਦਾਰ ਪਟੇਲ ਅਤੇ ਭਾਰਤ ਦੀ ਏਕਤਾ ਅਤੇ ਸ਼ਕਤੀ ਦੇ ਪ੍ਰਤੀ ਉਨ੍ਹਾਂ ਦੇ ਨਜ਼ਰੀਏ ਨੂੰ ਇੱਕ ਯਾਦਗਾਰੀ ਸ਼ਰਧਾਂਜਲੀ ਹੈ। ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਵਜੋਂ ਸਥਾਪਿਤ ਇਹ ਰਾਸ਼ਟਰੀ ਮਾਣ ਅਤੇ ਸਰਦਾਰ ਪਟੇਲ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਸਮੂਹਿਕ ਸੰਕਲਪ ਦਾ ਪ੍ਰਤੀਕ ਹੈ।

“ਕੇਵੜੀਆ ਵਿੱਚ 'ਸਟੈਚੂ ਆਫ਼ ਯੂਨਿਟੀ' ‘ਤੇ ਸਰਦਾਰ ਵੱਲਭਭਾਈ ਪਟੇਲ ਨੂੰ ਸ਼ਰਧਾਂਜਲੀ ਭੇਟ ਕੀਤੀ।

ਸਟੈਚੂ ਆਫ਼ ਯੂਨਿਟੀ ਸਰਦਾਰ ਪਟੇਲ ਨੂੰ ਸਮਰਪਿਤ ਇੱਕ ਸ਼ਾਨਦਾਰ ਸਮਾਰਕ ਹੈ, ਜੋ ਭਾਰਤ ਦੀ ਏਕਤਾ ਨੂੰ ਲੈ ਕੇ ਉਨ੍ਹਾਂ ਦੀ ਸੰਕਲਪਨਾ ਦਾ ਸਸ਼ਕਤ ਪ੍ਰਤੀਕ ਹੈ। ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਵਜੋਂ ਇਹ ਸਾਡੇ ਰਾਸ਼ਟਰੀ ਮਾਣ ਅਤੇ ਸਰਦਾਰ ਪਟੇਲ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਸਮੂਹਿਕ ਸੰਕਲਪ ਲਈ ਪ੍ਰੇਰਨਾ ਦਾ ਸਰੋਤ ਵੀ ਹੈ।"

******

ਐੱਮਜੇਪੀਐੱਸ/ ਐੱਸਟੀ


(Release ID: 2185052) ਵਿਜ਼ੀਟਰ ਕਾਊਂਟਰ : 31