ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਭਾਰਤ ਦੇ ਮਹਾਂਕਾਵਿ ਮਹਾਭਾਰਤ ਦਾ ਰਾਸ਼ਟਰੀ ਟੈਲੀਵਿਜ਼ਨ 'ਤੇ ਇੱਕ ਨਵੇਂ ਫਾਰਮੈਟ ਵਿੱਚ ਪ੍ਰਸਾਰਣ


ਪ੍ਰਸਾਰ ਭਾਰਤੀ ਅਤੇ ਕਲੈਕਟਿਵ ਮੀਡੀਆ ਨੈੱਟਵਰਕ ਨੇ ਅੱਜ ਦੀ ਪੀੜ੍ਹੀ ਲਈ ਮਹਾਭਾਰਤ ਦੀ ਮੁੜ ਕਲਪਨਾ ਕਰਨ ਲਈ ਸਾਂਝੇਦਾਰੀ ਕੀਤੀ

Posted On: 10 OCT 2025 11:56AM by PIB Chandigarh

ਕਲੈਕਟਿਵ ਮੀਡੀਆ ਨੈੱਟਵਰਕ ਨੇ ਭਾਰਤ ਦੇ ਸਭ ਤੋਂ ਮਸ਼ਹੂਰ ਮਹਾਂਕਾਵਿ -ਮਹਾਭਾਰਤ ਦੀ ਇੱਕ ਬੇਮਿਸਾਲ ਏਆਈ-ਸੰਚਾਲਿਤ ਪੁਨਰ-ਕਲਪਨਾ ਦੇ ਪ੍ਰਸਾਰਣ ਦਾ ਐਲਾਨ ਕੀਤਾ ਹੈ। ਇਸ ਲੜੀ ਦਾ ਵਿਸ਼ੇਸ਼ ਡਿਜੀਟਲ ਪ੍ਰੀਮੀਅਰ 25 ਅਕਤੂਬਰ, 2025 ਨੂੰ ਵੇਵਜ਼ ਓਟੀਟੀ 'ਤੇ ਹੋਵੇਗਾ। ਇਸ ਤੋਂ ਬਾਅਦ  2 ਨਵੰਬਰ, 2025 ਤੋਂ ਹਰ ਐਤਵਾਰ ਸਵੇਰੇ 11:00 ਵਜੇ ਦੂਰਦਰਸ਼ਨ ‘ਤੇ ਇਸ ਦਾ ਪ੍ਰਸਾਰਣ ਹੋਵੇਗਾ। ਇਹ ਲੜੀ ਭਾਰਤ ਅਤੇ ਦੁਨੀਆ ਭਰ ਦੇ ਡਿਜੀਟਲ ਦਰਸ਼ਕਾਂ ਲਈ ਵੇਵਜ਼ ਓਟੀਟੀ ਰਾਹੀਂ ਇੱਕੋ ਸਮੇਂ ਉਪਲਬਧ ਹੋਵੇਗੀ।

 

ਆਪਣੀ ਤਰ੍ਹਾਂ ਦਾ ਇਹ ਪਹਿਲਾ ਸਹਿਯੋਗ ਭਾਰਤ ਦੇ ਜਨਤਕ ਪ੍ਰਸਾਰਕ ਦੀ ਵਿਰਾਸਤ ਅਤੇ ਦੇਸ਼ਵਿਆਪੀ ਪਹੁੰਚ ਨੂੰ ਅਗਲੀ ਪੀੜ੍ਹੀ ਦੇ ਮੀਡੀਆ ਨੈੱਟਵਰਕ ਦੀ ਰਚਨਾਤਮਕ ਨਵੀਨਤਾ ਨਾਲ ਜੋੜਦਾ ਹੈ। ਐਡਵਾਂਸਡ ਏਆਈ ਟੂਲਸ ਦੀ ਵਰਤੋਂ ਕਰਦੇ ਹੋਏ, ਇਸ ਲੜੀ ਵਿੱਚ ਮਹਾਭਾਰਤ ਮਹਾਂਕਾਵਿ ਦੇ ਵਿਸ਼ਾਲ ਦਾਇਰੇ, ਇਸ ਦੇ ਪਾਤਰਾਂ, ਯੁੱਧ ਦੇ ਮੈਦਾਨਾਂ, ਭਾਵਨਾਵਾਂ ਅਤੇ ਨੈਤਿਕ ਦੁਵਿਧਾਵਾਂ ਨੂੰ ਸਿਨੇਮੈਟਿਕ ਪੈਮਾਨੇ ਅਤੇ ਸ਼ਾਨਦਾਰ ਯਥਾਰਥਵਾਦ ਨਾਲ ਦੁਬਾਰਾ ਤਿਆਰ ਕੀਤਾ ਗਿਆ ਹੈ। ਇਹ ਪ੍ਰੋਜੈਕਟ ਮੇਕ ਇਨ ਇੰਡੀਆ ਅਤੇ ਡਿਜੀਟਲ ਇੰਡੀਆ ਦੀ ਭਾਵਨਾ ਨੂੰ ਮੂਰਤ ਰੂਪ ਦਿੰਦਾ ਅਤੇ ਦਰਸਾਉਂਦਾ ਹੈ ਕਿ ਕਿਵੇਂ ਵਿਰਾਸਤ ਅਤੇ ਨਵੀਨਤਾ ਇਕੱਠੇ ਅੱਗੇ ਵਧ ਸਕਦੇ ਹਨ।

