ਗ੍ਰਹਿ ਮੰਤਰਾਲਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸਵੱਛਤਾ ਨੂੰ ਸੰਸਥਾਗਤ ਬਣਾਉਣ ਅਤੇ ਸਰਕਾਰ ਵਿੱਚ ਲੰਬਿਤ ਮਾਮਲਿਆਂ ਨੂੰ ਘਟਾਉਣ ਦੇ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ ਹੋ ਕੇ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਹੇਠ, ਗ੍ਰਹਿ ਮੰਤਰਾਲਾ ਇੱਕ ਸਰਗਰਮ ਭਾਗੀਦਾਰ ਵਜੋਂ ਇੱਕ ਵਿਸ਼ੇਸ਼ ਮੁਹਿੰਮ ਚਲਾ ਰਿਹਾ ਹੈ
ਨਵੰਬਰ 2024 ਤੋਂ ਅਗਸਤ 2025 ਦੌਰਾਨ, ਸੰਸਦ ਮੈਂਬਰਾਂ ਤੋਂ ਪ੍ਰਾਪਤ 493 ਹਵਾਲਿਆਂ, 2 ਕੈਬਨਿਟ ਦੇ ਪ੍ਰਸਤਾਵਾਂ, ਰਾਜ ਸਰਕਾਰਾਂ ਵੱਲੋਂ 104 ਹਵਾਲਿਆਂ ਅਤੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ 30 ਹਵਾਲਿਆਂ ਦਾ ਨਿਪਟਰਾ ਕੀਤਾ ਗਿਆ; 40,880 ਜਨਤਕ ਸ਼ਿਕਾਇਤਾਂ ਅਤੇ 1,864 ਜਨਤਕ ਸ਼ਿਕਾਇਤ ਅਪੀਲਾਂ ਦਾ ਵੀ ਨਿਪਟਾਰਾ ਕੀਤਾ ਗਿਆ
ਮੰਤਰਾਲੇ ਨੇ ਖੇਤਰੀ/ਬਾਹਰਲੇ ਦਫ਼ਤਰਾਂ ਸਮੇਤ ਵੱਖ-ਵੱਖ ਥਾਵਾਂ 'ਤੇ 2,405 ਸਵੱਛਤਾ ਮੁਹਿੰਮਾਂ ਦਾ ਆਯੋਜਨ ਕੀਤਾ ਗਿਆ
ਗ੍ਰਹਿ ਮੰਤਰਾਲੇ/ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੇ ਦਫ਼ਤਰਾਂ ਵਿੱਚ 79,774 ਵਰਗ ਫੁੱਟ ਜਗ੍ਹਾ ਸਾਫ਼ ਕੀਤੀ ਗਈ
ਗ੍ਰਹਿ ਮੰਤਰਾਲੇ ਵਿੱਚ ਆਯੋਜਿਤ ਵਿਸ਼ੇਸ਼ ਮੁਹਿੰਮ ਟਿਕਾਊ ਅਤੇ ਵਾਤਾਵਰਣ-ਅਨੁਕੂਲ ਕਾਰਜ ਸਥਾਨਾਂ 'ਤੇ ਕੇਂਦ੍ਰਿਤ ਹੈ, ਨਾਲ ਹੀ ਲੰਬਿਤ ਮਾਮਲਿਆਂ ਦੇ ਨਿਪਟਾਰੇ 'ਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ
Posted On:
