ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸਰਕਾਰ ਦੇ ਮੁਖੀ ਵਜੋਂ ਸੇਵਾ ਨਿਭਾਉਣ ਦੇ 25ਵੇਂ ਸਾਲ ਵਿੱਚ ਦਾਖ਼ਲ ਹੁੰਦਿਆਂ ਲੋਕਾਂ ਦਾ ਧੰਨਵਾਦ ਕੀਤਾ


ਪ੍ਰਧਾਨ ਮੰਤਰੀ ਨੇ 2001 ਵਿੱਚ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਨੂੰ ਯਾਦ ਕੀਤਾ

ਪ੍ਰਧਾਨ ਮੰਤਰੀ ਨੇ ਹਮੇਸ਼ਾ ਗ਼ਰੀਬਾਂ ਲਈ ਕੰਮ ਕਰਨ ਅਤੇ ਕਦੇ ਵੀ ਰਿਸ਼ਵਤ ਨਾ ਲੈਣ ਦੀ ਮਾਂ ਦੀ ਸਲਾਹ ਨੂੰ ਸਾਂਝਾ ਕੀਤਾ

ਪ੍ਰਧਾਨ ਮੰਤਰੀ ਨੇ ਸੋਕਾ ਪ੍ਰਭਾਵਿਤ ਸੂਬੇ ਤੋਂ ਸੁਸ਼ਾਸਨ ਦੇ ਪਾਵਰ-ਹਾਊਸ ਵਿੱਚ ਗੁਜਰਾਤ ਦੀ ਤਬਦੀਲੀ ਦਾ ਜ਼ਿਕਰ ਕੀਤਾ

ਪ੍ਰਧਾਨ ਮੰਤਰੀ ਨੇ ਵਿਕਸਿਤ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਲਈ ਸਖ਼ਤ ਮਿਹਨਤ ਕਰਨ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ

Posted On: 07 OCT 2025 10:52AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਰਕਾਰ ਦੇ ਮੁਖੀ ਵਜੋਂ ਸੇਵਾ ਨਿਭਾਉਣ ਦੇ 25ਵੇਂ ਸਾਲ ਵਿੱਚ ਦਾਖ਼ਲ ਹੁੰਦਿਆਂ ਭਾਰਤ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। 2001 ਵਿੱਚ ਅੱਜ ਦੇ ਦਿਨ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਆਪਣੀ ਯਾਤਰਾ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਅਤੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਲਈ ਉਨ੍ਹਾਂ ਦਾ ਨਿਰੰਤਰ ਯਤਨ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਹੀ ਮੁਸ਼ਕਲ ਹਾਲਾਤ ਵਿੱਚ ਗੁਜਰਾਤ ਦੇ ਮੁੱਖ ਮੰਤਰੀ ਬਣਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਉਸ ਸਾਲ ਸੂਬਾ ਨੇ ਇੱਕ ਵੱਡੇ ਭੂਚਾਲ ਦੀ ਮਾਰ ਝੱਲੀ ਸੀ ਅਤੇ ਪਿਛਲੇ ਸਾਲਾਂ ਵਿੱਚ ਇੱਕ ਵੱਡੇ ਚੱਕਰਵਾਤ, ਲਗਾਤਾਰ ਸੋਕੇ ਅਤੇ ਸਿਆਸੀ ਅਸਥਿਰਤਾ ਦਾ ਵੀ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਚੁਣੌਤੀਆਂ ਨੇ ਲੋਕ ਸੇਵਾ ਅਤੇ ਗੁਜਰਾਤ ਦਾ ਨਵੇਂ ਜੋਸ਼ ਅਤੇ ਆਸ ਨਾਲ ਮੁੜ ਨਿਰਮਾਣ ਕਰਨ ਦੇ ਇਰਾਦੇ ਨੂੰ ਮਜ਼ਬੂਤ ​​ਕੀਤਾ।

