ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 16 ਅਕਤੂਬਰ ਨੂੰ ਆਂਧਰਾ ਪ੍ਰਦੇਸ਼ ਦਾ ਦੌਰਾ ਕਰਨਗੇ
ਪ੍ਰਧਾਨ ਮੰਤਰੀ ਕੁਰਨੂਲ ਵਿੱਚ ਲਗਭਗ ₹13,430 ਕਰੋੜ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ, ਉਦਘਾਟਨ ਅਤੇ ਸਮਰਪਿਤ ਕਰਨਗੇ
ਇਹ ਪ੍ਰੋਜੈਕਟ ਉਦਯੋਗ, ਬਿਜਲੀ ਸੰਚਾਰ, ਸੜਕਾਂ, ਰੇਲਵੇ, ਰੱਖਿਆ ਨਿਰਮਾਣ, ਪੈਟਰੋਲੀਅਮ ਅਤੇ ਕੁਦਰਤੀ ਗੈਸ ਸਮੇਤ ਕਈ ਖੇਤਰਾਂ ਨਾਲ ਸਬੰਧਤ ਹਨ
ਪ੍ਰਧਾਨ ਮੰਤਰੀ ਸ਼੍ਰੀਸ਼ੈਲਮ ਵਿੱਚ ਸ਼੍ਰੀ ਭ੍ਰਾਮਰਾਂਬਾ ਮੱਲਿਕਾਰਜੁਨ ਸਵਾਮੀ ਵਰਲਾ ਦੇਵਸਥਾਨਮ ਵਿੱਚ ਪੂਜਾ ਅਤੇ ਦਰਸ਼ਨ ਕਰਨਗੇ
ਪ੍ਰਧਾਨ ਮੰਤਰੀ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਵਿਰਾਸਤ ਮਨਾਉਣ ਦੀ ਲੜੀ ਵਿੱਚ ਸ਼੍ਰੀਸ਼ੈਲਮ ਵਿੱਚ ਸ਼੍ਰੀ ਸ਼ਿਵਾਜੀ ਸਫੂਰਤੀ ਕੇਂਦਰ ਦਾ ਦੌਰਾ ਕਰਨਗੇ
Posted On:
14 OCT 2025 5:48PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 16 ਅਕਤੂਬਰ ਨੂੰ ਆਂਧਰਾ ਪ੍ਰਦੇਸ਼ ਦਾ ਦੌਰਾ ਕਰਨਗੇ। ਸਵੇਰੇ ਲਗਭਗ 11:15 ਵਜੇ ਉਹ ਨੰਦਿਆਲ ਜ਼ਿਲ੍ਹੇ ਦੇ ਸ਼੍ਰੀਸ਼ੈਲਮ ਵਿੱਚ ਸ਼੍ਰੀ ਭ੍ਰਾਮਰਾਂਬਾ ਮੱਲਿਕਾਰਜੁਨ ਸਵਾਮੀ ਵਰਲਾ ਦੇਵਸਥਾਨਮ ਵਿੱਚ ਪੂਜਾ ਅਤੇ ਦਰਸ਼ਨ ਕਰਨਗੇ। ਇਸ ਤੋਂ ਬਾਅਦ, ਦੁਪਹਿਰ ਲਗਭਗ 12:15 ਵਜੇ ਉਹ ਸ਼੍ਰੀਸ਼ੈਲਮ ਵਿਖੇ ਸ਼੍ਰੀ ਸ਼ਿਵਾਜੀ ਸਫੂਰਤੀ ਕੇਂਦਰ ਦਾ ਦੌਰਾ ਕਰਨਗੇ।
