ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਸਰਕਾਰ ਦੀ ਇਲੈਕਟ੍ਰੌਨਿਕਸ ਕੰਪੋਨੈਂਟ ਨਿਰਮਾਣ ਯੋਜਨਾ ਨੂੰ ਘਰੇਲੂ ਅਤੇ ਅੰਤਰਰਾਸ਼ਟਰੀ ਉਦਯੋਗ ਜਗਤ ਤੋਂ ਬੇਮਿਸਾਲ ਹੁੰਗਾਰਾ ਮਿਲਿਆ, 1,15,351 ਕਰੋੜ ਰੁਪਏ ਦੇ ਨਿਵੇਸ਼ ਦੀਆਂ ਐਪਲੀਕੇਸ਼ਨਾਂ ਪ੍ਰਾਪਤ ਹੋਈਆਂ
ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਣਵ ਨੇ ਰਾਜਾਂ ਨੂੰ ਇਸ ਮੌਕੇ ਦਾ ਲਾਭ ਉਠਾਉਣ ਅਤੇ ਆਪਣੇ ਰਾਜਾਂ ਵਿੱਚ ਇਲੈਕਟ੍ਰੌਨਿਕਸ ਨਿਰਮਾਣ ਉਦਯੋਗ ਨੂੰ ਵਿਕਸਿਤ ਕਰਨ ਦੀ ਅਪੀਲ ਕੀਤੀ, ਉਨ੍ਹਾਂ ਕਿਹਾ ਕਿ ਇਸ ਨਾਲ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ
ਭਾਰੀ ਹੁੰਗਾਰਾ ਘਰੇਲੂ ਉਦਯੋਗ ਦੀ ਭਾਰਤ ਦੇ ਆਤਮ-ਨਿਰਭਰ ਇਲੈਕਟ੍ਰੌਨਿਕਸ ਨਿਰਮਾਣ ਦੇ ਦ੍ਰਿਸ਼ਟੀਕੋਣ ਪ੍ਰਤੀ ਡੂੰਘੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਅਤੇ ਨਾਲ ਹੀ ਭਾਰਤ ਵਿੱਚ ਵਧ ਰਹੇ ਵਿਸ਼ਵਵਿਆਪੀ ਵਿਸ਼ਵਾਸ ਦਾ ਪ੍ਰਮਾਣ ਹੈ
Posted On:
02 OCT 2025 4:57PM by PIB Chandigarh
ਇਲੈਕਟ੍ਰੌਨਿਕਸ ਕੰਪੋਨੈਂਟਸ ਮੈਨੂਫੈਕਚਰਿੰਗ ਸਕੀਮਾਂ ਨੂੰ ਘਰੇਲੂ ਅਤੇ ਅੰਤਰਰਾਸ਼ਟਰੀ ਉਦਯੋਗ ਦੇ ਆਗੂਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਇਹ ਵਿਸ਼ਵ ਪੱਧਰ 'ਤੇ ਭਾਰਤ ਦੇ ਵਧਦੇ ਕੱਦ ਅਤੇ ਘਰੇਲੂ ਉਦਯੋਗ, ਜਿਸ ਵਿੱਚ ਐਮਐਸਐਮਈ (MSME) ਵੀ ਸ਼ਾਮਲ ਹਨ, ਦੇ ਵਧਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ, ਜਿਨ੍ਹਾਂ ਨੇ ਦੇਸ਼ ਨੂੰ ਇਲੈਕਟ੍ਰੌਨਿਕਸ ਨਿਰਮਾਣ ਵਿੱਚ ਆਤਮ-ਨਿਰਭਰ ਬਣਾਉਣ ਵਿੱਚ ਮਜ਼ਬੂਤ ਦਿਲਚਸਪੀ ਦਿਖਾਈ ਹੈ।
ਇਸ ਯੋਜਨਾ ਨਾਲ 91,600 ਦੇ ਟੀਚੇ ਤੋਂ ਕਿਤੇ ਵੱਧ 1,42,000 ਪ੍ਰਥੱਖ ਰੂਜ਼ਗਾਰ ਅਤੇ ਕਈ ਗੁਣਾ ਅਪ੍ਰਤੱਖ ਰੁਜ਼ਗਾਰ ਪੈਦਾ ਕਰਨ ਦਾ ਅਨੁਮਾਨ ਹੈ, ਜੋ ਕਿ ਵੱਡੇ ਪੱਧਰ 'ਤੇ ਰੁਜ਼ਗਾਰ ਵਧਾਉਣ ਦੀ ਇਸ ਦੀ ਸਮਰੱਥਾ ਨੂੰ ਦਰਸਾਉਂਦਾ ਹੈ।
ਉਤਸਾਹੀ ਹੁੰਗਾਰੇ 'ਤੇ ਖੁਸ਼ੀ ਜ਼ਾਹਰ ਕਰਦੇ ਹੋਏ, ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਣਵ ਨੇ ਰਾਜਾਂ ਨੂੰ ਇਸ ਸੁਨਹਿਰੀ ਮੌਕੇ ਦਾ ਫਾਇਦਾ ਚੁੱਕਣ ਅਤੇ ਆਪਣੇ ਖੇਤਰਾਂ ਵਿੱਚ ਇਲੈਕਟ੍ਰੌਨਿਕਸ ਨਿਰਮਾਣ ਲਈ ਇੱਕ ਅਨੁਕੂਲ ਢਾਂਚਾ ਵਿਕਸਿਤ ਕਰਨ ਦੀ ਅਪੀਲ ਕੀਤੀ। ਨਵੀਂ ਦਿੱਲੀ ਸਥਿਤ ਇਲੈਕਟ੍ਰੌਨਿਕਸ ਨਿਕੇਤਨ ਵਿਖੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਲੈਕਟ੍ਰੌਨਿਕਸ ਨਿਰਮਾਣ ਉਦਯੋਗ ਨੌਜਵਾਨਾਂ ਲਈ ਪ੍ਰਤੱਖ ਅਤੇ ਅਪ੍ਰਤੱਖ ਤੌਰ 'ਤੇ ਰੁਜ਼ਗਾਰ ਦੇ ਮਹੱਤਵਪੂਰਨ ਮੌਕੇ ਪੈਦਾ ਕਰਦਾ ਹੈ।
ਇਸ ਯੋਜਨਾ ਨੂੰ 1 ਮਈ 2025 ਨੂੰ ਕੈਬਨਿਟ ਦੁਆਰਾ ਮਨਜ਼ੂਰੀ ਦਿੱਤੀ ਗਈ ਸੀ, ਜਿਸ ਦਾ ਵਿੱਤੀ ਖਰਚਾ 22,919 ਕਰੋੜ ਰੁਪਏ ਹੈ, ਜਿਸ ਨੂੰ 1,15,351 ਕਰੋੜ ਰੁਪਏ ਦੀ ਅਨੁਮਾਨਿਤ ਨਿਵੇਸ਼ ਵਚਨਬੱਧਤਾ ਵਾਲੀਆਂ 249 ਐਪਲੀਕੇਸ਼ਨਾਂ ਪ੍ਰਾਪਤ ਹੋਈਆਂ ਹਨ। ਇਹ ਹੁੰਗਾਰਾ ਯੋਜਨਾ ਦੇ ਤਹਿਤ 59,350 ਕਰੋੜ ਰੁਪਏ ਦੇ ਟੀਚੇ ਤੋਂ ਲਗਭਗ ਦੁੱਗਣਾ ਹੈ। ਅਗਲੇ ਛੇ ਸਾਲਾਂ ਵਿੱਚ ਇਸ ਯੋਜਨਾ ਦੇ ਤਹਿਤ ਇਲੈਕਟ੍ਰੌਨਿਕਸ ਕੰਪੋਨੈਂਟਸ ਦਾ ਅਨੁਮਾਨਿਤ ਉਤਪਾਦਨ ਲਗਭਗ 10,34,700 ਕਰੋੜ ਰੁਪਏ ਹੋਵੇਗਾ। ਇਹ ਪ੍ਰਤੀਕਿਰਿਆ ਇਸ ਯੋਜਨਾ ਦੇ ਤਹਿਤ 4,56,000 ਕਰੋੜ ਰੁਪਏ ਦੇ ਟੀਚੇ ਦੇ ਉਤਪਾਦਨ ਦਾ 2.2 ਗੁਣਾ ਹੈ।
ਇਸ ਵੱਡੀ ਪ੍ਰਤੀਕਿਰਿਆ ਨਾਲ ਦੇਸ਼ ਦੇ ਲੋਕਾਂ ਲਈ ਪ੍ਰਤੱਖ ਅਤੇ ਅਪ੍ਰਤੱਖ ਤੌਰ 'ਤੇ ਨੌਕਰੀਆਂ ਵੀ ਪੈਦਾ ਹੋਣਗੀਆਂ। ਐਪਲੀਕੇਸ਼ਨ ਵਿੰਡੋ 1 ਮਈ 2025 ਤੋਂ ਸ਼ੁਰੂ ਹੋ ਕੇ 3 ਮਹੀਨਿਆਂ ਦੀ ਸ਼ੁਰੂਆਤੀ ਮਿਆਦ ਲਈ ਖੁੱਲ੍ਹੀ ਸੀ ਅਤੇ ਬਾਅਦ ਵਿੱਚ ਇਸ ਨੂੰ 30 ਸਤੰਬਰ 2025 ਤੱਕ ਵਧਾ ਦਿੱਤਾ ਗਿਆ ਸੀ।
ਭਾਰਤ ਦੇ ਇਲੈਕਟ੍ਰੌਨਿਕਸ ਨਿਰਮਾਣ ਈਕੋਸਿਸਟਮ ਨੂੰ ਮਜ਼ਬੂਤ ਕੀਤਾ
ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਇਹ ਵੀ ਉਜਾਗਰ ਕੀਤਾ ਕਿ ਈਸੀਐਮਐਸ (ECMS) ਸਕੀਮ ਦੀ ਸਫਲ ਸ਼ੁਰੂਆਤ ਦੇਸ਼ ਨੂੰ ਮਾਣਯੋਗ ਪ੍ਰਧਾਨ ਮੰਤਰੀ ਦੇ 2030-31 ਤੱਕ 500 ਬਿਲੀਅਨ ਡਾਲਰ ਦੇ ਘਰੇਲੂ ਇਲੈਕਟ੍ਰੌਨਿਕਸ ਨਿਰਮਾਣ ਈਕੋਸਿਸਟਮ ਸਥਾਪਿਤ ਕਰਨ ਦੇ ਦ੍ਰਿਸ਼ਟੀਕੋਣ ਨੂੰ ਪ੍ਰਾਪਤ ਕਰਨ ਲਈ ਮਦਦ ਕਰੇਗੀ। ਈਐੱਮਸੀ (EMC), ਐੱਸਪੀਈਸੀਐੱਸ (SPECS) ਅਤੇ ਮੋਬਾਈਲ ਫੋਨਾਂ ਤੇ IT ਹਾਰਡਵੇਅਰ ਲਈ ਉਤਪਾਦਨ ਲਿੰਕਡ ਇਨਸੈਂਟਿਵ (PLI) ਸਕੀਮ ਵਰਗੀਆਂ ਯੋਜਨਾਵਾਂ ਦੁਆਰਾ ਪੈਦਾ ਹੋਈ ਗਤੀ ਨੂੰ ਅੱਗੇ ਵਧਾਉਂਦੇ ਹੋਏ, ਈਸੀਐੱਮਐੱਸ (ECMS) ਸਰਕਾਰ ਦੇ ਰਣਨੀਤਕ ਦ੍ਰਿਸ਼ਟੀਕੋਣ ਦੀ ਸੁਭਾਵਿਕ ਪ੍ਰਗਤੀ ਨੂੰ ਦਰਸਾਉਂਦਾ ਹੈ।
ਉਨ੍ਹਾਂ ਕਿਹਾ ਕਿ ਨਿਰੰਤਰ ਹਰੇਕ ਯੋਜਨਾ ਨੇ ਭਾਰਤ ਦੇ ਇਲੈਕਟ੍ਰੌਨਿਕਸ ਨਿਰਮਾਣ ਈਕੋਸਿਸਟਮ ਨੂੰ ਮਜ਼ਬੂਤ ਕੀਤਾ ਹੈ, ਅਤੇ ਈਸੀਐਮਐਸ ਹੁਣ ਵੈਲਿਊ ਚੇਨ ਏਕੀਕਰਣ ਨੂੰ ਪੂਰਾ ਕਰਨ ਲਈ ਤਿਆਰ ਹੈ ਜੋ ਭਾਰਤ ਨੂੰ ਇੱਕ ਵਿਆਪਕ ਗਲੋਬਲ ਨਿਰਮਾਣ ਕੇਂਦਰ ਵਜੋਂ ਸਥਾਪਿਤ ਕਰੇਗਾ।
ਘਰੇਲੂ ਵੈਲਿਊ ਚੇਨ ਦਾ ਵਿਸਤਾਰ ਕਰਨਾ
ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਸਕੱਤਰ ਸ਼੍ਰੀ ਐਸ. ਕ੍ਰਿਸ਼ਣਨ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮੂਲ ਵਿਚਾਰ ਭਾਰਤ ਵਿੱਚ ਇਲੈਕਟ੍ਰੌਨਿਕਸ ਨਿਰਮਾਣ ਦੀ ਵੈਲਿਊ ਚੇਨ ਨੂੰ ਡੂੰਘਾ ਕਰਨਾ ਹੈ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਸਮੁੱਚੇ ਤੌਰ 'ਤੇ, ਘਰੇਲੂ ਮੁੱਲ-ਜੋੜ ਹਿੱਸੇ ਵਿੱਚ ਕਾਫ਼ੀ ਵਾਧਾ ਹੋਵੇ। ਇਸ ਤੋਂ ਬਾਅਦ ਗਲੋਬਲ ਵੈਲਿਊ ਚੇਨ ਨਾਲ ਏਕੀਕਰਣ ‘ਤੇ ਫੋਕਸ ਕੀਤਾ ਜਾਵੇਗਾ ।
ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਭਾਰਤ ਦੇ ਇਲੈਕਟ੍ਰੌਨਿਕਸ ਨਿਰਮਾਣ ਵਾਤਾਵਰਣ ਪ੍ਰਣਾਲੀ ਵਿੱਚ ਉਨ੍ਹਾਂ ਦੇ ਜ਼ਬਰਦਸਤ ਵਿਸ਼ਵਾਸ ਲਈ ਸਾਰੇ ਘਰੇਲੂ ਅਤੇ ਵਿਸ਼ਵਵਿਆਪੀ ਉਦਯੋਗ ਭਾਗੀਦਾਰਾਂ ਦੀ ਸ਼ਲਾਘਾ ਕੀਤੀ। ਨਿਵੇਸ਼ਾਂ ਦੀ ਇਹ ਬੇਮਿਸਾਲ ਮਾਤਰਾ ਭਾਰਤ ਦੇ ਨਿਰਮਾਣ ਕੌਸ਼ਲ, ਨੀਤੀ ਸਥਿਰਤਾ ਅਤੇ ਪ੍ਰਤੀਯੋਗੀ ਫਾਇਦਿਆਂ ਵਿੱਚ ਵਪਾਰਕ ਭਾਈਚਾਰੇ ਦੇ ਵਧ ਰਹੇ ਵਿਸ਼ਵਾਸ ਦਾ ਪ੍ਰਤੀਕ ਹੈ। ਇਹ ਪ੍ਰਾਪਤੀ ਭਾਰਤ ਵਿੱਚ ਇੱਕ ਮਜ਼ਬੂਤ, ਸਵੈ-ਨਿਰਭਰ, ਅਤੇ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਇਲੈਕਟ੍ਰੌਨਿਕਸ ਨਿਰਮਾਣ ਅਧਾਰ ਬਣਾਉਣ ਲਈ ਸਾਡੇ ਉਦਯੋਗ ਭਾਈਵਾਲਾਂ ਦੀ ਸਮੂਹਿਕ ਵਚਨਬੱਧਤਾ ਨੂੰ ਦਰਸਾਉਂਦੀ ਹੈ। ਮੰਤਰਾਲੇ ਨੇ ਯੋਗ ਬਿਨੈਕਾਰਾਂ ਲਈ ਪ੍ਰਵਾਨਗੀ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਹੈ।
************
ਧਰਮੇਂਦਰ ਤਿਵਾਰੀ/ਏਕੇ
(Release ID: 2174319)
Visitor Counter : 3