ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਪੂਰੇ ਭਾਰਤ ਵਿੱਚ ਸਵਦੇਸ਼ੀ ਚਿੱਪ ਨਿਰਮਾਣ ਅਤੇ ਪੈਕੇਜਿੰਗ ਸਮਰੱਥਾਵਾਂ ਲਈ ਪ੍ਰਤਿਭਾ ਪੂਲ ਵਿਕਸਿਤ ਕਰਨ ਵਿੱਚ ਸਹਾਇਤਾ ਲਈ ਆਈਆਈਟੀ ਭੁਵਨੇਸ਼ਵਰ ਵਿਖੇ 'ਨਮੋ ਸੈਮੀਕੰਡਕਟਰ ਲੈਬ' ਦੀ ਸਥਾਪਨਾ ਨੂੰ ਪ੍ਰਵਾਨਗੀ ਦਿੱਤੀ ਗਈ
ਨਮੋ ਸੈਮੀਕੰਡਕਟਰ ਲੈਬ ਨੌਜਵਾਨਾਂ ਨੂੰ ਉਦਯੋਗ-ਅਨੁਕੂਲ ਹੁਨਰਾਂ ਨਾਲ ਲੈਸ ਕਰਕੇ 'ਮੇਕ ਇਨ ਇੰਡੀਆ' ਅਤੇ 'ਡਿਜ਼ਾਈਨ ਇਨ ਇੰਡੀਆ' ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰੇਗੀ
ਇਹ ਲੈਬ ਆਈਆਈਟੀ ਭੁਵਨੇਸ਼ਵਰ ਨੂੰ ਸੈਮੀਕੰਡਕਟਰ ਖੋਜ ਅਤੇ ਹੁਨਰ ਵਿਕਾਸ ਦੇ ਕੇਂਦਰ ਵਜੋਂ ਸਥਾਪਿਤ ਕਰੇਗੀ
Posted On:
05 OCT 2025 12:06PM by PIB Chandigarh
ਕੇਂਦਰੀ ਇਲੈਕਟ੍ਰੌਨਿਕਸ ਅਤੇ ਇਨਫੋਰਮੇਸ਼ਨ ਟੈਕਨੋਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਹਾਲ ਹੀ ਵਿੱਚ ਆਈਆਈਟੀ ਭੁਵਨੇਸ਼ਵਰ ਵਿੱਚ ‘ਨਮੋ ਸੈਮੀਕੰਡਕਟਰ ਲੈਬ’ ਦੀ ਸਥਾਪਨਾ ਨੂੰ ਪ੍ਰਵਾਨਗੀ ਦਿੱਤੀ ਹੈ। ਇਸ ਪ੍ਰੋਜੈਕਟ ਨੂੰ ਐੱਮਪੀਐੱਲਏਡੀ ਯੋਜਨਾ ਦੇ ਤਹਿਤ ਫੰਡ ਪ੍ਰਦਾਨ ਕੀਤਾ ਜਾਵੇਗਾ। ਇਸ ਪ੍ਰੋਜੈਕਟ ਦੀ ਅਨੁਮਾਨਿਤ ਲਾਗਤ 4.95 ਕਰੋੜ ਰੁਪਏ ਹੈ।
ਨਮੋ ਸੈਮੀਕੰਡਕਟਰ ਲੈਬ ਨੌਜਵਾਨਾਂ ਨੂੰ ਉਦਯੋਗ-ਅਨੁਕੂਲ ਹੁਨਰ ਪ੍ਰਦਾਨ ਕਰਕੇ ਭਾਰਤ ਦੇ ਵਿਸ਼ਾਲ ਪ੍ਰਤਿਭਾ ਪੂਲ ਵਿੱਚ ਯੋਗਦਾਨ ਦੇਵੇਗੀ। ਇਹ ਲੈਬ ਆਈਆਈਟੀ ਭੁਵਨੇਸ਼ਵਰ ਨੂੰ ਸੈਮੀਕੰਡਕਟਰ ਖੋਜ ਅਤੇ ਹੁਨਰ ਵਿਕਾਸ ਦੇ ਕੇਂਦਰ ਵਜੋਂ ਸਥਾਪਿਤ ਕਰੇਗੀ। ਇਹ ਲੈਬ ਪੂਰੇ ਭਾਰਤ ਵਿੱਚ ਸਥਾਪਿਤ ਹੋਣ ਵਾਲੀਆਂ ਚਿੱਪ ਨਿਰਮਾਣ ਅਤੇ ਪੈਕਜਿੰਗ ਯੂਨਿਟਾਂ ਲਈ ਪ੍ਰਤਿਭਾਵਾਂ ਨੂੰ ਵਿਕਸਿਤ ਕਰਨ ਵਿੱਚ ਸਹਾਇਤਾ ਕਰੇਗੀ।
ਇਹ ਨਵੀਂ ਲੈਬ ‘ਮੇਕ ਇਨ ਇੰਡੀਆ’ ਅਤੇ ‘ਡਿਜ਼ਾਈਨ ਇਨ ਇੰਡੀਆ’ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰੇਗੀ। ਇਹ ਭਾਰਤ ਦੇ ਤੇਜ਼ੀ ਨਾਲ ਵਧਦੇ ਸੈਮੀਕੰਡਕਟਰ ਈਕੋਸਿਸਟਮ ਲਈ ਉਤਪ੍ਰੇਰਕ ਦਾ ਕੰਮ ਕਰੇਗੀ।
ਭਾਰਤ ਗਲੋਬਲ ਚਿੱਪ ਡਿਜ਼ਾਈਨ ਪ੍ਰਤਿਭਾਵਾਂ ਦਾ 20 ਪ੍ਰਤੀਸ਼ਤ ਹਿੱਸਾ ਰੱਖਦਾ ਹੈ। ਦੇਸ਼ ਭਰ ਦੀਆਂ 295 ਯੂਨੀਵਰਸਿਟੀਆਂ ਦੇ ਵਿਦਿਆਰਥੀ ਉਦਯੋਗ ਦੁਆਰਾ ਉਪਲਬਧ ਕਰਵਾਏ ਗਏ ਨਵੀਨਤਮ ਈਡੀਏ ਉਪਕਰਣਾਂ ਦੀ ਵਰਤੋਂ ਕਰ ਰਹੇ ਹਨ। 20 ਸੰਸਥਾਨਾਂ ਦੇ 28 ਵਿਦਿਆਰਥੀਆਂ ਦੁਆਰਾ ਡਿਜ਼ਾਈਨ ਕੀਤੇ ਗਏ ਚਿੱਪਸ ਐੱਸਸੀਐੱਲ ਮੋਹਾਲੀ ਵਿੱਚ ਪ੍ਰਦਰਸ਼ਿਤ ਕੀਤੇ ਗਏ ਹਨ।
ਆਈਆਈਟੀ ਭੁਵਨੇਸ਼ਵਰ ਵੀ ਕਿਉਂ?
ਓਡੀਸ਼ਾ ਨੂੰ ਹਾਲ ਹੀ ਵਿੱਚ ਇੰਡੀਆ ਸੈਮੀਕੰਡਕਟਰ ਮਿਸ਼ਨ ਦੇ ਤਹਿਤ ਦੋ ਸੈਮੀਕੰਡਕਟਰ ਪ੍ਰੋਜੈਕਟਸ ਲਈ ਮਨਜ਼ੂਰੀ ਮਿਲੀ ਹੈ। ਇਨ੍ਹਾਂ ਵਿੱਚੋਂ ਇੱਕ ਸਿਲੀਕੌਨ ਕਾਰਬਾਈਡ ਅਧਾਰਿਤ ਮਿਸ਼ਰਿਤ ਸੈਮੀਕੰਡਕਟਰ ਲਈ ਇੱਕ ਏਕੀਕ੍ਰਿਤ ਕੇਂਦਰ ਹੈ। ਦੂਸਰਾ ਉੱਨਤ 3ਡੀ ਗਲਾਸ ਪੈਕੇਜਿੰਗ ਕੇਂਦਰ ਹੈ।
ਆਈਆਈਟੀ ਭੁਵਨੇਸ਼ਵਰ ਵਿੱਚ ਪਹਿਲਾਂ ਤੋਂ ਹੀ ਸਿਲੀਕੌਨ ਕਾਰਬਾਈਡ ਰਿਸਰਚ ਐਂਡ ਇਨੋਵੇਸ਼ਨ ਸੈਂਟਰ ਹੈ। ਇਸ ਨਵੀਂ ਲੈਬ ਨਾਲ ਮੌਜੂਦਾ ਕਲੀਨਰੂਮ ਸੁਵਿਧਾਵਾਂ ਵਿੱਚ ਵਾਧਾ ਹੋਵੇਗਾ। ਇਸ ਨਾਲ ਭਾਰਤ ਵਿੱਚ ਸੈਮੀਕੰਡਕਟਰ ਉਦਯੋਗ ਨੂੰ ਸਹਿਯੋਗ ਦੇਣ ਲਈ ਖੋਜ ਅਤੇ ਵਿਕਾਸ ਸੁਵਿਧਾਵਾਂ ਪ੍ਰਾਪਤ ਹੋਣਗੀਆਂ।
ਨਮੋ ਸੈਮੀਕੰਡਕਟਰ ਲੈਬ ਬਾਰੇ
ਇਸ ਪ੍ਰਸਤਾਵਿਤ ਲੈਬ ਵਿੱਚ ਸੈਮੀਕੰਡਕਟਰ ਟ੍ਰੇਨਿੰਗ, ਡਿਜ਼ਾਈਨ ਅਤੇ ਨਿਰਮਾਣ ਲਈ ਜ਼ਰੂਰੀ ਉਪਕਰਣ ਅਤੇ ਸੌਫਟਵੇਅਰ ਉਪਲਬਧ ਹੋਣਗੇ। ਉਪਕਰਣਾਂ ਦੀ ਅਨੁਮਾਨਿਤ ਲਾਗਤ 4.6 ਕਰੋੜ ਰੁਪਏ ਅਤੇ ਸੌਫਟਵੇਅਰ ਦੀ ਲਾਗਤ 35 ਲੱਖ ਰੁਪਏ ਹੈ।
****
ਧਰਮੇਂਦਰ ਤਿਵਾਰੀ
(Release ID: 2175041)
Visitor Counter : 4