ਇਸ ਤੋਂ ਬਾਅਦ ਪ੍ਰਧਾਨ ਮੰਤਰੀ ਕੁਰਨੂਲ ਜਾਣਗੇ, ਜਿੱਥੇ ਉਹ ਲਗਭਗ 2:30 ਵਜੇ ਦੇ ਕਰੀਬ ₹13,430 ਕਰੋੜ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ, ਨੀਂਹ ਪੱਥਰ ਅਤੇ ਦੇਸ਼ ਨੂੰ ਸਮਰਪਿਤ ਕਰਨਗੇ। ਇਸ ਮੌਕੇ 'ਤੇ ਉਹ ਇੱਕ ਜਨਸਭਾ ਨੂੰ ਵੀ ਸੰਬੋਧਨ ਕਰਨਗੇ।
ਸ਼੍ਰੀਸ਼ੈਲਮ ਵਿੱਚ ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਸ਼੍ਰੀ ਭ੍ਰਾਮਰਾਂਬਾ ਮੱਲਿਕਾਰੁਜਨ ਸਵਾਮੀ ਵਰਲਾ ਦੇਵਸਥਾਨਮ ਵਿੱਚ ਪੂਜਾ ਅਤੇ ਦਰਸ਼ਨ ਕਰਨਗੇ, ਜੋ 12 ਜਯੋਤਿਰਲਿੰਗਾਂ ਵਿੱਚੋਂ ਇੱਕ ਅਤੇ 52 ਸ਼ਕਤੀਪੀਠਾਂ ਵਿੱਚੋਂ ਇੱਕ ਹੈ। ਇਸ ਮੰਦਿਰ ਦੀ ਵਿਲੱਖਣ ਖ਼ਾਸੀਅਤ ਇੱਕ ਹੀ ਮੰਦਿਰ ਕੰਪਲੈਕਸ ਵਿੱਚ ਇੱਕ ਜਯੋਤਿਰਲਿੰਗ ਅਤੇ ਇੱਕ ਸ਼ਕਤੀਪੀਠ ਦੀ ਸਹਿ-ਹੋਂਦ ਹੈ, ਜੋ ਇਸ ਨੂੰ ਪੂਰੇ ਦੇਸ਼ ਵਿੱਚ ਆਪਣੀ ਤਰ੍ਹਾਂ ਦਾ ਇੱਕ ਵਿਲੱਖਣ ਮੰਦਿਰ ਬਣਾਉਂਦਾ ਹੈ।
ਪ੍ਰਧਾਨ ਮੰਤਰੀ ਸ਼੍ਰੀ ਸ਼ਿਵਾਜੀ ਸਫੁਰਤੀ ਕੇਂਦਰ ਦਾ ਵੀ ਦੌਰਾ ਕਰਨਗੇ, ਜੋ ਇੱਕ ਯਾਦਗਾਰੀ ਕੰਪਲੈਕਸ ਹੈ ਜਿਸ ਵਿੱਚ ਇੱਕ ਧਿਆਨ ਮੰਦਿਰ (ਧਿਆਨ ਹਾਲ) ਹੈ, ਜਿਸ ਦੇ ਚਾਰੇ ਕੋਨਿਆਂ 'ਤੇ ਚਾਰ ਪ੍ਰਤੀਕ ਕਿਲ੍ਹਿਆਂ - ਪ੍ਰਤਾਪਗੜ੍ਹ, ਰਾਜਗੜ੍ਹ, ਰਾਏਗੜ੍ਹ ਅਤੇ ਸ਼ਿਵਨੇਰੀ ਦੇ ਮਾਡਲ ਸਥਾਪਿਤ ਹਨ। ਇਸਦੇ ਕੇਂਦਰ ਵਿੱਚ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਇੱਕ ਮੂਰਤੀ ਹੈ, ਜੋ ਡੂੰਘੇ ਧਿਆਨ ਵਿੱਚ ਹੈ। ਇਹ ਕੇਂਦਰ ਸ਼੍ਰੀ ਸ਼ਿਵਾਜੀ ਮੈਮੋਰੀਅਲ ਕਮੇਟੀ ਵੱਲੋਂ ਚਲਾਇਆ ਜਾਂਦਾ ਹੈ, ਜਿਸ ਦੀ ਸਥਾਪਨਾ ਸ਼੍ਰੀਸੈਲਮ ਵਿੱਚ ਛਤਰਪਤੀ ਸ਼ਿਵਾਜੀ ਮਹਾਰਾਜ ਵੱਲੋਂ 1677 ਵਿੱਚ ਇਸ ਪਵਿੱਤਰ ਤੀਰਥ ਸਥਾਨ ਦੀ ਇਤਿਹਾਸਕ ਯਾਤਰਾ ਦੀ ਯਾਦ ਵਿੱਚ ਕੀਤੀ ਗਈ ਸੀ।
ਕੁਰਨੂਲ ਵਿੱਚ ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਲਗਭਗ ₹13,430 ਕਰੋੜ ਦੀ ਲਾਗਤ ਵਾਲੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਉਦਘਾਟਨ ਕਰਨਗੇ ਅਤੇ ਦੇਸ਼ ਨੂੰ ਸਮਰਪਿਤ ਕਰਨਗੇ। ਇਹ ਪ੍ਰੋਜੈਕਟ ਉਦਯੋਗ, ਬਿਜਲੀ ਸੰਚਾਰ, ਸੜਕਾਂ, ਰੇਲਵੇ, ਡਿਫੈਂਸ ਮੈਨੁਫੈਕਚਰਿੰਗ, ਪੈਟਰੋਲੀਅਮ ਅਤੇ ਕੁਦਰਤੀ ਗੈਸ ਸਮੇਤ ਪ੍ਰਮੁੱਖ ਖੇਤਰਾਂ ਨਾਲ ਜੁੜੇ ਹਨ, ਜੋ ਖੇਤਰੀ ਬੁਨਿਆਦੀ ਢਾਂਚੇ ਨੂੰ ਵਧਾਉਣ, ਉਦਯੋਗੀਕਰਨ ਵਿੱਚ ਤੇਜ਼ੀ ਲਿਆਉਣ ਅਤੇ ਸੂਬੇ ਵਿੱਚ ਸਮਾਵੇਸ਼ੀ ਸਮਾਜਿਕ-ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਦੇ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ।
ਪ੍ਰਧਾਨ ਮੰਤਰੀ ₹2,880 ਕਰੋੜ ਤੋਂ ਵੱਧ ਦੀ ਲਾਗਤ ਨਾਲ ਕੁਰਨੂਲ-III ਪੂਲਿੰਗ ਸਟੇਸ਼ਨ 'ਤੇ ਟ੍ਰਾਂਸਮਿਸ਼ਨ ਸਿਸਟਮ ਮਜ਼ਬੂਤੀਕਰਨ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ। ਇਸ ਪ੍ਰੋਜੈਕਟ ਵਿੱਚ 765 