ਗ੍ਰਹਿ ਮੰਤਰਾਲਾ
azadi ka amrit mahotsav

ਵੱਖ-ਵੱਖ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ/CAPF/CPO ਦੇ 1,466 ਕਰਮਚਾਰੀਆਂ ਨੂੰ ਸਾਲ 2025 ਲਈ ‘ਕੇਂਦਰੀ ਗ੍ਰਹਿਮੰਤਰੀ ਦਕਸ਼ਤਾ ਪਦਕ’ ਦਿੱਤੇ ਗਏ


‘ਕੇਂਦਰੀ ਗ੍ਰਹਿਮੰਤਰੀ ਦਕਸ਼ਤਾ ਪਦਕ’ ਵਿਸ਼ੇਸ਼ ਅਭਿਆਨ, ਜਾਂਚ, ਖੁਫੀਆ ਜਾਣਕਾਰੀ ਅਤੇ ਫੋਰੈਂਸਿਕ ਵਿਗਿਆਨ ਦੇ ਖੇਤਰਾਂ ਵਿੱਚ ਉੱਤਮ ਕਾਰਜ ਨੂੰ ਮਾਨਤਾ ਅਤੇ ਉੱਚ ਪੇਸ਼ੇਵਰ ਮਿਆਰਾਂ ਨੂੰ ਉਤਸ਼ਾਹਿਤ ਕਰੇਗਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਅਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਵਿੱਚ ਸ਼ੁਰੂ ਕੀਤੀ ਗਈ ਇਹ ‘ਕੇਂਦਰੀ ਗ੍ਰਹਿਮੰਤਰੀ ਦਕਸ਼ਤਾ ਪਦਕ’ ਸਾਰੇ ਪੁਲਿਸ ਕਰਮਚਾਰੀਆਂ ਦੇ ਮਨੋਬਲ ਨੂੰ ਵਧਾਏਗਾ

ਗ੍ਰਹਿ ਮੰਤਰਾਲੇ ਨੇ ਫਰਵਰੀ, 2024 ਵਿੱਚ "ਕੇਂਦਰੀ ਗ੍ਰਹਿਮੰਤਰੀ ਦਕਸ਼ਤਾ ਪਦਕ" ਦੇ ਨੋਟੀਫਿਕੇਸ਼ਨ ਜਾਰੀ ਕੀਤੇ ਸਨ

"ਕੇਂਦਰੀ ਗ੍ਰਹਿਮੰਤਰੀ ਦਕਸ਼ਤਾ ਪਦਕ" ਦਾ ਐਲਾਨ ਹਰੇਕ ਸਾਲ 31 ਅਕਤੂਬਰ ਨੂੰ ਸਰਦਾਰ ਵੱਲਭਭਾਈ ਪਟੇਲ ਦੀ ਜਯੰਤੀ ਮੌਕੇ ਕੀਤੀ ਜਾਂਦੀ ਹੈ

Posted On: 31 OCT 2025 9:13AM by PIB Chandigarh

ਵੱਖ-ਵੱਖ ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ/ਕੇਂਦਰੀ ਹਥਿਆਰਬੰਦ ਅਰਧ ਸੈਨਿਕ ਬਲਾਂ (CAPFs)/ਕੇਂਦਰੀ ਪੁਲਿਸ ਸੰਗਠਨਾਂ (CPOs) ਦੇ 1,466 ਕਰਮਚਾਰੀਆਂ ਨੂੰ ਸਾਲ 2025 ਲਈ 'ਕੇਂਦਰੀ ਗ੍ਰਹਿਮੰਤਰੀ ਦਕਸ਼ਤਾ ਪਦਕ' ਨਾਲ ਸਨਮਾਨਿਤ ਕੀਤਾ ਗਿਆ ਹੈ।

'ਕੇਂਦਰੀ ਗ੍ਰਹਿ ਮੰਤਰੀ ਦਕਸ਼ਤਾ ਪਦਕ' ਹੇਠ ਲਿਖੇ ਚਾਰ ਖੇਤਰਾਂ ਵਿੱਚ ਸ਼ਾਨਦਾਰ ਕਾਰਜ ਨੂੰ ਮਾਨਤਾ ਅਤੇ ਉੱਚ ਪੇਸ਼ੇਵਰ ਮਿਆਰਾਂ ਨੂੰ ਉਤਸ਼ਾਹਿਤ ਕਰਨ ਅਤੇ ਕਰਮਚਾਰੀਆਂ ਅਤੇ ਅਧਿਕਾਰੀਆਂ ਦਾ ਮਨੋਬਲ ਵਧਾਉਣ ਲਈ ਦਿੱਤਾ ਜਾਂਦਾ ਹੈ:

 (i) ਵਿਸ਼ੇਸ਼ ਅਭਿਆਨ

(ii) ਖੋਜ

(iii) ਖੁਫੀਆ ਜਾਣਕਾਰੀ

(iv) ਫੋਰੈਂਸਿਕ ਵਿਗਿਆਨ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਅਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਵਿੱਚ ਸ਼ੁਰੂ ਕੀਤਾ ਗਿਆ ਇਹ 'ਕੇਂਦਰੀ ਗ੍ਰਹਿ ਮੰਤਰੀ ਦਕਸ਼ਤਾ ਪਦਕ' ਸਾਰੇ ਪੁਲਿਸ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਮਨੋਬਲ ਨੂੰ ਵਧਾਏਗਾ।

ਕੇਂਦਰੀ ਗ੍ਰਹਿ ਮੰਤਰਾਲੇ ਦੁਆਰਾ 1 ਫਰਵਰੀ, 2024 ਨੂੰ 'ਕੇਂਦਰੀ ਗ੍ਰਹਿਮੰਤਰੀ ਦਕਸ਼ਤਾ ਮੈਡਲ' ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਪੁਲਿਸ ਬਲਾਂ, ਸੁਰੱਖਿਆ ਸੰਗਠਨਾਂ, ਖੋਜ ਸ਼ਾਖਾਵਾਂ/ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਵਿਸ਼ੇਸ਼ ਸ਼ਾਖਾਵਾਂ/ਸੀਪੀਓ/ਸੀਏਪੀਐੱਫ ਦੇ ਮੈਂਬਰਾਂ ਅਤੇ ਦੇਸ਼ ਭਰ ਵਿੱਚ ਫੋਰੈਂਸਿਕ ਵਿਗਿਆਨ ਦੇ ਖੇਤਰ ਵਿੱਚ ਆਪ੍ਰੇਸ਼ਨਸ ਨਾਲ ਸਬੰਧਿਤ ਉੱਤਮਤਾ, ਖੋਜ਼ ਵਿੱਚ ਉੱਤਮ ਸੇਵਾ, ਅਸਧਾਰਨ ਪ੍ਰਦਰਸ਼ਨ, ਅਜਿੱਤ ਅਤੇ ਦਲੇਰ ਖੁਫੀਆ ਸੇਵਾ ਅਤੇ ਫੋਰੈਂਸਿਕ ਵਿਗਿਆਨ ਦੇ ਖੇਤਰ ਵਿੱਚ ਸੇਵਾ ਕਰ ਰਹੇ ਸਰਕਾਰੀ ਵਿਗਿਆਨੀਆਂ ਨੂੰ ਸ਼ਲਾਘਾਯੋਗ ਕੰਮ ਦੇ ਲਈ ਇਸ ਪਦਕ ਨਾਲ ਸਨਮਾਨਿਤ ਕੀਤਾ ਜਾਵੇਗਾ।

ਮੈਡਲ ਦਾ ਐਲਾਨ ਹਰ ਸਾਲ 31 ਅਕਤੂਬਰ ਨੂੰ ਸਰਦਾਰ ਵੱਲਭਭਾਈ ਪਟੇਲ ਦੀ ਜਯੰਤੀ ਮੌਕੇ ਕੀਤਾ ਜਾਂਦਾ ਹੈ।

ਮੈਡਲ ਨਾਲ ਸਨਮਾਨਿਤ ਕੀਤੇ ਗਏ ਕਰਮਚਾਰੀਆਂ ਦੀ ਸੂਚੀ ਗ੍ਰਹਿ ਮੰਤਰਾਲੇ ਦੀ ਵੈੱਬਸਾਈਟ - https://www.mha.gov.in 'ਤੇ ਉਪਲਬਧ ਹੈ।

ਜੇਤੂਆਂ ਦੀ ਸੂਚੀ ਲਈ ਕਲਿੱਕ ਕਰੋ

*******

ਆਰਕੇ/ਆਰਆਰ/ਪੀਐੱਸ/ਬਲਜੀਤ


(Release ID: 2184691) Visitor Counter : 4