ਸਹਿਕਾਰਤਾ ਮੰਤਰਾਲਾ
ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਮਝਗਾਓਂ ਡੌਕ, ਮੁੰਬਈ ਵਿੱਚ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਦੇ ਤਹਿਤ ‘ਡੂੰਘੇ ਸਮੁੰਦਰ ਵਿੱਚ ਮੱਛੀ ਫੜਨ ਵਾਲੇ ਜਹਾਜ਼ਾਂ’ ਦਾ ਉਦਘਾਟਨ ਕੀਤਾ
ਮੋਦੀ ਸਰਕਾਰ ‘ਆਤਮ-ਨਿਰਭਰ ਭਾਰਤ’ ਦੇ ਵਿਜ਼ਨ ਨੂੰ ਸਾਕਾਰ ਕਰਨ ਅਤੇ ਬਲੂ ਇਕੌਨਮੀ ਨੂੰ ਮਜ਼ਬੂਤ ਕਰਕੇ ਸਹਿਕਾਰਤਾ ਖੇਤਰ ਦੀ ਸਮਰੱਥਾ ਦੀ ਵਰਤੋਂ ਕਰਨ ਲਈ ਵਚਨਬੱਧ ਹੈ
ਮੱਛੀ ਪਾਲਣ ਖੇਤਰ ਵਿੱਚ ਸਹਿਕਾਰਤਾ, ਗ਼ਰੀਬ ਮਛੇਰਿਆਂ ਦੀ ਸਮ੍ਰਿੱਧੀ ਦਾ ਮਾਧਿਅਮ ਬਣੇਗੀ
ਅੱਜ ਦਿੱਤੇ ਗਏ ਟ੍ਰੌਲਰ ਤੋਂ ਆਉਣ ਵਾਲੇ ਦਿਨਾਂ ਵਿੱਚ ਭਾਰਤ ਦੀਆਂ ਮੱਛੀ ਪਾਲਣ ਸੰਭਾਵਨਾਵਾਂ ਨੂੰ ਵਧਾਉਣ ਦੀ ਸਮਰੱਥਾ ਵਧੇਗੀ ਅਤੇ ਇਸ ਨਾਲ ਹੋਣ ਵਾਲਾ ਮੁਨਾਫਾ ਕਾਰਪੋਰੇਟਿਵ ਅਧਾਰ ‘ਤੇ ਹਰ ਮਛੇਰੇ ਦੇ ਘਰ ਪਹੁੰਚੇਗਾ
ਭਾਰਤ ਸਰਕਾਰ, ਮੱਛੀ ਪਾਲਣ ਵਿਭਾਗ ਅਤੇ ਰਾਜ ਸਰਕਾਰਾਂ ਮਿਲ ਕੇ ਸਹਿਕਾਰਤਾ ਰਾਹੀਂ ਆਉਣ ਵਾਲੇ ਵਰ੍ਹਿਆਂ ਵਿੱਚ ਮਛੇਰਿਆਂ ਨੂੰ ਮੱਛੀ ਫੜਨ ਦੇ ਹੋਰ ਵੀ ਟ੍ਰੌਲਰ ਉਪਲਬਧ ਕਰਵਾਏਗੀ
ਮੁਨਾਫੇ ਦਾ ਮਾਲਕ ਮਿਹਨਤੀ ਗ਼ਰੀਬ ਹੀ ਬਣੇ, ਇਹੀ ਸਹਿਕਾਰਤਾ ਦਾ ਸਫ਼ਲ ਮਾਡਲ ਹੈ
ਜਦੋਂ ਗ਼ਰੀਬ ਆਰਥਿਕ ਤੌਰ ‘ਤੇ ਸਸ਼ਕਤ ਹੁੰਦਾ ਹੈ, ਤਦ ਦੇਸ਼ ਅਸਲ ਅਰਥਾਂ ਵਿੱਚ ਸਮ੍ਰਿੱਧ ਹੁੰਦਾ ਹੈ
ਮੋਦੀ ਸਰਕਾਰ ਇੱਕ ਅਜਿਹਾ ਸਿਸਟਮ ਬਣਾਏਗੀ, ਜੋ ਡੇਅਰੀ, ਚੀਨੀ ਮਿੱਲਾਂ ਅਤੇ ਮਾਰਕਿਟ ਕਮੇਟੀਆਂ ਦੀ ਤਰ੍ਹਾਂ, ਮਛੇਰਿਆਂ ਲਈ ਕੰਮ ਕਰੇਗਾ ਅਤੇ ਉਨ੍ਹਾਂ ਦੀ ਆਰਥਿਕ ਸਮ੍ਰਿੱਧੀ ਦਾ ਕਾਰਨ ਵੀ ਬਣੇਗਾ