ਕੇਵੀ ਡਬਲ-ਸਰਕਟ ਕੁਰਨੂਲ-III ਪੂਲਿੰਗ ਸਟੇਸ਼ਨ-ਚਿਲਕਾਲੂਰੀਪੇਟਾ ਟ੍ਰਾਂਸਮਿਸ਼ਨ ਲਾਈਨ ਦਾ ਨਿਰਮਾਣ ਸ਼ਾਮਿਲ ਹੈ, ਜਿਸ ਨਾਲ ਪਰਿਵਰਤਨ ਸਮਰੱਥਾ ਵਿੱਚ 6,000 ਐੱਮਵੀਏ ਦਾ ਵਾਧਾ ਹੋਵੇਗਾ, ਨਵਿਆਉਣਯੋਗ ਊਰਜਾ ਦਾ ਵੱਡੇ ਪੱਧਰ 'ਤੇ ਸੰਚਾਰ ਸੰਭਵ ਹੋਵੇਗਾ ਅਤੇ ਦੇਸ਼ ਦੇ ਵਿਕਾਸ ਨੂੰ ਰਫ਼ਤਾਰ ਮਿਲੇਗੀ।
ਪ੍ਰਧਾਨ ਮੰਤਰੀ ਕੁਰਨੂਲ ਵਿੱਚ ਓਰਵਾਕਲ ਉਦਯੋਗਿਕ ਖੇਤਰ ਅਤੇ ਕਡੱਪਾ ਵਿੱਚ ਕੋਪਰਥੀ ਉਦਯੋਗਿਕ ਖੇਤਰ ਦਾ ਨੀਂਹ ਪੱਥਰ ਵੀ ਰੱਖਣਗੇ, ਜਿਸ ’ਤੇ ਕੁੱਲ ₹4,920 ਕਰੋੜ ਤੋਂ ਵੱਧ ਦਾ ਨਿਵੇਸ਼ ਹੋਵੇਗਾ। ਰਾਸ਼ਟਰੀ ਉਦਯੋਗਿਕ ਗਲਿਆਰਾ ਵਿਕਾਸ ਅਤੇ ਲਾਗੂਕਰਨ ਟਰੱਸਟ (ਐੱਨਆਈਸੀਡੀਆਈਟੀ) ਅਤੇ ਆਂਧਰਾ ਪ੍ਰਦੇਸ਼ ਇੰਡਸਟਰੀਅਲ ਇਨਫ੍ਰਾਸਟ੍ਰਕਚਰ ਕਾਰਪੋਰੇਸ਼ਨ ਲਿਮਟਿਡ (ਏਪੀਆਈਆਈਸੀ) ਵੱਲੋਂ ਸਾਂਝੇ ਤੌਰ 'ਤੇ ਵਿਕਸਿਤ, ਇਹ ਆਧੁਨਿਕ, ਬਹੁ-ਖੇਤਰੀ ਉਦਯੋਗਿਕ ਕੇਂਦਰ ਪਲੱਗ-ਐਂਡ-ਪਲੇ (ਤੁਰੰਤ ਸ਼ੁਰੂ ਕਰਨ ਯੋਗ) ਬੁਨਿਆਦੀ ਢਾਂਚਾ ਅਤੇ ਵਾਕ-ਟੁ-ਵਰਕ ਧਾਰਨਾ ਦੀ ਵਿਸ਼ੇਸ਼ਤਾ ਰੱਖਦੇ ਹਨ। ਇਨ੍ਹਾਂ ਤੋਂ ₹21,000 ਕਰੋੜ ਦਾ ਨਿਵੇਸ਼ ਆਕਰਸ਼ਿਤ ਹੋਣ ਅਤੇ ਲਗਭਗ ਇੱਕ ਲੱਖ ਰੁਜ਼ਗਾਰ ਪੈਦਾ ਹੋਣ ਦੀ ਉਮੀਦ ਹੈ, ਜਿਸ ਨਾਲ ਆਂਧਰਾ ਪ੍ਰਦੇਸ਼ ਦੇ ਰਾਇਲਸੀਮਾ ਖੇਤਰ ਵਿੱਚ ਉਦਯੋਗਿਕ ਵਿਕਾਸ ਅਤੇ ਵਿਸ਼ਵ-ਵਿਆਪੀ ਮੁਕਾਬਲੇਬਾਜ਼ੀ ਨੂੰ ਹੁਲਾਰਾ ਮਿਲੇਗਾ।
