ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਨਵੀਂ ਦਿੱਲੀ ਵਿਖੇ ਕ੍ਰਿਸ਼ੀ ਪ੍ਰੋਗਰਾਮ ਵਿੱਚ ਕਿਸਾਨਾਂ ਦੇ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ-ਪਾਠ

Posted On: 12 OCT 2025 6:45PM by PIB Chandigarh

ਪ੍ਰਧਾਨ ਮੰਤਰੀ – ਰਾਮ-ਰਾਮ!

 

ਕਿਸਾਨ – ਰਾਮ-ਰਾਮ! ਮੈਂ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਤੋਂ ਹਾਂ। ਮੈਂ ਛੋਲਿਆਂ ਦੀ ਬਿਜਾਈ ਕਰਕੇ ਖੇਤੀ ਸ਼ੁਰੂ ਕੀਤੀ ਸੀ। ਤਾਂ, ਪਹਿਲਾਂ ਥੋੜ੍ਹੀ...

 

ਪ੍ਰਧਾਨ ਮੰਤਰੀ –ਇਹ ਕਿੰਨੇ ਸਾਲ ਪਹਿਲਾਂ ਕੀਤਾ ਤੁਸੀਂ?

 

ਕਿਸਾਨ – ਹੁਣ ਚਾਰ ਸਾਲ ਹੋ ਗਏ ਜੀ ਹੁਣ10 ਕੁਇੰਟਲ ਪ੍ਰਤੀ ਏਕੜ ਪੈਦਾਵਾਰ ਮਿਲਦੀ ਹੈ ਮੈਨੂੰ ਕਾਬਲੀ ਛੋਲਿਆਂ ਦੀ ।

 

ਪ੍ਰਧਾਨ ਮੰਤਰੀ – ਕੁਝ ਤਾਂ ਫ਼ਸਲਾਂ ਅਜਿਹੀਆਂ ਹਨ, ਜੇਕਰ ਤੁਸੀਂ ਇਸ ਵਿੱਚ ਕੁਝ ਬੀਜਦੇ ਹੋ, ਤਾਂ ਵੀ ਦਾਲ਼ਾਂ ਹੋ ਜਾਂਦੀਆਂ ਹਨ।

 

ਕਿਸਾਨ – ਹਾਂ।

 

ਪ੍ਰਧਾਨ ਮੰਤਰੀ - ਤਾਂ ਇੱਕ ਵਾਧੂ ਆਮਦਨ ਹੋ ਜਾਂਦੀ ਹੈ, ਥੋੜ੍ਹੀ ਮਿਹਨਤ ਕਰਨੀ ਪੈਂਦੀ ਹੈ। ਤਾਂ ਹੋਰ ਵੀ ਕਿਸਾਨਾਂ ਨੂੰ ਲਗਦਾ ਹੈ ਕਿ ਅਸੀਂ ਵੀ ਦਾਲ਼ਾਂ ਵੱਲ ਚੱਲੀਏ, ਸਾਡੀ ਜ਼ਮੀਨ ਮੁੜ ਜਿਊਂਦੀ ਹੋ ਜਾਵੇਗੀ?

 

ਕਿਸਾਨ - ਹਾਂ, ਲਗਦਾ ਹੈਉਹ ਵੀ ਅਜਿਹਾ ਸੋਚਦੇ ਹਨ। ਮੈਂ ਕਿਸਾਨਾਂ ਨੂੰ ਦੱਸਦਾ ਹਾਂ ਕਿ ਜੇਕਰ ਅਸੀਂ ਛੋਲਿਆਂ ਵਰਗੀਆਂ ਫ਼ਸਲਾਂ ਬੀਜਦੇ ਹਾਂ, ਤਾਂ ਸਾਨੂੰ ਇਹ ਫ਼ਸਲ ਜ਼ਰੂਰ ਮਿਲੇਗੀ ਅਤੇ ਅਗਲੀ ਫ਼ਸਲ ਲਈ ਵੀ, ਛੋਲੇ ਜਾਂ ਕੋਈ ਹੋਰ ਦਾਲ਼ਾਂ ਵਾਲੀ ਫ਼ਸਲ ਸਾਡੀ ਜ਼ਮੀਨ ਵਿੱਚ ਨਾਈਟ੍ਰੋਜਨ ਛੱਡਦੀ ਹੈ, ਇਸ ਲਈ ਅਗਲੀ ਫ਼ਸਲ ਵੀ ਚੰਗੀ ਹੋਵੇਗੀ।

 

 

ਕਿਸਾਨ: ਜ਼ਿੰਦਗੀ ਵਿੱਚ ਅਜਿਹਾ ਪਹਿਲਾ ਮੌਕਾ ਮਿਲਿਆ ਹੈ ਕਿ ਅਸੀਂ ਪ੍ਰਧਾਨ ਮੰਤਰੀ ਨਾਲ ਮਿਲੇ ਹਾਂਬਹੁਤ ਚੰਗੇ ਪ੍ਰਧਾਨ ਮੰਤਰੀ ਹਨ। ਕਿਸਾਨਾਂ ਨਾਲ ਅਤੇ ਇੱਕ ਆਮ ਆਦਮੀ ਤੱਕ ਉਹ ਲਗਾਅ ਰੱਖਦੇ ਹਨ।

 

ਕਿਸਾਨ: ਅਤੇ ਮੈਂ ਕਿਸਾਨ ਪਦਕ ਸੰਗਠਨ ਹੁਣੇ ਦੇਖ ਰਿਹਾ ਹਾਂ, ਸਰ। ਮੈਂ ਇਸ ਵਿੱਚ ਸੀਏ ਹਾਂ ਅਤੇ ਮੈਂ ਦਾਲ਼ਾਂ ਦੀ ਖੇਤੀ ਵੀ ਕਰਦਾ ਹਾਂ। ਮੇਰੇ ਕੋਲ ਘਰ ਦੀ 16 ਵਿਘੇ ਜ਼ਮੀਨ ਹੈ। ਮੈਂ ਛੋਲੇ ਉਗਾਉਂਦਾ ਹਾਂ। ਅਤੇ ਅਸੀਂ ਪਿੰਡ ਵਿੱਚ 20-20 ਔਰਤਾਂ ਦਾ ਸਮੂਹ ਬਣਾ ਕੇ ਰੱਖਿਆ ਹੈ ਤਾਂ ਅਸੀਂ ਉਨ੍ਹਾਂ ਤੋਂ ਛੋਲੇ-ਲਸਣ-ਪਾਪੜ, ਇਹ ਬਣਾ ਰਹੇ, ਕਿਉਂਕਿ ਸਾਡੇ ਜੋ ਆਡੀਓ (ਸਪਸ਼ਟ ਨਹੀਂ) ਉਸ ਵਿੱਚ ਲਸਣ...

 

ਪ੍ਰਧਾਨ ਮੰਤਰੀ – ਅੱਛਾ, ਉੱਥੇ ਹੀ ਉਸ ਦਾ ਤੁਸੀਂ ਉਤਪਾਦ ਵੀ ਕਰ ਲੈਂਦੇ ਹੋ?

 

ਕਿਸਾਨ - ਹਾਂ, ਹਾਂ, ਹਾਂ।

 

ਪ੍ਰਧਾਨ ਮੰਤਰੀ - ਤਾਂ, ਕਿਸੇ ਉਤਪਾਦ ਦਾ ਨਾਮ ਰੱਖਿਆ ਹੈ ਕਿ ਐਵੇਂ ਹੀ?

 

ਕਿਸਾਨ - ਜੋ ਸਾਡਾ ਪਿੰਡ ਦੁੱਗਰੀ ਹੈ ਸਰ, ਉਸੀ ਦੇ ਨਾਂ ਨਾਲ ਅਸੀਂ ਇਸ ਬ੍ਰਾਂਡ ਦਾ ਨਾਮ ਰੱਖਿਆ ਹੈ, ਦੁੱਗਰੀ ਵਾਲੇ।

 

ਪ੍ਰਧਾਨ ਮੰਤਰੀ - ਅੱਛਾ।

 

ਕਿਸਾਨ - ਹਾਂ, ਛੋਲੇ-ਲਸਣ-ਪਾਪੜ, ਦੁੱਗਰੀ ਵਾਲੇ ਛੋਲੇ-ਲਸਣ-ਪਾਪੜ।

 

ਪ੍ਰਧਾਨ ਮੰਤਰੀ – ਤਾਂ ਲੋਕ , ਲੋਕ ਲੈ ਜਾਂਦੇ ਹਨ?

 

ਕਿਸਾਨ - ਹਾਂ, ਸਰ। ਸਾਡੇ ਕੋਲ GeM ਹੈ, ਸਰਕਾਰੀ ਪੋਰਟਲ। ਅਸੀਂ ਇਸ 'ਤੇ ਰਜਿਸਟਰਡ ਹਾਂ, ਇਸ ਲਈ ਸਰ, ਫੌਜ ਇਸ ਨੂੰ ਉੱਥੋਂ ਖ਼ਰੀਦਦੀ ਹੈ।

 

ਪ੍ਰਧਾਨ ਮੰਤਰੀ - ਤਾਂ, ਕੀ ਇਹ ਪੂਰੇ ਰਾਜਸਥਾਨ ਵਿੱਚ ਜਾਣਿਆ ਜਾਂਦਾ ਹੈ?

 

ਕਿਸਾਨ - ਸਰ, ਇਹ ਪੂਰੇ ਭਾਰਤ ਵਿੱਚ ਵਿਕ ਰਿਹਾ ਹੈ।

 

ਪ੍ਰਧਾਨ ਮੰਤਰੀ - ਅੱਛਾ।

 

ਕਿਸਾਨ - ਹਾਂ।

 

 

ਪ੍ਰਧਾਨ ਮੰਤਰੀ - ਕੀ ਹੋਰ ਲੋਕ ਵੀ ਇਹ ਬਣਾਉਂਦੇ ਹਨ?

 

ਕਿਸਾਨ - ਉਹ ਇਹ ਲਿਆਉਂਦੇ ਹਨ। ਹੋਰ ਲੋਕ ਜ਼ਰੂਰ ਬਣਾ ਰਹੇ ਹੋਣਗੇ, ਸਰ, ਸਾਡੀਆਂ ਕਿਸਾਨਾਂ ਦੀਆਂ ਔਰਤਾਂ ਹਨ, ਉਹ...

 

ਪ੍ਰਧਾਨ ਮੰਤਰੀ - ਇਹ ਤੁਹਾਨੂੰ ਸਭ ਨੂੰ ਖੁਆਉਣਾ ਪਵੇਗਾ?

