ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਸਟਾਰਟਅੱਪ ਐਕਸਲੇਟਰ ਵੇਵਐਕਸ ਨੇ ਭਾਰਤੀ ਮੀਡੀਆ- ਤਕਨੀਕੀ ਉੱਦਮੀਆਂ ਦੇ ਭਵਿੱਖ ਨੂੰ ਆਕਾਰ ਦੇਣ ਲਈ ਵਿਸ਼ਵ ਦੇ ਸਭ ਤੋਂ ਵੱਡੇ ਸਟਾਰਟਅੱਪ ਹੱਬ, ਟੀ-ਹੱਬ ਨਾਲ ਸਹਿਯੋਗ ਕੀਤਾ


ਵੇਵਐਕਸ ਭਾਰਤ ਵਿੱਚ ਏਵੀਜੀਸੀ-ਐਕਸਆਰ ਸਟਾਰਟਅੱਪ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਪੂਰੇ ਦੇਸ਼ ਵਿੱਚ 10 ਇਨੋਵੇਸ਼ਨ ਹੱਬ ਸਥਾਪਿਤ ਕਰੇਗਾ, ਜਿਸ ਵਿੱਚ ਟੀ-ਹੱਬ ਐਂਕਰ ਸੰਸਥਾਨ ਹੋਵੇਗਾ

ਸਹਿਮਤੀ ਪੱਤਰ ਭਾਰਤ ਦੇ ਮੀਡੀਆ-ਟੇਕ ਈਕੋਸਿਸਟਮ ਵਿੱਚ ਸਟਾਰਟਅੱਪ, ਕ੍ਰਿਏਟਰਸ ਅਤੇ ਨਿਵੇਸ਼ਕਾਂ ਨੂੰ ਜੋੜਦੇ ਹੋਏ ਇਨੋਵੇਸ਼ਨ ਦੀ ਇੱਕ ਨਵੀਂ ਪੀੜ੍ਹੀ ਲਈ ਪਲੈਟਫਾਰਮ ਤਿਆਰ ਕਰਦਾ ਹੈ

ਇਹ ਸਾਂਝੇਦਾਰੀ ਦੇਸ਼ ਦੀ ਅਗਲੀ ਪੀੜ੍ਹੀ ਦੇ ਕ੍ਰਿਏਟਰਸ ਅਤੇ ਇਨੋਵੇਟਰਸ ਲਈ ਮਾਰਗ ਦਰਸ਼ਨ, ਗਲੋਬਲ ਮਾਰਕਿਟ ਤੱਕ ਪਹੁੰਚ ਅਤੇ ਇੱਕ ਸਕੇਲੇਬਲ ਈਕੋਸਿਸਟਮ ਨੂੰ ਉਤਸ਼ਾਹਿਤ ਕਰਨਾ ਲਈ ਹੈ

Posted On: 28 OCT 2025 7:44PM by PIB Chandigarh

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਭਾਰਤ ਸਰਕਾਰ ਦੇ ਅਧੀਨ ਸਟਾਰਟਅੱਪ ਐਕਸਲੇਟਰ ਵੇਵਐਕਸ ਨੇ ਭਾਰਤ ਦੇ ਕ੍ਰਿਏਟਿਵ, ਕੰਟੈਟ ਅਤੇ ਮੀਡੀਆ- ਟੈਕਨੋਲੋਜੀ ਸਟਾਰਟਅੱਪ ਈਕੋਸਿਸਟਮ ਨੂੰ ਹੁਲਾਰਾ ਦੇਣ ਲਈ ਵਿਸ਼ਵ ਦੇ ਸਭ ਤੋਂ ਵੱਡੇ ਸਟਾਰਟਅੱਪ ਹੱਬ, ਟੀ-ਹੱਬ ਨਾਲ ਇੱਕ ਸਹਿਮਤੀ ਪੱਤਰ (ਐੱਮਓਯੂ) ‘ਤੇ ਹਸਤਾਖਰ ਕੀਤੇ। 