ਜਦੋਂ ਉਨ੍ਹਾਂ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ, ਸ਼੍ਰੀ ਮੋਦੀ ਨੇ ਆਪਣੀ ਮਾਂ ਦੇ ਸ਼ਬਦਾਂ ਨੂੰ ਯਾਦ ਕੀਤਾ ਕਿ ਉਨ੍ਹਾਂ ਨੂੰ ਹਮੇਸ਼ਾ ਗ਼ਰੀਬਾਂ ਲਈ ਕੰਮ ਕਰਨਾ ਚਾਹੀਦਾ ਹੈ ਅਤੇ ਕਦੇ ਵੀ ਰਿਸ਼ਵਤ ਨਹੀਂ ਲੈਣੀ ਚਾਹੀਦੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਜੋ ਵੀ ਕੰਮ ਕਰਨਗੇ, ਉਹ ਚੰਗੇ ਇਰਾਦਿਆਂ ਨਾਲ ਕੀਤੇ ਜਾਣਗੇ ਅਤੇ ਕਤਾਰ ਵਿੱਚ ਆਖਰੀ ਵਿਅਕਤੀ ਨੂੰ ਸੇਵਾ ਪ੍ਰਦਾਨ ਕਰਨ ਦੇ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ ਹੋਣਗੇ।

ਗੁਜਰਾਤ ਵਿੱਚ ਆਪਣੇ ਕਾਰਜਕਾਲ 'ਤੇ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਸ ਸਮੇਂ, ਲੋਕਾਂ ਦਾ ਮੰਨਣਾ ਸੀ ਕਿ ਸੂਬਾ ਮੁੜ ਕਦੇ ਪੈਰਾਂ ਸਿਰ ਨਹੀਂ ਹੋ ਸਕੇਗਾ। ਕਿਸਾਨਾਂ ਨੇ ਬਿਜਲੀ ਅਤੇ ਪਾਣੀ ਦੀ ਘਾਟ ਦੀ ਸ਼ਿਕਾਇਤ ਕੀਤੀ, ਖੇਤੀਬਾੜੀ ਵਿੱਚ ਮੰਦੀ ਸੀ ਅਤੇ ਉਦਯੋਗਿਕ ਵਿਕਾਸ ਰੁਕਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਸਮੂਹਿਕ ਯਤਨਾਂ ਰਾਹੀਂ, ਗੁਜਰਾਤ ਚੰਗੇ ਸ਼ਾਸਨ ਦੇ ਪਾਵਰ-ਹਾਊਸ ਵਿੱਚ ਬਦਲ ਗਿਆ। ਜੋ ਸੂਬਾ ਕਦੇ ਸੋਕੇ ਦੀ ਮਾਰ ਹੇਠ ਸੀ, ਖੇਤੀਬਾੜੀ ਵਿੱਚ ਇੱਕ ਚੋਟੀ ਦਾ ਪ੍ਰਦਰਸ਼ਨ ਕਰਨ ਵਾਲਾ ਬਣ ਗਿਆ, ਵਪਾਰ ਨਿਰਮਾਣ ਅਤੇ ਉਦਯੋਗਿਕ ਸਮਰੱਥਾਵਾਂ ਵਿੱਚ ਫੈਲਿਆ ਅਤੇ ਸਮਾਜਿਕ ਅਤੇ ਨਾਲ ਹੀ ਭੌਤਿਕ ਬੁਨਿਆਦੀ ਢਾਂਚੇ ਨੂੰ ਹੁਲਾਰਾ ਮਿਲਿਆ।