 

ਕਿਸਾਨ - ਹਾਂ, ਜ਼ਰੂਰ, ਸਰ, ਜ਼ਰੂਰ।

 

ਕਿਸਾਨ - ਮੇਰੇ ਰੌਂਗਟੇ ਖੜ੍ਹੇ ਹੋ ਗਏ ਸੀ ਕਿ ਸਰ ਨਾਲ ਕਿਵੇਂ ਮਿਲਾਂਗਾ। ਜਿਵੇਂ ਉਹ ਆਏ ਤਾਂ ਇਕਦਮ ਉਨ੍ਹਾਂ ਦੀ ਚਮਕ ਦੇਖਕੇ ਅਸੀਂ, ਸ਼ਬਦ ਨਹੀਂ ਹੈ ਕਿ ਹੁਣ ਕੀ ਬੋਲੀਏ ਹੁਣ। ਇਕਦਮ ਵੱਖਰਾ ਸੀ ਉਹ ਮੁਮੈਂਟ।

 

ਕਿਸਾਨ - ਮੈਂ ਦਾਲ਼ਾਂ ਦੀ ਖੇਤੀ ਕਰਦਾ ਹਾਂ। 2013-14 ਵਿੱਚ ਇੱਕ ਏਕੜ ਤੋਂ ਸ਼ੁਰੂ ਕਰਦੇ ਹੋਏ, ਮੈਂ 13-14 ਏਕੜ ਤੱਕ ਛੋਲਿਆਂ ਦੀ ਖੇਤੀ ਕੀਤੀ ਹੈ।

 

ਪ੍ਰਧਾਨ ਮੰਤਰੀ - ਹਾਂ। ਸ਼ੁਰੂ ਵਿੱਚ, ਤੁਸੀਂ ਇੱਕ ਏਕੜ ਵਿੱਚ ਛੋਲੇ ਉਗਾਏ ਸਨ, ਅਤੇ ਫਿਰ ਤੁਸੀਂ ਬਾਕੀ ਜ਼ਮੀਨ 'ਤੇ ਕੁਝ ਹੋਰ ਕਰ ਰਹੇ ਸੀ?

 

ਕਿਸਾਨ – ਹਾਂ ਜੀ, ਦੂਜੀ।

 

ਪ੍ਰਧਾਨ ਮੰਤਰੀ - ਹੁਣ, ਹੌਲੀ-ਹੌਲੀ, ਤੁਸੀਂ ਇਸ ਨੂੰ ਵਧਾ ਦਿੱਤਾ।

 

ਕਿਸਾਨ - ਮੈਂ ਇਸ ਨੂੰ 13 ਤੋਂ 14 ਏਕੜ ਤੱਕ ਲੈ ਆਇਆ, ਅਤੇ ਮੈਂ...

 

 

ਪ੍ਰਧਾਨ ਮੰਤਰੀ - ਇਸ ਨਾਲ ਤੁਹਾਡੀ ਆਮਦਨ ਵਿੱਚ ਕੀ ਫ਼ਰਕ ਪਿਆ ਹੈ?

 

ਕਿਸਾਨ – ਆਮਦਨ ਵਿੱਚ ਤਾਂ ਜੀ ਚੰਗੀ ਕੁਆਲਿਟੀ ਦੇ ਬੀਜ ਚੁਣਦੇ ਗਏ, ਸਾਲ ਦਰ ਸਾਲ ਹੋਰ ਉਪਜ ਵਧਦੀ ਗਈ।

 

ਪ੍ਰਧਾਨ ਮੰਤਰੀ – ਜੋ ਸ਼ਾਕਾਹਾਰੀ ਲੋਕ ਹਨ, ਉਨ੍ਹਾਂ ਨੂੰ ਤਾਂ ਦਾਲ਼ਾਂ ਤੋਂ ਹੀ ਪ੍ਰੋਟੀਨ ਮਿਲਦਾ ਹੈ?

 

ਕਿਸਾਨ - ਹਾਂ, ਸਰ।

 

ਪ੍ਰਧਾਨ ਮੰਤਰੀ - ਤਾਂ ਅਜਿਹੀ ਸਥਿਤੀ ਵਿੱਚ ਤੁਹਾਨੂੰ ਲੱਗਦਾ ਹੈ ਕਿ ਜਦੋਂ ਤੁਸੀਂ ਦਾਲ਼ਾਂ ਉਗਾਉਂਦੇ ਹੋ ਤਾਂ ਤੁਸੀਂ ਸਿਰਫ਼ ਆਪਣੀਆਂ ਜੇਬਾਂ ਭਰ ਰਹੇ ਹੋ? ਅਜਿਹਾ ਨਹੀਂ, ਤੁਸੀਂ ਸਮਾਜ ਲਈ ਵੀ ਬਹੁਤ ਵਧੀਆ ਕਰ ਰਹੇ ਹੋ।

 

ਕਿਸਾਨ - ਠੀਕ।

 

ਪ੍ਰਧਾਨ ਮੰਤਰੀ- ਇਸ ਵੇਲੇ ਸਾਡੇ ਖੇਤ ਤਾਂ ਛੋਟੇ-ਛੋਟੇ ਹਨ, ਜੋਤ ਬਹੁਤ ਛੋਟੀ ਹੁੰਦੀ ਹੈ। ਅਤੇ ਇਸ ਕਰਕੇ, ਜੇ ਅਸੀਂ ਕੋਈ ਪ੍ਰਯੋਗ ਕਰੀਏ, ਤਾਂ ਵਿਚਾਰਾ ਇਕੱਲਾ ਰਹਿ ਜਾਂਦਾ ਹੈਪਰ ਮੰਨ ਲਓ ਤੁਸੀਂ 200 ਕਿਸਾਨ ਇਕੱਠੇ ਕੀਤੇ।

ਕਿਸਾਨ - ਹਾਂ।

ਪ੍ਰਧਾਨ ਮੰਤਰੀ – ਅਤੇ ਤੈਅ ਕੀਤਾ ਕਿ ਅਸੀਂ 200 ਕਿਸਾਨਾਂ ਦੀ ਜਿੰਨੀ ਜ਼ਮੀਨ ਵੀ ਹੈ, 400 ਵਿਘਾ, 500 ਵਿਘਾ, ਜੋ ਵੀ ਹੈ। ਇੱਕ, ਇੱਕ ਜਾਂ ਦੋ ਜੋ ਵੀ ਚੀਜ਼ ਤੈਅ ਕਰੀਏ, ਉਹੀ ਕਰਾਂਗੇ। ਅਤੇ ਫਿਰ ਉਸ ਦੀ ਵੱਡੀ ਮਾਰਕੀਟਿੰਗ ਕਰਾਂਗੇ। ਅਜਿਹੀ, ਤਾਂ ਕੀ ਉਸ ਦਾ ਕਿਸਾਨਾਂ ਨੂੰ ਜ਼ਿਆਦਾ ਲਾਭ ਹੁੰਦਾ ਹੈ?

ਕਿਸਾਨ – ਬਿਲਕੁਲ ਹੁੰਦਾ ਹੈ ਸਰ। ਅਸੀਂ ਲਗਭਗ 1200 ਏਕੜ ਵਿੱਚ ਰੈਸਡਿਊ ਫ੍ਰੀ ਫਾਰਮਿੰਗ ਕਰ ਰਹੇ ਹਾਂ ਕਾਬਲੀ ਦੇ ਉੱਪਰ। ਤਾਂ ਜੋ ਪਹਿਲਾਂ ਉਹ ਜੋ ਮਾਲ ਵੇਚ ਰਹੇ ਸੀ, ਉਨ੍ਹਾਂ ਤੋਂ ਉਨ੍ਹਾਂ ਨੂੰ ਬਹੁਤ ਫਾਇਦਾ ਸੀ।

 

 

ਪ੍ਰਧਾਨ ਮੰਤਰੀ - ਯਾਨੀ, ਸਾਰੇ ਕਿਸਾਨ ਹੁਣ ਮੰਨ ਗਏ ਹਨ, ਉਸ ਦੇ ਕਾਰਨ ਤੁਹਾਨੂੰ ਮਿਹਨਤ ਵੀ ਘੱਟ ਕਰਨੀ ਹੋਵੇਗੀ?

 

ਕਿਸਾਨ - ਕਿਉਂਕਿ ਅਸੀਂ ਇੱਕ ਅਜਿਹਾ ਸਿਸਟਮ ਬਣਾ ਦਿੱਤਾ।

 

ਕਿਸਾਨ - ਮੈਂ ਬੀਰ ਜ਼ਿਲ੍ਹੇ ਤੋਂ।

 

ਪ੍ਰਧਾਨ ਮੰਤਰੀ - ਕਿੱਥੋਂ? ਬੀਰ ਜ਼ਿਲ੍ਹਾ। ਉੱਥੇ ਤਾਂ ਪਾਣੀ ਦੀ ਸਮੱਸਿਆ ਰਹਿੰਦੀ ਹੈ।

 

ਕਿਸਾਨ – ਇਸ ਲਈ ਤੁਸੀਂ ਜੋ ਹੁਣ ਧਨ-ਧਾਨਯ ਦੀ ਯੋਜਨਾ ਸ਼ੁਰੂ ਕੀਤੀ ਹੈ, ਇਸ ਲਈ ਤੁਹਾਡਾ ਬਹੁਤ ਧੰਨਵਾਦ।

 

 

 

ਪ੍ਰਧਾਨ ਮੰਤਰੀ - ਠੀਕ ਹੈ, ਧੰਨਵਾਦ। ਜਿਵੇਂ ਅਸੀਂ ਹਰ ਜਗ੍ਹਾ ਬਾਜਰੇ ਦੀ ਖੇਤੀ ਕਰਦੇ ਹਾਂ, ਜੋ ਕਿ ਸਾਡੀ ਪੁਰਾਣੀ ਪਰੰਪਰਾ ਹੈ, ਭਾਵੇਂ ਉਹ ਬਾਜਰਾ ਹੋਵੇ, ਜਵਾਰ ਹੋਵੇ, ਆਦਿ। ਹੁਣ ਪੂਰੀ ਦੁਨੀਆ ਵਿੱਚ ਇਸ ਦਾ ਇੱਕ ਵੱਡਾ ਬਾਜ਼ਾਰ ਹੈ। ਅਤੇ ਉਨ੍ਹਾਂ ਜ਼ਮੀਨਾਂ 'ਤੇ ਵੀ ਜਿੱਥੇ ਪਾਣੀ ਨਹੀਂ ਹੁੰਦਾ, ਕਿਸਾਨ ਰੋਜ਼ੀ-ਰੋਟੀ ਕਮਾ ਸਕਦੇ ਹਨ।

ਕਿਸਾਨ - ਬਾਜਰੇ ਦੇ ਕਾਰਨ।

 

ਪ੍ਰਧਾਨ ਮੰਤਰੀ - ਹਾਂ। ਕੀ ਤੁਸੀਂ ਵੀ ਬਾਜਰਾ ਬੀਜਦੇ ਹੋ?