ਸੜਕੀ ਬੁਨਿਆਦੀ ਢਾਂਚੇ ਨੂੰ ਵਧਾਉਣ ਲਈ, ਪ੍ਰਧਾਨ ਮੰਤਰੀ ਸੱਬਾਵਰਮ ਤੋਂ ਸ਼ੀਲਾਨਗਰ ਤੱਕ ਛੇ ਲੇਨ ਵਾਲੇ ਗ੍ਰੀਨਫੀਲਡ ਹਾਈਵੇਅ ਦਾ ਨੀਂਹ ਪੱਥਰ ਰੱਖਣਗੇ, ਜਿਸ ਦੀ ਲਾਗਤ ₹960 ਕਰੋੜ ਤੋਂ ਵੱਧ ਹੈ ਅਤੇ ਜਿਸ ਦਾ ਮੰਤਵ ਵਿਸ਼ਾਖਾਪਟਨਮ ਵਿੱਚ ਭੀੜ-ਭੜੱਕਾ ਘੱਟ ਕਰਨਾ ਅਤੇ ਵਪਾਰ ਅਤੇ ਰੁਜ਼ਗਾਰ ਨੂੰ ਸੁਵਿਧਾਜਨਕ ਬਣਾਉਣਾ ਹੈ। ਇਸ ਤੋਂ ਇਲਾਵਾ, ਲਗਭਗ ₹1,140 ਕਰੋੜ ਦੇ ਛੇ ਸੜਕ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾਵੇਗਾ, ਜਿਨ੍ਹਾਂ ਵਿੱਚ ਪਿੱਲੇਰੂ-ਕਲੂਰ ਸੈਕਸ਼ਨ ਦਾ ਚਾਰ ਲੇਨ ਦਾ ਨਿਰਮਾਣ, ਕਡੱਪਾ/ ਨੈਲੋਰ ਸਰਹੱਦ ਤੋਂ ਸੀਐੱਸ ਪੁਰਮ ਤੱਕ ਸੜਕ ਨੂੰ ਚੌੜਾ ਕਰਨਾ, ਰਾਸ਼ਟਰੀ ਰਾਜਮਾਰਗ-165 'ਤੇ ਗੁਡੀਵਾੜਾ ਅਤੇ ਨੁਜੇਲਾ ਰੇਲਵੇ ਸਟੇਸ਼ਨਾਂ ਵਿਚਕਾਰ ਚਾਰ ਲੇਨ ਰੇਲ ਓਵਰਬ੍ਰਿਜ (ਆਰਓਬੀ), ਰਾਸ਼ਟਰੀ ਰਾਜਮਾਰਗ-716 'ਤੇ ਪਾਪਾਗਨੀ ਨਦੀ 'ਤੇ ਪ੍ਰਮੁੱਖ ਪੁਲ਼, ਰਾਸ਼ਟਰੀ ਰਾਜਮਾਰਗ-565 'ਤੇ ਕਨਿਗਿਰੀ ਬਾਈਪਾਸ ਅਤੇ ਰਾਸ਼ਟਰੀ ਰਾਜਮਾਰਗ-544ਡੀਡੀ 'ਤੇ ਐੱਨ ਗੁੰਡਲਾਪੱਲੀ ਸ਼ਹਿਰ ਵਿੱਚ ਬਾਈਪਾਸ ਸੈਕਸ਼ਨ ਦਾ ਸੁਧਾਰ ਸ਼ਾਮਿਲ ਹਨ। ਇਨ੍ਹਾਂ ਪ੍ਰੋਜੈਕਟਾਂ ਨਾਲ ਸੁਰੱਖਿਆ ਵਿੱਚ ਸੁਧਾਰ ਹੋਵੇਗਾ, ਯਾਤਰਾ ਦੇ ਸਮੇਂ ਵਿੱਚ ਕਮੀ ਆਵੇਗੀ ਅਤੇ ਆਂਧਰਾ ਪ੍ਰਦੇਸ਼ ਵਿੱਚ ਖੇਤਰੀ ਆਵਾਜਾਈ-ਸੰਪਰਕ ਮਜ਼ਬੂਤ ਹੋਵੇਗਾ।