ਵੇਵਐਕਸ ਅਤੇ ਟੀ-ਹੱਬ ਵਿਚਕਾਰ ਹੋਏ ਸਮਝੌਤੇ 'ਤੇ ਵੇਵਐਕਸ ਅਤੇ ਟੀ-ਹੱਬ ਦੇ ਸੀਈਓਜ਼ ਨੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਸੰਜੈ ਜਾਜੂ, ਤੇਲੰਗਾਨਾ ਸਰਕਾਰ ਦੇ ਸੂਚਨਾ ਤਕਨਾਲੋਜੀ, ਇਲੈਕਟ੍ਰੌਨਿਕਸ ਅਤੇ ਸੰਚਾਰ ਵਿਭਾਗ ਦੇ ਵਿਸ਼ੇਸ਼ ਮੁੱਖ ਸਕੱਤਰ ਸ਼੍ਰੀ ਸੰਜੈ ਕੁਮਾਰ ਅਤੇ ਮੰਤਰਾਲੇ ਦੇ ਹੋਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਰਸਮੀ ਤੌਰ 'ਤੇ ਹਸਤਾਖਰ ਕੀਤੇ ਅਤੇ ਉਨ੍ਹਾਂ ਦਾ ਆਦਾਨ-ਪ੍ਰਦਾਨ ਕੀਤਾ।

ਇਸ ਮੌਕੇ ‘ਤੇ ਆਪਣੇ ਸੰਬੋਧਨ ਵਿੱਚ, ਸਕੱਤਰ ਸ਼੍ਰੀ ਸੰਜੈ ਜਾਜੂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਭਾਰਤ ਦਾ ਏਵੀਜੀਸੀ-ਐਕਸਆਰ (ਐਨੀਮੇਸ਼ਨ, ਵਿਜ਼ੂਅਲ ਇਫੈਕਟਸ, ਗੇਮਿੰਗ, ਕੌਮਿਕਸ ਅਤੇ ਐਕਸਟੈਂਡਡ ਰਿਅਲਿਟੀ) ਖੇਤਰ ਤੇਜ਼ੀ ਨਾਲ ਵਿਕਸਿਤ ਹੋ ਰਿਹਾ ਹੈ ਅਤੇ ਕ੍ਰਿਏਟਿਵ ਅਰਥਵਿਵਸਥਾ ਦੇ ਇੱਕ ਪ੍ਰਮੁੱਖ ਚਾਲਕ ਵਜੋਂ ਉੱਭਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਵੇਵਐਕਸ ਦੀ ਸੰਕਲਪਨਾ ਮੀਡੀਆ, ਮਨੋਰੰਜਨ ਅਤੇ ਉੱਨਤ ਤਕਨਾਲੋਜੀ ਵਿੱਚ ਸਟਾਰਟਅੱਪ ਨੂੰ ਹੁਲਾਰਾ ਦੇਣ ਅਤੇ ਕ੍ਰਿਏਟਰਸ ਨੂੰ ਸਸ਼ਕਤ ਬਣਾਉਣ ਲਈ ਇੱਕ ਰਾਸ਼ਟਰੀ ਉਤਪ੍ਰੇਰਕ ਪਲੈਟਫਾਰਮ ਵਜੋਂ ਕੀਤੀ ਗਈ ਹੈ। 