 

ਕਿਸਾਨ - ਅਸੀਂ ਵੀ ਬਾਜਰਾ ਬੀਜਦੇ ਹਾਂ।

 

 

ਪ੍ਰਧਾਨ ਮੰਤਰੀ: ਕੀ-ਕੀ ਕਰਦੇ ਹੋ ਉਸ ਵਿੱਚ?

 

ਕਿਸਾਨ: ਬਾਜਰਾ, ਜਵਾਰ , ਫੇਰ ਭੁੰਨੇ ਹੋਏ ਛੋਲੇ।

 

ਪ੍ਰਧਾਨ ਮੰਤਰੀ: ਮਤਲਬ ਹੁਣ ਵੀ ਖਾਂਦੇ ਹਨ ਲੋਕ?

 

ਕਿਸਾਨ: ਖਾਂਦੇ ਹਨ, ਸਾਰੇ ਖਾਂਦੇ ਹਨ।

 

 

 

ਪ੍ਰਧਾਨ ਮੰਤਰੀ - ਅੱਛਾ।

ਕਿਸਾਨ - ਅਤੇ ਇਸੇ ਦੇ ਨਾਲ-ਨਾਲ, ਜਦੋਂ ਅਸੀਂ ਗਾਹਕ ਨੂੰ ਦਿੰਦੇ ਹਾਂ, ਬੌਂਬੇ ਵਿੱਚ ਹੈ।

ਕਿਸਾਨ – ਉਨ੍ਹਾਂ ਨੇ ਗੱਲਬਾਤ ਇੰਨੀ ਕੀਤੀ ਅਤੇ ਅਜਿਹਾ ਲੱਗਾ ਕਿ ਇਹ ਕੋਈ ਪ੍ਰਧਾਨ ਮੰਤਰੀ ਨਹੀਂ ਹੈ, ਸਾਡੇ ਘਰ ਦੇ ਆਦਮੀ ਹਨ।

ਕਿਸਾਨ - ਸਾਡੇ ਪਾਸੇ, ਮੈਂ ਅਰਹਰ ਦੀ ਖੇਤੀ ਕਰਦਾ ਹਾਂ। ਨੌਜਵਾਨਾਂ ਨੂੰ ਮੈਂ ਕਹਾਂਗਾ ਕਿ ਤੁਸੀਂ ਇੰਨਾ ਇੰਟਰਸਟ ਦਿਖਾਓ, ਕਿਸਾਨਾਂ ਨੂੰ ਫਾਇਦਾ ਹੋਵੇਗਾ, ਤੁਹਾਡਾ ਕੋਲ ਵੀ ਕਾਰੋਬਾਰ ਵਜੋਂ ਇੱਕ ਵਿਕਲਪ ਰਹੇਗਾ।

 

 

ਕਿਸਾਨ: ਮੈਂ ਇੱਕ ਔਰਤ ਹਾਂ ਜੋ ਇੱਕ ਸਮੂਹ ਨਾਲ ਜੁੜੀ ਹੋਈ ਹਾਂ। ਮੈਂ 2023 ਵਿੱਚ ਇਸ ਸਮੂਹ ਵਿੱਚ ਸ਼ਾਮਲ ਹੋਈ ਸੀ ਅਤੇ ਮੈਂ ਆਪਣੇ ਪੰਜ ਵਿਘੇ ਖੇਤ ਵਿੱਚ ਮੂੰਗੀ ਬੀਜਣੀ ਸ਼ੁਰੂ ਕੀਤੀ ਸੀ। ਸਰ, ਤੁਹਾਡੀ ਪ੍ਰਧਾਨ ਮੰਤਰੀ ਸਨਮਾਨ ਨਿਧੀ ਸਾਡੇ ਲਈ ਇੱਕ ਬਹੁਤ ਵੱਡਾ ਵਰਦਾਨ ਹੈ। ਤੁਹਾਡੇ ਤੋਂ ਸਾਨੂੰ ਮਿਲਣ ਵਾਲੇ 6000 ਰੁਪਏ ਸਾਡੇ ਲਈ ਚੀਜ਼ਾਂ ਨੂੰ ਬਹੁਤ ਆਸਾਨ ਬਣਾਉਂਦੇ ਹਨਉਦਾਹਰਣ ਵਜੋਂ, ਸਮੇਂ-ਸਮੇਂ 'ਤੇ, ਅਸੀਂ ਇਸ ਤੋਂ ਆਪਣੇ ਬੀਜ ਪ੍ਰਾਪਤ ਕਰਦੇ ਹਾਂ ਅਤੇ ਆਪਣੇ ਖੇਤਾਂ ਨੂੰ ਵਾਹੁੰਦੇ ਹਾਂ। ਇਹ ਸਾਡੇ ਲਈ ਇੱਕ ਬਹੁਤ ਵੱਡਾ ਵਰਦਾਨ ਹੈ।

ਪ੍ਰਧਾਨ ਮੰਤਰੀ: ਤਾਂ, ਕੀ ਤੁਹਾਨੂੰ ਕਦੇ ਲੱਗਦਾ ਹੈ ਕਿ ਅਸੀਂ ਖਾਦ ਦੀ ਮਾਤਰਾ ਹੌਲੀ-ਹੌਲੀ ਘਟਾ ਦੇਈਏ ਜੋ ਅਸੀਂ ਵਰਤਦੇ ਹਾਂ?

ਕਿਸਾਨ: ਹਾਂ। ਅਸੀਂ ਜੋ ਔਰਤਾਂ ਨੂੰ...

ਪ੍ਰਧਾਨ ਮੰਤਰੀ: ਕਿਉਂਕਿ ਕਈ ਵਾਰ ਸਾਨੂੰ ਇਹ ਵੀ ਸੋਚਣਾ ਚਾਹੀਦਾ ਹੈ, ਉਹ ਸਾਡੀ ਮਾਂ ਹੈ। ਜੇ ਅਸੀਂ ਉਸ ਨੂੰ ਇਹ ਚੀਜ਼ਾਂ ਖੁਆਉਂਦੇ ਰਹੀਏ, ਤਾਂ ਉਹ ਕਿੰਨੀ ਦੇਰ ਤੱਕ ਜ਼ਿੰਦਾ ਰਹੇਗੀ?

ਕਿਸਾਨ: ਸਹੀ ਗੱਲ ਹੈ।

 

ਪ੍ਰਧਾਨ ਮੰਤਰੀ: ਇਹ ਗੱਲ ਕਿਸਾਨਾਂ ਵਿੱਚ ਹੁੰਦੀ ਹੈ?

ਕਿਸਾਨ: ਹਾਂ।

ਪ੍ਰਧਾਨ ਮੰਤਰੀ: ਤਾਂ ਜਦੋਂ ਉਸ ਦੇ ਦਿਮਾਗ਼ ਵਿੱਚ ਇਹ ਭਰ ਜਾਂਦਾ ਹੈ ਨਾ, ਕਿ ਮੈਂ ਬੱਚਿਆਂ ਨੂੰ ਚੰਗੀ ਜ਼ਮੀਨ ਦੇਣੀ ਹੈ, ਐਵੇਂ ਹੀ ਟੁਕੜਾ ਨਹੀਂ ਦੇਣਾ ਹੈ। ਯਾਨੀ ਬਿਲਕੁਲ ਧਨ ਅਤੇ ਅਨਾਜ ਨਾਲ ਭਰੀ ਹੋਈ ਅਜਿਹੀ ਜ਼ਮੀਨ ਦੇਣੀ ਹੈ। ਤਾਂ ਉਸ ਨੂੰ ਲੱਗੇਗਾ ਕਿ ਮੈਂ ਇਸ ਜ਼ਮੀਨ ਦਾ ਨੁਕਸਾਨ ਨਾ ਕਰਾਂ। ਇਸ ਕੰਮ ਵਿੱਚ ਤੁਸੀਂ ਕਿਸਾਨ ਮਦਦ ਕਰ ਸਕਦੇ ਹੋ। ਜਿਵੇਂ ਮੰਨ ਲਵੋ ਕਿਸੇ ਦੇ ਕੋਲ ਪੰਜ ਚਾਰ ਵਿਘੇ ਜ਼ਮੀਨ ਹੈ।

 

 

ਕਿਸਾਨ - ਹਾਂ।

 

ਪ੍ਰਧਾਨ ਮੰਤਰੀ – ਤੁਸੀਂ ਉਸ  ਨੂੰ ਇਕਦਮ ਨੂੰ ਕੁਦਰਤੀ ਖੇਤੀ ਕਹੋਗੇ, ਤਾਂ ਹਿੰਮਤ ਹੀ ਨਹੀਂ ਕਰੇਗਾ।

 

ਕਿਸਾਨ - ਨਹੀਂ ਕਰੇਗਾ।

 

ਪ੍ਰਧਾਨ ਮੰਤਰੀ - ਭੁੱਖਾ ਮਰ ਜਾਵਾਂਗਾ। ਪਰ ਉਸ ਨੂੰ ਇਹ ਕਹਿਣਗੇ, ਇਹ ਠੀਕ ਹੈ। ਸਾਡੀ ਗੱਲ ਨਾ ਮੰਨੋਇਸ ਦੇ ਚਾਰ ਟੁਕੜੇ ਕਰੋਇੱਕ-ਇੱਕ ਵਿਘੇ ਵਿੱਚ ਅਸੀਂ ਜੋ ਕਹਿੰਦੇ ਹਾਂ ਉਹ ਕਰੋ, ਤਿੰਨ ਵਿੱਚ ਤੁਸੀਂ ਜੋ ਕਰਦੇ ਸੀ ਉਹ ਕਰੋ।

 

ਕਿਸਾਨ - ਸਹੀ ਹੈ।

 

 

ਪ੍ਰਧਾਨ ਮੰਤਰੀ: 2 ਸਾਲਾਂ ਤੱਕ ਸਾਡੇ ਨਾਲ ਚੱਲੋਤਾਂ ਉਸ ਨੂੰ ਸਫਲਤਾ ਮਿਲੇਗੀ। ਫਿਰ ਉਹ ਇੱਕ ਦੇ ਬਦਲੇ ਡੇਢ, ਡੇਢ ਦੇ ਬਦਲੇ ਦੋ ਕਰੇਗਾ ਅਤੇ ਫਿਰ ਉਸ ਦਾ ਆਤਮ-ਵਿਸ਼ਵਾਸ ਵਧੇਗਾ। ਅਸੀਂ ਅਚਾਨਕ ਨਹੀਂ ਕਹਾਂਗੇ, ਚਾਰ ਵਿਘੇ ਬੰਦ ਕਰ ਦਵੋ ਅਤੇ ਇਹ ਕਰ ਦਵੋ। ਤਾਂ ਸੰਭਵ ਨਹੀਂ ਹੈ। ਉਹ ਖਾਵੇਗਾ ਕੀ? ਡਰਦਾ ਹੈ ਉਹ।

 

ਕਿਸਾਨ: ਮੈਂ ਛੋਲੇ, ਦਾਲ਼ ਅਤੇ ਗੁੱਛੇਦਾਰ ਬੀਨਜ਼ ਦੀ ਖੇਤੀ ਕਰਦਾ ਹਾਂ, ਸਰ। ਅਤੇ ਉਂਜ ਤਾਂ ਮੇਰੇ ਕੋਲ ਸੀਮਤ ਜ਼ਮੀਨ ਹੈ, ਦੋ ਏਕੜ ਹੈ ਜ਼ਿਆਦਾ ਨਹੀਂ। ਪਰ ਥੋੜ੍ਹੇ-ਥੋੜ੍ਹੇ ਸਮੇਂ ’ਤੇ ਮੈਂ ਕਰ ਲੈਂਦਾ ਹਾਂ।

 

ਪ੍ਰਧਾਨ ਮੰਤਰੀ: ਦੇਖੋ, ਇੱਕ ਕਿਸਾਨ ਦੋ ਏਕੜ ਵਿੱਚ ਵੀ ਚਮਤਕਾਰ ਕਰ ਸਕਦਾ ਹੈ।

 

ਕਿਸਾਨ: ਹੌਲੀ-ਹੌਲੀ ਕਰਕੇ...

 

 

ਪ੍ਰਧਾਨ ਮੰਤਰੀ – ਉਸ ਕੋਲ ਜ਼ਮੀਨ ਕਿੰਨੀ ਘੱਟ ਹੈ, ਜ਼ਿਆਦਾ ਨਹੀਂ, ਉਸ ਦਾ ਦਿਮਾਗ਼ ਬਹੁਤ ਵੱਡਾ ਹੁੰਦਾ ਹੈ ਜੀ, ਉਸ ਦੀ ਹਿੰਮਤ ਅਤੇ ਬਹਾਦਰੀ ਬਹੁਤ ਵੱਡੀ ਹੈ।

ਕਿਸਾਨ - ਜੀ।

ਪ੍ਰਧਾਨ ਮੰਤਰੀ – ਅੱਛਾ, ਕੀ ਤੁਸੀਂ ਕਦੇ ਖੇਤ ਵਿੱਚ ਵਾੜ ਲਗਾਉਣ ਬਾਰੇ ਸੋਚਿਆ ਹੈ? ਗੁਆਂਢੀ ਨੂੰ ਅੰਦਰ ਜਾਣ ਤੋਂ ਰੋਕਣ ਲਈ। ਉਹ ਵਾੜ ਵੀ ਲਗਾ ਦਿੰਦਾ ਹੈ, ਅਤੇ ਸਾਡੀ ਜ਼ਮੀਨ ਦਾ ਡੇਢ ਤੋਂ ਦੋ ਮੀਟਰ ਖਰਾਬ ਹੋ ਜਾਂਦਾ ਹੈ। ਜੇਕਰ ਅਸੀਂ ਸਾਰੇ ਉੱਥੇ ਸੋਲਰ ਪੈਨਲ ਲਗਾਉਂਦੇ ਹਾਂ, ਤਾਂ ਉਸ ਦਾ ਸੋਲਰ ਪੈਨਲ ਉਸ ਪਾਸੇ ਝੁਕ ਜਾਵੇਗਾ, ਤੁਹਾਡਾ ਸੋਲਰ ਇੱਧਰ ਝੁਕੇਗਾਤੁਸੀਂ ਆਪਣੀ ਬਿਜਲੀ ਕਮਾਓਗੇ ਅਤੇ ਉਸ ਦੀ ਬਿਜਲੀ ਉਹ ਵੇਚ ਦੇਵੇਗਾ।

 

 

ਕਿਸਾਨ - ਬਹੁਤ ਵਧੀਆ ਹੈ, ਇਹ ਹੋ ਸਕਦੀ ਹੈ...

ਪ੍ਰਧਾਨ ਮੰਤਰੀ - ਹਾਂ, ਇਹ ਇਸ ਦਿਸ਼ਾ ਵਿੱਚ ਕੀਤਾ ਜਾਣਾ ਚਾਹੀਦਾ ਹੈ। ਸਰਕਾਰ ਹੁਣ ਇਸ ਦਾ ਭੁਗਤਾਨ ਕਰ ਰਹੀ ਹੈ। ਇਹ ਇਸੇ ਦਿਸ਼ਾ ਵਿੱਚ ਕੀਤਾ ਜਾਣਾ ਚਾਹੀਦਾ ਹੈ।

ਕਿਸਾਨ – ਹਾਂ ਜੀ, ਲੋਕ ਲੈ ਰਹੇ ਹਨ, ਚੰਗਾ ਫਾਇਦਾ ਲੈ ਰਹੇ ਹਨ।

ਪ੍ਰਧਾਨ ਮੰਤਰੀ - ਦੂਜਾ, ਮੈਨੂੰ ਲੱਗਦਾ ਹੈ ਕਿ ਸਾਨੂੰ ਖੂਹਾਂ ਨੂੰ ਰੀਚਾਰਜ ਕਰਨ ਵੱਲ ਵਧਣਾ ਚਾਹੀਦਾ ਹੈ। ਸਾਨੂੰ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਮੀਂਹ ਦਾ ਪਾਣੀ ਹੇਠਾਂ ਜਾਵੇ। ਇਸ ਨਾਲ ਪਾਣੀ ਦਾ ਪੱਧਰ ਵਧੇਗਾ। ਇਹ ਬਹੁਤ ਲਾਭਦਾਇਕ ਹੈ।

 

ਕਿਸਾਨ - ਹਾਂ।

ਪ੍ਰਧਾਨ ਮੰਤਰੀ - ਖੈਰ, ਬਹੁਤ ਚੰਗਾ ਲੱਗਾ ਤੁਸੀਂ ਲੋਕ ਬਹੁਤ ਦਲੇਰ ਕਿਸਾਨ ਅਤੇ ਬਹੁਤ ਚੰਗੀ ਮਿਹਨਤ ਕਰਨ ਵਾਲੇ ਲੋਕ ਹੋ। ਪਰ ਤੁਸੀਂ ਪ੍ਰਯੋਗ ਕਰ ਰਹੇ ਹੋ, ਮੈਂ ਬਹੁਤ ਖੁਸ਼ ਹਾਂ ਕਿਉਂਕਿ ਮੇਰੇ ਪਿਤਾ ਜੀ ਇਹ ਕਰਦੇ ਸਨ, ਮੇਰੇ ਚਾਚਾ ਜੀ ਵੀ ਇਹ ਕਰਦੇ ਹਨ, ਮੈਂ ਵੀ ਇਹ ਕਰਾਂਗਾ। ਹੁਣ ਸਾਨੂੰ ਨੌਜਵਾਨਾਂ ਨੂੰ ਇਸ ਵਿੱਚੋਂ ਥੋੜ੍ਹਾ ਬਾਹਰ ਲਿਆਉਣਾ ਹੈ।

 

ਕਿਸਾਨ - ਪਸ਼ੂ ਪਾਲਣ ਮੰਤਰਾਲੇ ਦੇ ਕਾਰਨ, ਸਾਨੂੰ ਉੱਥੋਂ 50 ਰੁਪਏ ਦੀ ਸਬਸਿਡੀ ਮਿਲੀ। ਪਹਿਲਾਂ, ਮੇਰੇ ਕੋਲ ਕੁਝ ਗਾਵਾਂ ਸਨ, ਹੁਣ ਮੇਰੇ ਕੋਲ 250 ਤੋਂ ਵੱਧ ਗਿਰ ਗਾਵਾਂ ਹਨ। ਸ਼ੁਰੂ ਵਿੱਚ, 2010 ਵਿੱਚ, ਮੈਂ ਇੱਕ ਹੋਟਲ ਵਿੱਚ ਰੂਮ ਬੌਏ ਸੀ। ਹੁਣ ਮੇਰੇ ਕੋਲ ਕਰੋੜਾਂ ਦੀ ਕੀਮਤ ਵਾਲੀ ਗਊਸ਼ਾਲਾ ਹੈ। ਭਾਰਤ ਸਰਕਾਰ ਨੇ ਮੈਨੂੰ ਬਹੁਤ ਸਹਿਯੋਗ ਦਿੱਤਾ ਹੈ।

ਪ੍ਰਧਾਨ ਮੰਤਰੀ - ਤਾਂ, ਤੁਸੀਂ ਇੱਕ ਰੂਮ ਬੌਏ ਤੋਂ ਇੱਥੇ ਕਿਵੇਂ ਪਹੁੰਚੇ, ਭਾਈ?

 

 

ਕਿਸਾਨ - ਸਰਕਾਰ ਦੀ ਪ੍ਰਾਪਤੀ ਹੈ ਸਰ।

 

ਪ੍ਰਧਾਨ ਮੰਤਰੀ - ਤੁਹਾਡੇ ਕੋਲ ਇੰਨੀਆਂ ਗਾਵਾਂ ਹਨ, ਤਾਂ ਕੀ ਤੁਸੀਂ ਉਨ੍ਹਾਂ ਨੂੰ ਆਪਣੇ ਲਈ ਰੱਖਦੇ ਹੋ ਜਾਂ ਤੁਸੀਂ ਉਨ੍ਹਾਂ ਨੂੰ ਲੋਕਾਂ ਨੂੰ ਵੀ ਦਿੰਦੇ ਹੋ?

