ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 29 ਅਕਤੂਬਰ ਨੂੰ ਮੁੰਬਈ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ 'ਮੈਰੀਟਾਈਮ ਲੀਡਰਜ਼ ਕਨਕਲੇਵ' ਨੂੰ ਸੰਬੋਧਨ ਕਰਨਗੇ ਅਤੇ 'ਇੰਡੀਆ ਮੈਰੀਟਾਈਮ ਵੀਕ 2025' ਵਿਖੇ ਗਲੋਬਲ ਮੈਰੀਟਾਈਮ ਸੀਈਓ ਫੋਰਮ ਦੀ ਪ੍ਰਧਾਨਗੀ ਕਰਨਗੇ

ਇੰਡੀਆ ਮੈਰੀਟਾਈਮ ਵੀਕ 2025 ਭਾਰਤ ਦੇ ਇੱਕ ਆਲਮੀ ਮੈਰੀਟਾਈਮ ਧੁਰੇ ਅਤੇ ਨੀਲੀ ਅਰਥਵਿਵਸਥਾ ਵਿੱਚ ਇੱਕ ਮੋਹਰੀ ਵਜੋਂ ਉੱਭਰਨ ਦੇ ਰਣਨੀਤਕ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ

ਇੰਡੀਆ ਮੈਰੀਟਾਈਮ ਵੀਕ 2025 ਵਿੱਚ 1,00,000 ਤੋਂ ਵੱਧ ਡੈਲੀਗੇਟਾਂ, 350+ ਅੰਤਰਰਾਸ਼ਟਰੀ ਬੁਲਾਰਿਆਂ ਦੇ ਨਾਲ 85 ਤੋਂ ਵੱਧ ਦੇਸ਼ਾਂ ਦੀ ਭਾਗੀਦਾਰੀ ਹੋਵੇਗੀ

Posted On: 27 OCT 2025 10:01PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 29 ਅਕਤੂਬਰ, 2025 ਨੂੰ ਮੁੰਬਈ ਦਾ ਦੌਰਾ ਕਰਨਗੇ ਅਤੇ ਸ਼ਾਮ 4:00 ਵਜੇ ਉਹ 'ਮੈਰੀਟਾਈਮ ਲੀਡਰਜ਼ ਕਨਕਲੇਵ' ਨੂੰ ਸੰਬੋਧਨ ਕਰਨਗੇ ਅਤੇ ਨੇਸਕੋ ਪ੍ਰਦਰਸ਼ਨੀ ਕੇਂਦਰ, ਮੁੰਬਈ ਵਿਖੇ ਆਯੋਜਿਤ 'ਇੰਡੀਆ ਮੈਰੀਟਾਈਮ ਵੀਕ 2025' ਵਿਖੇ ਗਲੋਬਲ ਮੈਰੀਟਾਈਮ ਸੀਈਓ ਫੋਰਮ ਦੀ ਪ੍ਰਧਾਨਗੀ ਕਰਨਗੇ।

ਗਲੋਬਲ ਮੈਰੀਟਾਈਮ ਸੀਈਓ ਫੋਰਮ, ਇੰਡੀਆ ਮੈਰੀਟਾਈਮ ਵੀਕ 2025 ਦਾ ਪ੍ਰਮੁੱਖ ਪ੍ਰੋਗਰਾਮ ਹੈ, ਜੋ ਗਲੋਬਲ ਮੈਰੀਟਾਈਮ ਕੰਪਨੀਆਂ ਦੇ ਸੀਈਓ, ਪ੍ਰਮੁੱਖ ਨਿਵੇਸ਼ਕਾਂ, ਨੀਤੀ ਨਿਰਮਾਤਾਵਾਂ, ਨਵੀਨਤਾਕਾਰੀਆਂ ਅਤੇ ਅੰਤਰਰਾਸ਼ਟਰੀ ਭਾਈਵਾਲਾਂ ਨੂੰ ਗਲੋਬਲ ਮੈਰੀਟਾਈਮ ਈਕੋਸਿਸਟਮ ਦੇ ਭਵਿੱਖ 'ਤੇ ਵਿਚਾਰ-ਵਟਾਂਦਰਾ ਕਰਨ ਲਈ ਇੱਕ ਮੰਚ 'ਤੇ ਇਕੱਠਾ ਕਰੇਗਾ। ਇਹ ਫੋਰਮ ਟਿਕਾਊ ਸਮੁੰਦਰੀ ਵਿਕਾਸ, ਲਚਕੀਲੀ ਸਪਲਾਈ ਲੜੀ, ਗ੍ਰੀਨ ਸ਼ਿਪਿੰਗ ਅਤੇ ਸੰਮਲਿਤ ਨੀਲੀ ਅਰਥਵਿਵਸਥਾ ਰਣਨੀਤੀਆਂ 'ਤੇ ਗੱਲਬਾਤ ਲਈ ਇੱਕ ਮੁੱਖ ਪਲੇਟਫਾਰਮ ਵਜੋਂ ਕੰਮ ਕਰੇਗਾ।

ਪ੍ਰਧਾਨ ਮੰਤਰੀ ਦੀ ਭਾਗੀਦਾਰੀ 'ਮੈਰੀਟਾਈਮ ਅੰਮ੍ਰਿਤ ਕਾਲ ਵਿਜ਼ਨ 2047' ਦੇ ਨਾਲ ਜੁੜੇ ਇੱਕ ਅਭਿਲਾਸ਼ੀ, ਭਵਿੱਖ-ਮੁਖੀ ਸਮੁੰਦਰੀ ਖੇਤਰ ਦੇ ਬਦਲਾਅ ਪ੍ਰਤੀ ਉਨ੍ਹਾਂ ਦੀ ਡੂੰਘੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਹ ਲੰਬੇ ਸਮੇਂ ਦਾ ਦ੍ਰਿਸ਼ਟੀਕੋਣ, ਚਾਰ ਰਣਨੀਤਕ ਥੰਮ੍ਹਾਂ - ਬੰਦਰਗਾਹ ਦੀ ਅਗਵਾਈ ਵਾਲੇ ਵਿਕਾਸ, ਜਹਾਜ਼ਰਾਨੀ ਅਤੇ ਜਹਾਜ਼ ਨਿਰਮਾਣ, ਸਹਿਜ ਲੌਜਿਸਟਿਕਸ ਅਤੇ ਸਮੁੰਦਰੀ ਹੁਨਰ-ਨਿਰਮਾਣ 'ਤੇ ਅਧਾਰਤ ਹੈ, ਜਿਸਦਾ ਮੰਤਵ ਭਾਰਤ ਨੂੰ ਦੁਨੀਆ ਦੀਆਂ ਪ੍ਰਮੁੱਖ ਸਮੁੰਦਰੀ ਸ਼ਕਤੀਆਂ ਵਿੱਚ ਸਥਾਨ ਦੇਣਾ ਹੈ। ਇੰਡੀਆ ਮੈਰੀਟਾਈਮ ਵੀਕ 2025 ਭਾਰਤ ਸਰਕਾਰ ਦੇ ਇਸ ਦ੍ਰਿਸ਼ਟੀਕੋਣ ਨੂੰ ਅਮਲ ਵਿੱਚ ਲਿਆਉਣ ਲਈ ਇੱਕ ਪ੍ਰਮੁੱਖ ਆਲਮੀ ਮੰਚ ਵਜੋਂ ਕੰਮ ਕਰਦਾ ਹੈ ਜੋ ਕਿ ਜਹਾਜ਼ਰਾਨੀ, ਬੰਦਰਗਾਹਾਂ, ਜਹਾਜ਼ ਨਿਰਮਾਣ, ਕਰੂਜ਼ ਟੂਰਿਜ਼ਮ ਅਤੇ ਨੀਲੀ ਅਰਥਵਿਵਸਥਾ ਵਿੱਤ ਵਿੱਚ ਮੋਹਰੀ ਹਿੱਸੇਦਾਰਾਂ ਨੂੰ ਇਕੱਠੇ ਕਰਦਾ ਹੈ।

27 ਤੋਂ 31 ਅਕਤੂਬਰ, 2025 ਤੱਕ "ਮਹਾਸਾਗਰਾਂ ਨੂੰ ਜੋੜਨਾ, ਇੱਕ ਸਮੁੰਦਰੀ ਦ੍ਰਿਸ਼ਟੀਕੋਣ" ਵਿਸ਼ੇ ਦੇ ਤਹਿਤ ਆਯੋਜਿਤ ਕੀਤਾ ਜਾ ਰਿਹਾ, ਆਈਐੱਮਡਬਲਿਊ 2025 ਭਾਰਤ ਦੇ ਇੱਕ ਆਲਮੀ ਸਮੁੰਦਰੀ ਧੁਰੇ ਅਤੇ ਨੀਲੀ ਅਰਥਵਿਵਸਥਾ ਵਿੱਚ ਇੱਕ ਨੇਤਾ ਵਜੋਂ ਉੱਭਰਨ ਦੇ ਰਣਨੀਤਕ ਰੋਡਮੈਪ ਨੂੰ ਪ੍ਰਦਰਸ਼ਿਤ ਕਰੇਗਾ। ਆਈਐੱਮਡਬਲਿਊ 2025 ਵਿੱਚ 85 ਤੋਂ ਵੱਧ ਦੇਸ਼ਾਂ ਤੋਂ ਭਾਗੀਦਾਰੀ ਹੋਵੇਗੀ, ਜਿਸ ਵਿੱਚ 1,00,000 ਤੋਂ ਵੱਧ ਡੈਲੀਗੇਟ, 500+ ਪ੍ਰਦਰਸ਼ਕ ਅਤੇ 350+ ਅੰਤਰਰਾਸ਼ਟਰੀ ਬੁਲਾਰੇ ਸ਼ਾਮਲ ਹੋਣਗੇ।

************

ਐੱਮਜੇਪੀਐੱਸ/ਐੱਸਆਰ


(Release ID: 2183211) Visitor Counter : 3