ਪ੍ਰਧਾਨ ਮੰਤਰੀ ਨੇ ਕਿਹਾ ਕਿ 2013 ਵਿੱਚ, ਉਨ੍ਹਾਂ ਨੂੰ 2014 ਦੀਆਂ ਲੋਕ ਸਭਾ ਚੋਣਾਂ ਲਈ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਜ਼ਿੰਮੇਵਾਰੀ ਸੌਂਪੀ ਗਈ ਸੀ, ਜਦੋਂ ਦੇਸ਼ ਵਿਸ਼ਵਾਸ ਅਤੇ ਸ਼ਾਸਨ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਭਾਰਤ ਦੇ ਲੋਕਾਂ ਨੇ ਉਨ੍ਹਾਂ ਦੇ ਗਠਜੋੜ ਨੂੰ ਭਾਰੀ ਬਹੁਮਤ ਅਤੇ ਉਨ੍ਹਾਂ ਦੀ ਪਾਰਟੀ ਨੂੰ ਪੂਰਨ ਬਹੁਮਤ ਦਿੱਤਾ, ਜਿਸ ਨਾਲ ਨਵੇਂ ਵਿਸ਼ਵਾਸ ਅਤੇ ਮੰਤਵ ਦੇ ਯੁੱਗ ਦੀ ਸ਼ੁਰੂਆਤ ਹੋਈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 11 ਸਾਲਾਂ ਵਿੱਚ, ਭਾਰਤ ਨੇ ਬਹੁਤ ਸਾਰੀਆਂ ਤਬਦੀਲੀਆਂ ਹਾਸਲ ਕੀਤੀਆਂ ਹਨ। 25 ਕਰੋੜ ਤੋਂ ਵੱਧ ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਕੱਢਿਆ ਗਿਆ ਹੈ ਅਤੇ ਦੇਸ਼ ਨੂੰ ਪ੍ਰਮੁੱਖ ਆਲਮੀ ਅਰਥਵਿਵਸਥਾਵਾਂ ਵਿੱਚ ਇੱਕ ਰੌਸ਼ਨ ਟਿਕਾਣੇ ਵਜੋਂ ਸਥਾਨ ਬਣਾਇਆ ਹੈ। ਉਨ੍ਹਾਂ ਕਿਹਾ ਕਿ ਸਮੁੱਚੇ ਭਾਰਤ ਦੇ ਲੋਕਾਂ, ਖ਼ਾਸ ਕਰਕੇ ਨਾਰੀ ਸ਼ਕਤੀ, ਨੌਜਵਾਨ ਸ਼ਕਤੀ ਅਤੇ ਮਿਹਨਤੀ ਅੰਨਦਾਤਾਵਾਂ ਨੂੰ, ਮਾਰਗ-ਦਰਸ਼ਕ ਯਤਨਾਂ ਅਤੇ ਸੁਧਾਰਾਂ ਰਾਹੀਂ ਸਮਰੱਥ ਬਣਾਇਆ ਗਿਆ ਹੈ।

ਉਨ੍ਹਾਂ ਕਿਹਾ ਕਿ ਅੱਜ ਹਰਮਨਪਿਆਰੀ ਭਾਵਨਾ ਭਾਰਤ ਨੂੰ ਸਾਰੇ ਖੇਤਰਾਂ ਵਿੱਚ ਆਤਮਨਿਰਭਰ ਬਣਾਉਣ ਦੀ ਹੈ, ਜੋ ਕਿ 'ਮਾਣ ਨਾਲ ਕਹੋ, ਇਹ ਸਵਦੇਸ਼ੀ ਹੈ' ਦੇ ਸੱਦੇ ਵਿੱਚ ਝਲਕਦੀ ਹੈ।

ਭਾਰਤ ਦੇ ਲੋਕਾਂ ਪ੍ਰਤੀ ਆਪਣੇ ਨਿਰੰਤਰ ਭਰੋਸੇ ਅਤੇ ਪਿਆਰ ਲਈ ਸ਼ੁਕਰਾਨਾ ਦੁਹਰਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਸੇਵਾ ਸਭ ਤੋਂ ਵੱਡਾ ਸਨਮਾਨ ਹੈ। ਸੰਵਿਧਾਨ ਦੀਆਂ ਕਦਰਾਂ-ਕੀਮਤਾਂ ਤੋਂ ਸੇਧ ਲੈ ਕੇ, ਉਨ੍ਹਾਂ ਨੇ ਵਿਕਸਿਤ ਭਾਰਤ ਦੇ ਸਮੂਹਿਕ ਸੁਪਨੇ ਨੂੰ ਸਾਕਾਰ ਕਰਨ ਲਈ ਹੋਰ ਵੀ ਕਰੜੀ ਮਿਹਨਤ ਕਰਨ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ।

ਪ੍ਰਧਾਨ ਮੰਤਰੀ ਨੇ ਨੇ ਸਿਲਸਿਲੇਵਾਰ ਪੋਸਟਾਂ ਵਿੱਚ ਕਿਹਾ;