 

ਕਿਸਾਨ - ਮੈਂ ਹੁਣੇ ਜੋ ਕਬਾਇਲੀ ਔਰਤ ਹੈ, ਜੋ ਜੈਵਿਕ ਖੇਤੀ ਕਰਦੀ ਹੈ ਅਤੇ ਗ਼ਰੀਬ ਹੈ, ਉਸ ਨੂੰ ਮੈਂ 63 ਗਾਵਾਂ ਤੋਹਫੇ ਵਿੱਚ ਦਿੱਤੀਆਂ ਹਨ ਵੱਛੀਆਂ ਸਮੇਤ, ਆਪਣੇ ਵੱਲੋਂ।

 

ਪ੍ਰਧਾਨ ਮੰਤਰੀ - ਹਾਂ। ਦੇਖੋ, ਮੈਂ ਕਾਸ਼ੀ ਦਾ ਸਾਂਸਦ ਹਾਂ। ਤਾਂ ਮੈਂ ਇੱਕ ਪ੍ਰਯੋਗ ਕਰਦਾ ਹਾਂਮੈਂ ਉੱਥੇ ਲਗਭਗ 100 ਪਰਿਵਾਰਾਂ ਨੂੰ ਗਿਰ ਗਾਵਾਂ ਦਿੱਤੀਆਂ ਹਨ ਅਤੇ ਮੈਂ ਇੱਕ ਸ਼ਰਤ ਰੱਖੀ ਹੈ ਕਿ ਉਹ ਪਹਿਲੀ ਵੱਛੀ ਮੈਨੂੰ ਵਾਪਸ ਦੇਣ। ਉਹ ਮੈਨੂੰ ਜੋ ਵੱਛੀ ਦਿੰਦੇ ਹਨ ਉਹ ਕਿਸੇ ਹੋਰ ਪਰਿਵਾਰ ਨੂੰ ਵਾਪਸ ਦਿੰਦਾ ਹਾਂ।
 

ਕਿਸਾਨ - ਸਰ, 2020 ਵਿੱਚ, ਜਦੋਂ ਪੂਰੀ ਦੁਨੀਆ ਬੰਦ ਹੋ ਗਈ ਸੀ, ਮੈਂ ਕੁਝ ਖੋਜ ਕੀਤੀ, ਥੋੜ੍ਹਾ ਹੋਰ ਪੜ੍ਹਿਆ ਅਤੇ ਫਿਰ ਵਿਭਾਗ ਵਿੱਚ ਗਿਆ ਹਰਿਦੁਆਰ ਦੇ, ਜਿੱਥੇ ਮੈਨੂੰ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਬਾਰੇ ਪਤਾ ਲੱਗਿਆਅਤੇ ਮੈਨੂੰ ਲੱਗਦਾ ਹੈ, ਸਰ, ਇਹ ਸਾਡੇ ਲਈ ਇੱਕ ਜੀਵਨ ਬਦਲਣ ਵਾਲੀ ਯੋਜਨਾ ਹੈ ਅਤੇ ਉੱਥੋਂ ਮਿਲੀ ਸਬਸਿਡੀ ਨੇ ਮੇਰੀ ਬਹੁਤ ਮਦਦ ਕੀਤੀ।

ਪ੍ਰਧਾਨ ਮੰਤਰੀ - ਤੁਸੀਂ ਕਿੰਨੇ ਲੋਕਾਂ ਨੂੰ ਕੰਮ ਦਿੰਦੇ ਹੋ?

ਕਿਸਾਨ - ਉਤਰਾਖੰਡ ਦੇ ਛੋਟੇ ਪਿੰਡਾਂ ਦੇ ਲਗਭਗ 25 ਮੁੰਡੇ ਸਾਡੇ ਪਿੰਡ ਆਏ ਅਤੇ ਉਨ੍ਹਾਂ ਨੇ ਬਹੁਤ ਕੁਝ ਸਿੱਖਿਆ...

ਪ੍ਰਧਾਨ ਮੰਤਰੀ - ਅੱਛਾ।

 

 

ਕਿਸਾਨ - ਉਹ ਵੱਖ-ਵੱਖ ਥਾਵਾਂ 'ਤੇ ਆਪਣਾ-ਆਪਣਾ ਛੋਟਾ-ਛੋਟਾ ਕੰਮ ਕਰ ਰਹੇ ਹਨ।

 

ਕਿਸਾਨ - ਮੇਰਾ ਕੰਮ ਸਜਾਵਟੀ ਮੱਛੀਆਂ 'ਤੇ ਹੈ।

 

ਪ੍ਰਧਾਨ ਮੰਤਰੀ - ਅੱਛਾ... ਐਕੁਵਾਕਲਚਰ।

 

ਕਿਸਾਨ - ਮੈਂ ਇਸ ਨੂੰ ਪਹਿਲੀ ਵਾਰ ਉੱਤਰ ਪ੍ਰਦੇਸ਼ ਵਿੱਚ ਸ਼ੁਰੂ ਕੀਤਾ ਸੀ।

 

ਪ੍ਰਧਾਨ ਮੰਤਰੀ - ਹਾਂ, ਹਾਂ। ਕਿਵੇਂ ਕਰ ਰਹੇ ਹੋ ਤੁਸੀਂ ਅਤੇ ਤੁਹਾਨੂੰ ਇਹ ਸਾਰੀ ਟ੍ਰੇਨਿੰਗ ਕਿੱਥੋਂ ਮਿਲੀ, ਕੀ ਕੀਤਾ?

 

ਕਿਸਾਨ: ਸਰ ਮੈਂ ਪੀਐੱਚਡੀ ਹਾਂ, ਅਤੇ ਇਹ ਮੇਰਾ ਸਬਜੈਕਟ ਹੀ ਇਹੀ ਰਿਹਾ ਹੈ। ਇਸ ਲਈ, ਮੈਂ ਸੋਚਿਆ, ਨੌਕਰੀ ਲੱਭਣ ਵਾਲੇ ਬਣਨ ਦੀ ਬਜਾਏ, ਮੈਨੂੰ ਨੌਕਰੀ ਪ੍ਰਦਾਨ ਕਰਨ ਵਾਲਾ ਬਣਨਾ ਚਾਹੀਦਾ ਹੈ। ਇਸ ਲਈ, ਮੈਂ ਉੱਥੋਂ ਸ਼ੁਰੂਆਤ ਕੀਤਾ (ਜਗ੍ਹਾ ਦਾ ਨਾਮ ਸਪਸ਼ਟ ਨਹੀਂ ਹੈ)।

 

ਪ੍ਰਧਾਨ ਮੰਤਰੀ: ਦੁਨੀਆ ਭਰ ਵਿੱਚ ਐਕੁਵਾਕਲਚਰ ਵਿੱਚ ਬਹੁਤ ਕੰਮ ਹੁੰਦਾ ਹੈ।

 

ਕਿਸਾਨ: ਜੀ-ਜੀ।

 

ਪ੍ਰਧਾਨ ਮੰਤਰੀ: ਅਤੇ ਭਾਰਤ ਵਿੱਚ ਕਈ ਵਿਸ਼ੇਸ਼ਤਾਵਾਂ ਵੀ ਹਨ। ਜੇਕਰ ਅਸੀਂ ਇਸ 'ਤੇ ਧਿਆਨ ਕੇਂਦਰਿਤ ਕਰੀਏ ਤਾਂ ਇੱਕ ਬਹੁਤ ਵੱਡਾ ਬਾਜ਼ਾਰ ਹੈ।

 

ਕਿਸਾਨ - ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਸਟਾਰਟਅੱਪ ਕਿਸਾਨਾਂ ਲਈ ਇੱਕ ਵੱਡੀ ਉਮੀਦ ਹੈ।

 

ਕਿਸਾਨ - ਤੁਹਾਡਾ ਸੁਪਨਾ ਹੈ ਕਿ ਜੇਕਰ ਪਿੰਡ ਖ਼ੁਸ਼ਹਾਲ ਹੋਵੇਗਾ ਤਾਂ ਦੇਸ਼ ਖ਼ੁਸ਼ਹਾਲ ਹੋਵੇਗਾ। ਇਸ ਲਈ, ਸਰਾਏਕੇਲਾ ਦੇ ਹਾਥੀਮਾਰਾ ਪਿੰਡ ਵਿੱਚ, ਮੈਂ  ਗ਼ਰੀਬ ਕਬੀਲਿਆਂ ਅਤੇ ਜਾਤੀਆਂ ਦੇ 125 ਪਰਿਵਾਰਾਂ ਨੂੰ ਗੋਦ ਲਿਆ ਅਤੇ ਅਸੀਂ ਉੱਥੇ ਆਪਣੀ ਏਕੀਕ੍ਰਿਤ ਖੇਤੀ ਪਹਿਲਕਦਮੀ ਸ਼ੁਰੂ ਕੀਤੀ।

 

ਪ੍ਰਧਾਨ ਮੰਤਰੀ - ਕੀ ਤੁਸੀਂ ਇਸ ਖੇਤਰ ਵਿੱਚ ਪੜ੍ਹਾਈ ਕੀਤੀ ਹੈ ਜਾਂ ਤੁਸੀਂ ਕਿਤੇ ਹੋਰ ਟ੍ਰੇਨਿੰਗ ਪ੍ਰਾਪਤ ਕੀਤੀ ਹੈ? ਤੁਹਾਨੂੰ ਇਸ ਵਿੱਚ ਦਿਲਚਸਪੀ ਕਿਵੇਂ ਹੋਈ?

 

ਕਿਸਾਨ - ਸਰ, ਤੁਸੀਂ ਮੇਰੇ ਰੋਲ ਮਾਡਲ ਰਹੇ ਹੋ।

 

ਪ੍ਰਧਾਨ ਮੰਤਰੀ – ਅੱਛਾ ਭਰਾ।

ਕਿਸਾਨ - ਤੁਸੀਂ ਦੇਸ਼ ਨੂੰ ਨੌਕਰੀਆਂ ਭਾਲਣ ਵਾਲਿਆਂ ਦੀ ਬਜਾਏ ਨੌਕਰੀ ਦੇਣ ਵਾਲੇ ਬਣਨ ਦਾ ਸੱਦਾ ਦਿੱਤਾ। ਟਾਟਾ ਸਟੀਲ ਆਪਣੇ ਉਤਪਾਦ ਪੂਰੀ ਦੁਨੀਆ ਵਿੱਚ ਵੇਚਦੀ ਹੈ। ਟਾਟਾ ਸਟੀਲ ਮੇਰੇ ਉਤਪਾਦ ਵੇਚਦੀ ਹੈ।

 

ਪ੍ਰਧਾਨ ਮੰਤਰੀ - ਵਾਹ, ਵਧੀਆ।

ਕਿਸਾਨ - ਸਰ ਮੇਰੇ ਆਦਰਸ਼, ਮੇਰੀ ਪ੍ਰੇਰਨਾ ਸਰੋਤ, ਮੇਰੇ ਗੁਰੂ ਰਹੇ ਹਨ ਅਤੇ ਮੇਰੀ ਪੂਰੀ ਜ਼ਿੰਦਗੀ ਦਾ ਪ੍ਰਭਾਵ ਉਨ੍ਹਾਂ ਦੀ ਛੋਟੀ-ਛੋਟੀ ਸਲਾਹ ਅਤੇ ਉਨ੍ਹਾਂ ਦੇ ਛੋਟੇ-ਛੋਟੇ ਸ਼ਬਦਾਂ ਰਾਹੀਂ ਘੜਿਆ ਗਿਆ ਹੈ।

 

ਕਿਸਾਨ: ਜੀ, ਮੈਂ ਸਖੀ ਸੰਗਠਨ ਨਾਲ ਜੁੜਿਆ ਹੋਇਆ ਹਾਂ ਅਤੇ ਸਾਡਾ ਸਫ਼ਰ 20 ਔਰਤਾਂ ਨਾਲ ਸ਼ੁਰੂ ਹੋਇਆ ਸੀ ਅਤੇ ਅੱਜ, 90,000 ਔਰਤਾਂ...

