ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਆਈਐੱਨਐੱਸ ਵਿਕਰਾਂਤ 'ਤੇ ਆਪਣੇ ਦੀਵਾਲੀ ਜਸ਼ਨ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ

Posted On: 21 OCT 2025 9:30AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਈਐੱਨਐੱਸ ਵਿਕਰਾਂਤ 'ਤੇ ਭਾਰਤੀ ਨੌ-ਸੈਨਾ ਨਾਲ ਆਪਣੇ ਦੀਵਾਲੀ ਜਸ਼ਨ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ। ਇਹ ਜ਼ਿਕਰ ਕਰਦੇ ਹੋਏ ਕਿ ਇਹ ਦਿਨ ਇੱਕ ਸ਼ਾਨਦਾਰ ਦਿਨ, ਇੱਕ ਸ਼ਾਨਦਾਰ ਪਲ ਅਤੇ ਇੱਕ ਸ਼ਾਨਦਾਰ ਦ੍ਰਿਸ਼ ਸੀ, ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇੱਕ ਪਾਸੇ ਵਿਸ਼ਾਲ ਸਮੁੰਦਰ ਹੈ ਅਤੇ ਦੂਜੇ ਪਾਸੇ, ਭਾਰਤ ਮਾਤਾ ਦੇ ਬਹਾਦਰ ਜਵਾਨਾਂ ਦੀ ਅਥਾਹ ਤਾਕਤ ਹੈ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਜਿੱਥੇ ਇੱਕ ਪਾਸੇ ਅਨੰਤ ਦੂਰੀ ਅਤੇ ਬੇਅੰਤ ਅਸਮਾਨ ਹੈ, ਉੱਥੇ ਦੂਜੇ ਪਾਸੇ ਆਈਐੱਨਐੱਸ ਵਿਕਰਾਂਤ ਦੀ ਵਿਸ਼ਾਲ ਸ਼ਕਤੀ ਦਾ ਪ੍ਰਦਰਸ਼ਨ ਕਰਦਾ ਹੈ, ਜੋ ਅਨੰਤ ਸ਼ਕਤੀ ਨੂੰ ਮੂਰਤੀਮਾਨ ਕਰਦਾ ਹੈ। ਪ੍ਰਧਾਨ ਮੰਤਰੀ ਨੇ ਮਹਿਸੂਸ ਕੀਤਾ ਕਿ ਸਮੁੰਦਰ 'ਤੇ ਸੂਰਜ ਦੀ ਰੌਸ਼ਨੀ ਦੀ ਚਮਕ ਦੀਵਾਲੀ ਦੌਰਾਨ ਬਹਾਦਰ ਜਵਾਨਾਂ ਵੱਲੋਂ ਜਗਾਏ ਗਏ ਦੀਵਿਆਂ ਵਰਗੀ ਹੁੰਦੀ ਹੈ, ਜੋ ਰੌਸ਼ਨੀਆਂ ਦੀ ਇੱਕ ਦੈਵੀ ਮਾਲਾ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਭਾਰਤੀ ਨੌ-ਸੈਨਾ ਦੇ ਬਹਾਦਰ ਜਵਾਨਾਂ ਨਾਲ ਇਸ ਦੀਵਾਲੀ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ।

ਸ਼੍ਰੀ ਮੋਦੀ ਨੇ ਐਕਸ 'ਤੇ ਸਿਲਸਿਲੇਵਾਰ ਪੋਸਟਾਂ ਵਿੱਚ ਕਿਹਾ:

"ਆਈਐੱਨਐੱਸ ਵਿਕਰਾਂਤ 'ਤੇ ਸਾਡੇ ਬਹਾਦਰ ਨੌ-ਸੈਨਾ ਜਵਾਨਾਂ ਨਾਲ ਦੀਵਾਲੀ ਮਨਾਉਂਦੇ ਹੋਏ।"

"ਲੋਕ ਆਪਣੇ ਪਰਿਵਾਰਾਂ ਨਾਲ ਦੀਵਾਲੀ ਮਨਾਉਣਾ ਪਸੰਦ ਕਰਦੇ ਹਨ ਅਤੇ ਮੈਂ ਵੀ, ਇਸੇ ਲਈ ਹਰ ਸਾਲ ਮੈਂ ਆਪਣੇ ਦੇਸ਼ ਦੀ ਰੱਖਿਆ ਲਈ ਤਾਇਨਾਤ ਫ਼ੌਜ ਦੇ ਜਵਾਨਾਂ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਮਿਲਦਾ ਹਾਂ। ਮੈਨੂੰ ਗੋਆ ਅਤੇ ਕਾਰਵਾਰ ਦੇ ਪੱਛਮੀ ਤਟ ਤੋਂ ਭਾਰਤੀ ਨੌ-ਸੈਨਾ ਦੇ ਬੇੜਿਆਂ 'ਤੇ ਸਾਡੇ ਬਹਾਦਰ ਜਵਾਨਾਂ ਦਰਮਿਆਨ ਫਲੈਗਸ਼ਿਪ ਆਈਐੱਨਐੱਸ ਵਿਕਰਾਂਤ 'ਤੇ ਮੌਜੂਦ ਰਹਿ ਕੇ ਖ਼ੁਸ਼ੀ ਹੋ ਰਹੀ ਹੈ।"