 

ਪ੍ਰਸਾਰ ਭਾਰਤੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਗੌਰਵ ਦ੍ਵਿਵੇਦੀ ਨੇ ਇਸ ਸਹਿਯੋਗ ਬਾਰੇ ਪ੍ਰਗਟ ਕਰਦੇ ਹੋਏ ਕਿਹਾ ਕਿ, "ਪ੍ਰਸਾਰ ਭਾਰਤੀ ਹਮੇਸ਼ਾ ਤੋਂ ਹੀ ਰਾਸ਼ਟਰੀ ਅਤੇ ਸੱਭਿਆਚਾਰਕ ਮਹੱਤਵ ਦੀਆਂ ਕਹਾਣੀਆਂ ਨੂੰ ਹਰ ਭਾਰਤੀ ਘਰ ਤੱਕ ਪਹੁੰਚਾਉਂਦਾ ਰਿਹਾ ਹੈ। ਲੌਕਡਾਊਨ ਦੌਰਾਨ ਮੂਲ ਮਹਾਭਾਰਤ ਦੇ ਮੁੜ ਪ੍ਰਸਾਰਣ ਨੇ ਸਾਨੂੰ ਯਾਦ ਦਿਵਾਇਆ ਕਿ ਇਹ ਕਹਾਣੀਆਂ ਪਰਿਵਾਰਾਂ ਅਤੇ ਪੀੜ੍ਹੀਆਂ ਨੂੰ ਕਿੰਨੀ ਡੂੰਘਾਈ ਨਾਲ ਜੋੜਦੀਆਂ ਹਨ। ਇਹ ਏਆਈ-ਅਧਾਰਿਤ ਪੁਨਰ-ਕਲਪਨਾ ਵਿੱਚ ਭਾਗੀਦਾਰੀ ਦਰਸ਼ਕਾਂ ਨੂੰ ਭਾਰਤ ਦੇ ਸਭ ਤੋਂ ਮਹਾਨ ਮਹਾਂਕਾਵਿਆਂ ਵਿੱਚੋਂ ਇੱਕ ਦਾ ਨਵੇਂ ਸਿਰੇ ਤੋਂ ਅਨੁਭਵ ਕਰਨ ਦਾ ਅਵਸਰ ਪ੍ਰਦਾਨ ਕਰਦੀ ਹੈ ਨਾਲ ਹੀ ਇਸ ਵਿੱਚ ਪਰੰਪਰਾ ਦਾ ਸਨਮਾਨ ਕਰਦੇ ਹੋਏ ਕਹਾਣੀ ਸੁਣਾਉਣ ਦੀ ਅਤਿ-ਆਧੁਨਿਕ ਤਕਨਾਲੋਜੀ ਨੂੰ ਅਪਣਾਇਆ ਗਿਆ ਹੈ। ਇਹ ਆਧੁਨਿਕ ਪ੍ਰਸਾਰਣ ਵਿੱਚ ਵਿਕਾਸ ਅਤੇ ਵਿਰਾਸਤ ਦੇ ਇਕੱਠੇ ਆਉਣ ਦਾ ਪ੍ਰਗਟਾਵਾ ਹੈ।"

 

ਕਲੈਕਟਿਵ ਆਰਟਿਸਟਸ ਨੈੱਟਵਰਕ ਦੇ ਸੰਸਥਾਪਕ ਅਤੇ ਗਰੁੱਪ ਸੀਈਓ, ਵਿਜੈ ਸੁਬ੍ਰਮਣਯਮ (Vijay Subramaniam) ਨੇ ਇਸ ਸਾਂਝੇਦਾਰੀ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਲੱਖਾਂ ਭਾਰਤੀਆਂ ਵਾਂਗ, ਉਹ ਵੀ ਹਰ ਐਤਵਾਰ ਨੂੰ ਟੈਲੀਵਿਜ਼ਨ 'ਤੇ ਕਲਾਸਿਕ ਮਹਾਭਾਰਤ ਦੇਖ ਕੇ ਵੱਡੇ ਹੋਏ ਹਨ। ਇਹ ਇੱਕ ਅਜਿਹਾ ਅਨੁਭਵ ਸੀ ਜਿਸ ਨੇ ਸਾਡੀ ਕਲਪਨਾ ਅਤੇ ਸੱਭਿਆਚਾਰ ਨਾਲ ਸਾਡੇ ਜੁੜਾਅ ਨੂੰ ਆਕਾਰ ਦਿੱਤਾ। ਮਹਾਭਾਰਤ ਦੇ ਨਾਲ, ਸਾਡੀ ਉਮੀਦ ਹੈ ਕਿ ਅੱਜ ਦੀ ਪੀੜ੍ਹੀ ਨੂੰ ਇਸ ਰਾਹੀਂ ਇੱਕ ਅਜਿਹਾ ਭਾਵਪੂਰਨ ਅਨੁਭਵ ਦਿਵਾਉਣਾ ਹੈ ਜੋ ਉਨ੍ਹਾਂ ਦੇ ਲਈ ਡੂੰਘਾਈ ਅਤੇ ਏਕੀਕ੍ਰਿਤ ਭਾਵ ਨਾਲ ਪਰਿਪੂਰਣ ਹੋਵੇ ਅਤੇ ਇਸ ਨੂੰ ਅੱਜ ਦੀ ਤਕਨੀਕ ਦੀਆਂ ਸੰਭਾਵਨਾਵਾਂ ਰਾਹੀਂ ਦਿਖਾਇਆ ਗਿਆ ਹੈ। ਇਹ ਸ਼ਰਧਾ ਅਤੇ ਤਰੱਕੀ ਦੇ ਨਾਲ ਮਿਲ ਕੇ ਕੁਝ ਅਜਿਹਾ ਕਰਨ ਦੇ ਸੰਦਰਭ ਵਿੱਚ ਹੈ ਜੋ ਨਾ ਸਿਰਫ ਡੂੰਘਾਈ ਨਾਲ ਪਰੰਪਰਾ ਵਿੱਚ ਸ਼ਾਮਲ ਹੋਵੇ ਬਲਕਿ ਦਲੇਰੀ ਦੂਰਦਰਸ਼ੀ ਵੀ ਹੋਵੇ। 