ਪ੍ਰਧਾਨ ਮੰਤਰੀ: 90 ਹਜ਼ਾਰ।

 

ਕਿਸਾਨ: ਹਾਂ, ਸਰ। 90 ਹਜ਼ਾਰ ਔਰਤਾਂ ਕੰਮ ਕਰ ਰਹੀਆਂ ਹਨ ਅਤੇ ਉਹ ਦੁੱਧ ਵੇਚ ਕੇ ਚੰਗੀ ਆਮਦਨ ਕਮਾ ਰਹੀਆਂ ਹਨ, ਅਤੇ ਅੱਜ ਤੱਕ, ਅਸੀਂ 14,000 ਤੋਂ ਵੱਧ ਕਰੋੜਪਤੀ ਦੀਦੀਆਂ ਵੀ ਬਣਾਈਆਂ ਹਨ।

 

ਪ੍ਰਧਾਨ ਮੰਤਰੀ: ਤੁਸੀਂ ਤਾਂ ਇਹ ਚਮਤਕਾਰ ਦੱਸ ਰਹੇ ਹੋ।

 

ਕਿਸਾਨ: ਮੇਰੇ ਕੋਲ ਇੱਥੇ ਬਹੁਤ ਵਧੀਆ ਮੱਛੀਆਂ ਫੜਨ ਦਾ ਕੰਮ ਹੈ।

 

ਪ੍ਰਧਾਨ ਮੰਤਰੀ - ਹਾਂ।

ਕਿਸਾਨ - ਮੱਛੀ, ਆਦਿ ਇਸ ਵੇਲੇ, ਤੁਹਾਡੀ ਯੋਜਨਾ, ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਦੇ ਕਾਰਨ, ਬਰਫ਼ ਦੀ ਯੋਜਨਾਬੰਦੀ ਹੋਈ ਹੈ...

 

ਪ੍ਰਧਾਨ ਮੰਤਰੀ - ਤੁਹਾਡੇ ਨਾਲ ਕਿੰਨੇ ਲੋਕ ਕੰਮ ਕਰਦੇ ਹਨ?

 

ਕਿਸਾਨ – ਮੇਰੇ ਨਾਲ ਲੋਕ ਕੰਮ ਕਰਦੇ ਹਨ, 100 ਲੋਕ ਕੰਮ ਕਰਦੇ ਹਨ।

 

ਪ੍ਰਧਾਨ ਮੰਤਰੀ - ਅੱਛਾਕੀ ਹੋਰ ਲੋਕ ਹਨ, ਜਿਨ੍ਹਾਂ ਕੋਲ ਇਹ ਵਿਚਾਰ ਹੈ?

 

ਕਿਸਾਨ - ਜੀ, ਸਰ। ਅਸੀਂ ਹੁਣੇ ਅੰਡੇਮਾਨ ਪਹੁੰਚੇ ਹਾਂ ਅਤੇ ਸਾਨੂੰ ਪਹਿਲਾਂ ਫਿਸ਼ਿੰਗ ਬੋਰਡ ਬਾਰੇ ਚੰਗੀ ਤਰ੍ਹਾਂ ਪਤਾ ਵੀ ਨਹੀਂ ਸੀ।

 

ਪ੍ਰਧਾਨ ਮੰਤਰੀ - ਹਾਂ।

 

ਕਿਸਾਨ - ਤੁਹਾਡੀ ਯੋਜਨਾ, ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਦੇ ਕਾਰਨ, ਬੋਰਡ ਅਜੇ ਵੀ ਚੱਲ ਰਿਹਾ ਹੈ ਅਤੇ ਸਾਨੂੰ ਬਰਫ਼ ਮਿਲ ਰਹੀ ਹੈ, ਸਰ। ਸਾਨੂੰ ਇੱਥੇ ਮੱਛੀਆਂ ਸਟੋਰ ਕਰਨ ਲਈ ਜਗ੍ਹਾ ਵੀ ਮਿਲਦੀ ਹੈ, ਸਰ।

 

ਪ੍ਰਧਾਨ ਮੰਤਰੀ - ਓਹ।

 

ਕਿਸਾਨ - ਮੈਂ ਕਸ਼ਮੀਰ ਤੋਂ ਆ ਰਿਹਾ ਹਾਂ। ਮੈਂ ਤੁਹਾਡੀ ਪੀਐੱਮਐੱਮਐੱਸਵਾਈ ਸਕੀਮ ਬਾਰੇ ਇੱਕ ਪ੍ਰੋਗਰਾਮ ਰਾਹੀਂ ਸੁਣਿਆ। ਮੈਂ ਉੱਥੇ ਗਿਆ ਅਤੇ ਇੱਕ ਮਜ਼ਦੂਰ ਵਜੋਂ ਕੰਮ ਕੀਤਾ, ਇਸ ਲਈ ਮੈਂ ਇਹ ਕਲਚਰ ਸ਼ੁਰੂ ਕੀਤਾ। 3 ਤੋਂ, ਹੁਣ ਮੇਰੇ ਕੋਲ 14 ਕਾਮੇ ਹਨ।

ਪ੍ਰਧਾਨ ਮੰਤਰੀ - ਓਹ।

ਕਿਸਾਨ - ਮੇਰੇ ਕੋਲ 14 ਕਾਮੇ ਹਨ ਅਤੇ ਮੈਂ ਇੱਕ ਸਾਲ ਵਿੱਚ 1.5 ਲੱਖ ਰੁਪਏ ਦਾ ਮੁਨਾਫ਼ਾ ਕਮਾ ਰਿਹਾ ਹਾਂ। ਸਾਨੂੰ ਇੱਕ ਬਹੁਤ ਵਧੀਆ ਬਾਜ਼ਾਰ ਮਿਲਿਆ ਹੈ ਅਤੇ ਦੂਜਿਆਂ ਨੂੰ ਵੀ ਇਸ ਤੋਂ ਫਾਇਦਾ ਹੋਇਆ ਹੈ, ਕਿਉਂਕਿ...

ਪ੍ਰਧਾਨ ਮੰਤਰੀ - ਹੁਣ ਤੁਹਾਡਾ ਗੁਡਜ਼ ਵੀ ਰੇਲਗੱਡੀ ਰਾਹੀਂ ਲਿਜਾਇਆ ਜਾ ਰਿਹਾ ਹੈ ਤਾਂ ਕੀ ਤੁਹਾਡੀਆਂ ਚੀਜ਼ਾਂ ਬਹੁਤ ਤੇਜ਼ੀ ਨਾਲ ਪਹੁੰਚਣਗੀਆਂ?

 

ਕਿਸਾਨ: ਬਹੁਤ ਵਿਕਾਸ ਹੋ ਰਿਹਾ ਹੈ। ਇਹ ਸਭ ਤੁਹਾਡੇ ਕਾਰਨ ਹੈ ਅਤੇ ਮੈਨੂੰ ਨਹੀਂ ਲੱਗਦਾ ਕਿ ਇਹ ਕਿਸੇ ਹੋਰ ਪ੍ਰਧਾਨ ਮੰਤਰੀ ਨਾਲ ਸੰਭਵ ਸੀ...

ਪ੍ਰਧਾਨ ਮੰਤਰੀ: ਨਹੀਂ-ਨਹੀਂ, ਜੰਮੂ-ਕਸ਼ਮੀਰ ਦੇ ਨੌਜਵਾਨਾਂ ਕੋਲ ਬਹੁਤ ਸ਼ਕਤੀ ਹੈ, ਭਾਈ।

 

ਕਿਸਾਨ: ਇਹ ਤੁਹਾਡੇ ਕਾਰਜਕਾਲ ਦੌਰਾਨ, ਤੁਹਾਡੇ ਸ਼ਾਸਨ ਦੌਰਾਨ, ਤੁਹਾਡੀ ਸਰਕਾਰ ਦੌਰਾਨ ਕਸ਼ਮੀਰ ਵਿੱਚ ਹੋਇਆ ਸੀ। ਮੈਂ ਇਹ ਨਹੀਂ ਕਹਿ ਰਿਹਾ ਕਿ ਇਹ ਕਿਸੇ ਹੋਰ ਕਾਰਨ ਕਰਕੇ ਹੋ ਸਕਦਾ ਸੀ।

 

ਕਿਸਾਨ: ਉਨ੍ਹਾਂ ਨੂੰ ਮਿਲਣਾ, ਭਾਵ ਉਹ ਥੈਰੇਪੀ ਜੋ ਸਾਨੂੰ ਬਾਗ਼ਬਾਨੀ ਅਤੇ ਐਕੁਵਾਕਲਚਰ ਖੇਤੀ ਤੋਂ ਨਹੀਂ ਮਿਲਦੀ। ਅੱਜ, ਮੈਂ ਉਨ੍ਹਾਂ ਨੂੰ ਮਿਲਿਆ ਅਤੇ ਸੈਰ ਕਰਦੇ ਸਮੇਂ ਇਸ ਬਾਰੇ ਗੱਲ ਕੀਤੀ, ਇਸ ਲਈ ਇੱਕ ਕਿਸਮ ਦੀ ਕੁਦਰਤੀ ਥੈਰੇਪੀ ਪ੍ਰਾਪਤ ਕਰਕੇ ਚੰਗਾ ਮਹਿਸੂਸ ਹੋਇਆ।

ਕਿਸਾਨ: ਨਮਸਕਾਰ

ਪ੍ਰਧਾਨ ਮੰਤਰੀ: ਨਮਸਕਾਰ।

 

ਕਿਸਾਨ – ਸਰ, ਮੈਂ ਅਸਲ ਵਿੱਚ 2014 ਵਿੱਚ ਅਮਰੀਕਾ ਤੋਂ ਆਇਆ ਸੀ।

ਪ੍ਰਧਾਨ ਮੰਤਰੀ ਅਤੇ, ਤੁਸੀਂ ਅਮਰੀਕਾ ਛੱਡ ਦਿੱਤਾ?

ਕਿਸਾਨ – ਹਾਂ, ਮੈਂ ਅਮਰੀਕਾ ਛੱਡ ਦਿੱਤਾ ਸੀ, ਮੈਂ ਆਪਣੇ ਲੋਕਾਂ ਨੂੰ ਨੌਕਰੀ 'ਤੇ ਰੱਖਣਾ ਚਾਹੁੰਦਾ ਸੀ। ਅਤੇ ਸਰ ਮੈਂ 10 ਏਕੜ ਦੇ ਛੋਟੇ ਫਾਰਮ ਨਾਲ ਸ਼ੁਰੂਆਤ ਕੀਤੀ ਸੀਹੁਣ ਖੇਤੀ ਵਿੱਚ ਮੈਂ 300 ਏਕੜ ਤੋਂ ਵੱਧ ਖੇਤੀ ਕਰ ਰਿਹਾ ਹਾਂ ਅਤੇ ਇਸ ਤੋਂ ਵੀ ਵੱਧ ਮੇਰੇ ਕੋਲ ਹੈਚਰੀਆਂ ਹਨ। ਅਸੀਂ 10,000 ਏਕੜ ਤੋਂ ਵੱਧ ਲਈ ਬੀਜ ਪੈਦਾ ਕਰ ਰਹੇ ਹਾਂ। ਮੈਂ FIDF ਤੋਂ ਲਾਭ ਉਠਾਇਆ ਸਰ, ਅਤੇ ਲਗਭਗ ਮੈਨੂੰ 7% ਵਿਆਜ ਦਰ ਮਿਲੀਇਸ ਲਈ ਇਸ ਕਰਕੇ ਮੈਂ ਬਹੁਤ ਸਾਰਾ ਖਰਚ ਕਰਨ ਦੇ ਯੋਗ ਸੀ। ਹੁਣ ਮੇਰੇ ਕੋਲ ਲਗਭਗ 200 ਕਰਮਚਾਰੀ ਹਨ ਸਰ।

 

ਪ੍ਰਧਾਨ ਮੰਤਰੀ ਵਾਹ। ਬਹੁਤ ਵਧੀਆ!

ਕਿਸਾਨ – ਨਰੇਂਦਰ ਮੋਦੀ ਜੀ ਸਾਡੇ ਵੱਲ ਤੁਰ ਰਹੇ ਸਨ, ਇਹ ਮੇਰੀ ਜ਼ਿੰਦਗੀ ਦਾ ਇੱਕ ਵਿਰਾਮ ਪਲ ਸੀ। ਇਹ ਇੱਕ ਵਾਹ ਵਾਲੀ ਸਥਿਤੀ ਸੀ।

 

ਪ੍ਰਧਾਨ ਮੰਤਰੀ - ਨਮਸਤੇ ਭਾਈ।

ਕਿਸਾਨ - ਮੈਂ ਗੁਜਰਾਤ ਤੋਂ ਹਾਂ, ਅੰਬੇਰੇਲੀ ਜ਼ਿਲ੍ਹੇ ਦੇ ਧਾਰੀ ਐੱਫਪੀਓ ਤੋਂ ਹਾਂ। ਮੇਰਾ ਨਾਮ ਭਾਵਨਾ ਗੋਂਡਵੀਆ ਹੈ ਅਤੇ ਇਸ ਵੇਲੇ ਮੇਰੇ ਐੱਫਪੀਓ ਵਿੱਚ 1,700 ਕਿਸਾਨ ਹਨ ਅਤੇ ਅਸੀਂ ਸਰ ਲਗਾਤਾਰ ਚਾਰ ਸਾਲਾਂ ਤੋਂ 20%...

 

ਪ੍ਰਧਾਨ ਮੰਤਰੀ - 1,700 ਕਿਸਾਨ।

ਕਿਸਾਨ - ਜੀ, ਸਰ।

ਪ੍ਰਧਾਨ ਮੰਤਰੀ - ਅਤੇ ਕਿੰਨੀ ਜ਼ਮੀਨ ਹੋਵੇਗੀ, ਸਾਰਿਆਂ ਦੀ ਮਿਲਾ ਕੇ?

 

ਕਿਸਾਨ: ਸਰ, ਅਸੀਂ 1500 ਏਕੜ ਜ਼ਮੀਨ 'ਤੇ ਖੇਤੀ ਕਰ ਰਹੇ ਹਾਂ ਅਤੇ ਲਗਾਤਾਰ ਚਾਰ ਸਾਲਾਂ ਤੋਂ 20% ਲਾਭਅੰਸ਼ ਦੇ ਰਹੇ ਹਾਂ। 200 ਕਰੋੜ ਤੋਂ ਵੱਧ...

 

ਪ੍ਰਧਾਨ ਮੰਤਰੀ: ਕੀ ਤੁਸੀਂ ਉਨ੍ਹਾਂ ਦੀਆਂ ਫ਼ਸਲਾਂ ਨੂੰ ਵੱਖਰੇ ਤੌਰ 'ਤੇ ਲੈਂਦੇ ਹੋ? ਜਾਂ ਕੀ ਉਹ ਤੁਹਾਡੇ ਵੱਲੋਂ ਨਿਰਧਾਰਤ ਫ਼ਸਲਾਂ ਪੈਦਾ ਕਰਦੇ ਹਨ?

 

ਕਿਸਾਨ: ਅਸੀਂ MSP 'ਤੇ ਵੀ ਕੰਮ ਕਰਦੇ ਹਾਂ, ਅਤੇ ਸਰ, ਇਸ ਵਿੱਚ ਸਾਡੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਸਰਕਾਰ, ਭਾਰਤ ਸਰਕਾਰ ਦੀ ਇੱਕ ਗਾਰੰਟੀਸ਼ੁਦਾ ਯੋਜਨਾ ਨਾਲ, ਜਦੋਂ ਸਾਡੇ ਐੱਫਪੀਓ ਕੋਲ ਕੋਈ ਪੈਸਾ ਨਹੀਂ ਸੀ ਤਾਂ ਸਾਨੂੰ ਬਿਨਾਂ ਗਾਰੰਟੀ ਦੇ 2 ਕਰੋੜ ਰੁਪਏ ਦਿੱਤੇ ਗਏ ਸਨ। ਇਹ ਸਾਡੇ ਲਈ ਇੱਕ ਵੱਡੀ ਪ੍ਰਾਪਤੀ ਸੀ।

 

ਕਿਸਾਨ: ਨਮਸਕਾਰ, ਪ੍ਰਧਾਨ ਮੰਤਰੀ ਜੀਮੇਰਾ ਨਾਮ ਸੁਨੀਲ ਕੁਮਾਰ ਹੈ। ਮੈਂ ਜੈਸਲਮੇਰ, ਰਾਜਸਥਾਨ ਤੋਂ ਹਾਂ। ਅਸੀਂ ਜ਼ਿਆਦਾਤਰ ਆਈਪੀਐੱਮ, ਜੀਰਾ, ਏਕੀਕ੍ਰਿਤ ਕੀਟ ਪ੍ਰਬੰਧਨ, ਜੈਵਿਕ ਜੀਰੇ ਵਿੱਚ ਕੰਮ ਕਰਦੇ ਹਾਂ।

 

ਪ੍ਰਧਾਨ ਮੰਤਰੀ - ਅੱਛਾ।

ਕਿਸਾਨ - ਤਾਂ ਸਰ ਮੇਰੇ ਐੱਫਪੀਓ ਵਿੱਚ 1035 ਕਿਸਾਨ ਹਨ, ਜਿਨ੍ਹਾਂ ਵਿੱਚੋਂ ਸਰ...

ਪ੍ਰਧਾਨ ਮੰਤਰੀ - ਸਾਰੇ ਜੀਰਾ ਉਗਾਉਂਦੇ ਹਨ।

ਕਿਸਾਨ - ਜੀਰਾ ਅਤੇ ਈਸਬਗੋਲ।

ਪ੍ਰਧਾਨ ਮੰਤਰੀ - ਜੀਰੇ ਦਾ ਬਾਜ਼ਾਰ ਕਿੱਥੇ ਹੈ?

 

ਕਿਸਾਨ: ਸਰ, ਅਸੀਂ ਹੁਣ ਜੋ ਭੇਜ ਰਹੇ ਹਾਂ, ਅਸੀਂ ਇਸ ਨੂੰ ਗੁਜਰਾਤ ਦੇ ਵੱਖ-ਵੱਖ ਨਿਰਯਾਤਕਾਂ ਨੂੰ ਦਿੰਦੇ ਹਾਂ। ਫਿਰ ਉਹ ਇਸ ਨੂੰ ਲੈ ਕੇ ਜਾਂਦੇ ਹਨ।

ਪ੍ਰਧਾਨ ਮੰਤਰੀ: ਕੀ ਕਦੇ ਕਿਸੇ ਨੇ ਈਸਬਗੋਲ ਦੀ ਆਈਸ ਕਰੀਮ ਬਣਾਈ ਹੈ?

ਕਿਸਾਨ: ਨਹੀਂ, ਨਹੀਂ।

ਪ੍ਰਧਾਨ ਮੰਤਰੀ: ਸੋਚੋ। ਬਹੁਤ ਵੱਡਾ ਬਾਜ਼ਾਰ ਹੋ ਸਕਦਾ ਹੈ।

 

ਕਿਸਾਨ - ਜਿਵੇਂ ਉਨ੍ਹਾਂ ਨੇ ਮੁੱਲ ਵਾਧੇ ਬਾਰੇ ਗੱਲ ਕੀਤੀਉਨ੍ਹਾਂ ਨੇ ਇੱਕ ਛੋਟਾ ਜਿਹਾ ਵਿਚਾਰ ਦਿੱਤਾ ਸੀਹੁਣ ਇਹ ਕਿੱਥੋਂ ਆਇਆ? ਆਈਸ ਕਰੀਮ ਬਾਰੇ ਅੱਜ ਤੱਕ ਅਸੀਂ ਸੋਚਿਆ ਵੀ ਨਹੀਂ ਸੀ। ਇਹ ਪਹਿਲੀ ਵਾਰ ਹੈ ਜਦੋਂ ਮੈਂ ਇਸ ਬਾਰੇ ਸੋਚਿਆ ਹੈ, ਇਸ ਲਈ ਹੁਣ ਮੈਂ ਇਸ ਬਾਰੇ ਸੋਚਾਂਗਾ ਅਤੇ ਜ਼ਰੂਰ ਇਸ ਬਾਰੇ ਕੁਝ ਕਰਾਂਗਾ।

 

ਕਿਸਾਨ - ਸਰ, ਮੈਂ ਧਰਮੇਂਦਰ ਕੁਮਾਰ ਮੌਰ ਹਾਂ, ਮਿਰਜ਼ਾਪੁਰ ਤੋਂ, ਤੁਹਾਡੇ ਸੰਸਦੀ ਹਲਕੇ, ਵਾਰਾਣਸੀ ਦੇ ਨਾਲ ਲੱਗਦੇ ਜ਼ਿਲ੍ਹੇ ਤੋਂ। ਅਤੇ ਅਸੀਂ ਬਾਜਰੇ 'ਤੇ ਕੰਮ ਕਰ ਰਹੇ ਹਾਂ।

 

ਪ੍ਰਧਾਨ ਮੰਤਰੀ - ਬਾਜਰੇ 'ਤੇ।

 

ਕਿਸਾਨ - ਹਾਂ, ਸਰ। ਜਿਸ ਵਿੱਚੋਂ...