"ਆਈਐੱਨਐੱਸ ਵਿਕਰਾਂਤ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਵਿੱਚ ਏਅਰ ਪਾਵਰ ਡੈਮੋ, ਇੱਕ ਜੀਵਤ ਸੱਭਿਆਚਾਰਕ ਪ੍ਰੋਗਰਾਮ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ..."

"ਆਈਐੱਨਐੱਸ ਵਿਕਰਾਂਤ ਦੇ ਸ਼ਾਨਦਾਰ ਫਲਾਈਟਡੈਕ 'ਤੇ ਮਿਗ-29 ਲੜਾਕੂ ਜਹਾਜ਼ਾਂ ਦੇ ਨਾਲ।"

"ਆਈਐੱਨਐੱਸ ਵਿਕਰਾਂਤ 'ਤੇ ਇੱਕ ਸ਼ਾਨਦਾਰ ਹਵਾਈ ਸ਼ਕਤੀ ਡੈਮੋ ਦੇਖਿਆ, ਜੋ ਸਟੀਕਤਾ ਅਤੇ ਬਹਾਦਰੀ ਦਾ ਪ੍ਰਦਰਸ਼ਨ ਕਰਦਾ ਹੈ। ਦਿਨ ਦੀ ਰੌਸ਼ਨੀ ਵਿੱਚ ਅਤੇ ਹਨੇਰੀ ਰਾਤ ਦੋਵਾਂ ਵਿੱਚ ਇੱਕ ਛੋਟੇ ਰਨਵੇਅ 'ਤੇ ਮਿਗ-29 ਲੜਾਕੂ ਜਹਾਜ਼ਾਂ ਦਾ ਟੇਕ-ਆਫ ਅਤੇ ਲੈਂਡਿੰਗ, ਹੁਨਰ, ਅਨੁਸ਼ਾਸਨ ਅਤੇ ਤਕਨੀਕੀ ਉੱਤਮਤਾ ਦਾ ਇੱਕ ਅਦਭੁੱਤ ਪ੍ਰਦਰਸ਼ਨ ਹੈ।"

"ਬੜਾ ਖ਼ਾਨਾ ਹਥਿਆਰਬੰਦ ਫ਼ੌਜਾਂ ਦੀਆਂ ਪ੍ਰੰਪਰਾਵਾਂ ਦਾ ਇੱਕ ਅਨਿੱਖੜਵਾਂ ਅੰਗ ਹੈ। ਕੱਲ੍ਹ ਸ਼ਾਮ ਆਈਐੱਨਐੱਸ ਵਿਕਰਾਂਤ 'ਤੇ, ਨੌ-ਸੈਨਾ ਦੇ ਜਵਾਨਾਂ ਨਾਲ ਬੜਾ ਖ਼ਾਨਾ ਵਿੱਚ ਹਿੱਸਾ ਲਿਆ।"

 “ਆਈਐੱਨਐੱਸ ਵਿਕਰਾਂਤ ਭਾਰਤ ਦਾ ਮਾਣ ਹੈ!

ਇਹ ਸਵਦੇਸ਼ੀ ਤੌਰ 'ਤੇ ਬਣਾਇਆ ਗਿਆ ਸਭ ਤੋਂ ਵੱਡਾ ਜੰਗੀ ਬੇੜਾ ਹੈ। ਮੈਨੂੰ ਕੋਚੀ ਵਿੱਚ ਹੋਇਆ ਪ੍ਰੋਗਰਾਮ ਯਾਦ ਹੈ ਜਦੋਂ ਇਸ ਨੂੰ ਸ਼ਾਮਲ ਕੀਤਾ ਗਿਆ ਸੀ। ਅਤੇ ਹੁਣ, ਅੱਜ, ਮੈਨੂੰ ਦੀਵਾਲੀ ਮਨਾਉਣ ਲਈ ਇੱਥੇ ਆਉਣ ਦਾ ਮੌਕਾ ਮਿਲਿਆ।”