“2001 ਵਿੱਚ ਅੱਜ ਦੇ ਦਿਨ, ਮੈਂ ਪਹਿਲੀ ਵਾਰ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਆਪਣੇ ਸਾਥੀ ਭਾਰਤੀਆਂ ਦੇ ਨਿਰੰਤਰ ਆਸ਼ੀਰਵਾਦ ਸਦਕਾ, ਮੈਂ ਇੱਕ ਸਰਕਾਰ ਦੇ ਮੁਖੀ ਵਜੋਂ ਸੇਵਾ ਨਿਭਾਉਣ ਦੇ ਆਪਣੇ 25ਵੇਂ ਸਾਲ ਵਿੱਚ ਦਾਖ਼ਲ ਹੋ ਰਿਹਾ ਹਾਂ। ਭਾਰਤ ਦੇ ਲੋਕਾਂ ਦਾ ਧੰਨਵਾਦ। ਇਨ੍ਹਾਂ ਸਾਰੇ ਸਾਲਾਂ ਦੌਰਾਨ, ਇਹ ਮੇਰਾ ਨਿਰੰਤਰ ਯਤਨ ਰਿਹਾ ਹੈ ਕਿ ਅਸੀਂ ਆਪਣੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਈਏ ਅਤੇ ਇਸ ਮਹਾਨ ਰਾਸ਼ਟਰ ਦੀ ਤਰੱਕੀ ਵਿੱਚ ਯੋਗਦਾਨ ਪਾਈਏ ਜਿਸਨੇ ਸਾਡਾ ਸਾਰਿਆਂ ਦਾ ਪਾਲਣ-ਪੋਸ਼ਣ ਕੀਤਾ ਹੈ।”

“ਉਹ ਇਮਤਿਹਾਨ ਦੀ ਘੜੀ ਸੀ ਜਦੋਂ ਮੇਰੀ ਪਾਰਟੀ ਨੇ ਮੈਨੂੰ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਜ਼ਿੰਮੇਵਾਰੀ ਸੌਂਪੀ। ਉਸੇ ਸਾਲ ਸੂਬੇ ਨੇ ਇੱਕ ਵੱਡੇ ਭੂਚਾਲ ਦੀ ਮਾਰ ਝੱਲੀ ਸੀ। ਪਿਛਲੇ ਸਾਲਾਂ ਵਿੱਚ ਇੱਕ ਵੱਡਾ ਚੱਕਰਵਾਤ, ਲਗਾਤਾਰ ਸੋਕੇ ਅਤੇ ਸਿਆਸੀ ਅਸਥਿਰਤਾ ਵੇਖੀ ਗਈ ਸੀ। ਉਨ੍ਹਾਂ ਚੁਣੌਤੀਆਂ ਨੇ ਲੋਕ ਸੇਵਾ ਕਰਨ ਅਤੇ ਗੁਜਰਾਤ ਨੂੰ ਨਵੇਂ ਜੋਸ਼ ਅਤੇ ਉਮੀਦ ਨਾਲ ਮੁੜ ਬਣਾਉਣ ਦੇ ਇਰਾਦੇ ਨੂੰ ਮਜ਼ਬੂਤ ​​ਕੀਤਾ।”

"ਜਦੋਂ ਮੈਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ, ਮੈਨੂੰ ਯਾਦ ਹੈ ਕਿ ਮੇਰੀ ਮਾਂ ਨੇ ਮੈਨੂੰ ਕਿਹਾ ਸੀ - ਮੈਨੂੰ ਤੇਰੇ ਕੰਮ ਦੀ ਬਹੁਤੀ ਸਮਝ ਨਹੀਂ ਹੈ ਪਰ ਮੈਂ ਸਿਰਫ਼ ਦੋ ਚੀਜ਼ਾਂ ਚਾਹੁੰਦੀ ਹਾਂ। ਪਹਿਲਾ, ਤੂੰ ਹਮੇਸ਼ਾ ਗ਼ਰੀਬਾਂ ਲਈ ਕੰਮ ਕਰੇਂਗਾ ਅਤੇ ਦੂਜਾ, ਤੂੰ ਕਦੇ ਵੀ ਰਿਸ਼ਵਤ ਨਹੀਂ ਲਵੇਂਗਾ। ਮੈਂ ਲੋਕਾਂ ਨੂੰ ਇਹ ਵੀ ਕਿਹਾ ਸੀ ਕਿ ਮੈਂ ਜੋ ਵੀ ਕਰਾਂਗਾ ਉਹ ਸਰਬੋਤਮ ਇਰਾਦੇ ਨਾਲ ਕਰਾਂਗਾ ਅਤੇ ਉਹ ਕਤਾਰ ਵਿੱਚ ਆਖਰੀ ਵਿਅਕਤੀ ਦੀ ਸੇਵਾ ਕਰਨ ਦੇ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ ਹੋਵੇਗਾ।"

"ਇਹ 25 ਸਾਲ ਬਹੁਤ ਸਾਰੇ ਤਜਰਬਿਆਂ ਨਾਲ ਭਰਪੂਰ ਹਨ। ਇਕੱਠੇ ਰਲ਼-ਮਿਲ ਕੇ, ਅਸੀਂ ਸ਼ਾਨਦਾਰ ਤਰੱਕੀ ਹਾਸਲ ਕੀਤੀ ਹੈ। ਮੈਨੂੰ ਅਜੇ ਵੀ ਯਾਦ ਹੈ ਕਿ ਜਦੋਂ ਮੈਂ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਿਆ ਸੀ, ਤਾਂ ਇਹ ਮੰਨਿਆ ਜਾਂਦਾ ਸੀ ਕਿ ਗੁਜਰਾਤ ਕਦੇ ਵੀ ਮੁੜ ਪੈਰਾਂ ਸਿਰ ਨਹੀਂ ਹੋ ਸਕੇਗਾ। ਕਿਸਾਨਾਂ ਸਮੇਤ ਆਮ ਨਾਗਰਿਕਾਂ ਨੇ ਬਿਜਲੀ ਅਤੇ ਪਾਣੀ ਦੀ ਘਾਟ ਬਾਰੇ ਸ਼ਿਕਾਇਤ ਕੀਤੀ। ਖੇਤੀਬਾੜੀ ਮੰਦੀ ਵਿੱਚ ਸੀ ਅਤੇ ਉਦਯੋਗਿਕ ਵਿਕਾਸ ਰੁਕਿਆ ਹੋਇਆ ਸੀ। ਉੱਥੋਂ, ਅਸੀਂ ਸਾਰਿਆਂ ਨੇ ਗੁਜਰਾਤ ਨੂੰ ਚੰਗੇ ਸ਼ਾਸਨ ਦਾ ਪਾਵਰ-ਹਾਊਸ ਬਣਾਉਣ ਲਈ ਇਕੱਠਿਆਂ ਕੰਮ ਕੀਤਾ।"

"ਗੁਜਰਾਤ, ਸੋਕੇ ਦੀ ਮਾਰ ਹੇਠ ਆਏ ਸੂਬੇ ਤੋਂ ਖੇਤੀਬਾੜੀ ਵਿੱਚ ਇੱਕ ਉੱਚ ਪ੍ਰਦਰਸ਼ਨ ਕਰਨ ਵਾਲਾ ਸੂਬਾ ਬਣ ਗਿਆ। ਵਪਾਰ ਦਾ ਸੱਭਿਆਚਾਰ ਮਜ਼ਬੂਤ ​​ਉਦਯੋਗਿਕ ਅਤੇ ਨਿਰਮਾਣ ਸਮਰੱਥਾਵਾਂ ਤੱਕ ਫੈਲਿਆ। ਨਿਯਮਤ ਕਰਫਿਊ ਬੀਤੇ ਸਮੇਂ ਦੀ ਗੱਲ ਬਣਕੇ ਰਹਿ ਗਏ। ਸਮਾਜਿਕ ਅਤੇ ਭੌਤਿਕ ਬੁਨਿਆਦੀ ਢਾਂਚੇ ਨੂੰ ਹੁਲਾਰਾ ਮਿਲਿਆ। ਇਨ੍ਹਾਂ ਨਤੀਜਿਆਂ ਨੂੰ ਹਾਸਲ ਕਰਨ ਲਈ ਲੋਕਾਂ ਨਾਲ ਰਲ਼-ਮਿਲ ਕੇ ਕੰਮ ਕਰਨਾ ਬਹੁਤ ਸੰਤੁਸ਼ਟੀਜਨਕ ਸੀ।"

"2013 ਵਿੱਚ, ਮੈਨੂੰ 2014 ਦੀਆਂ ਲੋਕ ਸਭਾ ਚੋਣਾਂ ਲਈ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਜ਼ਿੰਮੇਵਾਰੀ ਸੌਂਪੀ ਗਈ ਸੀ। ਉਨ੍ਹਾਂ ਦਿਨਾਂ ਵਿੱਚ, ਦੇਸ਼ ਭਰੋਸੇ ਅਤੇ ਸ਼ਾਸਨ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਸੀ। ਉਸ ਸਮੇਂ ਦੀ ਯੂਪੀਏ ਸਰਕਾਰ ਭ੍ਰਿਸ਼ਟਾਚਾਰ, ਭਾਈਚਾਰਕ ਸਾਂਝ ਅਤੇ ਨੀਤੀਗਤ ਅਧਰੰਗ ਦੇ ਸਭ ਤੋਂ ਭੈੜੇ ਰੂਪ ਦਾ ਸਮਾਨਾਰਥੀ ਸੀ। ਭਾਰਤ ਨੂੰ ਆਲਮੀ ਵਿਵਸਥਾ ਵਿੱਚ ਇੱਕ ਕਮਜ਼ੋਰ ਕੜੀ ਵਜੋਂ ਦੇਖਿਆ ਜਾਂਦਾ ਸੀ। ਪਰ, ਭਾਰਤ ਦੇ ਲੋਕਾਂ ਦੀ ਸਿਆਣਪ ਨੇ ਸਾਡੇ ਗਠਜੋੜ ਨੂੰ ਇੱਕ ਸ਼ਾਨਦਾਰ ਬਹੁਮਤ ਦਿੱਤਾ ਅਤੇ ਇਹ ਵੀ ਯਕੀਨੀ ਬਣਾਇਆ ਕਿ ਸਾਡੀ ਪਾਰਟੀ ਨੂੰ ਪੂਰਨ ਬਹੁਮਤ ਮਿਲੇ, ਜੋ 3 ਲੰਮੇ ਦਹਾਕਿਆਂ ਬਾਅਦ ਪਹਿਲੀ ਵਾਰ ਹੋਇਆ ਸੀ।"

“ਪਿਛਲੇ 11 ਸਾਲਾਂ ਵਿੱਚ, ਅਸੀਂ ਭਾਰਤ ਦੇ ਲੋਕਾਂ ਨੇ ਇਕੱਠਿਆਂ ਕੰਮ ਕੀਤਾ ਹੈ ਅਤੇ ਬਹੁਤ ਸਾਰੇ ਬਦਲਾਅ ਲਿਆਂਦੇ ਹਨ। ਸਾਡੇ ਮਾਰਗ-ਦਰਸ਼ਕ ਯਤਨਾਂ ਨੇ ਸਮੁੱਚੇ ਭਾਰਤ ਦੇ ਲੋਕਾਂ ਨੂੰ, ਖ਼ਾਸ ਕਰਕੇ ਸਾਡੀ ਨਾਰੀ ਸ਼ਕਤੀ, ਨੌਜਵਾਨ ਸ਼ਕਤੀ ਅਤੇ ਮਿਹਨਤੀ ਅੰਨਦਾਤਾਵਾਂ ਨੂੰ ਸਮਰੱਥ ਬਣਾਇਆ ਹੈ। 25 ਕਰੋੜ ਤੋਂ ਵੱਧ ਲੋਕਾਂ ਨੂੰ ਗ਼ਰੀਬੀ ਦੇ ਪੰਜਿਆਂ 'ਚੋਂ ਬਾਹਰ ਕੱਢਿਆ ਗਿਆ ਹੈ। ਭਾਰਤ ਨੂੰ ਪ੍ਰਮੁੱਖ ਆਲਮੀ ਅਰਥਵਿਵਸਥਾਵਾਂ ਵਿੱਚ ਇੱਕ ਰੌਸ਼ਨ ਮੁਕਾਮ ਵਜੋਂ ਦੇਖਿਆ ਜਾਂਦਾ ਹੈ। ਸਾਡਾ ਦੇਸ਼ ਦੁਨੀਆ ਭਰ ਦੀਆਂ ਸਭ ਤੋਂ ਵੱਡੀਆਂ ਸਿਹਤ ਸੰਭਾਲ ਅਤੇ ਸਮਾਜਿਕ ਸੁਰੱਖਿਆ ਯੋਜਨਾਵਾਂ ਚਲਾਉਣ ਵਾਲਿਆਂ ਵਿਚੋਂ ਇੱਕ ਹੈ। ਸਾਡੇ ਕਿਸਾਨ ਨਵੀਨਤਾ ਲਿਆ ਰਹੇ ਹਨ ਅਤੇ ਇਹ ਯਕੀਨੀ ਬਣਾ ਰਹੇ ਹਨ ਕਿ ਸਾਡਾ ਦੇਸ਼ ਆਤਮ-ਨਿਰਭਰ ਬਣੇ। ਅਸੀਂ ਵਿਆਪਕ ਸੁਧਾਰ ਕੀਤੇ ਹਨ ਅਤੇ ਆਮ ਭਾਵਨਾ ਭਾਰਤ ਨੂੰ ਸਾਰੇ ਖੇਤਰਾਂ ਵਿੱਚ ਆਤਮ-ਨਿਰਭਰ ਬਣਾਉਣ ਦੀ ਹੈ, ਜੋ ਕਿ 'ਮਾਣ ਨਾਲ ਕਹੋ, ਇਹ ਸਵਦੇਸ਼ੀ ਹੈ' ਦੇ ਸੱਦੇ ਵਿੱਚ ਝਲਕਦੀ ਹੈ।

"ਮੈਂ ਇੱਕ ਵਾਰ ਫਿਰ ਭਾਰਤ ਦੇ ਲੋਕਾਂ ਦਾ ਉਨ੍ਹਾਂ ਦੇ ਨਿਰੰਤਰ ਭਰੋਸੇ ਅਤੇ ਪਿਆਰ ਲਈ ਧੰਨਵਾਦ ਕਰਦਾ ਹਾਂ। ਆਪਣੇ ਪਿਆਰੇ ਦੇਸ਼ ਦੀ ਸੇਵਾ ਕਰਨਾ ਸਭ ਤੋਂ ਵੱਡਾ ਸਨਮਾਨ ਹੈ, ਇੱਕ ਅਜਿਹਾ ਫਰਜ਼ ਜੋ ਮੈਨੂੰ ਸ਼ੁਕਰਗੁਜ਼ਾਰੀ ਅਤੇ ਮੰਤਵ ਨਾਲ ਭਰਪੂਰ ਬਣਾ ਦਿੰਦਾ ਹੈ। ਸਾਡੇ ਸੰਵਿਧਾਨ ਦੀਆਂ ਕਦਰਾਂ-ਕੀਮਤਾਂ ਨੂੰ ਨਿਰੰਤਰ ਆਪਣਾ ਮਾਰਗਦਰਸ਼ਕ ਮੰਨਦੇ ਹੋਏ, ਮੈਂ ਆਉਣ ਵਾਲੇ ਸਮੇਂ ਵਿੱਚ ਇੱਕ ਵਿਕਸਿਤ ਭਾਰਤ ਦੇ ਸਾਡੇ ਸਮੂਹਿਕ ਸੁਪਨੇ ਨੂੰ ਪੂਰਾ ਕਰਨ ਲਈ ਹੋਰ ਵੀ ਕਰੜੀ ਮਿਹਨਤ ਕਰਾਂਗਾ।"

****

ਐੱਮਜੇਪੀਐੱਸ/ਐੱਸਟੀ 


(Release ID: 2175762) Visitor Counter : 7