ਪ੍ਰਧਾਨ ਮੰਤਰੀ ₹1,200 ਕਰੋੜ ਤੋਂ ਵੱਧ ਦੀ ਲਾਗਤ ਵਾਲੇ ਕਈ ਪ੍ਰਮੁੱਖ ਰੇਲਵੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਦੇਸ਼ ਨੂੰ ਸਮਰਪਿਤ ਕਰਨਗੇ। ਇਨ੍ਹਾਂ ਪ੍ਰੋਜੈਕਟਾਂ ਵਿੱਚ ਕੋਟਾਵਲਸਾ-ਵਿਜਿਆਨਗਰਮ ਚੌਥੀ ਰੇਲਵੇ ਲਾਈਨ ਅਤੇ ਪੇਂਡੂਰਥੀ ਅਤੇ ਸਿੰਹਾਚਲਮ ਉੱਤਰ ਦੇ ਵਿੱਚ ਰੇਲ ਫਲਾਈਓਵਰ ਦਾ ਨੀਂਹ ਪੱਥਰ ਅਤੇ ਕੋਟਾਵਲਸਾ-ਬੋਦਾਵਾਰਾ ਸੈਕਸ਼ਨ ਅਤੇ ਸ਼ਿਮਿਲਿਗੁਡਾ-ਗੋਰਾਪੁਰ ਸੈਕਸ਼ਨ ਦੀ ਡਬਲਿੰਗ ਨੂੰ ਦੇਸ਼ ਨੂੰ ਸਮਰਪਿਤ ਕਰਨਾ ਸ਼ਾਮਿਲ ਹਨ। ਇਹ ਪ੍ਰੋਜੈਕਟ ਭੀੜ ਨੂੰ ਘੱਟ ਕਰਨਗੇ, ਤੇਜ਼ ਅਤੇ ਸੁਰੱਖਿਅਤ ਯਾਤਰਾ ਨੂੰ ਯਕੀਨੀ ਬਣਾਉਣਗੇ, ਯਾਤਰੀਆਂ ਅਤੇ ਮਾਲ ਦੀ ਸੁਚਾਰੂ ਆਵਾਜਾਈ ਨੂੰ ਸੁਵਿਧਾਜਨਕ ਬਣਾਉਣਗੇ ਅਤੇ ਪੂਰੇ ਖੇਤਰ ਵਿੱਚ ਉਦਯੋਗਿਕ, ਵਪਾਰਕ ਅਤੇ ਸੈਰ-ਸਪਾਟਾ ਵਿਕਾਸ ਨੂੰ ਹੁਲਾਰਾ ਦੇਣਗੇ, ਨਾਲ ਹੀ ਸਥਾਨਕ ਭਾਈਚਾਰਿਆਂ ਲਈ ਰੁਜ਼ਗਾਰ ਦੇ ਮੌਕੇ ਵੀ ਪੈਦਾ ਕਰਨਗੇ।
ਪ੍ਰਧਾਨ ਮੰਤਰੀ ਊਰਜਾ ਖੇਤਰ ਵਿੱਚ ਲਗਭਗ ₹1,730 ਕਰੋੜ ਦੀ ਲਾਗਤ ਨਾਲ ਬਣਾਈ ਗੇਲ ਇੰਡੀਆ ਲਿਮਟਿਡ ਦੀ ਸ਼੍ਰੀਕਾਕੁਲਮ-ਅੰਗੁਲ ਕੁਦਰਤੀ ਗੈਸ ਪਾਈਪਲਾਈਨ ਰਾਸ਼ਟਰ ਨੂੰ ਸਮਰਪਿਤ ਕਰਨਗੇ, ਜੋ ਆਂਧਰ ਪ੍ਰਦੇਸ਼ ਵਿੱਚ ਲਗਭਗ 124 ਕਿਲੋਮੀਟਰ ਅਤੇ ਓਡੀਸ਼ਾ ਵਿੱਚ 298 ਕਿਲੋਮੀਟਰ ਤੱਕ ਫੈਲੀ ਹੈ। ਉਹ ਚਿਤੂਰ, ਆਂਧਰਾ ਪ੍ਰਦੇਸ਼ ਵਿੱਚ ਲਗਭਗ ₹200 ਕਰੋੜ ਦੇ ਨਿਵੇਸ਼ ਨਾਲ ਸਥਾਪਿਤ, ਇੰਡੀਅਨ ਆਇਲ ਦੇ 60 ਟੀਐੱਮਟੀਪੀਏ (ਹਜ਼ਾਰ ਮੀਟ੍ਰਿਕ ਟਨ ਪ੍ਰਤੀ ਸਾਲ) ਐੱਲਪੀਜੀ ਬੋਟਲਿੰਗ ਪਲਾਂਟ ਦਾ ਵੀ ਉਦਘਾਟਨ ਕਰਨਗੇ। ਇਹ ਪਲਾਂਟ ਆਂਧਰਾ ਪ੍ਰਦੇਸ਼ ਦੇ ਚਾਰ ਜ਼ਿਲ੍ਹਿਆਂ, ਤਾਮਿਲਨਾਡੂ ਦੇ ਦੋ ਜ਼ਿਲ੍ਹਿਆਂ ਅਤੇ ਕਰਨਾਟਕ ਦੇ ਇੱਕ ਜ਼ਿਲ੍ਹੇ ਵਿੱਚ 80 ਡਿਸਟ੍ਰੀਬਿਊਟਰਾਂ ਰਾਹੀਂ 7.2 ਲੱਖ ਤੋਂ ਵੱਧ ਗਾਹਕਾਂ ਦੀ ਸੇਵਾ ਪ੍ਰਦਾਨ ਕਰੇਗਾ। ਇਹ ਪਲਾਂਟ ਖੇਤਰ ਵਿੱਚ ਘਰੇਲੂ ਅਤੇ ਕਾਰੋਬਾਰੀ ਵਰਤੋਂ ਲਈ ਭਰੋਸੇਯੋਗ ਐੱਲਪੀਜੀ ਸਪਲਾਈ ਨੂੰ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ।
ਰੱਖਿਆ ਨਿਰਮਾਣ ਨੂੰ ਮਜ਼ਬੂਤ ਕਰਨ ਲਈ, ਪ੍ਰਧਾਨ ਮੰਤਰੀ ਕ੍ਰਿਸ਼ਨਾ ਜ਼ਿਲ੍ਹੇ ਦੇ ਨਿੰਮਲੁਰੂ ਵਿੱਚ ਐਡਵਾਂਸਡ ਨਾਈਟ ਵਿਜ਼ਨ ਪ੍ਰੋਡਕਟਸ ਫੈਕਟਰੀ ਦੇਸ਼ ਨੂੰ ਸਮਰਪਿਤ ਕਰਨਗੇ, ਜਿਸ ਨੂੰ ਲਗਭਗ ₹360 ਕਰੋੜ ਦੇ ਨਿਵੇਸ਼ ਨਾਲ ਭਾਰਤ ਇਲੈਕਟ੍ਰੋਨਿਕਸ ਲਿਮਟਿਡ ਵੱਲੋਂ ਸਥਾਪਿਤ ਕੀਤਾ ਗਿਆ ਹੈ। ਇਹ ਸਹੂਲਤ ਭਾਰਤੀ ਰੱਖਿਆ ਬਲਾਂ ਲਈ ਉੱਨਤ ਇਲੈਕਟ੍ਰੋ-ਆਪਟੀਕਲ ਪ੍ਰਣਾਲੀਆਂ ਦਾ ਨਿਰਮਾਣ ਕਰੇਗੀ, ਜਿਸ ਨਾਲ ਰੱਖਿਆ ਉਤਪਾਦਨ ਵਿੱਚ ਸਵੈ-ਨਿਰਭਰਤਾ ਵਧੇਗੀ ਅਤੇ ਖੇਤਰ ਵਿੱਚ ਹੁਨਰਮੰਦ ਰੁਜ਼ਗਾਰ ਨੂੰ ਹੁਲਾਰਾ ਮਿਲੇਗਾ।
************
ਐੱਮਜੇਪੀਐੱਸ/ ਵੀਜੇ/ ਐੱਸਕੇਐੱਸ
(Release ID: 2179292)
Visitor Counter : 19
Read this release in:
English
,
Urdu
,
Marathi
,
हिन्दी
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam