ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸ਼ਿਆਮਜੀ ਕ੍ਰਿਸ਼ਨ ਵਰਮਾ ਦੀ ਵਿਰਾਸਤ ਨੂੰ ਪੂਰਾ ਕਰਨ 'ਤੇ ਵਿਚਾਰ ਕੀਤਾ, ਨੌਜਵਾਨਾਂ ਨੂੰ ਪ੍ਰੇਰਨਾ ਲੈਣ ਦੀ ਅਪੀਲ ਕੀਤੀ

Posted On: 04 OCT 2025 11:11AM by PIB Chandigarh


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲਗਭਗ ਦੋ ਦਹਾਕੇ ਪਹਿਲਾਂ ਕੀਤੇ ਗਏ ਇੱਕ ਬੇਹੱਦ ਸੰਤੋਖਜਨਕ ਰਾਸ਼ਟਰੀ ਉਪਰਾਲੇ ’ਤੇ ਚਾਨਣਾ ਪਾਇਆ, ਜਿਸ ਨੇ ਸੁਤੰਤਰਤਾ ਸੰਗਰਾਮੀ ਸ਼ਿਆਮਜੀ ਕ੍ਰਿਸ਼ਨ ਵਰਮਾ ਦੀ ਇੱਕ ਲੰਬੇ ਸਮੇਂ ਤੋਂ ਚੱਲੀ ਆ ਰਹੀ ਇੱਛਾ ਨੂੰ ਪੂਰਾ ਕੀਤਾ ਸੀ।

 

ਸ਼ਿਆਮਜੀ ਕ੍ਰਿਸ਼ਨ ਵਰਮਾ ਦਾ 1930 ਵਿੱਚ ਦੇਹਾਂਤ ਹੋ ਗਿਆ ਸੀ ਅਤੇ ਉਨ੍ਹਾਂ ਦੀ ਇੱਛਾ ਸੀ ਕਿ ਉਨ੍ਹਾਂ ਦੀਆਂ ਅਸਥੀਆਂ ਇੱਕ ਦਿਨ ਆਜ਼ਾਦ ਭਾਰਤ ਵਿੱਚ ਵਾਪਸ ਲਿਆਂਦੀਆਂ ਜਾਣ। ਇਹ ਪਵਿੱਤਰ ਇੱਛਾ ਦਹਾਕਿਆਂ ਤੱਕ ਅਧੂਰੀ ਰਹੀ, ਜਦੋਂ ਤੱਕ ਕਿ ਅਗਸਤ 2003 ਵਿੱਚ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉਨ੍ਹਾਂ ਦੀਆਂ ਅਸਥੀਆਂ ਨੂੰ ਸਵਿਟਜ਼ਰਲੈਂਡ ਦੇ ਜਨੇਵਾ ਤੋਂ ਵਾਪਸ ਲਿਆਉਣ ਲਈ ਇੱਕ ਇਤਿਹਾਸਿਕ ਪਹਿਲਕਦਮੀ ਨਹੀਂ ਕੀਤੀ।

 

ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਨੇ ਮਾਂ ਭਾਰਤੀ ਦੇ ਇੱਕ ਬਹਾਦਰ ਪੁੱਤਰ ਦੀ ਯਾਦ ਨੂੰ ਸਨਮਾਨ ਦਿੱਤਾ ਅਤੇ ਭਾਰਤ ਦੇ ਸੁਤੰਤਰਤਾ ਅੰਦੋਲਨ ਦੀ ਵਿਰਾਸਤ ਨੂੰ ਸੰਭਾਲਣ ਦੀ ਭਾਰਤ ਦੀ ਵਚਨਬੱਧਤਾ ਨੂੰ ਦੁਹਰਾਇਆ।

 

ਪ੍ਰਧਾਨ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਵੱਧ ਤੋਂ ਵੱਧ ਨੌਜਵਾਨ ਸ਼ਿਆਮਜੀ ਕ੍ਰਿਸ਼ਨ ਵਰਮਾ ਦੇ ਜੀਵਨ, ਨਿਆਂ ਲਈ ਉਨ੍ਹਾਂ ਦੇ ਨਿਡਰ ਸੰਘਰਸ਼ ਅਤੇ ਭਾਰਤ ਦੀ ਆਜ਼ਾਦੀ ਪ੍ਰਤੀ ਉਨ੍ਹਾਂ ਦੇ ਅਟੁੱਟ ਸਮਰਪਣ ਬਾਰੇ ਪੜ੍ਹਨਗੇ।

 

ਐਕਸ ’ਤੇ ਮੋਦੀ ਆਰਕਾਈਵ ਹੈਂਡਲ ਦੀ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ ਸ਼੍ਰੀ ਮੋਦੀ ਨੇ ਕਿਹਾ:

“ਇਹ ਸਰੋਤ ਲਗਭਗ ਦੋ ਦਹਾਕੇ ਪਹਿਲਾਂ ਕੀਤੇ ਗਏ ਇੱਕ ਬਹੁਤ ਹੀ ਸੰਤੁਸ਼ਟੀਜਨਕ ਯਤਨ ਬਾਰੇ ਦੱਸਦਾ ਹੈ ਜਿਸਨੇ ਸ਼ਿਆਮਜੀ ਕ੍ਰਿਸ਼ਨ ਵਰਮਾ ਦੀ ਇੱਛਾ ਪੂਰੀ ਕੀਤੀ ਅਤੇ ਭਾਰਤ ਮਾਤਾ ਦੇ ਇੱਕ ਬਹਾਦਰ ਪੁੱਤਰ ਨੂੰ ਸਨਮਾਨ ਦਿੱਤਾ।

 

ਸਾਡੀ ਕਾਮਨਾ ਹੈ ਕਿ ਵੱਧ ਤੋਂ ਵੱਧ ਨੌਜਵਾਨ ਉਸਦੀ ਮਹਾਨਤਾ ਅਤੇ ਬਹਾਦਰੀ ਬਾਰੇ ਪੜ੍ਹਨ!

***********

ਐਮਜੇਪੀਐਸ/ਐਸਆਰ


(Release ID: 2174867) Visitor Counter : 4