ਗ੍ਰਹਿ ਮੰਤਰਾਲਾ
azadi ka amrit mahotsav

ਸਰਕਾਰ ਨੇ ਲੱਦਾਖ ਦੇ ਮਾਮਲਿਆਂ ‘ਤੇ ਏਪੈਕਸ ਬੌਡੀ ਲੇਹ (ABL) ਅਤੇ ਕਰਗਿਲ ਡੈਮੋਕ੍ਰੈਟਿਕ ਅਲਾਇੰਸ (KDA) ਦੇ ਨਾਲ ਕਿਸੇ ਵੀ ਸਮੇਂ ਗੱਲਬਾਤ ਦੇ ਲਈ ਹਮੇਸ਼ਾ ਖੁੱਲ੍ਹਾ ਰੁਖ ਅਪਣਾਇਆ ਹੈ

Posted On: 29 SEP 2025 8:02PM by PIB Chandigarh

ਸਰਕਾਰ ਨੇ ਲੱਦਾਖ ਦੇ ਮਾਮਲਿਆਂ ‘ਤੇ ਏਪੈਕਸ ਬੌਡੀ ਲੇਹ (ABL) ਅਤੇ ਕਰਗਿਲ ਡੈਮੋਕ੍ਰੈਟਿਕ ਅਲਾਇੰਸ (KDA) ਦੇ ਨਾਲ ਕਿਸੇ ਵੀ ਸਮੇਂ ਗੱਲਬਾਤ ਦੇ ਲਈ ਹਮੇਸ਼ਾ ਖੁੱਲ੍ਹਾ ਰੁਖ ਅਪਣਾਇਆ ਹੈ। ਅਸੀਂ ਲੱਦਾਖ ‘ਤੇ ਉੱਚਅਧਿਕਾਰ ਪ੍ਰਾਪਤ ਕਮੇਟੀ (HPC) ਜਾਂ ਕਿਸੇ ਹੋਰ ਮੰਚ ਦੇ ਮਾਧਿਅਮ ਨਾਲ ABL ਅਤੇ KDA ਦੇ ਨਾਲ ਚਰਚਾ ਦਾ ਸੁਆਗਤ ਕਰਨਾ ਜਾਰੀ ਰੱਖਣਗੇ।

ਲੱਦਾਖ ‘ਤੇ ਉੱਚਅਧਿਕਾਰ ਪ੍ਰਾਪਤ ਕਮੇਟੀ (HPC) ਦੇ ਮਾਧਿਅਮ ਨਾਲ ਏਪੈਕਸ ਬੌਡੀ ਲੇਹ (ABL) ਅਤੇ ਕਰਗਿਲ ਡੈਮੋਕ੍ਰੈਟਿਕ ਅਲਾਇੰਸ (KDA) ਦੇ ਨਾਲ ਸਥਾਪਿਤ ਗੱਲਬਾਤ ਮਕੈਨਿਜ਼ਮ ਨੇ ਹੁਣ ਤੱਕ ਲੱਦਾਖ ਦੀ ਅਨੁਸੂਚਿਤ ਜਨਜਾਤੀਆਂ ਦੇ ਲਈ ਵਧਿਆ ਹੋਇਆ ਰਿਜ਼ਰਵੇਸ਼ਨ, LAHDCs ਵਿੱਚ ਮਹਿਲਾਵਾਂ ਨੂੰ ਰਿਜ਼ਰਵੇਸ਼ਨ, ਅਤੇ ਸਥਾਨਕ ਭਾਸ਼ਾਵਾਂ ਦੀ ਸੰਭਾਲ ਜਿਹੇ ਚੰਗੇ ਨਤੀਜੇ ਦਿੱਤੇ ਹਨ। ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਵਿੱਚ 1800 ਸਰਕਾਰੀ ਅਹੁਦਿਆਂ ਦੇ ਲਈ ਭਰਤੀ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ।

ਸਾਨੂੰ ਵਿਸ਼ਵਾਸ ਹੈ ਕਿ ਨਿਰੰਤਰ ਗੱਲਬਾਤ ਨੇੜੇ ਭਵਿੱਖ ਵਿੱਚ ਇੱਛਤ (desired) ਪਰਿਣਾਮ ਦੇਵੇਗੀ।

*****

RK/VV/PR/PS

ਆਰਕੇ/ਵੀਵੀ/ਪੀਆਰ/ਪੀਐੱਸ


(Release ID: 2172926) Visitor Counter : 6