ਸਹਿਕਾਰਤਾ ਮੰਤਰਾਲੇ ਨੇ ਦੇਸ਼ ਭਰ ਦੇ ਮੈਰੀਟਾਈਮ ਖੇਤਰ ਵਿੱਚ ਪਈਆਂ ਸੰਭਾਵਨਾਵਾਂ ਨੂੰ ਵਧਾ ਕੇ ਕਾਰਪੋਰੇਟਿਵ ਅਧਾਰ ‘ਤੇ ਮੁਨਾਫਾ ਮਛੇਰੇ ਭਾਈ-ਭੈਣਾਂ ਤੱਕ ਪਹੁੰਚਾਉਣ ਦਾ ਟੀਚਾ ਰੱਖਿਆ ਹੈ
ਮੋਦੀ ਸਰਕਾਰ ਮੱਛੀਆਂ ਦੀ ਪ੍ਰੋਸੈੱਸਿੰਗ ਅਤੇ ਚਿਲਿੰਗ ਸੈਂਟਰ ਅਤੇ ਐਕਸਪੋਰਟ ਅਤੇ ਕਲੈਕਸ਼ਨ ਦੇ ਜਹਾਜ਼ਾਂ ਨੂੰ ਸਹਿਕਾਰਤਾ ਤੋਂ ਉਪਲਬਧ ਕਰਵਾਏਗੀ
Posted On:
27 OCT 2025 7:00PM by PIB Chandigarh
ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਮਝਗਾਓਂ ਡੌਕ, ਮੁੰਬਈ ਵਿਖੇ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਦੇ ਤਹਿਤ ‘ਡੂੰਘੇ ਸਮੁੰਦਰ ਵਿੱਚ ਮੱਛੀ ਫੜਨ ਵਾਲੇ ਜਹਾਜ਼ਾਂ’ ਦਾ ਉਦਘਾਟਨ ਕੀਤਾ। ਇਸ ਮੌਕੇ ‘ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫੜਨਵੀਸ, ਉਪ ਮੁੱਖ ਮੰਤਰੀ ਸ਼੍ਰੀ ਏਕਨਾਥ ਸ਼ਿੰਦੇ ਅਤੇ ਸ਼੍ਰੀ ਅਜੀਤ ਪਵਾਰ, ਅਤੇ ਕੇਂਦਰੀ ਸਹਿਕਾਰਤਾ ਰਾਜ ਮੰਤਰੀ ਸ਼੍ਰੀ ਮੁਰਲੀਧਰ ਮੋਹੋਲ ਵੀ ਮੌਜੂਦ ਸਨ।
ਆਪਣੇ ਸੰਬੋਧਨ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਇਹ ਭਾਰਤ ਦੇ ਸਮੁੰਦਰੀ ਮੱਛੀ ਪਾਲਣ ਖੇਤਰ ਦੇ ਆਧੁਨਿਕੀਕਰਣ ਅਤੇ ਤੱਟਵਰਤੀ ਖੇਤਰਾਂ ਵਿੱਚ ਸਹਿਕਾਰਤਾ-ਅਧਾਰਿਤ ਵਿਕਾਸ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ‘ਆਤਮ-ਨਿਰਭਰ ਭਾਰਤ’ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਅਤੇ ਬਲੂ ਇਕੌਨਮੀ ਨੂੰ ਮਜ਼ਬੂਤ ਕਰਕੇ ਸਹਿਕਾਰਤਾ ਖੇਤਰ ਦੀ ਸਮਰੱਥਾ ਦੀ ਵਰਤੋਂ ਕਰਨ ਲਈ ਵਚਨਬੱਧ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਜਿਨ੍ਹਾਂ 