ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਕੁਆਲਕੌਮ ਦੇ ਪ੍ਰਮੁੱਖ ਅਤੇ ਸੀਈਓ ਨਾਲ ਮੁਲਾਕਾਤ ਕੀਤੀ; ਏਆਈ ਨਵੀਨਤਾ ਅਤੇ ਹੁਨਰ ਵਿੱਚ ਭਾਰਤ ਦੇ ਅਗਾਂਹਵਧੂ ਕਦਮਾਂ ਬਾਰੇ ਚਰਚਾ ਕੀਤੀ
Posted On:
11 OCT 2025 2:03PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੁਆਲਕੌਮ ਦੇ ਪ੍ਰਮੁੱਖ ਅਤੇ ਸੀਈਓ ਸ਼੍ਰੀ ਕ੍ਰਿਸਟੀਆਨੋ ਆਰ ਅਮੋਨ ਨਾਲ ਮੁਲਾਕਾਤ ਕੀਤੀ ਅਤੇ ਮਸਨੂਈ ਬੁੱਧੀ, ਨਵੀਨਤਾ ਅਤੇ ਹੁਨਰ ਵਿੱਚ ਭਾਰਤ ਦੇ ਅਗਾਂਹਵਧੂ ਕਦਮਾਂ ਬਾਰੇ ਚਰਚਾ ਕੀਤੀ।
ਪ੍ਰਧਾਨ ਮੰਤਰੀ ਨੇ ਭਾਰਤ ਦੇ ਸੈਮੀਕੰਡਕਟਰ ਅਤੇ ਏਆਈ ਮਿਸ਼ਨਾਂ ਪ੍ਰਤੀ ਕੁਆਲਕੌਮ ਦੀ ਵਚਨਬੱਧਤਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਭਾਰਤ ਸਮੂਹਿਕ ਭਵਿੱਖ ਨੂੰ ਸਰੂਪ ਦੇਣ ਵਾਲੀਆਂ ਤਕਨਾਲੋਜੀਆਂ ਬਣਾਉਣ ਲਈ ਬੇਮਿਸਾਲ ਪ੍ਰਤਿਭਾ ਅਤੇ ਪੈਮਾਨੇ ਦੀ ਪੇਸ਼ਕਸ਼ ਕਰ ਰਿਹਾ ਹੈ।
ਕੁਆਲਕੌਮ ਦੇ ਪ੍ਰਮੁੱਖ ਅਤੇ ਸੀਈਓ ਸ਼੍ਰੀ ਕ੍ਰਿਸਟੀਆਨੋ ਆਰ ਅਮੋਨ ਨੇ ਇੰਡੀਆ ਏਆਈ ਅਤੇ ਇੰਡੀਆ ਸੈਮੀਕੰਡਕਟਰ ਮਿਸ਼ਨਾਂ ਦੀ ਹਮਾਇਤ ਵਿੱਚ ਕੁਆਲਕੌਮ ਅਤੇ ਭਾਰਤ ਵਿਚਾਲੇ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਅਤੇ ਨਾਲ ਹੀ 6ਜੀ ਵਿੱਚ ਤਬਦੀਲੀ 'ਤੇ ਗਿਆਨ ਭਰਪੂਰ ਚਰਚਾ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਏਆਈ ਸਮਾਰਟਫੋਨ, ਪੀਸੀ, ਸਮਾਰਟ ਗਲਾਸ, ਆਟੋਮੋਟਿਵ, ਉਦਯੋਗਿਕ ਖੇਤਰਾਂ ਅਤੇ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਇੱਕ ਭਾਰਤੀ ਈਕੋਸਿਸਟਮ ਵਿਕਸਤ ਕਰਨ ਦੇ ਮੌਕਿਆਂ 'ਤੇ ਚਾਨਣਾ ਪਾਇਆ।
ਪ੍ਰਧਾਨ ਮੰਤਰੀ ਨੇ ਐਕਸ 'ਤੇ ਲਿਖਿਆ;
“ਸ਼੍ਰੀ ਕ੍ਰਿਸਟੀਆਨੋ ਆਰ ਅਮੋਨ ਨਾਲ ਇਹ ਇੱਕ ਸ਼ਾਨਦਾਰ ਮੁਲਾਕਾਤ ਸੀ ਅਤੇ ਏਆਈ, ਨਵੀਨਤਾ ਅਤੇ ਹੁਨਰ ਵਿੱਚ ਭਾਰਤ ਦੇ ਅਗਾਂਹਵਧੂ ਕਦਮਾਂ ਬਾਰੇ ਚਰਚਾ ਕੀਤੀ ਗਈ। ਭਾਰਤ ਦੇ ਸੈਮੀਕੰਡਕਟਰ ਅਤੇ ਏਆਈ ਮਿਸ਼ਨਾਂ ਪ੍ਰਤੀ ਕੁਆਲਕੌਮ ਦੀ ਵਚਨਬੱਧਤਾ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ। ਭਾਰਤ ਸਮੂਹਿਕ ਭਵਿੱਖ ਨੂੰ ਸਰੂਪ ਦੇਣ ਵਾਲੀਆਂ ਤਕਨਾਲੋਜੀਆਂ ਬਣਾਉਣ ਲਈ ਬੇਮਿਸਾਲ ਪ੍ਰਤਿਭਾ ਅਤੇ ਪੈਮਾਨੇ ਦੀ ਪੇਸ਼ਕਸ਼ ਕਰ ਰਿਹਾ ਹੈ।"
@cristianoamon
@Qualcomm”
*********
ਐੱਮਜੇਪੀਐੱਸ/ਐੱਸਟੀ
(Release ID: 2177859)
Visitor Counter : 3