 “ਕੱਲ੍ਹ ਸ਼ਾਮ ਆਈਐੱਨਐੱਸ ਵਿਕਰਾਂਤ 'ਤੇ ਹੋਏ ਸੱਭਿਆਚਾਰਕ ਪ੍ਰੋਗਰਾਮ ਨੂੰ ਹਮੇਸ਼ਾ ਯਾਦ ਰੱਖਾਂਗਾ। ਨੌ-ਸੈਨਾ ਦੇ ਜਵਾਨ ਸੱਚਮੁੱਚ ਰਚਨਾਤਮਕ ਅਤੇ ਬਹੁਪੱਖੀ ਹਨ। ਉਨ੍ਹਾਂ ਨੇ 'ਕਸਮ ਸਿੰਧੂਰ ਕੀ' ਗੀਤ ਲਿਖਿਆ ਜੋ ਮੇਰੀ ਯਾਦ ਵਿੱਚ ਉੱਕਰਿਆ ਰਹੇਗਾ।”

“ਆਈਐੱਨਐੱਸ ਵਿਕਰਾਂਤ ਵਿਖੇ ਏਅਰ ਪਾਵਰ ਡੈਮੋ ਤੋਂ!”

 “ਆਈਐੱਨਐੱਸ ਵਿਕਰਾਂਤ 'ਤੇ ਯੋਗ!

ਭਾਰਤ ਦੇ ਮਾਣ, ਆਈਐੱਨਐੱਸ ਵਿਕਰਾਂਤ 'ਤੇ ਸਵਾਰ ਬਹਾਦਰ ਨੌ-ਸੈਨਾ ਜਵਾਨਾਂ ਨੂੰ ਯੋਗ ਸੈਸ਼ਨ ਵਿੱਚ ਹਿੱਸਾ ਲੈਂਦੇ ਦੇਖ ਕੇ ਚੰਗਾ ਲੱਗਿਆ।

ਯੋਗ ਸਾਨੂੰ ਇਕਜੁੱਟ ਅਤੇ ਸਾਡੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਦੋਵਾਂ ਨੂੰ ਮਜ਼ਬੂਤ ​​ਕਰਦਾ ਰਹੇ।”

 “ਤੁਹਾਡੇ ਸਾਰਿਆਂ ਦੀ ਤਰ੍ਹਾਂ ਮੈਨੂੰ ਵੀ ਪਰਿਵਾਰ ਵਾਲਿਆਂ ਨਾਲ ਦੀਵਾਲੀ ਬਹੁਤ ਪਸੰਦ ਹੈ। ਇਸੇ ਲਈ, ਇਸ ਸ਼ੁਭ ਮੌਕੇ 'ਤੇ, ਮੈਂ ਹਰ ਸਾਲ ਦੇਸ਼ ਦੀ ਰਾਖੀ ਵਿੱਚ ਲੱਗੇ ਸਾਡੇ ਫ਼ੌਜੀਆਂ ਅਤੇ ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਮਿਲਦਾ ਹਾਂ। ਇਸ ਵਾਰ ਮੈਨੂੰ ਗੋਆ ਅਤੇ ਕਾਰਵਾਰ ਦੇ ਨੇੜੇ ਪੱਛਮੀ ਸਮੁੰਦਰੀ ਤੱਟ 'ਤੇ ਆਪਣੇ ਫਲੈਗਸ਼ਿਪ ਆਈਐੱਨਐੱਸ ਵਿਕਰਾਂਤ 'ਤੇ ਇਹ ਸੌਭਾਗ ਮਿਲਿਆ ਹੈ।ਆਪਣੇ ਬਹਾਦਰ ਨੌ-ਸੈਨਾ ਜਵਾਨਾਂ ਦੇ ਨਾਲ ਇਹ ਮੌਕਾ ਮੈਨੂੰ ਨਵੀਂ ਊਰਜਾ ਅਤੇ ਨਵੇਂ ਉਤਸ਼ਾਹ ਨਾਲ ਭਰ ਗਿਆ ਹੈ।

 “ਆਈਐੱਨਐੱਸ ਵਿਕਰਾਂਤ ਭਾਰਤ ਦਾ ਮਾਣ ਹੈ!

ਇਹ ਸਵਦੇਸ਼ੀ ਤਕਨਾਲੋਜੀ ਨਾਲ ਬਣਿਆ ਭਾਰਤ ਦਾ ਸਭ ਤੋਂ ਵੱਡਾ ਜੰਗੀ ਬੇੜਾ ਹੈ। ਮੈਨੂੰ ਉਹ ਪ੍ਰੋਗਰਾਮ ਯਾਦ ਹੈ, ਜਦੋਂ ਇਹ ਕੋਚੀ ਵਿੱਚ ਨੌਸੇਨਾ ਦੇ ਬੇੜੇ ਵਿੱਚ ਸ਼ਾਮਲ ਕੀਤਾ ਗਿਆ ਸੀ। ਅੱਜ ਦੀਵਾਲੀ ਦੇ ਪਾਵਨ ਮੌਕੇ 'ਤੇ ਇੱਥੇ ਆ ਕੇ ਮਾਣ ਮਹਿਸੂਸ ਕਰ ਰਿਹਾ ਹਾਂ।