2 ਟ੍ਰੌਲਰ ਦਾ ਉਦਘਾਟਨ ਹੋਇਆ ਹੈ ਉਸ ਨਾਲ ਆਉਣ ਵਾਲੇ ਦਿਨਾਂ ਵਿੱਚ ਨਾ ਸਿਰਫ਼ ਭਾਰਤ ਦੀ ਮਤਸਯ ਸੰਪਦਾ ਸੰਭਾਵਨਾਵਾਂ ਨੂੰ ਵਧਾਉਣ ਦੀ ਸਮਰੱਥਾ ਵਧੇਗੀ ਸਗੋਂ ਸਹਿਕਾਰਤਾ ਰਾਹੀਂ ਮੱਛੀ ਪਾਲਣ ਉਦੋਯਗ ਦਾ ਮੁਨਾਫਾ ਮਿਹਨਤ ਕਰਨ ਵਾਲੇ ਸਾਡੇ ਗ਼ਰੀਬ ਮਛੇਰਿਆਂ ਦੇ ਘਰ ਵਿੱਚ ਪਹੁੰਚੇਗਾ।
ਸਹਿਕਾਰਤਾ ਮੰਤਰੀ ਨੇ ਕਿਹਾ ਕਿ ਹੁਣ ਟ੍ਰੌਲਰ ‘ਤੇ ਮੱਛੀ ਫੜਨ ਦਾ ਕੰਮ ਕਰਨ ਵਾਲਾ ਵਿਅਕਤੀ ਤਨਖਾਹ ‘ਤੇ ਕੰਮ ਕਰਦਾ ਹੈ ਪਰ ਹੁਣ ਕਾਰਪੋਰੇਟਿਵ ਅਧਾਰ ‘ਤੇ ਟ੍ਰੌਲਰ ਤੋਂ ਮੱਛੀ ਫੜਨ ਨਾਲ ਹੋਣ ਵਾਲਾ ਪੂਰਾ ਮੁਨਾਫਾ ਹਰ ਮੱਛੀ ਫੜਨ ਵਾਲੇ ਦੇ ਘਰ ਵਿੱਚ ਪਹੁੰਚੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਹੁਣ ਤਾਂ ਇਸ ਤਰ੍ਹਾਂ ਦੇ 14 ਟ੍ਰੌਲਰ ਦਿੱਤੇ ਜਾਣਗੇ ਪਰ ਕੇਂਦਰ ਸਰਕਾਰ, ਸਹਿਕਾਰਤਾ ਮੰਤਰਾਲੇ ਅਤੇ ਮੱਛੀ ਪਾਲਣ ਵਿਭਾਗ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਟ੍ਰੌਲਰ ਮੱਛੀ ਫੜਨ ਵਾਲੇ ਭਰਾਵਾਂ ਨੂੰ ਕਾਰਪੋਰੇਟਿਵ ਅਧਾਰ ‘ਤੇ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਟ੍ਰੌਲਰ 25 ਦਿਨਾਂ ਤੱਕ ਗਹਿਰੇ ਸਮੁੰਦਰ ਵਿੱਚ ਰਹਿ ਸਕਣਗੇ ਅਤੇ 20 ਟਨ ਤੱਕ ਮੱਛੀਆਂ ਢੋਹ ਸਕਣਗੇ।
ਇਨ੍ਹਾਂ ਦਰਮਿਆ ਕੁਝ ਵੱਡੇ ਜਹਾਜ਼ ਵੀ ਰਹਿਣਗੇ ਜੋ ਕੋਆਰਡੀਨੇਸ਼ਨ ਦਾ ਕੰਮ ਕਰਨਗੇ ਅਤੇ ਵਿੱਚ ਤੋਂ ਮੱਛੀ ਨੂੰ ਉਠਾ ਕੇ ਕਿਨਾਰੇ ਤੱਕ ਲਿਆਉਣਗੇ। ਉਨ੍ਹਾਂ ਨੇ ਦੱਸਿਆ ਕਿ ਟ੍ਰੌਲਰ ਦੇ ਅੰਦਰ ਰਹਿਣ ਅਤੇ ਖਾਣ-ਪੀਣ ਦੀ ਸੁਵਿਧਾਜਨਕ ਵਿਵਸਥਾ ਵੀ ਹੈ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਲਗਭਗ 11 ਹਜ਼ਾਰ ਕਿਲੋਮੀਟਰ ਲੰਬੇ ਸਮੁੰਦਰੀ ਤੱਟ ‘ਤੇ ਮੱਛੀ ਫੜ ਕੇ ਆਪਣੀ ਆਜੀਵਿਕਾ ਚਲਾਉਣ ਵਾਲੇ ਗ਼ਰੀਬ ਭਾਈ-ਭੈਣਾਂ ਲਈ ਆਉਣ ਵਾਲੇ ਦਿਨਾਂ ਵਿੱਚ ਬਹੁਤ ਵੱਡੀ ਯੋਜਨਾ ਬਣਨ ਵਾਲੀ ਹੈ। ਉਨ੍ਹਾਂ ਨੇ ਕਿਹਾ ਕਿ ਸਹਿਕਾਰਤਾ ਦਾ ਸੰਕਲਪ ਇਹੀ ਹੈ, ਭਾਵੇਂ ਦੁੱਧ ਦਾ ਉਤਪਾਦਨ ਹੋਵੇ, ਮੰਡੀ ਜਾਂ ਮੱਛੀ ਪਾਲਣ ਹੋਵੇ, ਇਸ ਦੇ ਮੁਨਾਫੇ ਦਾ ਮਾਲਕ ਮਿਹਨਤੀ ਇਨਸਾਨ ਹੈ। ਗ੍ਰਾਮੀਣ ਖੇਤਰ ਵਿੱਚ ਰਹਿਣ ਵਾਲਾ ਇੱਕ ਗ਼ਰੀਬ ਜਦੋਂ ਆਰਥਿਕ ਤੌਰ ‘ਤੇ ਸੰਪੰਨ ਹੁੰਦਾ ਹੈ ਉਦੋਂ ਸਹੀ ਅਰਥ ਵਿੱਚ ਦੇਸ਼ ਸਮ੍ਰਿੱਧ ਹੁੰਦਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਜੋ ਲੋਕ ਦੇਸ਼ ਦੀ ਸਮ੍ਰਿੱਧੀ ਨੂੰ ਜੀਡੀਪੀ ਦੇ ਵਿਜ਼ਨ ਨਾਲ ਦੇਖਦੇ ਹਨ ਉਹ ਇੰਨੇ ਵੱਡੇ ਦੇਸ਼ ਦੀਆਂ ਸਮਾਜਿਕ ਵਿਵਸਥਾਵਾਂ ਨੂੰ ਨਹੀਂ ਸਮਝਦੇ ਹਨ। ਜਿਸ ਦੇਸ਼ ਦੀ ਜਨਸੰਖਿਆ 130 ਕਰੋੜ ਤੋਂ ਅੱਗੇ ਵਧ ਚੁੱਕੀ ਹੈ ਉਸ ਦਾ ਡ੍ਰਾਈ ਜੀਡੀਪੀ ਦੇਸ਼ ਨੂੰ ਪੂਰਨ ਵਿਕਸਿਤ ਨਹੀਂ ਬਣਾਉਂਦਾ, ਸਾਨੂੰ ਇਸ ਵਿੱਚ ਮਨੁੱਖੀ ਦ੍ਰਿਸ਼ਟੀਕੋਣ ਵੀ ਲਿਆਉਣਾ ਪੈਂਦਾ ਹੈ। ਹਰ ਵਿਅਕਤੀ ਅਤੇ ਹਰ ਪਰਿਵਾਰ ਨੂੰ ਸਮ੍ਰਿੱਧ ਬਣਾਉਣ ਦੇ ਟੀਚੇ ਦੇ ਬਗੈਰ ਦੇਸ਼ ਸਮ੍ਰਿੱਧ ਨਹੀਂ ਬਣ ਸਕਦਾ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੱਛੀ ਪਾਲਣ ਵਿੱਚ ਵੀ ਸਹਿਕਾਰਤਾ ਸਾਡੇ ਸਾਰੇ ਭਰਾਵਾਂ-ਭੈਣਾਂ ਦੇ ਜੀਵਨ ਦਾ ਅਧਾਰ ਬਣੇ ਇਸ ਦਿਸ਼ਾ ਵਿੱਚ ਅਸੀਂ ਅੱਗੇ ਵਧ ਰਹੇ ਹਾਂ। ਉਨ੍ਹਾਂ ਨੇ ਦੱਸਿਆ ਕਿ ਬਾਅਦ ਵਿੱਚ ਪ੍ਰੋਸੈੱਸਿੰਗ ਵੀ ਉਹ ਕਰਨਗੇ, ਚਿਲਿੰਗ ਸੈਂਟਰ ਉਨ੍ਹਾਂ ਦੇ ਹੋਣਗੇ ਅਤੇ ਐਕਸਪੋਰਟ ਵੀ ਸਾਡੀ ਮਲਟੀਸਟੇਟ ਐਕਸਪੋਰਟ ਕਾਰਪੋਰੇਟਿਵ ਰਾਹੀਂ ਹੋਵੇਗਾ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਮੱਛੀ ਪਾਲਣ ਦੇ ਲਈ ਢੇਰ ਸਾਰੇ ਪ੍ਰੋਗਰਾਮ ਸ਼ੁਰੂ ਕੀਤੇ ਹਨ ਅਤੇ ਜਿਨ੍ਹਾਂ ਦੇ ਸਾਕਾਰਾਤਮਕ ਨਤੀਜੇ ਆਏ ਹਨ। 2014-15 ਵਿੱਚ ਭਾਰਤ ਦਾ ਕੁੱਲ ਮੱਛੀ ਸੰਪਦਾ ਦਾ ਉਤਪਾਦਨ 102 ਲੱਖ ਟਨ ਸੀ ਜੋ ਅੱਜ ਵਧ ਕੇ 195 ਲੱਖ ਟਨ ਤੱਕ ਪਹੁੰਚ ਗਿਆ ਹੈ। ਘਰੇਲੂ ਉਤਪਾਦਨ 67 ਲੱਖ ਟਨ ਸੀ ਜੋ ਹੁਣ 147 ਲੱਖ ਟਨ ਹੋ ਗਿਆ ਹੈ। ਮੈਰੀਟਾਈਮ ਉਤਪਾਦਨ 35 ਲੱਖ ਟਨ ਤੋਂ ਵਧ ਕੇ 48 ਲੱਖ ਟਨ ਪਹੁੰਚਿਆ ਹੈ। ਮਿੱਠੇ ਪਾਣੀ ਵਿੱਚ ਮੱਛੀ ਪਾਲਣ 119 ਪ੍ਰਤੀਸ਼ਤ ਦੇ ਵਾਧੇ ਦੇ ਨਾਲ 67 ਲੱਖ ਟਨ ਤੋਂ 147 ਲੱਖ ਟਨ ਹੋ ਗਿਆ ਹੈ ਜਦੋਂ ਕਿ ਮੈਰੀਟਾਈਮ ਵਿੱਚ ਇਹ 35 ਲੱਖ ਟਨ ਤੋਂ ਵਧ ਕੇ 48 ਲੱਖ ਟਨ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਲਗਭਗ 11 ਹਜ਼ਾਰ ਕਿਲੋਮੀਟਰ ਲੰਬੀ ਸਾਡੀ ਕੋਸਟਲਾਈਨ ਮੈਰੀਟਾਈਮ ਉਤਪਾਦਨ ਵਧਾਉਣ ਦੀ ਸੰਭਾਵਨਾ ਨਾਲ ਭਾਰੀ ਪਈ ਹੈ। ਸਹਿਕਾਰਤਾ ਮੰਤਰਾਲੇ ਨੇ ਉਸ ਨੂੰ ਵਧਾ ਕੇ ਕਾਰਪੋਰੇਟਿਵ ਅਧਾਰ ‘ਤੇ ਮੁਨਾਫਾ ਸਾਡੇ ਮਛੇਰਿਆਂ ਭਰਾਵਾਂ-ਭੈਣਾਂ ਤੱਕ ਪਹੁੰਚਾਉਣ ਦਾ ਟੀਚਾ ਰੱਖਿਆ ਹੈ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਇੱਕ ਅਜਿਹਾ ਸਿਸਟਮ ਬਣਾਏਗੀ ਜੋ ਡੇਅਰੀ, ਚੀਨੀ ਮਿੱਲਾਂ ਅਤੇ ਮਾਰਕਿਟ ਕਮੇਟੀਆਂ ਦੀ ਤਰ੍ਹਾਂ ਮਛੇਰਿਆਂ ਲਈ ਕੰਮ ਕਰੇਗਾ ਅਤੇ ਉਨ੍ਹਾਂ ਦੀ ਆਰਥਿਕ ਸਮ੍ਰਿੱਧੀ ਦਾ ਕਾਰਨ ਵੀ ਬਣੇਗਾ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਸਮ੍ਰਿੱਧ ਸਹੀ ਮਾਇਨੇ ਵਿੱਚ ਤਦ ਹੁੰਦਾ ਹੈ ਜਦੋਂ ਹਰ ਪਰਿਵਾਰ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਸਕੇ, ਚੰਗਾ ਸੰਤੁਲਿਤ ਆਹਾਰ ਦੇ ਸਕੇ, ਪਰਿਵਾਰ ਦੇ ਬਜ਼ੁਰਗ ਅਤ ਬੱਚਿਆਂ ਦੇ ਆਰੋਗਯ ਦੀ ਚਿੰਤ ਕਰ ਪਾਏ ਅਤੇ ਉਹ ਆਤਮ-ਨਿਰਭਰ ਹੋਵੇ ਤਦ ਦੇਸ਼ ਸੰਪੰਨ ਹੋ ਸਕਦਾ ਹੈ। ਇਹ ਮਾਣਯੋਗ ਦ੍ਰਿਸ਼ਟੀਕੋਣ ਵਾਲੀ ਜੀਡੀਪੀ ਪੂਰਨ ਕਰਨ ਲਈ ਕਾਰਪੋਰੇਟਿਵ ਤੋਂ ਵੱਡਾ ਕੋਈ ਦੂਸਰਾ ਸਾਧਨ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਮਹਾਰਾਸ਼ਟਰ ਦੇ ਪਿੰਡ ਨੂੰ ਸਮ੍ਰਿੱਧ ਕਰਨ ਵਿੱਚ ਮਹਾਰਾਸ਼ਟਰ ਦੀਆਂ ਗੰਨਾ ਮਿੱਲਾਂ ਦਾ ਸਭ ਤੋਂ ਵੱਡਾ ਯੋਗਦਾਨ ਹੈ। ਸ਼ੂਗਰ ਮਿੱਲ ਦਾ ਪੂਰਾ ਮੁਨਾਫਾ ਕਿਸਾਨ ਦੇ ਬੈਂਕ ਅਕਾਉਂਟ ਵਿੱਚ ਜਾਂਦਾ ਹੈ, ਇਸ ਤਰ੍ਹਾਂ ਨਾਲ ਗੁਜਰਾਤ ਵਿੱਚ ਅੱਜ ਕਈ ਲੱਖ ਮਹਿਲਾਵਾਂ, 80 ਹਜ਼ਾਰ ਕਰੋੜ ਦਾ ਵਪਾਰ ਅਮੂਲ ਰਾਹੀਂ ਕਰਦੇ ਹਨ। ਇਹ 80 ਹਜ਼ਾਰ ਕਰੋੜ ਦਾ ਪੂਰਾ ਮੁਨਾਫ਼ਾ ਉਹ ਅਨਪੜ੍ਹ, ਪਸ਼ੂ ਪਾਲਣ ਕਰਨ ਵਾਲੀਆਂ ਮਹਿਲਾਵਾਂ ਦੇ ਘਰ ਵਿੱਚ ਜਾਂਦਾ ਹੈ ਅਤੇ ਹੁਣ ਤਾਂ ਗ੍ਰੈਜੂਏਟ ਭੈਣਾਂ ਅਤੇ ਜ਼ਿਆਦਾ ਪੜ੍ਹੀਆਂ-ਲਿਖੀਆਂ ਭੈਣਾਂ ਵੀ ਪ੍ਰੋਫੈਸ਼ਨਲ ਤਰੀਕੇ ਨਾਲ ਪਸ਼ੂ-ਪਾਲਣ ਦੇ ਕਾਰੋਬਾਰ ਵਿੱਚ ਅੱਗੇ ਆਈਆਂ, ਇਹੀ ਵਿਚਾਰ ਸਾਡੇ ਪੁਰਖਾਂ ਦਾ ਸੀ, ਇਹੀ ਵਿਚਾਰ ਭਾਰਤ ਦਾ ਮੂਲ ਵਿਚਾਰ ਹੈ।
************
ਆਰਕੇ/ਏਕੇ/ਆਰਆਰ/ਪੀਐੱਸ
(Release ID: 2183337)
Visitor Counter : 3
Read this release in:
Telugu
,
English
,
Urdu
,
Marathi
,
हिन्दी
,
Assamese
,
Gujarati
,
Odia
,
Tamil
,
Kannada
,
Malayalam