ਤੇਲੰਗਾਨਾ ਸਰਕਾਰ ਦੇ ਸੂਚਨਾ ਤਕਨਾਲੋਜੀ, ਇਲੈਕਟ੍ਰੌਨਿਕਸ ਅਤੇ ਸੰਚਾਰ ਵਿਭਾਗ ਦੇ ਵਿਸ਼ੇਸ਼ ਮੁੱਖ ਸਕੱਤਰ ਸ਼੍ਰੀ ਸੰਜੈ ਕੁਮਾਰ ਨੇ ਕਿਹਾ ਕਿ ਵੇਵਐਕਸ ਅਤੇ ਟੀ-ਹੱਬ ਵਿਚਕਾਰ ਸਾਂਝੇਦਾਰੀ ਕ੍ਰਿਏਟਿਵ ਉੱਦਮਤਾ ਲਈ ਇੱਕ ਰਾਸ਼ਟਰ ਵਿਆਪੀ ਈਕੋਸਿਸਟਮ ਦੇ ਨਿਰਮਾਣ ਵਿੱਚ ਮਦਦ ਹੋਵੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਨੌਜਵਾਨ ਕ੍ਰਿਏਟਰਸ ਨੂੰ ਵਿਅਕਤੀਗਤ ਭਾਗੀਦਾਰਾਂ ਤੋਂ ਸੰਗਠਿਤ ਵਪਾਰਕ ਇਕਾਈਆਂ ਵਿੱਚ ਬਦਲਣ ਵਿੱਚ ਮਦਦ ਕਰੇਗਾ, ਜਿਸ ਨਾਲ ਉਹ ਵਿਸ਼ਵ ਪੱਧਰ 'ਤੇ ਵਿਸਤਾਰ ਕਰ ਸਕਣਗੇ।

ਇਸ ਸਹਿਯੋਗ ਨਾਲ ਭਾਰਤੀ ਸਟਾਰਟਅੱਪ ਨੂੰ ਸਟ੍ਰਕਚਰਡ ਇਨਕਿਊਬੇਸ਼ਨ, ਮੈਂਟਰਸ਼ਿਪ ਅਤੇ ਇਨਫ੍ਰਾਸਟ੍ਰਕਚਰ ਅਤੇ ਨੈੱਟਵਰਕ ਤੱਕ ਪਹੁੰਚ ਪ੍ਰਦਾਨ ਕਰਕੇ ਲਾਭ ਹਾਸਲ ਹੋਣ ਦੀ ਉਮੀਦ ਹੈ। ਐਂਕਰ ਸੰਸਥਾ ਵਜੋਂ ਟੀ-ਹੱਬ ਦੁਆਰਾ ਸਹਾਇਤਾ ਪ੍ਰਾਪਤ, ਵੇਵਐਕਸ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਧੀਨ ਪੂਰੇ ਭਾਰਤ ਵਿੱਚ 10 ਇਨਕਿਊਬੇਸ਼ਨ ਕੇਂਦਰ ਸਥਾਪਿਤ ਕਰੇਗਾ। ਇਹ ਸੈਂਟਰ ਏਵੀਜੀਸੀ-ਐਕਸਆਰ ਈਕੋਸਿਸਟਮ ਵਿੱਚ ਸਟਾਰਟਅੱਪਸ ਅਤੇ ਕ੍ਰਿਏਟਰਸ ਲਈ ਨਵੀਨਤਾ ਕੇਂਦਰਾਂ ਵਜੋਂ ਕੰਮ ਕਰਨਗੇ।