"ਪਿਛਲੀ ਸ਼ਾਮ ਆਈਐੱਨਐੱਸ ਵਿਕਰਾਂਤ 'ਤੇ ਹੋਇਆ ਸੱਭਿਆਚਾਰਕ ਪ੍ਰੋਗਰਾਮ ਯਾਦਗਾਰੀ ਰਹੇਗਾ। ਸਾਡੀ ਨੌ-ਸੈਨਾ ਜਵਾਨ ਪ੍ਰਤਿਭਾਸ਼ਾਲੀ ਅਤੇ ਬਹਾਦਰ ਹੋਣ ਦੇ ਨਾਲ-ਨਾਲ ਬਹੁਤ ਕ੍ਰਿਏਟਿਵ ਵੀ ਹਨ। ਉਨ੍ਹਾਂ ਦਾ ਗੀਤ 'ਕਸਮ ਸਿੰਦੂਰ ਕੀ' ਮੇਰੀਆਂ ਯਾਦਾਂ ਵਿੱਚ ਰਹੇਗਾ।" 

“ਅੱਜ ਦੇ ਸਟੀਮਪਾਸਟ ਵਿੱਚ ਹਿੱਸਾ ਲੈਣ ਵਾਲੇ ਜੰਗੀ ਬੇੜਿਆਂ ਵਿੱਚ ਆਈਐੱਨਐੱਸ ਵਿਕਰਾਂਤ (ਸਮੀਖਿਆ ਪਲੇਟਫਾਰਮ), ਆਈਐੱਨਐੱਸ ਵਿਕਰਮਾਦਿੱਤਿਆ (ਜਿੱਥੇ ਮੈਂ ਦਸ ਸਾਲ ਪਹਿਲਾਂ ਸੰਯੁਕਤ ਕਮਾਂਡਰਾਂ ਦੀ ਕਾਨਫਰੰਸ ਲਈ ਗਿਆ ਸੀ), ਆਈਐੱਨਐੱਸ ਸੂਰਤ (ਜੋ ਇਸ ਸਾਲ ਦੇ ਸ਼ੁਰੂ ਵਿੱਚ ਮੁੰਬਈ ਵਿੱਚ ਕਮਿਸ਼ਨ ਕੀਤਾ ਗਿਆ ਸੀ), ਆਈਐੱਨਐੱਸ ਮੋਰਮੁਗਾਓ, ਆਈਐੱਨਐੱਸ ਚੇਨੱਈ (ਜੋ ਕਿ ਫਰਾਂਸ ਵਿੱਚ 2023 ਦੇ ਬੈਸਟੀਲ ਦਿਵਸ ਸਮਾਰੋਹ ਦਾ ਹਿੱਸਾ ਸੀ), ਆਈਐੱਨਐੱਸ ਇੰਫਾਲ (ਜਿਸ ਨੇ ਇਸ ਸਾਲ ਦੇ ਮਾਰੀਸ਼ਸ ਦੇ ਰਾਸ਼ਟਰੀ ਦਿਵਸ ਸਮਾਰੋਹ ਵਿੱਚ ਹਿੱਸਾ ਲਿਆ), ਆਈਐੱਨਐੱਸ ਕੋਲਕਾਤਾ, ਆਈਐੱਨਐੱਸ ਤੁਸ਼ੀਲ, ਆਈਐੱਨਐੱਸ ਤਬਰ, ਆਈਐੱਨਐੱਸ ਤੇਗ, ਆਈਐੱਨਐੱਸ ਬੇਤਵਾ, ਆਈਐੱਨਐੱਸ ਦੀਪਕ ਅਤੇ ਆਈਐੱਨਐੱਸ ਆਦਿੱਤਿਆ ਸ਼ਾਮਲ ਸਨ।”

“ਆਈਐੱਨਐੱਸ ਵਿਕਰਾਂਤ ਵਿਖੇ ਫਲਾਈਪਾਸਟ ਵਿੱਚ ਝੰਡੇ ਅਤੇ ਨੌ-ਸੈਨਾ ਦੇ ਝੰਡੇ ਵਾਲਾ ਚੇਤਕ, ਐੱਮਐੱਚ 60 ਆਰ, ਸੀਕਿੰਗ, ਕਾਮੋਵ 31, ਡੋਰਨੀਅਰ, ਪੀ8ਆਈ ਅਤੇ ਮਿਗ 29ਕੇ ਸ਼ਾਮਲ ਸਨ।”

************

ਐੱਮਜੇਪੀਐੱਸ/ਵੀਜੇ


(Release ID: 2181427) Visitor Counter : 2