 

ਪ੍ਰਧਾਨ ਮੰਤਰੀ - ਤੁਸੀਂ ਪੈਕੇਜਿੰਗ ਆਦਿ ਕਰਕੇ, ਬ੍ਰਾਂਡ ਕਰਕੇ ਵਿਕਰੀ ਕਰਦੇ ਹੋ।

 

ਕਿਸਾਨ: ਸਰ, ਅਸੀਂ ਰੱਖਿਆ ਅਤੇ ਐੱਨਡੀਆਰਐੱਫ ਨੂੰ ਵੀ ਸਪਲਾਈ ਕਰ ਰਹੇ ਹਾਂ। ਸਾਡਾ ਉਨ੍ਹਾਂ ਨਾਲ MoU ਹੈ ਸਰ।

 

ਕਿਸਾਨ: ਮੇਰਾ ਨਾਮ ਫਯਾਜ਼ ਅਹਿਮਦ ਹੈ, ਮੈਂ ਕਸ਼ਮੀਰ ਤੋਂ ਹਾਂ। ਅਸੀਂ ਸੇਬ ਦਾ ਉਤਪਾਦਨ ਕਰਦੇ ਹਾਂ।

 

ਪ੍ਰਧਾਨ ਮੰਤਰੀ: ਕੀ ਤੁਸੀਂ ਸੇਬ ਵੇਚਣ ਵਾਲੇ ਹੋ?

 

ਕਿਸਾਨ: ਅਸੀਂ ਸੇਬ ਵੇਚਣ ਵਾਲੇ ਹਾਂ।

 

ਪ੍ਰਧਾਨ ਮੰਤਰੀ: ਹੁਣ ਤਾਂ ਤੁਹਾਨੂੰ ਸੇਬਾਂ ਦੀ ਢੋਆ-ਢੁਆਈ ਲਈ ਗੱਡੀ ਮਿਲ ਗਈ ਹੈ?

 

ਕਿਸਾਨ: ਹਾਂ। ਗੱਡੀ ਤਾਂ ਮਿਲ ਗਈ ਹੈ।

 

ਪ੍ਰਧਾਨ ਮੰਤਰੀ – 60 ਹਜ਼ਾਰ ਟਨ ਤੁਹਾਡੇ ਫਲ, ਸਬਜ਼ੀਆਂ ਅਤੇ ਫੁੱਲ ਰੇਲ ਰਾਹੀਂ ਦਿੱਲੀ ਪਹੁੰਚੇ ਹਨ।

 

ਕਿਸਾਨ -ਇੱਥੇ ਦਿੱਲੀ ਅਤੇ ਹੋਰ ਥਾਵਾਂ 'ਤੇ ਪਹੁੰਚ ਗਏ ਹਨ।

 

ਪ੍ਰਧਾਨ ਮੰਤਰੀ - ਇਹ ਬਹੁਤ ਵੱਡਾ ਕੰਮ ਹੋਇਆ ਹੈ।

 

ਕਿਸਾਨ – ਪਰ।

 

ਪ੍ਰਧਾਨ ਮੰਤਰੀ - ਟਰੱਕਾਂ ਵਿੱਚ ਬਹੁਤ ਸਮਾਂ ਲੱਗਦਾ ਹੈ।

 

ਕਿਸਾਨ: ਮੇਰਾ ਨਾਮ ਰੌਸ਼ਿਕ ਸੁਖਲਾਮ (ਨਾਮ ਸਪਸ਼ਟ ਨਹੀਂ ਹੈ) ਹੈ, ਮੈਂ ਜਬਲਪੁਰ, ਮੱਧ ਪ੍ਰਦੇਸ਼ ਤੋਂ ਹਾਂ। ਸਰ, ਅਸੀਂ ਮੇਰੋਪੋਨਿਕਸ ਰਾਹੀਂ ਆਲੂ ਦੇ ਬੀਜ ਬਣਾਉਂਦੇ ਹਾਂ।

 

ਪ੍ਰਧਾਨ ਮੰਤਰੀ: ਇੰਜ ਹੀ।

 

ਕਿਸਾਨ: ਹਾਂ, ਸਰ। ਇਹ ਵਰਟੀਕਲ ਫਾਰਮਿੰਗ ਹੈ, ਅਸੀਂ ਹੌਰੀਜੌਂਟਲ ਫਾਰਮਿੰਗ ਕਰਦੇ ਹਾਂ। ਸਰ, ਇਹ ਆਲੂ ਦੇ ਬੀਜ ਹਨ।

ਸਰ, ਉਹ ਆਲੂਆਂ ਤੋਂ ਸੋਨਾ ਤਾਂ ਨਹੀਂ ਬਣਾਉਂਦੇ, ਪਰ ਇਹ ਸੋਨੇ ਵਾਂਗ ਹੀ ਆਲੂਆਂ ਵਿੱਚ, ਕਿਉਂਕਿ ਅਸੀਂ ਇਸ ਨੂੰ ਖੇਤ ਵਿੱਚ ਮਲਟੀਪਲਾਈ ਕਰਦੇ ਹਾਂ ਅਤੇ ਕਿਸਾਨ ਆਪਣੇ ਖ਼ੁਦ ਦੀ...

 

ਪ੍ਰਧਾਨ ਮੰਤਰੀ: ਇਸ ਦਾ ਮਤਲਬ ਹੈ ਕਿ ਤੁਸੀਂ ਇਸ ਨੂੰ ਉੱਪਰ ਕਰਦੇ ਹੋ...

 

ਕਿਸਾਨ – ਜੀ, ਸਰ।

 

ਪ੍ਰਧਾਨ ਮੰਤਰੀ – ਆਲੂ।

 

ਕਿਸਾਨ – ਇਸ ਵਿੱਚ ਲਟਕਦੇ ਆਲੂ ਹਨ, ਸਰ।

 

ਪ੍ਰਧਾਨ ਮੰਤਰੀ – ਇਸ ਦਾ ਮਤਲਬ ਹੈ ਕਿ ਇਹ ਜੈਨੀਆਂ ਲਈ ਹੈ। ਇਹ ਜੈਨ ਆਲੂ ਹਨਜੇਕਰ ਉਹ ਜ਼ਮੀਨ ਵਿੱਚ ਹਨ ਤਾਂ ਜੈਨ ਖਾਂਦੇ ਨਹੀਂ, ਬਾਹਰ ਹਨ ਤਾਂ ਖਾਂਦੇ ਹਨ।

 

ਕਿਸਾਨ – ਜਦੋਂ ਅਸੀਂ ਨਰੇਂਦਰ ਮੋਦੀ ਨੂੰ ਮਿਲੇ, ਅਸੀਂ ਉਨ੍ਹਾਂ ਨੂੰ ਇਹ ਛੋਟੇ ਕੰਦ ਦਿਖਾਏ। ਉਨ੍ਹਾਂ ਨੇ ਇਹ ਆਲੂ ਦੇਖੇ; ਉਹ ਹੌਰੀਜੌਂਟਲ ਫਾਰਮਿੰਗ ਅਤੇ ਐਰੋਪੋਨਿਕਸ ਬਾਰੇ ਜਾਣਦੇ ਸੀ। ਇਸ ਲਈ, ਜਿਵੇਂ ਹੀ ਉਨ੍ਹਾਂ ਦੇਖਿਆ ਤਾਂ ਕਿਹਾ, "ਇਹ ਇੱਕ ਜੈਨ ਆਲੂ ਹੈ।" ਉਨ੍ਹਾਂ ਨੇ ਸਾਨੂੰ ਇਸ ਜੈਨ ਆਲੂ ਦਾ ਖਿਤਾਬ ਦਿੱਤਾ।

 

ਕਿਸਾਨ –ਸਰ ਨਮਸਕਾਰ। ਮੇਰਾ ਨਾਂ ਮੁਹੰਮਦ ਅਸਲਮ ਹੈ। ਮੈਂ ਬਾਰਾਂ ਜ਼ਿਲ੍ਹੇ ਤੋਂ ਹਾਂ, ਸਰ। ਲਸਣ ਦੇ ਕਾਰਨ, ਸਾਡਾ...

 

ਪ੍ਰਧਾਨ ਮੰਤਰੀ – ਤੁਸੀਂ ਕਿੱਥੋਂ ਦੇ ਹੋ?

 

ਕਿਸਾਨ – ਬਾਰਾਂ ਜ਼ਿਲ੍ਹੇ, ਰਾਜਸਥਾਨ ਤੋਂ।

 

ਪ੍ਰਧਾਨ ਮੰਤਰੀ – ਬਾਰਾਂ, ਰਾਜਸਥਾਨ।

 

ਕਿਸਾਨ – ਹਾਂ, ਸਰ। ਸਾਡਾ ਲਸਣ... ਅਸੀਂ ਇਸ ਵਿੱਚ ਵੈਲਿਊ ਐਡੀਸ਼ਨ ਕਰ ਰਹੇ ਹਾਂ, ਇਸ ਨੂੰ ਪਾਊਡਰ ਅਤੇ ਪੇਸਟ ਬਣਾ ਰਹੇ ਹਾਂ। ਅਸੀਂ ਹੁਣੇ ਹੀ ਇੱਕ ਨਿਰਯਾਤ ਲਾਇਸੈਂਸ ਲਈ ਅਰਜ਼ੀ ਦਿੱਤੀ ਹੈ...

 

ਪ੍ਰਧਾਨ ਮੰਤਰੀ - ਮੈਂ ਹੁਣੇ ਇੱਕ ਨੌਜਵਾਨ ਨੂੰ ਮਿਲਿਆ, ਜਿਸ ਨੇ ਕਿਹਾ ਕਿ ਅਸੀਂ ਬੇਸਨ ਅਤੇ ਲਸਣ ਦੇ ਪਾਪੜ ਬਣਾਉਂਦੇ ਹਾਂ।

 

ਕਿਸਾਨ- ਸਰ  ਮੈਨੂੰ ਤੁਹਾਨੂੰ ਇਹ ਦੱਸ ਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਂ ਮਨ ਕੀ ਬਾਤ ਵਿੱਚ ਤੁਹਾਡੇ ਤੋਂ ਸਨਮਾਨਤ ਵੀ ਹਾਂ।

 

ਪ੍ਰਧਾਨ ਮੰਤਰੀ - ਵਾਹ। ਚਲੋ, ਬਹੁਤ-ਬਹੁਤ ਧੰਨਵਾਦ।

 

****

ਐੱਮਜੇਪੀਐੱਸ/ਐੱਸਟੀ/ਆਰਕੇ
 


(Release ID: 2179232) Visitor Counter : 6