 

ਪ੍ਰਸਾਰ ਭਾਰਤੀ ਦਾ ਅਧਿਕਾਰਿਕ ਓਟੀਟੀ ਪਲੈਟਫਾਰਮ, ਵੇਵਜ਼, ਭਾਰਤ ਦੇ ਸੱਭਿਆਚਾਰ, ਖ਼ਬਰਾਂ ਅਤੇ ਮਨੋਰੰਜਨ ਦੇ ਸਮ੍ਰਿੱਧ ਤਾਣੇ-ਬਾਣੇ ਨੂੰ ਇੱਕ ਸਿੰਗਲ ਡਿਜੀਟਲ ਪਲੈਟਫਾਰਮ 'ਤੇ ਲਿਆਉਂਦਾ ਹੈ। ਵੀਡੀਓ-ਔਨ-ਡਿਮਾਂਡ, ਲਾਈਵ ਇਵੈਂਟਸ, ਅਤੇ ਟੀਵੀ, ਰੇਡੀਓ, ਔਡੀਓ ਅਤੇ ਮੈਗਜ਼ੀਨ ਸਮੱਗਰੀ ਦੇ ਵਿਸ਼ਾਲ ਸੰਗ੍ਰਹਿ ਦੇ ਨਾਲ, ਵੇਵਜ਼ ਨੇ ਆਪਣੀਆਂ ਭਰੋਸੇਮੰਦ, ਪਰਿਵਾਰ-ਅਨੁਕੂਲ ਅਤੇ ਬਹੁ-ਭਾਸ਼ਾਈ ਪੇਸ਼ਕਸ਼ਾਂ ਨਾਲ ਲੱਖਾਂ ਉਪਭੋਗਤਾਵਾਂ ਨੂੰ ਤੇਜ਼ੀ ਨਾਲ ਆਕਰਸ਼ਿਤ ਕੀਤਾ ਹੈ। ਸਮਾਵੇਸ਼ਿਤਾ, ਨਵੀਨਤਾ ਅਤੇ ਵਿਰਾਸਤ ਦੇ ਥੰਮ੍ਹਾਂ 'ਤੇ ਬਣਿਆ, ਇਹ ਪਲੈਟਫਾਰਮ ਭਾਰਤ ਦੀ ਸਦੀਵੀ ਵਿਰਾਸਤ ਨੂੰ ਅਤਿ-ਆਧੁਨਿਕ ਕਹਾਣੀ ਸੁਣਾਉਣ ਨਾਲ ਜੋੜਦਾ ਹੈ। ਕਲੈਕਟਿਵ ਏਆਈ ਮਹਾਭਾਰਤ ਨਾਲ ਇਸ ਦਾ ਸਹਿਯੋਗ ਇਸ ਗੱਲ ਦੀ ਉਦਾਹਰਣ ਹੈ ਕਿ ਕਿਵੇਂ ਤਕਨਾਲੋਜੀ ਅਤੇ ਪਰੰਪਰਾ ਮਿਲ ਕੇ ਸ਼ਕਤੀਸ਼ਾਲੀ, ਸਮਕਾਲੀ ਬਿਰਤਾਂਤ ਬਣਾ ਸਕਦੇ ਹਨ ਜੋ ਭਾਰਤ ਅਤੇ ਦੁਨੀਆ ਭਰ ਦੇ ਦਰਸ਼ਕਾਂ ਨਾਲ ਗੂੰਜਦੇ ਹਨ।

************

 ਐਡਗਰ ਕੋਏਲਹੋ / ਪਰਸ਼ੂਰਾਮ ਕੋਰ


(Release ID: 2177392) Visitor Counter : 21