ਵੇਵਐਕਸ ਦੇ ਸੰਦਰਭ ਵਿੱਚ

ਵੇਵਐਕਸ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਵੇਵਸ ਪਹਿਲ ਦੇ ਅਧੀਨ ਸ਼ੁਰੂ ਕੀਤਾ ਗਿਆ ਇੱਕ ਸਮਰਪਿਤ ਸਟਾਰਟਅੱਪ ਉਤਪ੍ਰੇਰਕ ਪਲੈਟਫਾਰਮ ਹੈ, ਜਿਸ ਦਾ ਉਦੇਸ਼ ਮੀਡੀਆ ਅਤੇ ਮਨੋਰੰਜਨ ਖੇਤਰਾਂ ਵਿੱਚ ਨਵੀਨਤਾ ਨੂੰ ਹੁਲਾਰਾ ਦੇਣ ਹੈ। ਮਈ 2025 ਵਿੱਚ ਮੁੰਬਈ ਵਿੱਚ ਆਯੋਜਿਤ ਵੇਵਸ ਸਮਿਟ ਵਿੱਚ, ਵੇਵਐਕਸ ਨੇ 100 ਤੋਂ ਜ਼ਿਆਦਾ ਹੋਨਹਾਰ ਸਟਾਰਟਅੱਪਸ ਨੂੰ ਪਿਚਿੰਗ ਅਤੇ ਨੈੱਟਵਰਕਿੰਗ ਦੇ ਮੌਕੇ ਪ੍ਰਦਾਨ ਕੀਤੇ, ਜਿਸ ਨਾਲ ਸਰਕਾਰੀ ਏਜੰਸੀਆਂ, ਨਿਵੇਸ਼ਕਾਂ ਅਤੇ ਉਦਯੋਗ ਜਗਤ ਦੇ ਦਿੱਗਜਾ ਦੇ ਨਾਲ ਸਿੱਧਾ ਜੁੜਾਅ ਸੰਭਵ ਹੋਇਆ। ਵੇਵਐਕਸ ਨਿਸ਼ਾਨਾਬੱਧ ਹੈਕਾਥੌਨ, ਇਨਕਿਊਬੇਸ਼ਨ, ਮੈਂਟਰਸ਼ਿਪ ਅਤੇ ਰਾਸ਼ਟਰੀ ਪਲੈਟਫਾਰਮਾਂ ਨਾਲ ਏਕੀਕਰਣ ਰਾਹੀਂ ਕ੍ਰਾਂਤੀਕਾਰੀ ਵਿਚਾਰਾਂ ਨੂੰ ਸਮਰਥਨ ਦੇਣਾ ਜਾਰੀ ਰੱਖਦਾ ਹੈ।

ਟੀ-ਹੱਬ ਦੇ ਸੰਦਰਭ ਵਿੱਚ

ਟੀ-ਹੱਬ ਵਿਸ਼ਵ ਦਾ ਸਭ ਤੋਂ ਵੱਡਾ ਸਟਾਰਟਅੱਪ ਹੱਬ ਹੈ ਜੋ ਕਿਉਰੇਟਿਡ ਪ੍ਰੋਗਰਾਮਾਂ, ਬਜ਼ਾਰ ਪਹੁੰਚ, ਫੰਡਿੰਗ ਦੇ ਮੌਕਿਆਂ ਅਤੇ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਰਾਹੀਂ 2,000 ਤੋਂ ਵੱਧ ਸਟਾਰਟਅੱਪ ਦਾ ਸਮਰਥਨ ਕਰਦਾ ਹੈ। ਟੀ-ਹੱਬ ਇਨਕਿਊਬੇਟਰਾਂ ਲਈ ਇੱਕ ਪ੍ਰਮੁੱਖ ਇਨਕਿਊਬੇਟਰ ਵਜੋਂ ਵੀ ਕੰਮ ਕਰਦਾ ਹੈ, ਜੋ ਆਈਡੀਈਐਕਸ (ਰੱਖਿਆ ਉੱਤਮਤਾ ਲਈ ਨਵੀਨਤਾਵਾਂ) ਵਰਗੇ ਪ੍ਰੋਗਰਾਮਾਂ ਦਾ ਸਮਰਥਨ ਕਰਨ ਦੇ ਨਾਲ-ਨਾਲ ਏਆਈ (ਅਟਲ ਇਨਕਿਊਬੇਸ਼ਨ ਸੈਂਟਰ) ਅਤੇ ਮੈਥ (ਮਸ਼ੀਨ ਲਰਨਿੰਗ ਐਂਡ ਆਰਟੀਫਿਸ਼ੀਅਲ ਇੰਟੈਲੀਜੈਂਸ ਟੈਕਨਾਲੋਜੀ ਹੱਬ) ਵਰਗੇ ਸੰਸਥਾਵਾਂ ਦੀ ਮੇਜ਼ਬਾਨੀ ਅਤੇ ਦੇਖਭਾਲ ਕਰਦਾ ਹੈ।

************

ਧਰਮੇਂਦਰ ਤਿਵਾਰੀ/ਨਵੀਨ ਸ੍ਰੀਜਿਤ/ਬਲਜੀਤ


(Release ID: 2183724) Visitor Counter : 3