07 OCT 2025 12:34PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸਵੱਛਤਾ ਨੂੰ ਸੰਸਥਾਗਤ ਬਣਾਉਣ ਅਤੇ ਸਰਕਾਰ ਵਿੱਚ ਲੰਬਿਤ ਮਾਮਲਿਆਂ ਨੂੰ ਘਟਾਉਣ ਦੇ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ ਹੋ ਕੇ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਹੇਠ, ਗ੍ਰਹਿ ਮੰਤਰਾਲਾ ਇੱਕ ਸਰਗਰਮ ਭਾਗੀਦਾਰ ਵਜੋਂ ਇੱਕ ਵਿਸ਼ੇਸ਼ ਮੁਹਿੰਮ ਚਲਾ ਰਿਹਾ ਹੈ।
ਗ੍ਰਹਿ ਮੰਤਰਾਲਾ ਅਤੇ ਇਸ ਦੇ ਸੰਗਠਨ ਨਵੰਬਰ 2024 ਤੋਂ ਅਗਸਤ 2025 ਤੱਕ ਮਾਸਿਕ ਅਧਾਰ 'ਤੇ ਲੰਬਿਤ ਮਾਮਲਿਆਂ ਨੂੰ ਘਟਾਉਣ ਲਈ ਵਿਸ਼ੇਸ਼ ਮੁਹਿੰਮਾਂ ਸਰਗਰਮੀ ਨਾਲ ਚਲਾ ਰਹੇ ਹਨ।
ਇਸ ਸਮੇਂ ਦੌਰਾਨ ਮੁੱਖ ਪ੍ਰਾਪਤੀਆਂ ਹੇਠ ਲਿਖੇ ਅਨੁਸਾਰ ਹਨ:
• ਮੰਤਰਾਲੇ ਨੇ ਖੇਤਰੀ/ਬਾਹਰੀ ਦਫ਼ਤਰਾਂ ਸਮੇਤ ਵੱਖ-ਵੱਖ ਸਥਾਨਾਂ 'ਤੇ 2405 ਸਵੱਛਤਾ ਮੁਹਿੰਮਾਂ ਦਾ ਆਯੋਜਨ ਕੀਤਾ।
• ਸੰਸਦ ਮੈਂਬਰਾਂ ਵੱਲੋਂ 493 ਹਵਾਲਿਆਂ, 2 ਕੈਬਨਿਟ ਦੇ ਪ੍ਰਸਤਾਵਾਂ, ਰਾਜ ਸਰਕਾਰਾਂ ਵੱਲੋਂ 104 ਹਵਾਲਿਆਂ ਅਤੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ 30 ਹਵਾਲਿਆਂ ਦਾ ਨਿਪਟਾਰਾ ਕੀਤਾ ਗਿਆ।
-
ਨਵੰਬਰ 2024 ਤੋਂ ਅਗਸਤ 2025 ਦੇ ਦੌਰਾਨ ਪ੍ਰਾਪਤ ਹੋਈਆਂ 40880 ਜਨਤਕ ਸ਼ਿਕਾਇਤਾਂ ਅਤੇ 1864 ਜਨਤਕ ਸ਼ਿਕਾਇਤ ਅਪੀਲਾਂ ਦਾ ਮੰਤਰਾਲੇ ਦੁਆਰਾ ਨਿਪਟਾਰਾ ਕੀਤਾ ਗਿਆ।
-
ਗ੍ਰਹਿ ਮੰਤਰਾਲੇ/ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (CAPFs) ਦੇ ਦਫ਼ਤਰਾਂ ਵਿੱਚ 79774 ਵਰਗ ਫੁੱਟ ਜਗ੍ਹਾ ਖਾਲੀ ਕੀਤੀ ਗਈ।
ਡੇਟਾ ਕਲੈਕਸ਼ਨ ਨੂੰ ਸੁਚਾਰੂ ਬਣਾਉਣ ਅਤੇ ਸਟੀਕਤਾ ਨੂੰ ਯਕੀਨੀ ਬਣਾਉਣ ਲਈ, ਗ੍ਰਹਿ ਮੰਤਰਾਲਾ ਇੱਕ ਅੰਤਰ-ਮੰਤਰਾਲਾ ਪੋਰਟਲ ਦੀ ਵਰਤੋਂ ਕਰ ਰਿਹਾ ਹੈ, ਜਿਸ ਵਿੱਚ ਮੰਤਰਾਲੇ ਦੇ ਸਾਰੇ ਵਿਭਾਗਾਂ ਦੇ ਨਾਲ-ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ਾਂ/ਦਿੱਲੀ ਪੁਲਿਸ ਦੁਆਰਾ ਮੁਹਿੰਮ ਨਾਲ ਸਬੰਧਿਤ ਡੇਟਾ ਅਪਲੋਡ ਕੀਤਾ ਜਾਂਦਾ ਹੈ। ਇਸ ਨਾਲ ਡਿਵੀਜ਼ਨਾਂ/ਦਫ਼ਤਰਾਂ ਦੇ ਨਾਲ ਕੁਸ਼ਲ ਤਾਲਮੇਲ ਸਥਾਪਿਤ ਕਰਨ ਵਿੱਚ ਮਦਦ ਮਿਲੀ ਹੈ, ਜਿਸ ਨਾਲ ਬਿਨਾ ਕਿਸੇ ਦੇਰੀ ਦੇ ਸਹੀ ਡੇਟਾ ਪ੍ਰਾਪਤ ਕਰਨ ਵਿੱਚ ਸੁਵਿਧਾ ਮਿਲੀ ਹੈ।
ਗ੍ਰਹਿ ਮੰਤਰਾਲਾ ਪ੍ਰਸ਼ਾਸਨਿਕ ਸੁਧਾਰਾਂ ਅਤੇ ਜਨਤਕ ਸ਼ਿਕਾਇਤਾਂ ਵਿਭਾਗ (DARPG) ਦੁਆਰਾ ਆਯੋਜਿਤ ਵਿਸ਼ੇਸ਼ ਮੁਹਿੰਮ 5.0 ਲਈ ਸਰਗਰਮ ਤੌਰ ‘ਤੇ ਚਲਾ ਰਿਹਾ ਹੈ, ਜਿਸ ਵਿੱਚ ਟਿਕਾਊ ਅਤੇ ਵਾਤਾਵਰਣ-ਅਨੁਕੂਲ ਕਾਰਜ ਸਥਾਨਾਂ ‘ਤੇ ਧਿਆਨ ਦੇਣ ਦੇ ਨਾਲ-ਨਾਲ ਸੰਸਦ ਮੈਂਬਰਾਂ ਤੋਂ ਪ੍ਰਾਪਤ ਲੰਬਿਤ ਹਵਾਲਿਆਂ, ਰਾਜ ਸਰਕਾਰਾਂ ਤੋਂ ਪ੍ਰਾਪਤ ਹਵਾਲਿਆਂ, ਸੰਸਦੀ ਭਰੋਸਿਆਂ, ਅੰਤਰ-ਮੰਤਰਾਲਾ ਸਲਾਹ-ਮਸ਼ਵਰੇ, ਜਨਤਕ ਸ਼ਿਕਾਇਤਾਂ/ਅਪੀਲਾਂ ਦੇ ਨਿਪਟਾਰੇ ਅਤੇ ਬਿਹਤਰ ਰਿਕਾਰਡ ਪ੍ਰਬੰਧਨ ਸ਼ਾਮਲ ਹਨ।
ਮੰਤਰਾਲੇ ਵਿੱਚ ਵਿਸ਼ੇਸ਼ ਮੁਹਿੰਮ 5.0 ਦੀ ਉੱਚ ਪੱਧਰ 'ਤੇ ਸਪੈਸ਼ਲ ਨਿਗਰਾਨੀ ਕੀਤੀ ਜਾ ਰਹੀ ਹੈ। ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (CAPFs) ਅਤੇ ਕੇਂਦਰੀ ਪੁਲਿਸ ਬਲਾਂ (CPOs) ਦੁਆਰਾ ਵਿਸ਼ੇਸ਼ ਅਭਿਆਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਗਿਆ ਹੈ ਅਤੇ ਉਹ ਨਿਰਧਾਰਿਤ ਮਾਪਦੰਡਾਂ ਅਨੁਸਾਰ ਸਭ ਤੋਂ ਵਧੀਆ ਨਤੀਜੇ ਪ੍ਰਾਪਤ ਕਰਨ ਲਈ ਵਾਧੂ ਯਤਨ ਕਰਨ ਲਈ ਤਿਆਰ ਹਨ।
*****
ਆਰਕੇ/ਵੀਵੀ /ਆਰਆਰ /ਪੀਆਰ/ਪੀਐੱਸ/ਏਕੇ
(Release ID: 2175906)
Visitor Counter : 3