ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਉੱਘੇ ਕੰਨੜ ਲੇਖਕ ਅਤੇ ਚਿੰਤਕ ਸ਼੍ਰੀ ਐੱਸ.ਐੱਲ. ਭੈਰੱਪਾ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ

प्रविष्टि तिथि: 24 SEP 2025 3:44PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਘੇ ਕੰਨੜ ਲੇਖਕ ਅਤੇ ਚਿੰਤਕ ਸ਼੍ਰੀ ਐੱਸ.ਐੱਲ. ਭੈਰੱਪਾ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਇੱਕ ਅਜਿਹੀ ਮਹਾਨ ਸ਼ਖ਼ਸੀਅਤ ਦੱਸਿਆ ਜਿਨ੍ਹਾਂ ਨੇ ਰਾਸ਼ਟਰ ਦੀ ਅੰਤਰ-ਆਤਮਾ ਨੂੰ ਹਿਲਾ ਦਿੱਤਾ ਅਤੇ ਭਾਰਤ ਦੀ ਰੂਹ ਨੂੰ ਡੂੰਘਾਈ ਤੱਕ ਛੂਹ ਲਿਆ। 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਸਾਹਿਤ, ਖ਼ਾਸ ਕਰਕੇ ਕੰਨੜ ਸਾਹਿਤ ਵਿੱਚ ਸ਼੍ਰੀ ਭੈਰੱਪਾ ਦੇ ਯੋਗਦਾਨ ਨੇ ਰਾਸ਼ਟਰ ਦੇ ਬੌਧਿਕ ਅਤੇ ਸੱਭਿਆਚਾਰਕ ਦ੍ਰਿਸ਼ 'ਤੇ ਇੱਕ ਅਮਿੱਟ ਛਾਪ ਛੱਡੀ ਹੈ। ਇਤਿਹਾਸ, ਫ਼ਲਸਫ਼ੇ ਅਤੇ ਸਮਾਜਿਕ ਮੁੱਦਿਆਂ ਪ੍ਰਤੀ ਉਨ੍ਹਾਂ ਦੇ ਨਿਡਰ ਜੁੜਾਅ ਸਦਕਾ ਉਨ੍ਹਾਂ ਨੇ ਵੱਖ-ਵੱਖ ਪੀੜ੍ਹੀਆਂ ਅਤੇ ਭੂਗੋਲਿਕ ਖੇਤਰਾਂ ਵਿੱਚ ਸ਼ਲਾਘਾ ਹਾਸਿਲ ਕੀਤੀ ਹੈ।

ਐਕਸ 'ਤੇ ਇੱਕ ਪੋਸਟ ਵਿੱਚ ਉਨ੍ਹਾਂ ਨੇ ਕਿਹਾ:

"ਸ਼੍ਰੀ ਐੱਸ.ਐੱਲ. ਭੈਰੱਪਾ ਜੀ ਦੇ ਦੇਹਾਂਤ ਨਾਲ, ਅਸੀਂ ਇੱਕ ਅਜਿਹੀ ਦ੍ਰਿੜ੍ਹ ਸ਼ਖ਼ਸੀਅਤ ਨੂੰ ਖੋ ਦਿੱਤਾ ਹੈ, ਜਿਨ੍ਹਾਂ ਨੇ ਸਾਡੀ ਅੰਤਰ-ਆਤਮਾ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਅਤੇ ਭਾਰਤ ਦੀ ਰੂਹ ਨੂੰ ਡੂੰਘਾਈ ਤੱਕ ਛੂਹ ਲਿਆ। ਇੱਕ ਨਿਡਰ ਅਤੇ ਸਦੀਵੀ ਚਿੰਤਕ ਦੇ ਤੌਰ ’ਤੇ ਉਨ੍ਹਾਂ ਨੇ ਆਪਣੀਆਂ ਵਿਚਾਰਸ਼ੀਲ ਰਚਨਾਵਾਂ ਨਾਲ ਕੰਨੜ ਸਾਹਿਤ ਨੂੰ ਅਮੀਰ ਬਣਾਇਆ। ਉਨ੍ਹਾਂ ਦੀਆਂ ਲਿਖਤਾਂ ਨੇ ਪੀੜ੍ਹੀਆਂ ਨੂੰ ਚਿੰਤਨ ਕਰਨ, ਸਵਾਲ ਕਰਨ ਅਤੇ ਸਮਾਜ ਦੇ ਨਾਲ ਹੋਰ ਡੂੰਘਾਈ ਨਾਲ ਜੁੜਨ ਲਈ ਪ੍ਰੇਰਿਤ ਕੀਤਾ।

ਸਾਡੇ ਇਤਿਹਾਸ ਅਤੇ ਸੱਭਿਆਚਾਰ ਪ੍ਰਤੀ ਉਨ੍ਹਾਂ ਦਾ ਅਟੁੱਟ ਜਨੂਨ ਆਉਣ ਵਾਲੇ ਵਰ੍ਹਿਆਂ ਤੱਕ ਲੋਕਾਂ ਨੂੰ ਪ੍ਰੇਰਿਤ ਕਰਦਾ ਰਹੇਗਾ। ਇਸ ਦੁਖਦਾਈ ਘੜੀ ਵਿੱਚ ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਦੇ ਨਾਲ ਹਨ। ਓਮ ਸ਼ਾਂਤੀ।"

************

ਐਮਜੇਪੀਐਸ/ਐਸਆਰ


(रिलीज़ आईडी: 2171009) आगंतुक पटल : 7
इस विज्ञप्ति को इन भाषाओं में पढ़ें: English , Urdu , Marathi , हिन्दी , Manipuri , Bengali , Assamese , Gujarati , Tamil , Telugu , Kannada , Malayalam